ਬੇਵਸ ਆਦਮੀ

5

ਇੱਕ ਬੰਦਾ ਆਪਣੇ ਦਫਤਰ ਤੋ ਥਕਾਵਟ ਨਾਲ ਚੂਰ ਹੋ ਕੇ ਅਜੇ ਘਰੇ ਪੈਰ ਪਾਉਣ ਲਗਦਾ । ਉਸ ਨੂੰ ਆਪਣੇ ਘਰ ਵਿੱਚੋਂ ਉੱਚੀ ਉੱਚੀ ਬੋਲਣ ਦੀ ਆਵਾਜ਼ ਆਉਂਦੀ ਆ। ਉਹ ਜਲਦੀ ਜਲਦੀ ਘਰ ਦੇ ਅੰਦਰ ਵੜਦਾ ਕਿ ਦੇਖਦਾ ਕਿ ਉਸਦੀ ਪਤਨੀ ਤੇ ਮਾਤਾ ਕਿਸੇ ਗੱਲ ਤੋਂ ਲੜ ਰਹੀਆ ਹੁੰਦੀਆਂ ।
ਉਹ ਦੋਵਾਂ ਨੂੰ ਚੁੱਪ ਹੋਣ ਲਈ ਕਹਿੰਦਾ ਪਰ ਦੋਵਾਂ ਚ’ ਕੋਈ ਵੀ ਉਸ ਦੀ ਨਹੀਂ ਸੁਣਦਾ ।ਉਹ ਉੱਚੀ ਆਵਾਜ਼ ਚ’ ਖਿਝ ਕੇ ਬੋਲਦਾ ।ਉਸ ਨੂੰ ਗੁੱਸੇ ਚ’ਦੇਖ ਉਸ ਪਤਨੀ ਬੁੜ ਬੁੜ ਕਰਦੀ ਆਪਣੇ ਕਮਰੇ ਵੱਲ ਚੱਲ ਜਾਂਦੀ ਆ ।ਉਹ ਆਪਣੀ ਮਾਂ ਕੋਲ ਬਹਿ ਜਾਂਦਾ । ਉਹ ਆਪਣੀ ਮਾਂ ਨੂੰ ਕਹਿੰਦਾ ਮਾਤਾ ਜੀ ਉਹ ਤੇ ਅਜੇ ਕੱਲ ਇਸ ਘਰ ਚ’ ਆਈ ਆ ਤੁਸੀਂ ਤੇ ਵਡੇ ਓ ਜੇ ਉਸ ਤੋ ਕੋਈ ਗਲਤੀ ਹੋ ਜਾਂਦੀ ਆ ਪਿਆਰ ਨਾਲ ਸਮਝਾਇਆ ਕਰੋ ਕਿਓ ਰੋਜ਼ ਘਰ ਚ’ ਕਲੇਸੇ ਪਾ ਕੇ ਬਹਿ ਜਾਂਦੇ ਓ । ਇਨੀ ਗੱਲ ਸੁਣਦੇ ਹੀ ਉਸ ਦੀ ਮਾਤਾ ਬੋਲਣ ਲਗ ਜਾਂਦੀ ਆ । ਕਿ ਜੇ ਤੂੰ ਚੰਗਾ ਹੋਵੇ ਉਸ ਦੀ ਕੀ ਹਿੰਮਤ ਮੇਰੇ ਅਗੇ ਬੋਲ ਜਾਏ । ਤੂੰ ਰੰਨ ਦੇ ਥੱਲੇ ਲੱਗਾ ।ਇੰਨੀ ਗੱਲ ਸੁਣ ਮੁੰਡਾ ਬਿਨਾਂ ਕੁਝ...

ਕਹੇ ਆਪਣੇ ਕਮਰੇ ਵੱਲ ਨੂੰ ਤੁਰ ਪਿਆ ।ਅਜੇ ਕਮਰੇ ਚ’ ਵੜਨ ਲਗਦਾ ਤੇ ਉਸ ਦੀ ਪਤਨੀ ਬੋਲਣਾ ਸ਼ੁਰੂ ਕਰ ਦਿੰਦੀ ਆ ।ਆ ਗਿਆ ਮਾਂ ਦੀਆਂ ਸੁਣਕੇ ਮੇਰੀ ਤੇ ਇਸ ਘਰ ਵਿੱਚ ਕੋਈ ਇਜ਼ਤ ਨਈ ਆ । ਮੈ ਤੇ ਨੌਕਰਾਣੀ ਆ ਨਾਲੇ ਸਾਰਾ ਦਿਨ ਇੰਨਾ ਕੰਮ ਦੇ ਕਰੋ ਨਾਲੇ ਇੰਨਾ ਦੀਆਂ ਜੁੱਤੀਆਂ ਖਓ । ਇਸ ਨਾਲੋ ਚੰਗਾ ਮੈ ਕੁਝ ਖਾਕੇ ਮਰ ਜਾਵਾਂ । ਤੂੰ ਤੇ ਆਪਣੀ ਮਾਂ ਨੂੰ ਕੁਝ ਕਹਿਣਾ ਨਈ ਤੂੰ ਉਹਨਾਂ ਦੇ ਥੱਲੇ ਲੱਗਾ ।ਇੰਨੀ ਗੱਲ ਸੁਣਦੇ ਹੀ ਮੁੰਡਾ ਬਿਨਾਂ ਕੁਝ ਕਹੇ ਛੱਤ ਤੇ ਚੱਲ ਜਾਂਦਾ। ਛੱਤ ਤੇ ਜਾਕੇ ਸੋਚਣ ਲੱਗ ਜਾਂਦਾ ਕਿ ਉਹ ਕਿਸ ਦੇ ਥੱਲੇ ਲੱਗੇ ।ਉਸ ਮਾਂ ਦੇ ਜਿਸ ਨੇ 9 ਮਹੀਨੇ ਆਪਣੇ ਪੇਟ ਚ’ ਰਖਕੇ ਦੁਖ ਸਹਿ ਕੇ ਉਸ ਨੂੰ ਜਨਮ ਦਿੱਤਾ ।ਜਾ ਫਿਰ ਉਸ ਪਤਨੀ ਦੇ ਜੋ ਉਸ ਲਈ ਆਪਣਾ ਸਭ ਕੁਝ ਛੱਡ ਗੁਰੂ ਦੀ ਹਜੂਰੀ ਚ’ 4 ਲਾਵਾਂ ਲੈ ਇਸ ਆਸ ਨਾਲ ਆਈ ਕੇ ਉਸ ਦੇ ਦੁਖ ਸੁੱਖ ਚ’ ਮੈ ਉਸ ਸਾਥ ਦੇਵਾਂਗਾ । ਇਹ ਸਭ ਸੋਚ ਮੁੰਡਾ ਆਪਣੇ ਆਪ ਨੂੰ ਬੇਵਸ ਮਹਿਸੂਸ ਕਰਦਾ ਤੇ ਭੁੱਖਾ ਸਾਰੀ ਰਾਤ ਛੱਤ ਤੇ ਬੈਠਾ ਰਹਿੰਦਾ ।

ਤਲਵਿੰਦਰ ਸਿੰਘ

Leave A Comment!

(required)

(required)


Comment moderation is enabled. Your comment may take some time to appear.

Comments

One Response

  1. ninder

    nice

Like us!