ਅੱਜ ਸੱਤ ਸਾਲ ਹੋ ਗਏ ਵੀ ਆ ਦੱਸਵੀਂ ਕੀਤੀ ਨੂੰ। ਉਥੇ ਤੱਕ ਨਾਲ ਪੜੇ ਆੜੀ ਅੱਜ ਵੀ ਮਿਲ ਪੈਂਦੇ ਕਦੇ ਕਦੇ। ਹੁਣ ਬਚਪਨ ਤੋਂ ਜਵਾਨੀ ਦੇ ਸਿਖਰ ਤੱਕ ਪਹੁੰਚ ਚੁੱਕੇ ਆ ਸਭ। ਪਰ ਜਦ ਵੀ ਮਿਲ ਦੇ ਇਕ ਆਮ ਜਿਹਾ ਸਵਾਲ ਜ਼ਰੂਰ ਪੁੱਛਦੇ ਆ ਸਹੇਲੀ ਬਣਾਈ ਕੋਈ ਕਿ ਨਹੀ ਜਾ ਭਾਬੀ ਦਾ ਕੀ ਹਾਲ ਆ ਵਗੈਰਾ। ਪਰ ਜਦ ਮੇਰਾ ਜਵਾਬ ਨਾਹ ਵਿਚ ਮਿਲਦਾ ਤਾਂ ਟਿੱਚਰਾਂ ਜ਼ਰੂਰ ਕਰਦੇ ਮੈਨੂੰ। ਪਰ ਆਪਣੀ ਧੁਨ ਚ ਮਸਤ ਰਹੀ ਦਾ। ਉਨ੍ਹਾਂ ਭਲਿਆ ਨੂੰ ਕੀ ਪਤਾ ਯਾਰ ਹੋਣਾ ਕਦੇ ਕਿਸੇ ਕੁੜੀ ਨਾਲ ਦੋਸਤੀ ਤਾਂ ਕੀ ਉਵ ਵੀ ਕੋਈ ਗੱਲਬਾਤ ਨਹੀਂ ਕੀਤੀ । ਇਹਨੂੰ ਤੁਸੀਂ ਮੇਰੇ ਚਰਿੱਤਰ ਦੀ ਕਮਜ਼ੋਰੀ ਵੀ ਗਿਣ ਸਕਦੇ ਹੋ। ਮੈਨੂੰ ਜਨਤਕ ਥਾਵਾਂ ਤੇ ਵੀ ਜਿਵੇਂ ਆਫਿਸ ਰਿਸੈਪਸ਼ਨਿਸਟ ਆਦਿ ਤੇ...
ਵੀ ਕੁੜੀ ਨਾਲ ਗੱਲ ਬਾਤ ਕਰਦਿਆਂ ਬੜੀ ਝਿਜਕ ਮਹਿਸੂਸ ਹੁੰਦੀ ਆ। ਪਤਾ ਨਹੀਂ ਇਹ ਕੁੜੀਆਂ ਪ੍ਰਤੀ ਇੱਜ਼ਤ ਜਾਂ ਡਰ ਆ ਮੈਨੂੰ ਕੁਝ ਸਮਝ ਨਹੀਂ ਆਉਂਦੀ। ਤੇ ਇਸ ਕਰਕੇ ਸ਼ਾਇਦ ਮੈਂ ਕੁੜੀਆਂ ਤੋਂ ਸੋਸ਼ਲ ਡਿਸਟੈਂਸ 😃 ਬਣਾ ਕੇ ਰੱਖ ਦਾ ਹਾਂ।ਬਾਕੀ ਸ਼ਕਲ ਵੀ ਆਪਣੀ ਉਵੇ ਦੀ ਆ ਕਿ ਕੋਈ ਕੁੜੀ ਆਪ ਆਕਰਸ਼ਿਤ ਨੀ ਹੁੰਦੀ ਤੇ ਆਪਾ ਕਿਸੇ ਮਗਰ ਜਾਈਦਾ ਨਹੀਂ। ਇਹ ਮੇਰੀ ਆਪਣੀ ਕਹਾਣੀ ਆ ਮੇਰੇ ਵਰਗੇ ਵੀਰ ਹੋਰ ਵੀ ਹੋਣਗੇ ਕਮੈਂਟਰ ਜਰੂਰ ਕਰਿਉ।
ਧੰਨਵਾਦ।
ਨਕਾਮ ਸੰਧੂ।
9914366591
Harpreet
mera v ehi haal aw bai,,
ਅਮਰਿੰਦਰ ਸਿੰਘ
👌👌👌👌