ਓਸ਼ੋ ਦੀ ਕਿਸੇ ਕਿਤਾਬ ਵਿੱਚ ਪੜ੍ਹਿਆ ਸੀ ਕਿ ਕਿਸੇ ਜਗ੍ਹਾ ਇਕ ਬੰਦਾ ਉਪਰਲੀ ਮੰਜ਼ਲ ਵਾਲੇ ਫਲੈਟ ਵਿੱਚ ਰਹਿੰਦਾ ਸੀ । ਉਹ ਬੰਦਾ ਸਾਰਾ ਦਿਨ ਕੰਮ-ਧੰਦੇ ਦੇ ਸਿਲਸਿਲੇ ਵਿੱਚ ਬਾਹਰ ਰਹਿੰਦਾ । ਰਾਤ ਦਸ ਕੁ ਵਜੇ ਘਰ ਪਰਤਦਾ । ਆ ਕੇ ਇਕ ਇਕ ਕਰਕੇ ਬੂਟ ਖੋਲ੍ਹਦਾ ਤੇ ਬੈਠਾ ਬੈਠਾ ਥੋੜ੍ਹੀ ਦੂਰ ਪਰ੍ਹਾਂ ਵਗਾਹ ਮਾਰਦਾ ।ਹੇਠਲੀ ਮੰਜ਼ਲ ਵਾਲੇ ਫਲੈਟ ਵਾਲਿਆ ਨੂੰ ਬੂਟਾਂ ਦੇ ਵਗਾਹ ਸੁੱਟਣ ਦੀ ਆਵਾਜ਼ ਸਾਫ ਸੁਣਾਈ ਦਿੰਦੀ । ਰੋਜ਼ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਬੰਦਾ ਘਰ ਆ ਗਿਆ ਹੈ, ਇਕ ਬੂਟ ਖੋਲ੍ਹ ਲਿਆ ਹੈ, ਦੂਜਾ ਬੂਟ ਖੋਲ੍ਹ ਲਿਆ ਹੈ ।
ਇਕ ਦਿਨ ਕੀ ਹੋਇਆ । ਉਹ ਬੰਦਾ ਘਰ ਆਇਆ, ਉਸਨੇ ਇਕ ਬੂਟ ਪਰ੍ਹਾਂ ਵਗਾਹ ਮਾਰਿਆ, ਪਰ ਦੂਜਾ ਹੌਲੀ ਜਿਹੀ ਟਿਕਾ ਦਿੱਤਾ । ਹੇਠਲੇ ਫਲੈਟ ਵਾਲੇ ਦੂਜੇ ਬੂਟ ਦੇ ਡਿੱਗਣ ਦੀ ਆਵਾਜ਼ ਉਡੀਕਦੇ ਰਹੇ । ਬੇਚੈਨੀ ਵਿੱਚ...
ਨੀਂਦ ਨਾ ਆਵੇ । ਆਖਰ ਪਤਨੀ ਦੇ ਮਜਬੂਰ ਕਰਨ ‘ਤੇ ਹੇਠਲੇ ਫਲੈਟ ਵਾਲੇ ਬੰਦੇ ਨੇ ਰਾਤ ਬਾਰਾਂ ਵਜੇ ਉਪਰਲੇ ਫਲੈਟ ਦੀ ਜਾ ਬੈੱਲ ਵਜਾਈ । ਬੰਦਾ ਬਾਹਰ ਆਇਆ ਤੇ ਪੁੱਛਿਆ, “ਦੱਸੋ ਕੀ ਹੁਕਮ ਹੈ ?” ਹੇਠਲੇ ਫਲੈਟ ਵਾਲਾ ਬੋਲਿਆ, “ਹੁਕਮ ਨਹੀਂ, ਬੇਨਤੀ ਹੈ । ਸਾਰਾ ਪਰਿਵਾਰ ਪਰੇਸ਼ਾਨ ਹੈ। ਕਿਰਪਾ ਕਰਕੇ ਇਹ ਦੱਸ ਦਿਓ ਕਿ ਦੂਜੇ ਬੂਟ ਦਾ ਕੀ ਬਣਿਆ ?””
ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਹੋ ਜਿਹੀਆਂ ਗੱਲਾਂ ਕਰਕੇ ਵੀ ਪਰੇਸ਼ਾਨ ਰਹਿੰਦੇ ਹਨ ਕਿ ਸਾਨੂੰ ਦੂਜਿਆਂ ਦੀਆਂ ਨਿੱਜੀ/ਪਰਿਵਾਰਕ ਗੱਲਾਂ ਦਾ ਪਤਾ ਕਿਉਂ ਨਹੀਂ ਲੱਗ ਰਿਹਾ ।😂😂😂😂 ਓਸ਼ੋ ਦੀ ਇਹ ਛੋਟੀ ਜਿਹੀ ਲਿਖ਼ਤ ਗੰਭੀਰ ਸੁਨੇਹਾ ਦਿੰਦੀ ਹੈ।
jass
ryt g
Jaspreet Kaur mehra
right
Rekha Rani
Hanji bilkul theik lekheya hai tusi
kajal chawla
yes.. ryt