More Punjabi Kahaniya  Posts
ਚਲਾਕ ਵਪਾਰੀ


ਚਲਾਕ ਵਪਾਰੀ |
ਵਪਾਰ ਲਈ ਬਹੁਤ ਹੀ ਤੇਜ ਬੁਧੀ ਚਾਹੀਦੀ ਹੈ; ਇੰਨੀ ਤੇਜ ਕੇ ਬੰਦਾ ਤਾਂ ਕੀ ਲੋੜ ਪੈਣ ਤੇ ਰੱਬ ਨੂੰ ਵੀ ਠਗ ਲਵੇ|
ਇਕ ਵਪਾਰੀ ਸੀ. ਉਸਦਾ ਜਹਾਜ ਤੁਫਾਨ ਵਿਚ ਫਸ ਗਿਆ ਤੇ ਡੁਬਣ ਤੇ ਆ ਗਿਆ. ਉਸਨੇ ਸਾਰੇ ਕਰਮਚਾਰੀ ਉਪਰੀ ਡੇਕ ਤੇ ਇਕਠੇ ਕੀਤੇ ਤੇ ਸਾਰਿਆਂ ਨੂੰ ਅਰਦਾਸ ਕਰਨ ਲਈ ਕਿਹਾ| ਉਸਨੇ ਸਭ ਦੇ ਸਾਹਮਣੇ ਅਰਦਾਸ ਕਰਕੇ ਸੁਖਨਾ ਸੁਖੀ ਕਿ ਜੇ ਮੇਰਾ ਜਹਾਜ ਸੁਖ ਸ੍ਬੀਲੀ ਕੰਢੇ ਲਗ ਗਿਆ ਤਾਂ ਮੈਂ ਆਪਣਾ ਦਿਲੀ ਵਾਲਾ ਬਾੰਗਲਾ ਵੇਚ ਕੇ ਜਿਨੇ ਪੈਸੇ ਮਿਲੇ ਸਾਰੇ ਦਾਨ ਕਰ ਦੇਵਾਂਗਾ|. ਤੇ ਲਓ ਜੀ, ਤੁਫਾਨ ਵਖੀ ਤੋਂ ਹੀ ਨਿਕਲ ਗਿਆ ਤੇ ਜਹਾਜ਼ ਰਾਜੀ ਖੁਸੀ ਕੰਢੇ ਆ ਲਗਾ.
ਜਮੀਨ ਤੇ ਪੈਰ ਰਖਦਿਆਂ ਹੀ ਵਪਾਰੀ ਨੇ ਸੋਚਿਆ ਕਿ ਮੈਂ ਬੇਵਕੂਫੀ ਵਿਚ ਬੜੀ ਭੁੱਲ ਕਰ ਬੈਠਾ | ਛੇਤੀ ਹੀ ਬੰਗਲਾ ਵੇਚ ਕੇ ਦਾਨ ਕਰਨ ਦਾ ਫੈਸਲਾ ਲੈ ਲਿਆ ਕੁਝ ਚਿਰ ਹੋਰ ਦੇਖ ਲੈਂਦਾ| ਦੇਖ ਕੇ ਫੈਸਲਾ ਕਰਨਾ ਚਾਹੀਦਾ ਸੀ.| ਤੁਫਾਨ ਤਾਂ ਕੋਈ ਜਾਦਾ ਖਤਰਨਾਕ ਵੀ ਨਹੀ ਸੀ | ਪਰ ਹੁਣ ਕੀ ਹੋ ਸਕਦਾ ਸੀ. ਗਲ ਫੈਲ ਚੁਕੀ ਸੀ ਤੇ...

ਅਖਬਾਰ ਵਿਚ ਛਪ ਚੁਕੀ ਸੀ|
ਦੂਸਰੇ ਹੀ ਦਿਨ ਉਸਦੇ ਬੰਗਲੇ ਨੂੰ ਗ੍ਰਾਹਕਾਂ ਤੇ ਮੰਗਤਿਆਂ ਨੇ ਘੇਰ ਲਿਆ| ਗ੍ਰਾਹਕ ਬੰਗਲਾ ਖਰੀਦਣ ਲਈ ਤੇ ਭਿਖਾਰੀ ਦਾਨ ਲੈਣ ਲਈ| ਵਪਾਰੀ ਨੇ ਗ੍ਰਾਹਕਾਂ ਨੂੰ ਕਿਹਾ ਭਰਾਵੋ, ਮੈਂ ਬੰਗਲਾ ਅਤੇ ਬੰਗਲੇ ਦੇ ਨਾਲ ਹੀ ਆਪਣੀ ਪਿਆਰੀ ਬਿਲੀ, ਦੋਵੇ ਇਕਠੇ ਵੇਚਣੇ ਹਨ| ਬਿਲੀ ਦੀ ਕੀਮਤ ਹੈ ਦਸ ਲਖ ਤੇ ਬੰਗਲੇ ਦੀ ੫੦੦ ਰੁਪੈ. ਸਾਰੇ ਖਰੀਦਾਰ ਸੁਣ ਕੇ ਹੈਰਾਨ ਤਾਂ ਹੋਏ ਪਰ ਸੋਚਿਆ ਕਿ ਉਲਟਾ ਬੋਲ ਰਿਹਾ ਹੈ, ਬੰਗਲਾ ਦਸ ਲਖ ਦਾ ਤੇ ਬਿਲ੍ਲੀ ੫੦੦ ਦੀ ਹੈ ਹੀ | ਪਰ ਚਲੋ ਸਾਨੂ ਕੀ, ਗੱਲ ਤਾਂ ਇੱਕੋ ਹੈ. ਦੋਨੋ ਚੀਜਾਂ ਦਸ ਲਖ ਪੰਜ ਸੌ ਦੀਆਂ ਵਿਕੀਆਂ.| ਵਪਾਰੀ ਨੇ ਦਸ ਲਖ ਤਾਂ ਰਖਿਆ ਜੇਬ ਵਿਚ ਜੋ ਬਿਲੀ ਦੀ ਵਿੱਕਰੀ ਦਾ ਸੀ, ਤੇ ੫੦੦ ਰੁਪੈ ਜੋ ਬੰਗਲੇ ਦੀ ਵਿਕਰੀ ਦਾ ਸੀ ਦਾਨ ਕਰ ਦਿੱਤਾ|
Bhupinder Singh Chadha.

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)