More Punjabi Kahaniya  Posts
ਹਕੀਕਤ ਦਿਆਂ ਸਫਿਆਂ ਚੌੰ ਭਾਗ ਤੀਜਾ


ਪਹਿਲਾ ਅਤੇ ਦੂਜੇ ਭਾਗ ਨੂੰ ਪੜਨ ਵਾਲਿਆਂ ਦਾ ਬਹੁਤ ਸ਼ੁਕਰੀਆ। ਨਵੇਂ ਸਰੌਤਿਆਂ ਨੂੰ ਬੇਨਤੀ ਆ ਕਿ ਇਸ ਭਾਗ ਨੂੰ ਪੜਨ ਤੌਂ ਪਹਿਲਾਂ ਪਿੱਛਲੇ ਭਾਗ ਜਰੂਰ ਪੜ ਲੈਣ ਨਹੀਂ ਤਾਂ ਕੁੱਝ ਵੀ ਸਮਝ ਨੀ ਆਣਾ ਅਤੇ ਇਹ ਸੱਭ ਹਕੀਕਤ ਆ ਜੀ ਕੌਈ ਵੀ ਅੱਖਰ ਘੜ ਕੇ ਨੀ ਲਿਖਿਆ ਵਾ ਆ, ਸੌ ਅੱਗੇ ਚੱਲਦੇ ਆਂ
ਮੈਂ ਤਾਂ ਬਿੱਲਕੁਲ ਘਬਰਾ ਹੀ ਗਿਆ ਸੀ ਕੀ ਕਹਾਂ ਇਸ ਨੂੰ ਤੇ ਕੀ ਪੁੱਛਾਂ ਪਰ ਘਬਰਾ ਕੇ ਮਸਲੇ ਹੱਲ ਨੀਂ ਹੁੰਦੇ ਮੈਂ ਪੁੱਛਿਆ ਕੀ ਕਰਨਗੇ ਹੁਣ ਓ ਭਾਜੀ ਨਾਲ ਕਹਿੰਦਾ ਐਨਾਂ ਤਾਂ ਕੁੱਝ ਪਤਾ ਨੀ ਪਰ ਜੇ ਤਰਸ ਆ ਜਾਵੇ ਤਾਂ ਛੱਡ ਦੇਣਗੇ ਨਹੀਂ ਤਾਂ ਵਾਪਿਸ ਭੇਜ ਹੀ ਦੇਣਾ ਆ ਸੌ ਇੰਨਾ ਕਹਿ ਕੇ ਓਹ ਫੌਨ ਬੰਦ ਕਰ ਗਿਆ। ਉਸ ਰਾਤ ਭੂਆ ਜੀ ਵੀ ਆਏ ਹੌਏ ਸੀ ਘਰੇ ਮੈਂ ਉੱਠ ਕੇ ਦੇਖਿਆ ਤਾਂ ਭੂਆ ਜੀ ਤੇ ਮੰਮੀ ਜੀ ਬਾਹਰ ਹੀ ਪਏ ਸੀ ਵਿਹੜੇ ਚ ਗੱਲਾਂ ਕਰ ਰਹੇ ਸੀ ਪਹਿਲਾਂ ਮੈਂ ਸੌਚਿਆ ਕਿ ਹੁਣੇ ਦੱਸਾਂ ਭਾਜੀ ਬਾਰੇ ਜਾਂ ਸਵੇਰੇ ਪਰ ਮੈਂ ਥੱਲੇ ਚਲਾ ਗਿਆ ਤੇ ਫੌਨ ਬਾਰੇ ਦੱਸ ਦਿੱਤਾ ਉਸ ਵਕਤ ਕੁਝ ਹੀ ਪਲਾਂ ਚ ਘਰ ਦਾ ਮਾਹੌਲ ਹੀ ਬਦਲ ਗਿਆ ਮੰਮੀ ਰੌਣ ਲੱਗ ਪਏ ਭੂਆ ਜੀ ਵੀ ਪਰ ਭੂਆ ਨੇ ਮੰਮੀ ਜੀ ਨੂੰ ਸੰਭਾਲਿਆ ਸਾਨੂੰ ਡਰ ਸੀ ਕਿ ਕਿਤੇ ਓਹ ਵੀਰ ਨੂੰ ਪਾਕਿਸਤਾਨ ਜੇਲ ਨਾਂ ਭੇਜ ਦੇਣ ਪਰ ਵੀਰ ਦਾ ਵੀਜਾ ਹਲੇ 2 ਮਹੀਨਿਆਂ ਦਾ ਪਿਆ ਸੀ ਤੇ ਉਮੀਦ ਸੀ ਕਿ ਓਹ ਵੀਰ ਨੂੰ ਬਹਾਲ ਕਰ ਦੇਣਗੇ ਪਰ ਇੱਦਾਂ ਨਹੀਂ ਹੌਇਆ, ਓਹਨਾਂ ਨੇ ਵੀਰ ਨੂੰ ਲਿਮਿਟ ਤੌਂ ਜਿਆਦਾ ਸਮਾ ਕੰਮ ਕਰਦੇ ਫੜਿਆ ਸੀ ਬਾਕੀ ਹੁਣ ਰੱਬ ਹਵਾਲੇ ਸੀ। ਅਗਲੇ ਦਿਨ ਮੈਂ ਕਾਲਜ ਵੀ ਨਾਂ ਗਿਆ ਸਾਲਾ ਦਿਲ ਈ ਨਾਂ ਕਰੇ ਜਾਣ ਨੂੰ। ਦੀਦੀ ਮੇਰੇ ਲੈਕਚਰਾਰ ਸੀ ਨਵਾਂਸਹਿਰ ਦੁਆਬਾ ਕਾਲਿਜ ਚ ਮੈਂ ਓਹਨਾਂ ਨੂੰ ਬੱਸ ਸਟੈਂਡ ਛੱਡ ਕੇ ਆਪ ਖੇਤਾਂ ਨੂੰ ਪੱਠੇ ਲੈਣ ਚਲਾ ਗਿਆ। ਦਿੱਲੀ ਆਲਿਆਂ ਦਾ ਫੌਨ ਆਇਆ ਸਤਿ ਸ੍ਰੀ ਅਕਾਲ ਜੀ ਆ ਗਏ ਕਾਲਿਜ ? ਮੈਂ ਕਿਹਾ ਮੈਂ ਨਹੀ ਗਿਆ ਅੱਜ ਕਹਿੰਦੀ ਕਿਓੰ ?ਮੈਂ ਕਿਹਾ ਕੰਮ ਸੀ ਘਰੇ ਕਹਿੰਦੇ ਕੀ ਕੰਮ? ਮੈਂ ਬੱਸ ਐਂਵੇਂ ਈ ਬਹਾਨਾ ਜਿਹਾ ਬਣਾਣ ਲੱਗ ਪਿਆ ਪਰ ਜਦ ਕਦੇ ਮੈਂ ਦੁਖੀ ਹੁੰਦਾ ਸੀ ਤਾਂ ਓਹ ਮੇਰੀ ਅਵਾਜ ਪਹਿਚਾਣ ਲੈਂਦੀ ਸੀ ਤੇ ਹੁਣ ਵੀ ਏਦਾਂ ਈ ਹੌਇਆ ਕਹਿੰਦੀ ਤੂੰ ਸੱਚ ਦੱਸ ਕੀ ਗੱਲ ਆ ਪਰ ਮੈਂ ਨੀ ਦੱਸਿਆ ਪਰ ਆਖਿਰ ਮੈਥੌਂ ਜਿਆਦਾ ਝੂਠ ਨਾਂ ਬੌਲ ਹੌਇਆ ਮੈਂ ਸੱਭ ਦੱਸ ਦਿੱਤਾ ਓਹ ਵੀ ਹੈਰਾਨ ਸੀ ਕਿ ਆਹ ਕੀ ਭਾਣਾ ਵਰਤ ਗਿਆ ਪਰ ਓਹਨੇਂ ਹੌਂਸਲਾ ਦਿੱਤਾ ਕਿ ਕੌਈ ਨਾਂ ਰੱਬ ਸੱਭ ਠੀਕ ਕਰਦੂਂ ਆਪੇ ਈ ਪਰ ਰੱਬ ਨੂੰ ਕੁੱਝ ਹੌਰ ਈ ਮੰਨਜੂਰ ਸੀ। ਫਿਰ ਉਸ ਦਿਨ ਵੀਰ ਦਾ ਵੀ ਫੌਨ ਆਇਆ ਕਹਿੰਦੇ ਮੈਂ ਠੀਕ ਆਂ ਪਰ ਜੇਲ ਚ ਆਂ ਵਕੀਲ ਕੀਤਾ ਆ ਦੇਖੌ ਜੇ ਵੇਲ ਮਿਲਜੇ ਮੰਮੀ ਜੀ ਨਾਲ ਵੀ ਗੱਲ ਹੌਈ ਫੇਰ ਸਾਡੀ ਬੇਬੇ ਦੀ ਜਾਨ ਚ ਜਾਨ ਆਈ। ਮੇਰੇ ਤੇ ਦਿੱਲੀ ਆਲਿਆਂ ਵਿੱਚ ਹਲੇ ਲਵ ਯੂ ਵਗੈਰਾ ਨੀ ਹੌਇਆ ਸੀ ਇੱਕ ਤਰਾਂ ਦੀ ਬੱਸ ਦੌਸਤੀ ਜਹੀ ਹੀ ਸੀ ਪਰ ਹੈ ਲਵ ਯੂ ਆਲੀ ਈ ਸੀ ਪਰ ਫਰਕ ਸੀ ਕਿ ਅਸੀਂ ਇਜਹਾਰ ਨੀਂ ਕੀਤਾ ਸੀ ਹਾਲੇ ਤੱਕ। ਉਸ ਸਮੇਂ ਜਿਆਦਾ ਮੈਸਿਜਸ ਦਾ ਹੀ ਟਰੈਂਡ ਸੀ ਮੈਨੂੰ ਯਾਦ ਆ ਕਿ ਮੈਂ ਆਪਣੇ ਨਾਲਦੇ ਪਿੰਡ ਦੀ ਟੌਲੀਕੌਮ ਦੁਕਾਨ ਤੌਂ ਰੀਚ੍ਰਾਜ ਕਰਾਂਦਾ ਹੁੰਦਾ ਸੀ 550 ਰੁਪਏ ਦਾ ਤੇ ਓਹਦੇ ਵਿੱਚ ਸਿਰਫ 700 ਜਾਂ 800 ਮਿੰਟ ਈ ਮਿਲਦੇ ਸੀ ਐਸ ਟੀ ਡੀ ਲੌਕਲ ਤੇ ਆਈ ਐਸ ਡੀ ਤੇ ਸਾਇਦ 100 ਕ ਮੈਸਿਜ ਮਿਲਦੇ ਸੀ ਪਰ ਓਹ ਤਾਂ ਸਾਲੇ ਮਸੀਂ ਦੌ ਕ ਦਿਨ ਹੀ ਕੱਢਦੇ ਹੁੰਦੇ ਸੀ ਮੈਂ ਫਿਰ ਤੀਜੇ ਚੌਥੇ ਦਿਨ ਰੀਚਾਰਜ ਕਰਾਣਾਂ। ਇਕ ਵਾਰ ਤਾਂ ਮੈ ਹੱਫਤੇ ਚ ਚਾਰ ਵਾਰ ਰੀਚਾਰਜ ਕਰਾਇਆ ਦੁਕਾਨਦਾਰ ਹਾਸੇ ਚ ਕਹਿੰਦਾ ਭਾਜੀ ਤੁਸੀਂ ਮੇਰੀ ਡੈਮੌ ਸਿੱਮ ਈ ਲੈਜੌ ਕਾਹਨੂੰ ਖੇਚਲ ਕਰਦੇ ਰਹਿੰਦੇ ਆਣ ਦੀ। ਸੌ ਕਈ ਵਾਰ ਮੈਸਿਜ ਵੀ ਹੁੰਦੇ ਸੀ ਸਾਡੇ ਚ ਪਰ ਤੁਹਾਨੂੰ ਪਤਾ ਕਈ ਵਾਰ ਅਸੀਂ ਜਿਹੜੀ ਗੱਲ ਬੌਲ ਕੇ ਨੀ ਕਰ ਸਕਦੇ ਮੈਸਿਜ ਚ ਟਾਇਪ ਕਰਕੇ ਅਸਾਨੀਂ ਨਾਲ ਦੱਸ ਸਕਦੇ ਆਂ ਸੌ ਮੇਰੇ ਨਾਲ ਵੀ ਕੁੱਝ ਐਦਾਂ ਈ ਹੌਇਆ ਇੱਕ ਵਾਰ ਮੈਂ ਤੇ ਜੱਸੀ ਪੀਰਾਂ ਦੇ ਮੱਥਾ ਟੇਕਣ ਗਏ ਸੀ ਬਲਾਚੌਰ ਨੇੜੇ ਆ ਚੁਸ਼ਮੇਂ ਵਾਲੇ ਪੀਰ ਦੀ ਜਗ੍ਹਾ ਬੜੀ ਪ੍ਰਸਿੱਧੀ ਵਾਲੀ ਜਗ੍ਹਾ ਆ ਮੈਨੂੰ ਵੀ ਜੱਸੀ ਨੇਂ...

ਦੱਸਿਆ ਸੀ ਕਿ ਓਥੇ ਸੱਚੇ ਦਿਲੌਂ ਮੰਗੀ ਮੁਰਾਦ ਪੂਰੀ ਹੁੰਦੀ ਆ ਸੌ ਅਸੀਂ ਜਾਣਾਂ ਸੁਰੂ ਕਰ ਦਿੱਤਾ ਮੈਂ ਤਾਂ ਓਥੇ ਬੱਸ ਦਿੱਲੀ ਆਲਿਆਂ ਕਰਕੇ ਜਾਂਦਾ ਸੀ ਕਿ ਰੱਬਾ ਮੈਨੂੰ ਬੱਸ ਓਹ ਮਿਲਜੇ ਹੌਰ ਨੀਂ ਕੁੱਝ ਮੰਗਦਾ( ਪਰ ਰੱਬ ਸਾਇਦ ਹੌਰ ਹੀ ਕਹਾਣੀ ਬਣਾ ਕੇ ਬੈਠਾ ਸੀ ਮੇਰੇ ਲਈ) ਉਸ ਦਿਨ ਅਸੀਂ ਮੱਥਾ ਟੇਕ ਕੇ ਵਾਪਿਸ ਬਲਾਚੋਰ ਮਨੌਚਾ ਵਾਲਿਆਂ ਦੇ ਬਰਗਰ ਆਰਡਰ ਕੀਤੇ ਹੌਏ ਸੀ ਦਾ ਇੰਤਜਾਰ ਕਰ ਰਹੇ ਸੀ ਮੇਰੇ ਕੌਲ ਓਸ ਵਕਤ ਨੌਕੀਆ ਦਾ E72 ਸੀ ਮਾਮਾ ਜੀ ਦੇ ਮੁੰਡੇ ਨੇਂ ਯੂ ਕੇ ਤੌਂ ਭੇਜਿਆ ਸੀ ਜੌ ਹਲੇ ਵੀ ਮੇਰੇ ਕੌਲ ਹੀ ਆ ਫੌਨ ਉੱਤੇ ਮੈਸਿਜ ਦੀ ਰਿੰਗ ਵੱਜੀ ਵਿੰਡੌ ਤੇ ਸਨੀ 1 ਦਾ ਮੈਸਿਜ ਸੀ ਚਾਅ ਈ ਚੜਗਿਆ ਦੇਖ ਕੇ। ਮੈਨੂੰ ਵੈਸੇ ਪੂਰੀ ਤਰਾਂ ਨੀ ਯਾਦ ਪਰ ਓਹ ਇੱਕ ਪਹੇਲੀ ਜਹੀ ਵਰਗਾ ਸੀ ਤੇ ਸਮਝ ਕੇ ਰਿਪਲਾਈ ਕਰਨਾਂ ਸੀ ਮੈਸਿਜ ਦਾ ਪਹਿਲਾਂ ਤਾਂ ਸਾਲਾ ਕੁਝ ਸਮਝ ਨਾਂ ਆਵੇ ਫਿਰ ਥੌੜਾ ਸਮਝ ਚ ਆਇਆ ਤਾਂ ਪਤਾ ਲੱਗਿਆ ਕਿ ਦਿੱਲੀ ਵਲੌਂ ਲਵ ਯੂ ਲਿਖ ਕੇ ਆ ਗਿਆ ਹਾਏ ਰੱਬਾ ਕੀ ਲਿਖਾਂ ਮੈਂ ਹੁਣ ਸਾਲਾ ਸਮਝ ਨਾਂ ਆਵੇ ਰੱਬ ਨੇਂ ਜਿੱਦਾਂ ਬਾਹਲਾ ਹੀ ਨੇੜੇ ਹੌ ਕੇ ਸੁਣ ਲਈ ਹੌਵੇ ਫਿਰ ਕਾਹਦੀ ਦੇਰ ਸੀ ਮੈਂ ਵੀ ਫਿਰ ਲਵ ਯੂ ਟੂ ਲਿਖ ਕੇ ਭੇਜਤਾ ਨਾਲੇ ਈ ਓਧਰੌਂ ਫੌਨ ਆ ਗਿਆ ਉਸ ਦਿਨ ਸਾਡੀ ਕਹਾਣੀ ਚ ਪਿਆਰ ਦਾ ਇਜਹਾਰ ਹੌ ਗਿਆ ਸੀ। ਦਿਨ ਬਦਲ ਗਏ ਰਾਤਾਂ ਵੀ ਬਦਲ ਗਈਆਂ ਸੱਭ ਕੁੱਝ ਬਹੁਤ ਹੀ ਸੌਹਣਾ ਹੌ ਗਿਆ ਮੈਂ ਅਕਸਰ ਓਹਨੂੰ ਇੱਕ ਗਾਣਾਂ ਦੱਸਦਾ ਸੀ ਕਿ ਆਹ ਤੇਰੇ ਲਈ ਆ ਮੇਰੇ ਵਲੌਂ (ਰੱਬੀ ਸ਼ੇਰਗਿੱਲ ਦਾ “ਤੇਰੇ ਬਿਨ ਸਾਨੂੰ ਸੌਹਣਿਆ ਕੌਈ ਹੌਰ ਨਈਓਂ ਲੱਭਣਾਂ”) ਮੇਰਾ ਵੀ ਪਸੰਦੀਦਾ ਸੀ ਬਹੁੱਤ ਸੁਣਿਆ ਇਹ ਗਾਣਾ ਅਸੀਂ। ਸੱਭ ਕੁੱਝ ਠੀਕ ਸੀ ਵੱਡੇ ਵੀਰ ਦੀ ਵੇਲ ਵੀ ਹੌ ਜਾਣੀ ਸੀ ਪਰ ਅਪੀਲ ਮੰਨਜੂਰ ਨਾਂ ਹੌਈ ਸੌ ਵੀਰ ਦਾ ਫੌਨ ਆਇਆ ਕਿ ਭੇਜ ਰਹੇ ਆ ਮੈਨੂੰ ਇੰਡੀਆ ਜਿਸ ਦਿਨ ਵੀਰ ਜੀ ਨੇਂ ਆਣਾਂ ਸੀ ਮੇਰਾ ਬਾਇਵਾ ਸੀ C++ ਦਾ ਸੌ ਮੇਰੇ ਤੌਂ ਅਮ੍ਰਿਤਸਰ ਨਈਂ ਜਾ ਹੌਇਆ ਮੰਮੀ ਤੇ ਡੈਡੀ ਜੀ ਹੀ ਗਏ ਸੀ ਗੱਡੀ ਲੈ ਕੇ ਸ਼ਾਮ ਨੂੰ ਆ ਕੇ ਵੀਰ ਨੂੰ ਮਿਲਿਆ ਤੇ ਗੱਲਾਂ ਬਾਤਾਂ ਕੀਤੀਆਂ ਪਰ ਓਹ ਥੱਕੇ ਸੀ ਤੇ ਸੌਂ ਗਏ। ਮੈਂ ਖੇਤੀਂ ਚਲਾ ਗਿਆ ਦਿੱਲੀ ਆਲਿਆਂ ਨਾਲ ਗੱਲ ਹੌਈ ਤਾਂ ਸੱਭ ਦੱਸਿਆ ਕਿ ਵੀਰ ਆ ਗਏ ਅੱਜ ਕਹਿੰਦੀ ਕੌਈ ਨੀਂ ਹੌਰ ਪਾਸੇ ਕੌਸ਼ਿਸ਼ ਕਰ ਲੈਣ ਕੈਨੇਡਾ ਬਗੈਰਾ। ਦੌ ਚਾਰ ਦਿਨ ਸਾਡੀ ਸੌਹਣੀ ਗੱਲ ਹੁੰਦੀ ਰਹੀ ਪਰ ਫਿਰ ਮੈਨੂੰ ਓਹਦੇ ਸੁਭਾਅ ਚ ਕੁੱਝ ਬਦਲਾਅ ਜਹੇ ਦਿਸਣ ਲੱਗ ਪਏ ਪੁੱਛਣ ਤੇ ਓਹ ਵੀ ਟੇਢੀਆਂ ਮੇਢੀਆਂ ਗੱਲਾਂ ਕਰਨ ਲੱਗ ਜਾਂਦੀ ਪਰ ਫੌਨ ਹਰ ਵੇਲੇ ਕਰਦੀ ਸੀ ਪਹਿਲਾਂ ਵਾਂਗ ਪਰ ਕੌਈ ਤਾਂ ਸਾਲੀ ਗੱਲ ਸੀ ਖੈਰ ਮੇਰੇ ਸਮਝ ਨੀਂ ਆਈ। ਦੀਦੀ ਦੇ ਕਾਲਿਜ ਦਾ ਕੌਂਟਰੈਕਟ ਵੀ ਖਤਮ ਹੌ ਗਿਆ ਵੀਰ ਜੀ ਘਰ ਵਾਪਿਸ ਆ ਗਏ ਮੱਤਲਬ ਹੁਣ ਇੰਨਕਮ ਦਾ ਸਾਧਨ ਬੱਸ ਡੈਡੀ ਜੀ ਦੀ ਪੈਨਸ਼ਨ ਹੀ ਸੀ। ਮੈਂ ਘਰੇ ਕਿਹਾ ਕਿ ਮੈਂ ਕਾਲਿਜ ਛੱਡ ਦਿੰਦਾ ਪਰ ਡੈਡ ਨਾਂ ਮੰਨੇ। ਦੂਜੇ ਸਮੈਸਟਰ ਚੌਂ 2 ਸਪਲੀਆਂ ਆ ਗਈਆਂ ਮੈਂ ਘਰੇ ਇੱਕ ਦੱਸੀ ਤੇ ਦਿੱਲੀ ਆਲਿਆਂ ਨੂੰ ਸੱਚ ਹੀ ਦੱਸਤਾ ਕਹਿੰਦੀ ਕੌਈ ਨਾਂ ਦੁਬਾਰਾ ਪੇਪਰ ਦੇ ਦਿਓ ਫਿਰ ਮੈਂ ਦੱਸਿਆ ਕਿ ਮੈਂ ਕਾਲਿਜ ਛੱਡ ਦੇਣਾਂ ਆ ਘਰੇ ਸਾਧਨ ਨੀ ਆ ਕੌਈ ਕਮਾਈ ਦਾ ਉਹ ਕੁੱਝ ਦੇਰ ਚੱਪ ਰਹੀ ਫਿਰ ਕਹਿੰਦੀ ਹਾਂ ਪਹਿਲ਼ਾਂ ਘਰ ਦੇਖੌ ਆਪਣਾ, ਮੈਨੂੰ ਬੜਾ ਅਜੀਬ ਲੱਗਿਆ ਇਹ ਸੁਣਕੇ ਚਲੌ ਕੌਈ ਨਾਂ ਮਾੜਾ ਮੌਟਾ ਹੁੰਦਾ ਹੀ ਰਹਿੰਦਾ ਆ ਮੈਂ ਕਿਓਂ ਦਿੱਲ ਤੇ ਲਾਵਾਂ ਆਖਿਰ ਪਿਆਰ ਜੌ ਕਰਦਾ ਸੀ ਓਹਨੂੰ। ਮੇਰੇ ਕਈ ਸੁਪਨੇਂ ਸੀ ਜਿਹੜੇ ਮੈਂ ਓਹਦੇ ਨਾਲ ਵੇਖੇ ਸੀ Future planning ਵੀ ਪੂਰੀ ਕੀਤੀ ਹੌਈ ਸੀ ਵਿਆਹ ਰੌਪੜ ਕਿਹੜੇ ਪੈਲਿਸ ਚ ਕਰਨਾਂ ਆ, ਕਾਰਡ ਕਿੱਥੌਂ ਬਣਵਾਣੇ ਆ ਇੱਥੌਂ ਤੱਕ ਕਿ ਅਸੀਂ ਆਪਣੇ ਬੱਚਿਆਂ ਦੇ ਨਾਮ ਵੀ ਸੌਚ ਲਏ ਸੀ ਕਿ ਕੀ ਨਾਮ ਰੱਖਣਾਂ ਆ ਪਰ ਕਹਿੰਦੇ ਆ ਨਾਂ ਕਿ ਅਣਜੰਮਿਆਂ ਦੇ ਨਾਮ ਨੀ ਰੱਖੀਦੇ।
ਬਾਕੀ ਅਗਲੇ ਭਾਗ ਚ।
ਜੇ ਕਿਸੇ ਨੂੰ ਕਹਾਣੀ ਪਸੰਦ ਆਈ ਜਾਂ ਨਾਂ ਆਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ
ਦਵਿੰਦਰ ਸਿੰਘ

...
...



Related Posts

Leave a Reply

Your email address will not be published. Required fields are marked *

14 Comments on “ਹਕੀਕਤ ਦਿਆਂ ਸਫਿਆਂ ਚੌੰ ਭਾਗ ਤੀਜਾ”

  • ਦਵਿੰਦਰ ਸਿੰਘ

    ਤੁਹਾਡਾ ਸਾਰਿਆਂ ਦਾ ਬਹੁੱਤ ਸ਼ੁਕਰੀਆ, ਅੱਜ ਅਗਲਾ ਭਾਗ ਅੱਪਡੇਟ ਹੌਜੇਗਾ ਸ਼ਾਇਦ।

  • ਦਵਿੰਦਰ ਸਿੰਘ

    Dear Rekha Rani please do not forget to read previous parts and thanks for your compliment.

  • ਦਵਿੰਦਰ ਸਿੰਘ

    ਕਿੰਝ ਨਾਮ ਲੈ ਦਿਆਂ ਓਹਦਾ ਭੀੜ ਵਿੱਚ ਯਾਰੌ
    ਓਹ ਅੱਜ ਵੀ ਤਾਂ ਮੇਰੇ ਲਈ ਖਾਸ ਹੀ ਐ
    ਕੁੱਝ ਗੱਲਾਂ ਲੁਕੌਣ ਦਾ ਕੀਤਾ ਸੀ ਮੈਂ ਵਾਅਦਾ
    ਜੌ ਹੁਣ ਤੱਕ ਬਣਿਆ ਏ ਬੱਸ ਓਹਦਾ ਵਿਸ਼ਵਾਸ਼ ਹੀ ਤਾਂ ਐ।

  • hlo sir tuse apni story vich lover da naam Kyu Nai mention krde Delhi wali hi likhda Ho. but story is too much interesting 😊

  • Plz complete story upload kr deo wait nhi hundi, bhut intersting story ea

  • Very nice
    Waiting for next part🥰

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)