More Punjabi Kahaniya  Posts
ਭੀੜ


ਇਕ ਵਾਰੀ ਪੁਲੀਸ ਦੀ ਭਰਤੀ ਕਰਨ ਵੇਲੇ ਉਨਾ ਨੂੰ ਇਕ ਸਵਾਲ ਕੀਤਾ ਗਿਆ ਜਿਸ ਵਿੱਚ ਲਿਖਿਆ ਗਿਆ ਸੀ ਕਿ ਜੇ ਤੁਸੀ ਕਾਰ ਵਿੱਚ ਜਾ ਰਹੇ ਹੋ ਤੇ ਤੁਹਾਡੇ ਸਾਹਮਣੇ ਇਕ ਬੰਬ ਧਮਾਕਾ ਹੁੰਦਾ ਜਿਸ ਨਾਲ ਸਾਹਮਣੇ ਜਾ ਰਹੀ ਵੈਨ ਉਲਟ ਜਾਦੀ ਹੈ ! ਜਿਸ ਦਾ ਬਹੁਤ ਬੁਰੀ ਤਰਾੰ ਨਾਲ ਐਕਸੀਡੈੰਟ ਹੋ ਜਾਂਦਾ ਤੇ ਵਿੱਚ ਬੈਠੀ ਕੁੜੀ ਵੈਨ ਵਿੱਚ ਫਸ ਜਾਂਦੀ ਹੈ ਤੇ ਉਹਦਾ ਬਹੁਤ ਖੂਨ ਵਗ ਰਿਹਾ ! ਜੇ ਉਹ ਬੰਦ ਨ ਕੀਤਾ ਤਾੰ ਉਹ ਜਲਦੀ ਹੀ ਮਰ ਜਾਵੇਗੀ ! ਉਹ ਕੁੜੀ ਤੁਹਾਡੇ ਅਫਸਰ ਦੀ ਧੀ ਹੈ ! ਬੰਬ ਚੱਲਣ ਨਾਲ ਇਕ ਕਾਰ ਨੂੰ ਅੱਗ ਲੱਗ ਜਾਂਦੀ ਹੈ ਤੇ ਉਹਦੇ ਵਿੱਚ ਇਕ ਬੁੜਾ ਬੰਦਾ ਫਸਿਆ ਹੋਇਆ ਹੈ ਜੋ ਅੱਗ ਵਿੱਚ ਸੜ ਰਿਹਾ ! ਖੜਾਕਾ ਸੁਣ ਕੇ ਇਕ ਨਿਆਣਾ ਡਰ ਕੇ ਨਾਲਦੀ ਵਗਦੀ ਨਦੀ ਚ ਡਿਗ ਜਾਂਦਾ ਜੋ ਡੁੱਬ ਰਿਹਾ ! ਖੜਾਕੇ ਦੇ ਡਰ ਨਾਲ ਇਕ ਔਰਤ ਨੂੰ ਬੱਚਾ ਹੋ ਜਾਂਦਾ ! ਤੇ ਉਹ ਚੀਕਾ ਮਾਰ ਰਹੀ ਹੈ !! ਇਸ ਹਾਲਤ ਵਿੱਚ ਤੁਸੀ ਪਹਿਲਾੰ ਕਿਹਦੇ ਕੋਲ ਜਾਵੋੰਗੇ ਜਾ ਤੁਹਾਡਾ ਪਹਿਲਾ Action ਕੀ ਹੋਵੇਗਾ ?
ਸਾਰਿਆ ਨੇ ਉਹਦਾ ਕੋਈ ਜਵਾਬ ਨਹੀ ਲਿਖਿਆ ਸਿਰਫ ਇਕ ਪੁਲੀਸ ਵਾਲੇ ਤੋਂ ਬਿਨਾ !
ਉਸ ਨੌਜਵਾਨ ਪੁਲੀਸ ਵਾਲੇ ਦਾ ਜਾਵਾਬ ਸੀ ਕਿ ਮੈ ਆਪਦੀ ਵਰਦੀ ਲਾਹ ਕੇ ਸੁੱਟ ਦਿਆੰਗਾ ਤੇ ਭੀੜ ਦੇ ਵਿੱਚ ਭੀੜ ਦਾ ਹਿੱਸਾ ਬਣ ਜਾਵਾਗਾ !!
ਇਹ ਸਵਾਲ ਮਜਾਕ ਵਿੱਚ ਹੀ ਕੀਤਾ ਗਿਆ ਸੀ ਤੇ ਜਵਾਬ ਵੀ ਮਜਾਕ ਵਿੱਚ ਹੀ ਸੀ ਪਰ ਉਹਦੇ ਜਵਾਬ ਵਿੱਚ ਸਮਾਜ ਦੀ ਸਚਾਈ ਸੀ ਇਕ ਹਕੀਕਤ ਸੀ !
ਆਪਾ ਖ਼ੁਦ ਦੇਖ ਸਕਦੇ ਹਾ ਕਿ ਜਦੋੰ ਕੋਈ ਕਿਸੇ ਨੂੰ ਕੋਈ ਛੋਟਾ ਮੋਟਾ ਦੁੱਖ ਹੋਵੇ ਤਾ ਅਸੀੰ ਭੱਜ ਭੱਜ ਕੇ ਮੋਹਰੇ ਹੁੰਦੇ ਹਾ ਕਿ ਮੈਨੂੰ ਮੌਕਾ ਮਿਲੇ ਤੇ ਮੈ ਇਹਦਾ ਨਾਮਣਾ ਖਟ ਸਕਾੰ ! ਜਿਵੇਂ ਜਿਵੇਂ ਕਿਸੇ ਦਾ ਦੁੱਖ ਵੱਡਾ ਹੁੰਦਾ ਜਾਦਾ ਉਵੇ ਉਵੇ ਅਸੀ ਪਿੱਛੇ ਹਟਦੇ ਜਾੰਦੇ ਹਾ ! ਮੁੜ ਸਮਾਜ ਵਿੱਚ ਵੀ ਜੋ ਵੀ ਬੁਰਾਈ ਹੋ ਰਹੀ ਹੈ ਉਹਦੇ ਤੋਂ ਅਸੀ ਆਪਣੇ ਆਪ ਦੇ ਫਰਜਾੰ ਦੀ ਵਰਦੀ ਲਾਹ ਕੇ ਸੁੱਟ ਦਿੰਦੇ ਹਾੰ ਤੇ ਲੋਕਾੰ ਦੀ ਭੀੜ ਵਿੱਚ...

ਸ਼ਾਮਲ ਹੋ ਜਾਦੇੇ ਹਾੰ ! ਜਦੋ ਕੋਈ ਬੰਦਾ ਬਹੁਤ ਦੁਖੀ ਹੋਵੇ ਅਸੀ ਉਹਦੇ ਮੂੰਹ ਮੱਥੇ ਲੱਗਣ ਤੋਂ ਵੀ ਡਰਦੇ ਹਾ ! ਹਰ ਪਾਸੇ ਦੇਖ ਲਉ ਲੋਕੀਂ ਇਹ ਕਹਿੰਦੇ ਸੁਣਨਗੇ ਮੈ ਕੀ ਕਰਾੰ ? ਮੈ ਕੀ ਕਰ ਸਕਦਾੰ ? ਜੇ ਮੈਨੂੰ ਸਿੱਖੀ ਦੀ ਗੱਲ ਕਰਨ ਦੀ ਇਜਾਜਤ ਦਿਉੰ ਤਾ ਮੈ ਇੱਥੇ ਵੀ ਕਹਿ ਸਕਦਾੰ ਕਿ ਅਸੀ ਆਪਣੀ ਵਰਦੀ ਕਦੋ ਦੀ ਇਸੇ ਕਰਕੇ ਲਾਹ ਦਿੱਤੀ ਹੋਈ ਹੈ ਕਿ ਅਸੀ ਭੀੜ ਦਾ ਹਿੱਸਾ ਬਣ ਸਕੀਏ ਤੇ ਸਾਡੇ ਤੇ ਕੋਈ ਉੰਗਲ ਨ ਕਰ ਸਕੇ ਜਾ ਸਾਡੇ ਤੇ ਕੋਈ ਜ਼ੁੰਮੇਵਾਰੀ ਨ ਆਵੇ !!
ਇਹ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਹੈ ਜੋ ਮਹਾਨ ਮਨੁੱਖ ਹੁੰਦੇ ਹਨ ਉਹ ਕਦੀ ਭੀੜ ਦਾ ਹਿੱਸਾ ਨਹੀ ਬਣਦੇ ! ਭੀੜ ਉਥੇ ਹੁੰਦੀ ਹੈ ਜਿੱਥੇ ਡਸਿਪਲਨ ਨ ਹੋਵੇ ! ਭੀੜ ਹੀ ਸਾਰੀਆੰ ਬੁਰਾਈਂਆ ਨੂੰ ਲੁਕੋ ਲੈਂਦੀ ਹੈ
ਭੀੜ ਹੀ ਲੋਕਾੰ ਨੂੰ ਗਲਤ ਪਾਸੇ ਲਾ ਰੱਖਦੀ ਹੈ ਜਾੰ ਕਰਨ ਲ਼ਈ ਉਕਸਾਉਦੀ ਹੈ ! ਭੀੜ ਵਿੱਚੋੰ ਤੁਹਾਨੂੰ ਕਦੀ ਸਹੀ ਰਸਤਾ ਨਹੀ ਲੱਭ ਸਕਦਾ ! ਲੋਕੀ ਭੀੜ ਵਿੱਚ ਉਹ ਬੁਰਾਈ ਕਰ ਗੁਜ਼ਰਦੇ ਹਨ ਜੋ ਉਹ ਕਦੀ ਸੁਪਨੇ ਚ ਨਹੀ ਸੋਚ ਸਕਦੇ !
ਤੁਸੀ ਕਿਸੇ ਜ਼ਨਾਨੀ ਨੂੰ ਨੱਚਣ ਨੂੰ ਕਹੋ ਉਹ ਕਦੀ ਨਹੀ ਨੱਚੇਗੀ ! ਜਦੋ ਉਹ ਕਿਸੇ ਪਾਰਟੀ ਵਿੱਚ ਭੀੜ ਵਿੱਚ ਲੁਕ ਜਾਂਦੀ ਹੈ ਤਾੰ ਨੱਚਣ ਲ਼ਈ ਸਾਰੀ ਰਾਤ ਵੀ ਥੋੜੀ ਹੈ ! ਇਵੇਂ ਮਰਦ ਹਨ ! ਕਿਸੇ ਨੂੰ ਪੈਸੇ ਸੁੱਟਣ ਲ਼ਈ ਕਹੋ ਕਦੀ ਨਹੀ ਸੁਟੂਗਾ ! ਭੀੜ ਵਿੱਚ ਤੁਸੀ ਦੇਖਿਆੰ ਹੋਣਾ ਲੋਕ ਦਥੀਆੰ ਖਿਲਾਰ ਦਿੰਦੇ ਹਨ !
ਜੇ ਸਮਾਜ ਵਿੱਚ ਉਚੇ ਉਠ ਕੇ ਜੀਉਣ ਦੀ ਤਮੰਨਾ ਹੈ ਤਾਂ ਇਹ ਵਰਦੀ ਪਾ ਕੇ ਰੱਖਣੀ ਪਊ ! ਤੇ ਜੋ ਵੀ ਸਮਾਜ ਵਿੱਚ ਗਲਤ ਹੋ ਰਿਹਾ ਉਹਨੂੰ ਰੋਕਣ ਲ਼ਈ ਭੀੜ ਵਿੱਚੋਂ ਬਾਹਰ ਆਉਣਾ ਪਊ !!
ਸਮਾਜ ਚੋ ਮੁੰਹ ਫੇਰਨ ਨਾਲ ਤੇ ਵਰਦੀ ਲਾਹੁਣ ਨਾਲ ਬੁਰਾਈਆੰ ਖਤਮ ਨਹੀ ਹੋ ਸਕਦੀਆੰ !!
ਕਾਪੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)