More Punjabi Kahaniya  Posts
ਪਿਆਰ ਧੋਖਾ ਤੇ ਬਦਲਾ 1


ਸੁਖ ਬਹੁਤ ਹੀ ਖੁੱਲੇ ਖਿਆਲਾਂ ਵਾਲੀ ਲੜਕੀ ਸੀ ਕਾਲਜ ਤੋਂ ਆਪਣੀ ਪੱਤ੍ਰਕਾਰਕਤਾ ਦੀ ਪੜਾਈ ਪੂਰੀ ਕਰਕੇ ਉਸ ਨੇ ਨੌਕਰੀ ਕਰਨ ਦਾ ਮਾਨ ਬਨਾਯਾ ਉਹ ਜ਼ਿੰਦਗੀ ਚ ਬਹੁਤ ਉੱਚੇ ਮਕਾਮ ਤੇ ਪਹੋੰਚਨਾ ਚੋਂਦੀ ਸੀ ਉਸ ਦੇ ਜ਼ਿੰਦਗੀ ਵਿਚ ਤਿੰਨ ਸੁਫ਼ਨੇ ਸੀ ਪਹਿਲਾ ਆਪਣੇ ਸ਼ਹਿਰ ਦੇ ਰੇਡੀਓ ਤੇ ਆਰ ਜੇ ਬਨਣ ਦਾ ਦੂਜਾ ਟੀ ਵੀ ਤੇ ਖ਼ਬਰਾਂ ਪ੍ਰਣ ਦਾ ਅਤੇ ਤੀਜਾ ਇਕ ਬਹੁਤ ਹੀ ਮਹਾਨ ਕਲਾਕਾਰ ਬੰਨ੍ਹਣ ਦਾ ਦੋ ਸੁਫ਼ਨੇ ਪੂਰੇ ਕਰਨ ਵਿਚ ਉਸ ਨੇ ਬਹੁਤ ਮੇਹਨਤ ਕੀਤੀ ਤੇ ਬਹੁਤ ਸਮਾਜ ਦੇ ਤਾਅਨੇ ਵੀ ਸੁਣੇ ਪਾਰ ਉਸਨੇ ਆਪਣੇ ਰਸਤੇ ਚ ਆਈ ਹਰ ਮੁਸੀਬਤ ਦਾ ਸਾਹਮਣਾ ਕਰਦੇ ਹੋਏ ਆਪਣੇ ਸੁਫ਼ਨੇ ਪੂਰੇ ਕੀਤੇ ਹੁਣ ਵੇਲਾ ਸੀ ਆਖਰੀ ਸੁਫ਼ਨੇ ਨੂੰ ਪੂਰਾ ਕਰਨ ਦਾ ਉਹ ਸੀ ਏਕ੍ਟਰ ਬੰਨ੍ਹਣ ਦਾ ਆਪਣੇ ਸੁਫ਼ਨੇ ਵਿਚ ਉਹ ਇੰਨਾ ਰੂਝ ਚੁਕੀ ਸੀ ਕਿ ਉਹ ਐਹ ਭੁੱਲੀ ਬੈਠੀ ਸੀ ਕਿ ਉਸਦੀ ਉਮਰ ਵੀ ੨੪ ਸਾਲ ਦੀ ਹੋਗਈ ਸੀ ਤੇ ਇੱਕ ਸਾਧਾਰਨ ਪਰਿਵਾਰ ਵਿਚ ਪੈਦਾ ਹੋਣ ਦੇ ਕਾਰਣ ਉਸਦੇ ਮਾਂ ਬਾਪ ਵੀ ਉਸਨੂੰ ਵਿਆਹ ਲਈ ਕੇਹਨ ਲੱਗ ਗਏ ਉਸਨੇ ਬਹੁਤ ਸਮਾਂ ਮੰਗਿਆ ਆਪਣੇ ਮਾਂ ਬਾਪ ਤੋਂ ਪਾਰ ਓਹਨਾ ਉਸ ਨੂੰ ਕਿਹਾ ਕਿ ਹੁਣ ਉਹ ਲੋਕਾਂ ਦੀਆਂ ਹੋਰ ਗੱਲਾਂ ਨਹੀਂ ਸੁਣਨ ਸਕਦੇ ਇਸ ਉਮਰ ਵਿਚ ਤੇ ਲੜਕੀਆਂ ਤੱਬਰਦਾਰ ਹੋ ਜਾਂਦੀਆਂ ਨੇ ਪਾਰ ਤੂੰ ਤੇ ਵਿਆਹ ਤੱਕ ਨੀ ਕਰਵਾਇਆ ਉਸਦੀ ਮਾਂ ਬਾਪ ਅੱਗੇ ਇੱਕ ਨਾ ਚੱਲੀ ਤੇ ਉਸਨੇ ਵਿਆਹ ਲਈ ਹਨ ਕਰ ਦਿੱਤੀ ਆਪਣੀ ਰਿਸ਼ਤੇਦਾਰੀ ਵਿਚ ਕੋਈ ਪੜ੍ਹਿਆ ਲਿਖਿਆ ਮੁੰਡਾ ਨਾ ਮਿਲਣ ਕਰਕੇ ਓਹਨਾ ਨੇ ਇਕ ਰਿਸ਼ਤਿਆਂ ਦੀ ਐਪ ਤੇ ਉਸਦੀ ਪ੍ਰੋਫਾਈਲ ਬਣਾ ਦਿੱਤੀ ਜਿਥੇ ਉਸ ਦੀ ਗੱਲਬਾਤ ਹੋਈ ਸ਼ਗਨ ਨਾਮ ਦੇ ਮੁੰਡੇ ਨਾਲ ਜਿਸਨੇ ਸੁਖ ਨੂੰ ਇਕ ਮੈਸਜ ਭੇਜਿਆ ਕਿ ਉਸਨੂੰ ਉਸਦੀਆਂ ਤਸਵੀਰਾਂ ਪਸੰਦ ਆਈਆਂ ਨੇ ਤੇ ਉਹ ਉਸ ਨਾਲ ਗੱਲ ਨੂੰ ਅੱਗੇ ਤੋਰਨਾ ਚਾਉਂਦਾ ਹੈ ਸੁਖ ਨੇ ਉਸ ਦੀ ਪ੍ਰੋਫਾਈਲ ਚੈੱਕ ਕੀਤੀ ਤੇ ਉਸਨੇ ਮੁੰਡੇ ਨੂੰ ਕਿਹਾ ਕਿ ਉਹ ਬਹੁਤ ਪੜ੍ਹਿਆ ਲਿਖਿਆ ਹੈ ਤੇ ਇੰਗਲਿਸ਼ ਦੇ ਦੋ ਇੰਸਟੀਟਿਊਟ ਚਲਾ ਰਿਹਾ ਪਾਰ ਮੈਂ ਇੰਨਾ ਪੜਿ ਲਿਖੀ ਨੀ ਮੈਂ ਤੁਹਾਡੇ ਕਾਬਲ ਨਹੀਂ ਪਾਰ ਉਸ ਮੁੰਡੇ ਨੇ ਸੁਖ ਨੂੰ ਸੰਜਯ ਕਿ ਉਸ ਨੂੰ ਕੋਈ ਫਰਕ ਨਹੀਂ ਪੈਂਦਾ...

ਗੱਲ ਫੇਰ ਇਕ ਦੂਸਰੇ ਦੇ ਪਰਿਵਾਰ ਦੀ ਹੋਈ ਸੁਖ ਨੇ ਕਿਹਾ ਕਿ ਉਸਦੇ ਪਰਿਵਾਰ ਵਿਚ ਸਬ ਸ਼ਾਕਾਹਾਰੀ ਨੇ ਤੇ ਉਸਨੂੰ ਵੀ ਸ਼ਰਾਬ ਨਾਲ ਨਫਰਤ ਹੈ ਸ਼ਗਨ ਨੇ ਅੱਗੋਂ ਕਿਹਾ ਕਿ ਉਹ ਵੀ ਕੋਈ ਰੋਜ਼ ਸ਼ਰਾਬ ਨਹੀਂ ਪੀਂਦਾ ਬੱਸ ਸਾਲ ਵਿਚ ਇਕ ਕਿਸੇ ਖਾਸ ਪਰਿਵਾਰਕ ਵਿਆਹ ਵਿਚ ਇਕ ਬੀਅਰ ਪੀ ਲੈਂਦਾ ਤੇ RISHTA ਹੋਣ ਮਗਰੋਂ ਉਹ ਉਹ ਵੀ ਛੱਡ ਦੇਵੇਗਾ ਸੁਖ ਨੂੰ ਉਸਨੇ ਬਹੁਤ ਸੁਫ਼ਨੇ ਦਿਖਾਏ ਉਸਨੇ ਉਸਨੂੰ ਕਿਹਾ ਕਿ ਉਹ ਉਸ ਨਾਲ ਹੀ ਉਸਦੇ ਦਫਤਰ ਵਿਚ ਕੰਮ ਕਰੇਗੀ ਅਤੇ ਉਸਨੂੰ ਘਰ ਦਾ ਵੀ ਕੋਈ ਕੰਮ ਕਰਨ ਦੀ ਲੋੜ ਨਹੀਂ ਕਿਓਂਕਿ ਉਸਦੇ ਘਰ ਬਹੁਤ ਨੌਕਰ ਚਾਕਰ ਨੇ ਬੱਸ ਇਕ ਰੋਟੀ ਹੀ ਬਣਾਉਣ ਦਾ ਕੰਮ ਹੈ ਉਹ ਵੀ ੪ ਮੇਮ੍ਬਰਾਂ ਦੀ ਸੁਖ ਨੂੰ ਤੇ ਜਿਵੇਂ ਉਸਦੇ ਸੁਫਨਿਆਂ ਦਾ ਰਾਜਕੁਮਾਰ ਮਿਲ ਗਿਆ ਹੋਵੇ ਜ਼ਿੰਦਗੀ ਤੋਂ ਹੋਰ ਕਿ ਚਾਹੀਦਾ ਇੱਕ ਕੁੜੀ ਨੂੰ ਪਿਆਰ ਕਰਨ ਵਾਲਾ ਮੁੰਡਾ ਤੇ ਸੁਖ ਐਸ਼ੋ ਰਾਮ ਸੁਖ ਨੇ ਆਪਣੇ ਘਰ ਗੱਲ ਕੀਤੀ ਮਾਂ ਬਾਪ ਨੇ ਏਤਰਾਜ਼ ਜਤਾਇਆ ਕਿ ਬਹੁਤ ਦੂਰ ਹੈ ਪੰਜਾਬ ਤੋਂ ੧੨੦੦ ਮਿੱਲੀਮੇਟਰੇ ਉਹ ਵੀ ਬਹੁਤ ਹੀ ਉਜੜਿਆ ਹੋਇਆ ਇਲਾਕਾ ਪਾਰ ਸੁਖ ਨੇ ਮਾਂ ਬਾਪ ਨੂੰ ਕਿਹਾ ਕਿ ਸੁਖ ਵੀ ਤੇ ਕਿੰਨਾ ਹੈ ਬੱਸ ਰੋਟੀ ਦਾ ਹੀ ਕੰਮ ਹੈ ਤੇ ਮੈਨੂੰ ਆਪਣੇ ਪਤੀ ਦੇ ਦਫਤਰਾਂ ਦੀ ਵੀ ਜੁੰਮੇਵਾਰੀ ਮਿਲ ਰਹੀ ਰੱਲ ਮਿੱਲ ਕੇ ਕੰਮ ਕਰਨਗੇ ਤੇ ਰੋਟੀ ਪਾਣੀ ਵਿਚ ਤੇ ਸੁਖ ਨੂੰ ਬਹੁਤ ਤਜੁਰਬਾ ਸੀ ਉਸਦੇ ਕੇਹਨ ਤੇ ਮਾਂ ਬਾਪ ਨੇ ਰਿਸ਼ਤੇ ਤੋਂ ਹਾਂ ਕਰ ਦਿੱਤੀ ਸ਼ਗਨ ਦੇ ਮਾਂ ਬਾਪ ਰਿਸ਼ਤੇ ਤੋਂ ਖੁਸ਼ ਨਹੀਂ ਸੀ ਪਾਰ ਮੁੰਡੇ ਦੀ ਮਰਜ਼ੀ ਕਰਕੇ ਓਹਨਾ ਵੀ ਹਾਂ ਕਰ ਦਿੱਤੀ ਤੇ ਦੋਵਾਂ ਦੀ ਵਿਆਹ ਹੋ ਗਿਆ ਅੜੇ ਬਾਹਾਂ ਚ ਲਾਲ ਚੂੜਾ ਤੇ ਦਿਲ ਚ ਲੇਖਾਂ ਸੁਫ਼ਨੇ ਤੇ ਅਰਮਾਨ ਲੈਕੇ ਉਹ ਆਪਣੇ ਪਤੀ ਦੇ ਘਰ ਪਹੋੰਚ ਗਈ ਆਪਣੇ ਨਵੇਂ ਸੁਪਨੇ ਤੇ ਪਤੀ ਦੇ ਪਿਆਰ ਅੱਗੇ ਉਸਨੇ ਆਪਣੇ ਤੀਸਰੇ ਸੁਫ਼ਨੇ ਨੂੰ ਇਕਦਮ ਹੀ ਭੁਲਾ ਦਿੱਤਾ

...
...



Related Posts

Leave a Reply

Your email address will not be published. Required fields are marked *

4 Comments on “ਪਿਆਰ ਧੋਖਾ ਤੇ ਬਦਲਾ 1”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)