More Punjabi Kahaniya  Posts
ਪਿਆਰ ਮੁੱਕਦਰਾ ਨਾਲ


ਮੇਰਾ ਨਾਮ ਰੀਤ (ਕਾਲਪਨਿਕ ਨਾਮ) ਹੈ। ਇਸ ਪਿਆਰ ਦੇ ਤਜੁਬਰਬੇ ਨੇ ਮੈਨੂੰ ਬਹੁਤ ਕੁੱਝ ਸਿੱਖਾ ਦਿੱਤਾ।
ਮੈਂ ਨਾਲ਼ ਦੇ ਪਿੰਡ ਦੇ ਸਕੂਲ ਵਿੱਚ ਪੜ੍ਹਦੀ ਸੀ। ਜਦੋਂ ਮੈਂ ਅੱਠਵੀਂ ਵਿੱਚ ਹੋਈ ਇਹ ਗੱਲ ਉਸ ਸਮੇਂ ਦੀ ਹੈ। ਉਥੇ ਦੀਪ ਨਾਮ ਦਾ ਮੁੰਡਾ ਦਸਵੀਂ ਵਿੱਚ ਪੜਦਾ ਸੀ। ਉਹ ਦੇਖਣ ਨੂੰ ਬਹੁਤ ਸੋਹਣਾ ਸੀ। ਸਕੂਲ ਦੀ ਹਰ ਕੁੜੀ ਉਹਦੇ ਨਾਲ ਗੱਲ ਕਰਨਾ ਚਾਹੁੰਦੀ ਸੀ। ਸ਼ਾਇਦ ਮੈਂ ਵੀ ਉਹਨਾਂ ਵਿੱਚ ਹੀ ਸੀ। ਜੇ ਕਿੱਧਰੇ ਉਹ ਤੁਰਦਾ ਜਾਂਦਾ, ਮੇਰੇ ਵੱਲ ਦੇਖ ਲੈਂਦਾ ਤਾਂ ਮੈਂ ਚਾਅ ਜਿਹਾ ਚੜ੍ਹ ਜਾਂਦਾ ਸੀ।‌ ਸਾਡੇ ਸਕੂਲ ਸਲਾਨਾ ਪਾਠ ਹੁੰਦਾ ਸੀ। ਜਿਹਦੇ ਵਿੱਚ ਅੱਠਵੀਂ ਤੋਂ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਕੰਮ ਕਰਦੇ। ਮੇਰੀ ਤੇ ਦੀਪ ਦੀ ਸੇਵਾ ਬਰਤਨ ਸਾਫ਼ ਕਰਨ ਵਿੱਚ ਸੀ। ਮੈਂ ਬਹੁਤ ਚਾਅ ਸੀ ਇਸ ਗੱਲ ਦਾ, ਘਰੇ ਆਕੇ ਮੈਨੂੰ ਨੀਂਦ ਨਹੀਂ ਆਈ। ਅਗਲੇ ਦਿਨ ਜਦੋਂ ਅਸੀਂ ਆਪਣੀ ਆਪਣੀ ਤੈਅ ਕੀਤੀ ਸੇਵਾ ਤੇ ਪੁੱਜੇ। ਸਾਰੇ ਬੱਚੇ ਭੱਜ ਭੱਜ ਕੰਮ ਕਰਵਾ ਰਹੇ ਸਨ। ਪਾਠ ਹੋ ਗਿਆ, ਸਭ ਨੇ ਪ੍ਰਸ਼ਾਦਾ ਛਕ ਲਿਆ ਤੇ ਅਸੀਂ ਨਾਲੋਂ ਨਾਲ ਬਰਤਨ ਸਾਫ਼ ਕਰ ਰਹੇ ਸੀ। ਆਖਿਰ ਵਿੱਚ ਸਭ ਥੱਕ ਗਏ। ਮੈਂ ਤੇ ਦੀਪ ਕੰਮ ਲੱਗੇ ਰਹੇ। ਦੀਪ ਨੇ ਲੰਗਰ ਛਕ ਲਿਆ ਸੀ ਪਰ ਮੈਂ ਨਹੀਂ ਸੀ ਛਕਿਆ। ਦੀਪ ਮੇਰੇ ਲਈ ਲੰਗਰ ਲੈ ਕੇ ਆਇਆ ਤੇ ਕਹਿੰਦਾ ਰੀਤ‌...

ਮੈਂ ਕਿਹਾ ਹਾਂਜੀ ਏ(ਆਪਣਾ ਉਹਦੇ ਮੂੰਹ ਵਿੱਚੋਂ ਸੁਣ ਕੇ ਮੈਂ ਤਾਂ ਵਿਆਹ ਜਿੰਨਾ ਚਾਅ ਚੜ੍ਹ ਗਿਆ) ਤੁਸੀਂ ਲੰਗਰ ਛਕ ਲੋ ਮੈਂ ਕਰਦਾ ਕੰਮ। ਪਹਿਲਾਂ ਮੈਂ ਨਾ ਨਾ ਕਰੀ ਜਾਵਾ। ਉਹਨੇ ਜ਼ਬਰਦਸਤੀ ਉਠਾਲ ਕੇ ਕਿਹਾ ਕਿ ਜਾ ਛਕ ਲੈ। ਮੈਂ ਫਿਰ ਉੱਠੀ ਤੇ ਚਲ ਗਈ । ਮਨੋਂ ਮਨ ਹੀ ਸੋਚੀ ਜਾਵਾ ਕਿ ਹਾਏ! ਕਿੰਨਾ ਮਿੱਠਾ ਬੋਲਦਾ ਹੈ। ਕਿੰਨਾ ਸਿਆਣਾ ਏ ! ਕਾਸ਼! ਅਸੀਂ ਦੋਸਤ ਹੀ ਬਣ ਜਾਈਏ । ਪਰ ਮੇਰੀ ਬੋਲਣ ਦੀ ਹਿੰਮਤ ਨਹੀਂ ਹੋਈ । ਮੈਂ ਤਾਂ ਉਹ ਦੇ ਨਾਲ ਫਾਲਤੂ ਬੋਲੀ ਵੀ ਨਹੀਂ। ਬਸ ਜੀ ਹਾਂਜੀ ਹੀ ਕੀਤੀ। ਕੰਮ ਮੁਕਾ ਕੇ ਵਾਪਿਸ ਘਰ ਚੱਲ ਗਈ । ਹੁਣ ਬਸ ਕਦੇ ਕਦੇ ਲੰਘਦੀ ਤਾਂ ਉਹ ਆਪ ਬੁਲਾ ਲੈਂਦਾ ਸੀ। ਹੋਰ ਵੀ ਕਲਾਸ ਦੇ ਬੱਚੇ ਮੈਨੂੰ ਬੁਲਾਉਣ ਲੱਗ ਗਏ । ਉਹਦੇ ਸਾਇੰਸ, ਅੰਗਰੇਜ਼ੀ ਅਤੇ ਹਿਸਾਬ ਦੇ ਅਧਿਆਪਕ ਮੈਨੂੰ ਵੀ ਪੜਾਉਂਦੇ ਸੀ। ਮੈਂ ਬਹੁਤ ਹੁਸ਼ਿਆਰ ਸੀ, ਅੰਗਰੇਜ਼ੀ ਮਾਧਿਅਮ ਵਿੱਚ ਪੜੇ ਹੋਣ ਕਰਕੇ ਮੈਂ ਬਹੁਤ ਵਧੀਆ ਪੜਦੀ ਸੀ। ਨਾਲ਼ੇ ਜ਼ਿਆਦਾ ਪੜ੍ਹਨ ਦਾ ਕਾਰਨ ਦੀਪ ਵੀ ਸੀ, ……..
ਬਾਕੀ ਅਗਲੇ ਭਾਗ ਵਿੱਚ

ਪਿ੍ਅੰਕਾ ਜਰਿਆਲ
priyankajaryalmersch16@gmail.com

...
...



Related Posts

Leave a Reply

Your email address will not be published. Required fields are marked *

5 Comments on “ਪਿਆਰ ਮੁੱਕਦਰਾ ਨਾਲ”

  • ਯਰ ਆਹ ਅੱਠਵੀਂ ਦਸਵੀਂ ਵਿੱਚ ਪਿਆਰ ਵੀ ਹੁੰਦਾ ਸੀ….ਸਾਡੀ ਤਾਂ ਉਦੋਂ ਨਲੀ ਵੀ ਸਾਡੀ ਮਾਂ ਸਾਫ ਕਰਦੀ ਸੀ..ਪਿਆਰ ਵਰਗੀ ਸ਼ੈ ਵੀ ਹੁੰਦੀ ਸੀ ਉਦੋਂ…ਕੋਈ ਪਤਾ ਹੀ ਨਹੀਂ ਸੀ…ਨਵੀਂ ਪਨੀਰੀ ਬੜੀ ਤੇਜ ਆ ਯਰ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)