More Punjabi Kahaniya  Posts
ਭੂਤ ਬੰਗਲਾ ਭਾਗ 3


ਪਿਛਲੇ ਭਾਗ ਵਿੱਚ ਤੁਸੀਂ ਪੜਿਆ ਸਾਰੇ ਦੋਸਤ ਬੰਗਲੇ ਵਿੱਚ ਪਹੁੰਚ ਗਏ ਹਨ, ਹੁਣ ਇਸ ਤੋਂ ਅੱਗੇ, ਰਾਤ ਦਾ ਸਮਾਂ 8.00 pm ਹੋਇਆ ਤਾਂ ਸਭ ਨੂੰ ਖਾਣਾ ਦੀ ਯਾਦ ਆਈ, ਰੀਨਾ ਤੇ ਸੁਮਨ ਬੰਗਲੇ ਵਿੱਚ ਬਣੀ ਰਸੋਈ ਵਿੱਚ ਗ‌ਈਆ , ਤਾਂ ਦੇਖਿਆ ਜੋ ਆਦਮੀ ਕਹਿ ਕੇ ਗਿਆ ਸੀ। ਖਾਣ ਦਾ ਸਭ ਬੰਦੋਬਸਤ ਕਰ ਦਿੱਤਾ ਹੈ। ੳਸ ਦੀ ਕਹੀ ਗੱਲ ਝੂਠ ਜਾਪ ਦੀ ਦਿਖਾਈ ਦਿੱਤੀ। ਰਸੋਈ ਵਿਚ ਕੁਝ ਵੀ ਖਾਣ ਲਈ ਨਹੀਂ ਸੀ , ਸਿਰਫ਼ ਭਾਂਡੇ ਤੇ ਕੁਝ ਖਾਣਾ ਖਾਣ ਵਾਲੇ ਡਿਨਰ ਸੈੱਟ ਦਿਖਾਈ ਦੇ ਰਹੇ ਹਨ । ਉਹ ਦੋਵੇਂ ਰਸੋਈ ਵਿੱਚ 2 ਫਿਰ‌‌ਜ਼ ਵੱਲ ਵਧੀਆਂ ਤੇ ਫਿਰ ਜਦੋਂ ਖੋਲ ਕੇ ਦੇਖਿਆ ਤਾਂ ਉਹਨਾਂ ਵਿੱਚ ਮਾਸ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਦੋਵੇਂ ਫਿਰ‌ਜ਼ ਮਾਸ ਨਾਲ ਭਰੇ ਹੋਏ ਹਨ। ਉਹ ਫਿਰ‌ਜ਼ ਬੰਦ ਕਰ ਬਾਰ ਆ ਸਭ ਨੂੰ ਦੱਸਦੀਆਂ ਹਨ , ਰਸੋਈ ਵਿੱਚ ਮਾਸ ਤੋਂ ਇਲਾਵਾ ਕੋਈ ਹੋਰ ਚੀਜ਼ ਖਾਣ ਲਈ ਨਹੀਂ ਹੈ। ਜਗਦੀਪ ਇਹ ਸੁਣ ਕਾਫ਼ੀ ਖ਼ੁਸ਼ ਹੋ ਕੇ ਬੋਲਿਆ ਵਾ ਬਾਈ ਅੱਜ ਤਾ ਮਜ਼ਾ ਆਗਿਆ ਮੀਟ ਚੱਲੂ, ਪਰ ਰੀਨਾ ਤੇ ਸ਼ਰਮਾ ਮਾਸ ਖਾਣਾ ਪਸੰਦ ਨਹੀਂ ਕਰਦੇ ਉਹ ਕਹਿੰਦੇ ਸਾਡਾ ਕੀ ਬਣੇਗਾ , ਸਭ ਕੁਝ ਟਾਈਮ ਸੋਚਦੇ ਹਨ। ਦਿਲਪ੍ਰੀਤ ਨੂੰ ਯਾਦ ਆਉਂਦਾ ਕਿ ਬੰਗਲੇ ਦੀ ਦੇਖ ਰੇਖ ਕਰਨ ਵਾਲੇ ਨੇ ਕਿਹਾ ਸੀ ਬੰਗਲੇ ਦੇ ਸੱਜੇ ਪਾਸੇ 1km ਤੇ ਦੁਕਾਨਾਂ ਹਨ। ਉਹ ਜਲਦੀ ਨਾਲ ਬੋਲਿਆ ਆਪਾ ਦੁਕਾਨ ਤੋਂ ਕੁਝ ਖਾਣ ਲਈ ਲੈ ਆਉਂਣੇ ਹਾਂ, ਸਭ ਥੋੜਾ ਬਾਹੇਤਰ ਮਹਸੂਸ ਕਰਦੇ ਹਨ । ਲੋ ਜੀ ਜੋ ਸੱਚ ਹੁੰਦਾ ਹੈ ਉਹ ਦਿਖਾਈ ਨਹੀਂ ਦਿੰਦਾ ਜੋ ਦਿਖਾਈ ਦਿੰਦਾ ਹੈ, ਉਹ ਸੱਚ ਨਹੀਂ ਹੁੰਦਾ, ਦਿਲਪ੍ਰੀਤ ਕਹਿੰਦਾ ਮੈਂ ਇਕੱਲਾ ਜਾ ਕੇ ਕੁੱਝ ਖਾਣ ਲਈ ਲੈ ਆਉਂਦਾ ਹਾਂ , ਸੁਮਨ ਉਸ ਦੀ ਸਹੇਲੀ ਬੋਲੀ ਇਨ੍ਹਾਂ ਹਨੇਰਾ ਹੈ ਮੈਂ ਵੀ ਤੇਰੇ ਨਾਲ ਚਲਦੀ ਹਾ ਪਰ ਦਿਲਪ੍ਰੀਤ ਮਨਾ ਕਰ ਦਿੰਦਾ ਹੈ। ਦਿਲਪ੍ਰੀਤ ਬੰਗਲੇ ਚੋ ਬਾਹਰ ਆਇਆ ਤੇ ਗੱਡੀ ਨੂੰ ਚਾਬੀ ਲਗਾ ਬਾਰੀ ਖੋਲਣ ਹੀ ਲੱਗਾ ਸੀ ਕਿ ਉਸ ਦੀ ਨਜ਼ਰ ਬੰਗਲੇ ਦੀ ਦੂਸਰੀ ਮੰਜ਼ਿਲ ਦੀ ਖਿੜਕੀ ਤੇ ਪੈਂਦੀ ਹੈ ਉਸ ਵਿੱਚ ਕੁੱਝ ਬੇਹੱਦ ਡਰਾਵਣਾ ਪਰਛਾਵਾਂ ਨਜ਼ਰ ਆਉਂਦਾ ਹੈ। ਉਹ ਪਹਿਲਾਂ ਤਾਂ ਕਾਫੀ ਡਰ ਜਾਂਦਾ ਹੈ, ਪਰ ਬਾਅਦ ਵਿੱਚ ਸੋਚਦਾ ਹੈ ਕੋਈ ਉਸ ਦਾ ਦੋਸਤ ਹੀ ਹੈ ਜੋ ਉਪਰਲੀ ਮੰਜ਼ਿਲ ਤੇ ਗਿਆ ਹੈ। ਦਿਲਪ੍ਰੀਤ ਗੱਡੀ ਸਟਾਰਟ ਕਰ ਬੈਕ ਕਰ ਦਰਵਾਜ਼ੇ ਵੱਲ ਨੂੰ ਮੋੜ ਦਾ ਹੈ ਤਾਂ ਖਿੜਕੀ ਵਿਚੋਂ ਲੰਬੇ ਵਾਲ, ਜਿਸਮ ਖੂਨ ਨਾਲ ਲੱਥਪੱਥ, ਬੜਾ ਅਜ਼ੀਬ ਚਹਿਰਾ ਤੇ ਬਹੁਤ ਹੀ ਭਿਅੰਕਰ ਰੂਪ ਵਿੱਚ ਦਿਖਾਈ ਦੇਣ ਵਾਲੀ ਇਕ ਔਰਤ ਦੇ ਰੂਪ ਵਿਚ ਉਸ ਗੱਡੀ ਨੂੰ ਜਾਂਦੇ ਦੇਖ ਦੀ ਹੈ, ਤੇ ਲੁਪਤ ਹੋ ਜਾਂਦੀ ਹੈ। ਦਿਲਪ੍ਰੀਤ ਉਹ ਆਦਮੀ ਦੇ ਦੱਸੇ ਹੋਏ ਰਾਸਤੇ ਤੇ ਚਲਦੇ ਹੋਏ ਉਨ੍ਹਾਂ ਦੁਕਾਨਾਂ ਤੇ ਪਹੁੰਚ ਦਾ ਹੈ ਜੋ ਬੰਗਲੇ ਤੋਂ ਕੁਝ ਕੀ ਦੂਰੀ ਤੇ ਸਨ। ਉਹ ਗੱਡੀ ਚੋਂ ਉਤਰਦਾ ਹੈ, ਤੇ...

ਦੁਕਾਨਾਂ ਵੱਲ ਵੱਧਦਾ ਹੈ ‌। ਇਹ ਤਿੰਨ ਦੁਕਾਨਾਂ ਹਨ ਆਸ ਪਾਸ ਕੋਈ ਹੋਰ ਦੁਕਾਨ ਜਾਂ ਘਰ ਨਹੀਂ ਹੈ ਥੋੜੀ ਦੂਰ ਤੇ ਇਕ ਪਿੰਡ ਜ਼ਰੂਰ ਹੈ । ਦੁਕਾਨਾਂ ਕਾਫ਼ੀ ਸੁਨੀ ਜਗਾਂ ਤੇ ਹਨ । ਦਿਲਪ੍ਰੀਤ ਦੁਕਾਨ ਤੋਂ ਕੁਝ ਖਾਣ ਲਈ ਲੈਣ ਦੀ ਚਾਹਤ ਵਿਚ ਦੁਕਾਨਦਾਰ ਕੋਲੇ ਪਹੁੰਚ ਉਸਨੂੰ ਨੂੰ ਕੁਝ ਖਾਣ ਲਈ ਬਰਗਰ ਤੇ ਹੋਰ ਸ਼ਵਦਣ ਸ਼ੀਲ ਲਟਰ ਪਟਰ ਦੀ ਮੰਗ ਕਰਦਾ ਹੈ। ਦੁਕਾਨਦਾਰ ਹੈਰਾਨ ਹੋ ਕੇ ਦੇਖਾਦਾ ਹੋਇਆ ਆਡਰ ਕੀਤਾ ਸਮਾਣ ਪੈਕ ਕਰਦਾ ਹੈ। ਨਾਲ ਹੀ ਪੁਛਦਾ ਹੈ ਤੁਸੀਂ ਪਾਸੇ ਤੋਂ ਆਏ ਲੱਗਦੇ ਹੋ,,, ।
ਦਿਲਪ੍ਰੀਤ,,, ਜਵਾਬ ਦਿੰਦਾ ਹੈ ਹਾਂ ਜੀ ਅਸੀਂ ਏਥੇ ਘੁੰਮਣ ਫਿਰਨ ਲਈ ਆਏ ਹਾ,,,
ਦੁਕਾਨਦਾਰ,,, ਅੱਛਾ ਜੀ ਕਿਥੇ ਠਹਿਰੇ ਹੋ ਤੁਸੀਂ,,,
ਦਿਲਪ੍ਰੀਤ,,, ਅਸੀਂ ਇਥੋਂ ਜੋ 1km ਦੀ ਦੂਰੀ ਤੇ ਜੋ ਜੰਗਲ ਅੰਦਰ ਬੰਗਲਾ ਹੈ ਉਥੇ ਠਹਿਰੇ ਹਾ
ਬਸ ਜੀ ਫਿਰ ਜੋ ਇਸ ਤੋਂ ਬਾਅਦ ਹੋਇਆ ਉਹ ਹੈਰਾਨੀ ਵਾਲਾ ਪਲ ਸੀ
ਦੁਕਾਨਦਾਰ,, ਕਾਫ਼ੀ ਡਰ ਨਾਲ ਕਬਦੀ ਆਵਾਜ਼ ਵਿਚ ਬੋਲਿਆ ਚਲੇ ਜਾਉ ਮੈ ਖਾਣ ਲਈ ਕੁਝ ਨਹੀਂ ਦੇਵਾਂਗਾ ਤਹਾਨੂੰ ਪਤਾ ਨਹੀਂ ਉਸ ਬੰਗਲੇ ਵਿਚ ਸ਼ਤਾਨੀ ਸ਼ਕਤੀ ਹੈ ਜੋ ਜ਼ਿੰਦਾ ਨਹੀਂ ਛੱਡਦੀ ਤੁਸੀਂ ਉਥੇ ਰਹਿਣ ਲਈ ਕਿਉਂ ਰੁਕੇ ਤਹਾਨੂੰ ਬਹੁਤ ਹੀ ਭਾਰੀ ਕੀਮਤ ਚੁਕਾਉਣੀ ਪਵੇਗੀ।
ਦਿਲਪ੍ਰੀਤ,,, ਕੀ ਅੰਕਲ ਤੁਸੀਂ ਵੀ ਇਨ੍ਹਾਂ ਗੱਲਾਂ ਤੇ ਜ਼ਕੀਨ ਕਰਦੇ ਹੋ ਇਦਾਂ ਦਾ ਕੁਝ ਨਹੀਂ ਹੁੰਦਾ ਤੁਸੀਂ ਖਾਣਾ ਦੇ ਦਵੋ ,,,
ਦੁਕਾਨਦਾਰ,,, ਨਹੀਂ ਮੈ ਨਹੀਂ ਦੇ ਸਕਦਾ ਇਸ ਨਾਲ ਮੇਰੀ ਜਾਨ ਨੂੰ ਖਤਰਾ ਹੈ। ਕਿਉਂਕੀ ਜੋ ਪਹਿਲਾਂ ਦੁਕਾਨਦਾਰ ਸੀ, ਉਸ ਨੇ ਬੰਗਲੇ ਚ ਠਹਿਰੇ ਹੋਏ ਵਿਅਕਤੀਆਂ ਨੂੰ ਖਾਣ ਦਿੱਤਾ ਸੀ, ਤੇ ਉਸ ਦੀ ਉਸੇ ਰਾਤ ਹੀ ਬਹੁਤ ਹੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਮੈ ਰੀਸਕ ਨਹੀਂ ਲੈ ਸਕਦਾ ਤੂੰ ਚਲਾ ਜਾ ਇਥੋ ,,,,,,
ਦਿਲਪ੍ਰੀਤ ਦੂਸਰੀ ਦੁਕਾਨ ਤੇ ਫਿਰ ਤੀਸਰੀ ਦੁਕਾਨ ਤੇ ਜਾਂਦਾ ਹੈ ਪਰ ਕੋਈ ਵੀ ਉਸ ਨੂੰ ਕੁਝ ਖਾਣ ਲਈ ਨਹੀਂ ਦਿੰਦਾ ਉਹ ਕਾਫੀ ਹੈਰਾਨ ਹੁੰਦਾ ਹੈ, ਤੇ ਵੇਟਰ ਦੁਆਰਾ ਕਹੀਆਂ ਗੱਲਾਂ ਨੂੰ ਸੋਚਣ ਲੱਗਦਾ ਹੈ, ਕਿਤੇ ਉਹ ਸੱਚ ਤਾਂ ਨਹੀਂ ਕਹੇ ਰਿਹਾ ਸੀ, ਉਸ ਨੂੰ ਆਪਣੀ ਤੇ ਆਪਣੇ ਦੋਸਤਾਂ ਦੀ ਫ਼ਿਕਰ ਸਤੌਣ ਲਗਦੀ ਹੈ।,,,,

,,,,, ਕਹਾਣੀ ਨੂੰ ਕਾਫ਼ੀ ਸੋਚ ਕੇ ਲਿਖਣਾ ਪੈਂਦਾ ਹੈ। ਹਰ ਇੱਕ ਪਾਤਰ ਦਾ ਖਿਆਲ ਰੱਖਣਾ ਪੈਂਦਾ ਹੈ ਤੇ ਇਸ ਦੇ ਸ਼ਬਦਾਂ ਨੂੰ ਵੀ ਬਿਹਤਰ ਢੰਗ ਨਾਲ ਤਰਤੀਬ ਦੇਣੀ ਹੁੰਦੀ ਹੈ। ਸੋ ਫਿਰ ਵੀ ਕੲੀ ਵਾਰ ਕੁਝ ਗਲਤੀਆਂ ਹੋ ਜਾਂਦੀਆਂ ਹਨ। ਸੋ ਅਣਜਾਣ ਲੇਖਕ ਸਮਝ ਕੇ ਮਾਫ਼ ਕਰਨਾ ਅੱਗੇ ਦੀ ਕਹਾਣੀ ਵੀ ਜਲਦੀ ਹੀ ਪੇਸ਼ ਕੀਤੀ ਜਾਵੇਗੀ ਆਪ ਜੀ ਦਾ ਧੰਨਵਾਦ ਤੇ comments ਕਰ ਕੇ ਮੇਰਾ ਹੋਂਸਲਾ ਬਣਾਈ ਰੱਖਣਾ।
✍️ Mudki wala Sekhon

...
...



Related Posts

Leave a Reply

Your email address will not be published. Required fields are marked *

2 Comments on “ਭੂਤ ਬੰਗਲਾ ਭਾਗ 3”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)