ਜਦ ਬਾਪ ਬਣੇਗਾ
ਉੱਠੋ ਤੁਸੀਂ ਸੁੱਤੇ ਹੋਏ ਹੋ ਬਾਰਾਂ ਵੱਜ ਕੇ ਰਮਨ ਘਰ ਨਹੀਂ ਆਇਆ ? ਸਵੇਰ ਦਾ ਕ੍ਰਿਕਟ ਖੇਡਣ ਗਿਆ। ਅੱਗੇ ਤਾਂ, ਨੌੰ ਵਜੇ ਤੱਕ ਆ ਜਾਂਦਾ ਹੈ ।ਆ ਜਾਊਗਾ , ਯਾਰ ਸੋ ਲੈਣ ਦੀ ,ਸ਼ਾਮ ਨੂੰ ਫਿਰ ਟੂਰ ਤੇ ਜਾਣਾ ,ਸਾਰੀ ਰਾਤ ਜਾਗ ਕੇ ,ਸਤਨਾਮ ਘਰਵਾਲੀ ਨੂੰ ਜਵਾਬ ਦੇ ਕੇ ਫਿਰ ਲੇਟ ਗਿਆ। ਉਹ ਤੁਸੀਂ ਸਮਝਦੇ ਨਹੀਂ ,ਮੁੰਡਾ ਆਇਆ ਨਹੀਂ ? ਉਸ ਦੀ ਘਰਵਾਲੀ ਪ੍ਰੀਤ ਗੁੱਸੇ ਚ ਬੋਲੀ ।ਹੁਣ ਥੋੜ੍ਹਾ ਜਿਹਾ, ਸਤਨਾਮ ਦਾ ਵੀ ਮਨ ਘਬਰਾਇਆ ,ਉਹ ਸਾਈਕਲ ਚੁੱਕ ਕੇ ਗਰਾਊਂਡ ਵੱਲ ਚਲਾ ਗਿਆ ।
ਉੱਥੇ ਕੋਈ ਨਹੀਂ ਸੀ। ਹੁਣ ਤਾਂ ,ਉਸ ਦੀ ਘਬਰਾਹਟ ਵਧ ਗਈ ।ਉਹ ਸਿੱਧਾ ਰਮਨ ਦੇ ਦੋਸਤ, ਅਭਿਸ਼ੇਕ ਘਰ ਜਾ ਪੁੱਜਾ ‘ਉਥੋਂ ਪਤਾ ਚੱਲਿਆ, ਕਿ ਉਹ ਇੱਕ ਨਵੇਂ ਬਣੇ ਦੋਸਤ ਦੇ ਘਰ , ਮਾਡਲ ਟਾਊਨ ਗਿਆ ।ਕੁਝ ਤਸੱਲੀ ਹੋਈ ,ਪਰ ਉਸ ਦਾ ਘਰ ਅੰਕਲ ਜੀ , ਮੈਨੂੰ ਵੀ ਨਹੀਂ ਪਤਾ, ਅਭਿਸ਼ੇਕ ਨੇ ਦੱਸਿਆ। ਸਤਨਾਮ ਫਿਰ, ਵਾਪਸ ਘਰ ਆ ਗਿਆ ।ਹਾਂ ਜੀ ,ਲੱਗਾ ਕੁਝ ਪਤਾ ? ਹਾਂ, ਅਭਿਸ਼ੇਕ ਦੇ ਘਰ ਗਿਆ ਸੀ। ਕਿਸੇ ਨਵੇਂ ਦੋਸਤ ਨਾਲ ,ਉਸ ਦੇ ਘਰ ਮਾਡਲ ਟਾਊਨ ਗਿਆ, ਆ ਜਾਵੇਗਾ ।ਇਸ ਮੁੰਡੇ ਨੂੰ ,ਅਕਲ ਕਦੋਂ ਆਵੇਗੀ ?ਦੱਸ ਕੇ ਤਾਂ ,ਜਾਂਦਾ । ਚੱਲ ਘੰਟਾ ਰੁਕ , ਫਿਰ ਦੇਖਦਾ ਹਾਂ।
ਗੇਟ ਖੁੱਲ੍ਹਿਆ, ਦੇਖ ਜ਼ਰਾ, ਆ ਗਿਐ, ਤੁਹਾਡਾ ਚੰਨ ,ਕਿੱਥੇ ਸੀ ਤੂੰ ?ਤੈਨੂੰ ਪੁੱਛਣ ਵਾਲਾ ਕੋਈ ਨਹੀਂ ? ਦੱਸ ਕਿੱਥੇ ਸੀ? ਮੰਮੀ, ਦੋਸਤ ਘਰ ਗਿਆ ਸੀ । ਕਿਹੜਾ ਦੋਸਤ ਤੇਰਾ ਨਵਾਂ ਬਣ ਗਿਆ? ਚਲ, ਚੁੱਪ ਕਰ , ਪਹਿਲਾਂ ਪਾਣੀ ਦੇ, ਪੁੱਤਰ ਨੂੰ ,ਅਸੀਂ ਰੋਕਦੇ ਨਹੀਂ ,ਹੁਣ ਤੂੰ ਵੱਡਾ ਹੋ ਗਿਆ ,ਦਸਵੀਂ ਚ ,ਘਰ ਦੱਸ ਕੇ ਜਾਇਆ ਕਰ ।ਇੰਨਾ ਕਹਿ, ਸਤਨਾਮ ਬੈਠਾ ਬੈਠਾ ਆਪਣੇ ਬਚਪਨ ਚ ਚਲਾ ਗਿਆ ।
ਉਸ ਨੇ ਜਦ ਗਿਆਰਵੀਂ ਦੀ ਪੜ੍ਹਾਈ ਵਿੱਚੇ ਛੱਡ ਦਿੱਤੀ ਸੀ। ਤਾਂ, ਘਰਦਿਆਂ ਨੇ ਵਿਹਲਾ ਘੁੰਮਣ ਨਾਲੋਂ , ਇੱਕ ਰਿਸ਼ਤੇਦਾਰ ਦੀ ਦੁਕਾਨ ਤੇ ,ਕੰਮ ਕਰਨ ਲਾ ਦਿੱਤਾ ।ਇਕ ਦਿਨ, ਦੁਕਾਨ ਤੇ ਰਿਸ਼ਤੇਦਾਰ ਨੇ, ਕਿਸੇ ਹੋਰ ਵਰਕਰ ਦੀ ਗਲਤੀ, ਬਦਲੇ ਸਤਨਾਮ ਨੂੰ ਬੁਰੀ ਤਰ੍ਹਾਂ ਝਿੜਕ ਦਿੱਤਾ। ਉੱਥੋਂ ਹੀ ਮਨ ਬਣਾ ਲਿਆ ਸੀ ।ਹੁਣ ਨੌਕਰੀ ਨਹੀਂ ਕਰਨੀ ,ਸ਼ਾਮ ਨੂੰ ਘਰ ਆ ਕੇ ਕੁਝ ਨਾ ਦੱਸਿਆ ।
ਅਗਲੇ ਦਿਨ ਸਵੇਰੇ, ਤਿਆਰ ਹੋ ਕੇ, ਘਰੋਂ ਦੁਕਾਨ ਲਈ...
ਤੁਰ ਪਿਆ ਸਾਂ। ਪਰ ,ਅੰਦਰੋਂ ਬੇਇਜ਼ਤੀ ਜਿਹੀ, ਮਹਿਸੂਸ ਕਰ ਰਿਹਾ ਸੀ ।ਨੌਕਰੀ ਛੱਡਣ ਦੀ, ਗੱਲ ਕਰਦਾ ਤਾਂ, ਘਰਦਿਆਂ ਦੀਆਂ ਝਿੜਕਾਂ ਦਾ ਡਰ ।ਇਕਦਮ ,ਫ਼ੈਸਲਾ ਕੀਤਾ, ਤੇ ਆਨੰਦਪੁਰ ਸਾਹਿਬ ਨੂੰ ਸਾਈਕਲ ਮੋੜ ਲਿਆ।
ਜਲੰਧਰੋਂ ਰਾਮਾਮੰਡੀ ਟੱਪ ਫਗਵਾੜਾ ਪੁੱਜਿਆ ਤੇ, ਫਿਰ ਬੰਗਾ ,ਗਡ਼੍ਹਸ਼ੰਕਰ ਹੁੰਦਿਆਂ , ਜਦੋਂ ਆਨੰਦਪੁਰ ਸਾਹਿਬ ਵਾਲੀ ਰੋਡ ਫੜੀ ਤਾਂ ,ਹਾਲੇ ਦੋ ਕੁ ਕਿਲੋਮੀਟਰ ਹੀ ਚੱਲਿਆ ਹੋਵਾਂਗਾ । ਇੱਕ ਬਜ਼ੁਰਗ ਸਰਦਾਰ ਜੀ ਨੇ ਹੱਥ ਦਿੱਤਾ। ਮੈਂ ਸਾਈਕਲ ਰੋਕ ਲਿਆ। ਤੇ ਪੁੱਛਿਆ ਹਾਂ ਜੀ ਬਾਪੂ ਜੀ ? ਬਾਪੂ ਕਹਿੰਦਾ, ਪੁੱਤਰਾ ਮੈਨੂੰ ਅਗਲੇ ਪਿੰਡ ਤਾਈਂ ਲੈ ਜਾ, ਹਾਂ ਜੀ ਹਾਂ ਜੀ, ਬੈਠੋ ਕਹਿ , ਬਾਪੂ ਨੂੰ ਸਾਈਕਲ ਦੇ ਕੈਰੀਅਰ ਤੇ ਪਿੱਛੇ ਬਿਠਾ, ਪੈਂਡਲ ਮਾਰਨ ਲੱਗਾ।
ਬਾਪੂ ਪੁੱਛਣ ਲੱਗਾ, ਕਾਕਾ ਕਿਧਰੋਂ ਆਇਆ , ਤੇ ਕਿੱਧਰ ਜਾਣਾ ?ਬਾਪੂ ਜੀ ,ਜਲੰਧਰੋਂ ਆਇਆਂ ਅਤੇ ਆਨੰਦਪੁਰ ਸਾਹਿਬ ਚੱਲੀਆਂ ਮੱਥਾ ਟੇਕਣ ,ਅੱਛਾ ,ਐਨੀ ਦੂਰੋਂ ,ਸਾਈਕਲ ਤੇ ?ਬਾਪੂ ਹੈਰਾਨ ਹੋਇਆ ।ਸਤਨਾਮ ਨੇ ਕਿਹਾ ,ਹਾਂ ਜੀ ,ਉਦਾਸ ਜਿਹਾ ਸੀ ਤਾਂ ਉਧਰ ਨੂੰ ਤੁਰ ਪਿਆ ।ਮੈਨੂੰ ,ਲੱਗਦਾ ਕਾਕਾ ਤੂੰ ,ਘਰੋਂ ਬਿਨਾਂ ਦੱਸੇ ਆਇਆ ?ਬਾਪੂ ਨੇ ਟੋਹਿਆ ।ਸਤਨਾਮ ਦਾ ਸਾਈਕਲ, ਹੁਣ ਹੌਲੀ ਹੋ ਗਿਆ ਸੀ।
ਬਾਪੂ ਜੀ ਕੀ ਕਰਾਂ ? ਜਦੋਂ ਮੇਰੀ ਗੱਲ ਨਹੀਂ ਸੁਣੀ ਉਨ੍ਹਾਂ? ਕਾਕਾ, ਜਦ ਪਿਓ ਬਣੇਗਾ ?ਉਸ ਦਿਨ, ਪਤਾ ਲੱਗੂ , ਪਰ ਮੇਰਾ ਕਹਿਣਾ ,ਮਨ ਵਾਪਸ ਜਾ ।ਬਾਪੂ ਦੀ ਗੱਲ ,ਸੁਣ ਸਤਨਾਮ ਦਾ ਸਾਈਕਲ ਰੁਕ ਗਿਆ। ਸਾਈਕਲ ਖੜ੍ਹਾ ਕਰ ਲਿਆ। ਫਿਰ ਦੋਨੋਂ ,ਦਰੱਖਤ ਦੀ ਛਾਂ ਹੇਠ ਬੈਠ ਗਏ।
ਦੇਖ ਪੁੱਤਰਾ, ਉਨ੍ਹਾਂ ਨੂੰ ਫ਼ਿਕਰ ਹੋਣੀ, ਮਾਂ ਬਾਪ ਨੂੰ ਤੰਗ ਕਰਕੇ ,ਕਦੇ ਖ਼ੁਸ਼ੀ ਨਹੀਂ ਮਿਲਦੀ ।ਰੱਬ ਵੀ ਖ਼ੁਸ਼ ਨਹੀਂ ਹੁੰਦਾ ।ਮਾਪਿਆਂ ਨਾਲ ਗੱਲ ਕੀਤੀ ਏ? ਤੈਨੂੰ ਕੀ ਤਕਲੀਫ਼ ਐ ?ਬਾਪੂ ਨੇ ਕੁਰਾਹੇ ਪੈਣੋਂ ਰੋਕ ਲਿਆ । ਸਤਨਾਮ ਵਾਪਿਸ ਨੂੰ ਮੁੜ ਆਇਆ ।
ਘਰ ਦੇ ਵਾਕਿਆ ਹੀ ਪ੍ਰੇਸ਼ਾਨ ਹੋਏ ਪਏ ਸੀ ।ਪਿਤਾ ਜੀ ,ਝਿੜਕਣ ਲੱਗੇ ,ਤਾਂ ਦਾਦਾ ਜੀ ਨੇ ਰੋਕ ਲਿਆ ,ਸਤਨਾਮ ਨੂੰ ਜੱਫੀ ਪਾ , ਆਪਣੇ ਕਮਰੇ ਵਿੱਚ ਲੈ ਗਏ ਸੀ । ਸਮਾਪਤ
ਗੁਰਨਾਮ ਬਾਵਾ
ਅੰਬਾਲਾ