More Punjabi Kahaniya  Posts
ਨਕਲ


ਅਜਕਲ ਗੁਰਮੀਤ ਨੂੰ ਕਈ ਵਿਆਹਾਂ ਦਾ ਸੱਦਾ ਕਰਕੇ ਮੈਂ ਫੋਨ ਨਹੀਂ ਕੀਤਾ।ਅੱਜ ਐਵੇਂ ਹਾਲ ਚਾਲ ਪੁੱਛਣ ਲਈ ਨੰਬਰ ਮਿਲਾਇਆ।ਅੱਗੋਂ ਜਵਾਬ
“ਸ ਸ ਆਕਾਲ ਅੰਟੀ ਕਿਵੇਂ ਓ?”
“ਮੈਂ ਤਾਂ ਠੀਕ ਆਂ ਤੂੰ ਸੁਣਾ ਵਿਆਹਾਂ ਦਾ ਹਾਲ”
“4 ਭੁਗਤਾ ਲਏ 2 ਹਾਲੇ ਰਹਿੰਦੇ ਆ”
“ਅੱਜ ਵੀ ਤਾਂ ਸੀ ਤੁਹਾਨੂੰ ਕੋਈ ਫੰਕਸ਼ਨ ?”
” ਆਹੋ ,ਦੀਪਾਂ ਦੇ ਭਰਾ ਦਾ ਸ਼ਗਨ ਤੇ ਰਿੰਗ ਸੈਰੇਮਨੀ ਸੀ ਅੱਜ। ਇਹ ( ਪਤੀ ਦੇਵ) ਤਾਂ ਕਹਿੰਦੇ ਸੀ ਅੱਜ ਰਹਿਣ ਦਿੰਦੇ ਆਂ। ਵਿਆਹ ਤੇ ਗੁਰਦੁਆਰੇ ਈ ਜਾਵਾਂਗੇ। ਮੈਂ ਹੀ ਜਿਦ ਕਰਕੇ ਲੈਅ ਗਈ ਬਈ ਦੀਪਾਂ ਦਾ ਟੱਬਰ ਨਾਰਾਜ ਨ ਹੋਏ।
ਅੰਟੀ!ਆਪਣੇ ਵਿਆਹ ਤਾਂ ਹੁਣ ਡਰਾਮੇ ਈ ਬਣ ਗਏ। ਸਟੇਜ ਦਾ ਪਹਿਲਾ ਸੀਨ( ਦ੍ਰਿਸ਼) ਦਸਦੀ ਆਂ। ਕੁੜੀ ਸੱਜ ਧਜ ਕੇ ਸਟੇਜ ਤੇ ਪਹੁੰਚੀ। ਫਿਰ ਮੁੰਡਾ ਆਇਆ ਤੇ ਗੋਡਾ ਲਾਕੇ ਕੁੜੀ ਨੂੰ ਫੁੱਲ ਫੜਾਉਂਦਾ ਕਹਿਣ ਲਗਾ
“Would you marry me” ( ਮੇਰੇ ਨਾਲ ਵਿਆਹ ਕਰਾਏਂਗੀ”)
ਇਹ ਦੇਖ ਕੇ ਇਹਨਾਂ (ਪਤੀ ਦੇਵ) ਨੂੰ ਤਾਂ ਚੜ ਗਿਆ ਗੁੱਸਾ। ਕਹਿੰਦੇ ਇਹਨਾਂ ਨੂੰ 6 ਸਾਲ ਹੋ ਗਏ ਇਕੱਠੇ ਘੁੰਮਦਿਆਂ ਨੂੰ। ਅੱਜ ਗੋਰਿਆਂ ਦੀ ਰੀਤ ਕਰਨ ਲੱਗਾ ਗੋਡਾ ਮੂਧਾ ਮਾਰਕੇ। ਮੈਨੂੰ ਕਹਿੰਦੇ
ਚੱਲ ਤੁਰ ਹੋ ਗਈ ਰਿੰਗ ਸੈਰੀਮਨੀ”
“ਫੇਰ ਪੂਰੀ ਸੈਰੀਮਨੀ...

ਨੀ ਦੇਖੀ”? ਮੈ ਹੈਰਾਨ ਹੋ ਪੁੱਛਿਆ
” ਕਿੱਥੇ ਅੰਟੀ!ਉਸੇ ਵੇਲੇ ਬਹਾਨਾ ਮਾਰ ਘਰ ਨੂੰ ਮੁੜ ਆਏ। ਆਕੇ ਮੁੰਡਿਆਂ ਨੂੰ ਕਮਰਿਆਂ ਚੋਂ ਸੱਦ ਕੇ ਚੰਗਾ ਭਾਸ਼ਣ ਦਿੱਤਾ –‘ਇੱਕ ਗੱਲ ਧਿਆਨ ਨਾਲ ਸੁਣਿਆ ਲੳ।ਜੇ ਵਿਆਹਾਂ ਵੇਲੇ ਤੁਸੀਂ ਗੋਡੇ ਮੂਧੇ ਮਾਰੇ ਤਾਂ ਮੈਂ ਗੋਡੇ ਭੰਨ ਦੇਣੇ ਆ’–
ਨਿਆਣੇ ਤਾਂ ਕਮਰਿਆਂ ਚ ਜਾ ਬੜੇ।ਮੈਨੂੰ ਰੋਟੀਆਂ ਲਾਹਣ ਨੂੰ ਕਹਿ ਦਿੱਤਾ। ਉੱਥੇ ਚਾਹ ਵੀ ਨੀ ਪੀਤੀ। ਸੋਚਿਆ ਸੀ ਇਕੱਠੀ ਰੋਟੀ ਖਾਵਾਂਗੇ।”
“ਫਿਰ ਤਾਂ ਬਹੁਤ ਮਾੜੀ ਹੋਈ ” ਹਮਦਰਦੀ ਜਤਾਂਦਿਆਂ ਮੈਂ ਕਿਹਾ।
“ਅੰਟੀ ਆਪਣੇ ਲੋਕੀ ਹੈ ਵੀ ਤਾਂ ਬਾਂਦਰ । ਨਕਲ ਝੱਟ ਕਰਦੇ। ਪੈਸਾ ਉਜਾੜਣ ਲਈ ਪਾਕਿਸਤਾਨੀਆਂ ,ਗੁਜਰਾਤੀਆਂ, ਕਾਲਿਆਂ ਗੋਰਿਆਂ ਦੀਆਂ ਸਾਰੀਆਂ ਰੀਤਾਂ ਕਰਨ ਲਗ ਪਏ । ਮਤਲਵ ਭਾਵੇਂ ਪਤਾ ਨ ਹੋਵੇ”
“ਚਲੋ ਫਿਰ ਬਣਾ ਲੈ ਰੋਟੀ।ਭੁੱਖ ਲੱਗੀ ਹੋਣੀ”
ਮੈਂ ੳਹਦੇ ਘਰਵਾਲੇ ਦੀ ਆਵਾਜ ਸੁਣ ਲਈ ਸੀ।
” ਕਿੰਨੀ ਦੇਰ ਰੋਟੀ ਚ”
ਹਰਜੀਤ ਸੈਣੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)