More Punjabi Kahaniya  Posts
ਤਨ ਢਕਣ ਲਈ


ਗਰੀਬ ਪਰਿਵਾਰ ਵਿਚ ਜਨਮੇ ਚਾਰ ਭੈਣ ਭਰਾਵਾਂ ਵਿੱਚੋ ਤਿੰਨ ਭੈਣਾਂ ਚੋਂ ਵੱਡੀ ਭੈਣ ਆਪਣੀ ਉਮਰ ਤੋਂ ਦੋ ਗੁਣਾਂ ਵੱਡੇ ਉਮਰ ਦੇ ਲੜ ਇਹ ਕਹਿ ਕੇ ਲਾ ਦਿੱਤੀ ਕਿ ਫੇਰ ਕੀ ਹੋਇਆ… ਜੇ ਮੁੰਡਾ ਵੱਡਾ ਏ!ਰੱਜੇ ਪੂੱਜੇ ਖਾਨਦਾਨ ਦਾ ਤਾਂ ਹੈ… ਨਾਲੇ ਅਮਰੀਕਾ ਪੱਕਾ ਏ!
‌ ਅਮਰੀਕਾ ਦਾ ਨਾਂ ਸੁਣ ਸਾਰੇ ਟੱਬਰ ਦੀਆਂ ਅੱਖਾਂ ਵਿੱਚ ਇੱਕ ਅਲੱਗ ਹੀ ਚਮਕ ਸੀ! ਜਿਵੇਂ ਹੋਰ ਕੁਝ ਦਿਸਣਾ ਹੀ ਬੰਦ ਹੋ ਗਿਆ ਹੋਵੇ ! ਵਿਆਹ ਵੀ ਥੋੜੇ ਸਮੇਂ ਦਾ ਹੀ ਲੈ ਲਿਆ ਗਿਆ.. ਇਹ ਆਖਕੇ ਕਿ ਪਿੱਛੇ ਕੰਮਾ ਕਾਰਾਂ ਦਾ ਅੌਖਾ!ਭੈਣ ਵੀ ਛੇ ਮਹੀਨਿਆਂ ਬਾਅਦ ਅਮਰੀਕਾ ਬੁਲਾ ਲੲੀ ਗੲੀ !
ਉਦੋਂ ਟਚ ਫੋਨ ਘੱਟ ਹੁੰਦੇ ਸੀ ਬੱਸ ਦੂਜੇ ਫੋਨਾਂ ਤੇ ਹੀ ਗੱਲ ਹੁੰਦੀ ਸੀ ਉਹ ਵੀ ਕੲੀਂ ਦਿਨਾਂ ਬਾਅਦ ! ਉਹ ਵੀ ਬੱਸ ਹਾਲ ਚਾਲ ਤੇ ਸੁੱਖ ਸਾਂਦ ਪੁੱਛਣ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੀ!ਤੇ ਉਹ ਵੀ ਕਮਲੀ ਰੋਣ ਹਾਕੀ ਹੋਈ ਆਖ ਦਿੰਦੀ ਸਭ ਠੀਕ ਐ!
ਫੇਰ ਇੱਕ ਦਿਨ ਉਹਦੇ ਸੌਹਰਿਆਂ ਵੱਲ ਕਿਸੇ ਖਾਸ ਰਿਸ਼ਤੇਦਾਰੀ ਵਿਚ ਵਿਆਹ ਹੋਣ ਕਰਕੇ ਦੋ ਸਾਲ ਬਾਅਦ ਉਹਨਾਂ ਦੇ ਵਾਪਸ ਆਉਣ ਦਾ ਸਬੱਬ ਬਣਿਆ ਤਾਂ ਸਾਰਿਆਂ ਨੂੰ ਚਾਅ ਚੜ ਗਿਆ! ਲੰਮੀ ਉਡੀਕ ਮਗਰੋਂ ਇੱਕ ਵੱਡੀ ਮਹਿੰਗੀ ਗੱਡੀ ਗਰੀਬੜੀ ਜਿਹੀ ਦਹਿਲੀਜ਼ ਤੇ ਆ ਕੇ ਰੁਕੀ ਤਾਂ ਸਾਰਿਆਂ ਦੇ ਪੈਰ ਧਰਤੀ ਤੇ ਨਹੀਂ ਸਨ ਲੱਗ ਰਹੇ !
ਉੱਤੋ ਲੱਗਿਆ ਅਮਰੀਕਾ ਵਾਲਿਆਂ ਦਾ ਟੈਗ ਹੋਰ ਵੀ ਹਵਾ ਦੇਈਂ ਜਾ ਰਿਹਾ ਸੀ !
ਆਖ਼ਿਰ ਗੱਡੀ ਦੀ ਤਾਕੀ ਖੁੱਲੀ ਤਾਂ ਸੋਨੇ ਨਾਲ ਲੱਦੀ ਭੈਣ...

ਬਾਹਰ ਆਈ ਤੇ ਨਾਲ ਬਾਪੂ ਦੀ ਉਮਰ ਦਾ ਉਸ ਦਾ ਪ੍ਰੋਹਣਾ ਵੀ! ਆਓ ਭਗਤ ਕਰਨ ਮਗਰੋਂ ਗੁੱਮ ਸੁੰਮ ਬੈਠੀ ਭੈਣ ਨੂੰ ਕੱਠੀਆਂ ਹੋਈਆਂ ਚਾਚੀਆਂ ਤਾਈਆਂ ਵਿੱਚੋਂ ਕੋਈ ਅਮਰੀਕਾ ਵਾਲੀ ਕਹਿ ਸਿਰ ਪਲੋਸ ਦਿੰਦੀ ਤਾਂ ਉਹ ਮਜ਼ਬੂਰੀ ਜਿਹੀ ਦਾ ਹਾਸਾ ਹੱਸ ਨੀਵੀਂ ਪਾ ਲੈਂਦੀ.. ਜਿਵੇਂ ਕਿਸੇ ਡੁੰਘੇ ਦਰਦ ਤੇ ਪਰਦਾ ਕਜਿਆ ਹੋਵੇ!
ਬਹੁਤ ਸਾਰੇ ਲਿਆਂਦੇ ਤੋਹਫਿਆਂ ਵਿੱਚੋਂ ਮੈਨੂੰ ਕੱਢ ਇੱਕ ਮਹਿੰਗੀ ਜਿਹੀ ਟੀ ਸਰਟ ਫੜਾ ਦਿੱਤੀ.. ਪਰ ਮੇਰਾ ਕੱਦ ਥੋੜਾ ‌ਭਾਰੀ ਹੋਣ ਕਾਰਨ ਉਹ ਮੇਰੇ ਉੱਚੀ ਰਹਿ ਗਈ!ਕਦੇ ਇੱਧਰੋਂ ਖਿੱਚਦਾ ਕਦੇ ਉੱਧਰੋਂ ਖਿੱਚਦਾ…!ਪਰ ਉੱਤੇ ਲੱਗਿਆ ਬਰੈਂਡਡ ਟੈਗ ਵੀ ਸ਼ੀਸ਼ੇ ਮੂਹਰੇ ਖੜ੍ਹੇ ਨੂੰ ਫੱਬਣ ਵਾਲੀ ਖੁਸ਼ੀ ਨਾ ਦੇ ਸਕਿਆ!ਸੋ ਉਤਾਰ ਕੇ ਪਰਾਂ ਸਾਂਭ ਧਰੀ… ਤੇ ਹੈਂਗਰ ਵਿੱਚੋ ਰੀਝਾਂ ਤੇ ਪਸੰਦ ਨਾਲ ਲਿਆਂਦੀ ਇੱਕ ਕਮੀਜ਼ ਉਤਾਰ ਪਾ ਲਈ!
ਮੱਲੋਮੱਲੀ ਧਿਆਨ ਵੱਡੀ ਭੈਣ ਨਾਲ ਬੈਠੇ ਉਸ ਦੇ ਪ੍ਰੋਹਣੇ ਵੱਲ ਹੋ ਤੁਰਿਆ… ਤਾਂ ਉਹ ਵੀ ਖੁੰਜੇ ਵਿੱਚ ਪਏ ਉਸ ਬੇਮੇਚ ਝੁੱਗੇ ਵਰਗਾ ਹੀ ਜਾਪਿਆ…!ਜਿਹੜਾ ਕਿਸੇ ਉੱਚੇ ਸੋਅਰੂਮ ਦੀ ਰੋਸ਼ਨੀ ਤੋਂ ਝੂੰਦਿਆਈਆਂ ਅੱਖਾਂ ਨੇ ਚਿਰਾਂ ਤੋਂ ਬਿਨਾਂ ਵਿੱਕੇ ਗਰਦ -ਗਵਾਰ ਹੋਏ ਪੁਰਾਣੇ ਝੱਗੇ ਨੂੰ ਫਾਇਦੇ ਦਾ ਸੌਦਾ ਵੇਖ ਬਿਨਾਂ ਨਾਪ ਤੇ ਮੇਚ ਦੇ ਸਿਰਫ ਤਨ ਢਕਣ ਲਈ ਪਵਾ ਦਿੱਤਾ ਸੀ….! ਅੱਖਾਂ ਵਿੱਚੋਂ ਮੱਲੋ ਮੱਲੀ ਹੰਝੂਆਂ ਦੀਆਂ ਘਰਾਲਾਂ ਵਹਿ ਤੁਰੀਆਂ …!
ਰੁਪਿੰਦਰ ਕੌਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)