More Punjabi Kahaniya  Posts
ਬਾਲਟੀ ਤੇ ਕਬਜਾ


ਅੱਜ ਸਵੇਰੇ ਜਦੋ ਮੈ ਉਠਿਆ ਤਾ ਹਮੇਸ਼ਾ ਵਾਂਗੂ ਮੇਰੀ ਨਜ਼ਰ ਬਾਹਰ ਪਏ ਗੇਂਦੇ ਦੇ ਬੂਟੇ ਤੇ ਪਈl ਮੇਰਾ ਪਹਿਲਾ ਕੰਮ ਹੁੰਦਾ ਦਿਨ ਦਾ ਕੇ ਇਹਨਾਂ ਨੂੰ ਪਾਣੀ ਪਾਉਣਾ l ਇਸ ਦਾ ਵੀ ਇਕ ਕਾਰਨ ਆ (ਨਾਂ ਕੇ ਵਹਿਮ ) ਉਹ ਇਹ ਕੇ ਹਮੇਸ਼ਾ ਆਪਦੇ ਦਿਨ ਦੀ ਸ਼ੁਰੂਆਤ ਪ੍ਰਕਿਰਤੀ ਤੋਂ ਕਰੋ ਜਿਸ ਤੋਂ ਹਰ ਉਤਪਤੀ ਦੀ ਰਚਨਾ ਹੁੰਦੀ ਆ l(ਜਿਵੇੰ ਗੁਰੂ ਸਾਹਿਬ ਨੇ ਕਿਹਾ ਕੇ “ਪਹਿਲਾ ਪਾਣੀ ਜਿਓ ਹੈ, ਪਵਨ ਗੁਰੂ ਪਾਣੀ ਪਿਤਾ l “)
ਇਸ ਨਾਲ ਥੋਡੇ ਮਨ ਨੂੰ ਬੜਾ ਸਕੂਨ ਆਵੇਗਾ ਜਿਵੇੰ ਮਾਂ ਦੀ ਗੋਦੀ ਵਿਚ ਬੈਠ ਕੇ ਆਉਂਦਾ, ਜਿਵੇੰ ਜੱਟ ਸਵੇਰੇ ਉੱਠ ਕੇ ਬਰਸੀਨ ਨੂੰ ਹੱਥ ਲਾਉਂਦਾ ਅਤੇ ਆਪਦੀ ਫ਼ਸਲ ਨਿਹਾਰਦਾ, ਦਿਹਾੜੀਦਾਰ ਬੰਦਾ ਆਪਦੇ ਸੰਦਾ ਨੂੰ ਨਿਹਾਰਦਾ ਅਤੇ ਸੁਆਣੀ ਆਪਦਾ ਚੁੱਲ੍ਹਾ ਚੌਕਾ ਅਤੇ ਮਧਾਣੀ ਸਵਾਰਦੀ ਆ l ਏਨਾ ਸਾਰੇ ਵਰਤਾਰਿਆ ਦਾ ਇੱਕੋ ਈ ਅੰਸ਼ ਹੁੰਦਾ ਕੇ ਭਾਈ ਜੋ ਅਸੀਂ ਆਪਦੇ ਰੈਣ ਬਸੈਰੇ ਲਈ ਕਰਦੇ ਆ ਉਸ ਵਿਚ ਬਰਕਤ ਰਹੇ l
ਹੁਣ ਆਪਾ ਗੱਲ ਕਰਦੇ ਆ ਮੇਰੀ ਹੱਡ ਬੀਤੀ ਦੀ ਜੋ ਇਸ ਵਾਰਤਾਰੇ ਨਾਲ ਜੁੜੀ ਹੈ l ਇਸ ਗੇਂਦੇ ਦੇ ਪੌਦੇ ਵੱਲ ਦੇਖਦਿਆਂ ਮੈਨੂੰ ਇਸ ਦਾ ਬਚਪਨ ਯਾਦ ਆਇਆ ਕੇ ਜਦੋ ਮੈ ਇਸ ਨੂੰ ਲੈ ਕੇ ਆਇਆ ਸੀ l ਮੇਰੇ ਨਾਲ ਦਾ ਗੁਆਂਢੀ ਜੋ ਹਿੰਦੂ ਵੀਰ ਹੈ ਅਤੇ ਜਿਸਦਾ ਪਿਛੋਕੜ ਸ੍ਰੀ ਲੰਕਾ ਤੋਂ ਹੈ ਮੇਰਾ ਬੜਾ ਅੱਛਾ ਮਿੱਤਰ ਹੈ l ਸੋ ਗੱਲ ਪਿਛਲੇ ਸਾਲ ਦੀ ਹੈ l ਮੈ ਦੇਖਿਆ ਕੇ ਉਹ ਸਵੇਰੇ ਉੱਠ ਕੇ ਆਪਦੀ ਦੋ ਮੰਜ਼ਿਲੇ ਘਰ ਤੋਂ ਆਪਦੀ ਗੜਬੀ ਵਿੱਚੋ ਸੂਰਜ ਨੂੰ ਪੂਰਬ ਵੱਲ ਮੂੰਹ ਕਰਕੇ ਪਾਣੀ ਦੇਂਦਾ ਸੀ l ਵੈਸੇ ਵਾਰਤਾਰਾ ਤਾ ਮੈ ਸਮਝ ਗਿਆ ਸੀ ਬਾਕੀ ਹਰ ਬੰਦੇ ਦਾ ਆਪਣਾ ਵਿਸ਼ਵਾਸ ਹੁੰਦਾ ਜਿਸ ਨੂੰ ਆਪਣਾ ਤੋੜਨ ਦਾ ਕੋਈ ਹੱਕ ਨੀ ਹੁੰਦਾ l ਕੁੱਛ ਦਿਨ ਮੈ ਦੇਖਿਆ ਤੇ ਇਕ ਦਿਨ ਮੇਰੇ ਦਿਮਾਗ ਵਿਚ ਇਕ ਯੁਗਤ ਜਾਂ ਓਹੀ ਜੱਟਕੀ ਹਰਕਤ ਸੁੱਝੀ ਜਿਸ ਪਿੱਛੇ ਸਕੂਲ ਚ ਪੜ੍ਹਾਈ ਪਿੱਛੇ ਘੱਟ ਤੇ ਹੱਸਣ ਪਿੱਛੇ ਵੱਧ ਜੁਤੀਆਂ ਪੈਂਦੀਆਂ ਸੀ l
ਆਪਾ ਇਕ ਬਾਲਟੀ ਲਈ ਤੇ ਜਿਥੇ...

ਉਸਦੇ ਜਲ ਦੀ ਧਾਰ ਪੈਂਦੀ ਸੀ ਉਥੇ ਰੱਖਤੀ l ਜਦੋ ਮੈ ਸਵੇਰੇ ਉੱਠਣਾ ਤੇ ਬਾਲਟੀ ਚ ਪਾਣੀ ਹੁੰਦਾ ਸੀ ਤੇ ਆਪਾ ਨੂੰ ਮੁਫ਼ਤ ਦਾ ਪਾਣੀ ਮਿਲਣ ਲੱਗ ਗਿਆ ਜਿਵੇੰ ਬਾਦਲ ਸਾਬ੍ਹ ਤੇ ਫੌਜੀ ਸਾਬ੍ਹ ਨੇ ਬਿਜਲੀ ਦਿਤੀ ਆ l
ਕੁਦਰਤ ਦੇ ਕਾਦਰ ਦੇ ਜਲਵੇ ਅਨੁਸਾਰ ਜਾਂ ਉਸ ਸ੍ਰੀ ਲੰਕਣ ਬਾਈ ਦੀ ਧਾਰਮਿਕ ਬਿਰਤੀ ਕਰਕੇ ਆਪਣਾ ਤਾ ਪਾਣੀ ਉਹ ਡਾਈ ਰਿਓ ਦਾ ਕੰਮ ਕਰ ਗਿਆ ਗੇਂਦੇ ਦੇ ਬੂਟਿਆ ਨੂੰ l ਉਹ ਤਾ ਦਿਨਾਂ ਈ ਕੱਦ ਕੱਢ ਗੇ ਫੁੱਲ ਲੱਗਣ ਦੇ ਨੇੜੇ ਆ ਗੇ l
ਕੁੱਛ ਦਿਨਾਂ ਬਾਦ ਉਸ ਦੀ ਨਜ਼ਰ ਮੇਰੀ ਬਾਲਟੀ ਤੇ ਪਈ l ਉਸ ਨੇ ਮੈਨੂੰ ਪੁੱਛਿਆ ਇਸ ਬਾਰੇ ਤੇ ਆਪਾ ਉਸ ਨੂੰ ਦੱਸਿਆ ਆਪਦੀ ਯੁੱਗਤ ਬਾਰੇ l ਬੜਾ ਖੁਸ਼ ਹੋਇਆ ਦੇਖ ਕੇ l ਸਗੋਂ ਮੈ ਉਸ ਨੂੰ ਕਿਹਾ ਦੇਖਲਾ ਤੇਰੇ ਪਾਣੀ ਨੇ ਸੂਰਜ ਨੂੰ ਅਸਮਾਨ ਵਿੱਚੋ ਖਿੱਚ ਕੇ ਮੇਰੇ ਗੇਂਦੇ ਦੇ ਬੂਟਿਆ ਦਾ ਰੰਗ ਕੇਸਰੀ ਕਰ ਦਿੱਤਾ l
ਵੈਸੇ ਮੇਰੀ ਇਲਤ ਦਾ ਤੱਥ ਤਾ ਉਹ ਭਲਾਮਾਨਸ ਸਮਝ ਗਿਆ ਸੀ l ਮੈਨੂੰ ਕਹਿੰਦਾ, ” ਮਿਸਟਰ ਸਿੰਘ ਤੇਰੇ ਆਲੇ ਬੂਟੇ ਨੂੰ ਫੁੱਲ ਲੱਗ ਗੇ ਜੇ ਗੁਸਾ ਨਾਂ ਕਰੇ ਤਾ ਮੈ ਤੇਰੀ ਬਾਲਟੀ ਆਪਦੇ ਫੁੱਲਾਂ ਨੂੰ ਪਾਣੀ ਪਉਣ ਨੂੰ ਵਰਤ ਲਿਆ ਕਰਾ l ਉਸ ਦਿਨ ਤੋਂ ਬਾਦ ਮੈ ਬਹੁਤ ਘੱਟ ਈ ਦੇਖਿਆ ਕਦੇ ਪਾਣੀ ਉਪਰ ਤੋਂ ਥਲੇ ਨੂੰ ਸੁੱਟਦਾ l ਸਗੋਂ,ਆਪਦੇ ਬਗੀਚੇ ਵਿਚ ਫੁੱਲਾਂ ਨੂੰ ਪਾਣੀ ਪਾਉਂਦਾ ਆਮ ਈ ਦਿਸ ਜਾਂਦਾl
ਮੈ ਮਨ ਹੀ ਮਨ ਕਿਹਾ, ” ਜੋ ਆਵੇ ਸੋਂ ਰਾਜ਼ੀ, ਖਿੱਚ ਦੇ ਕੰਮ ਨੂੰ, ਨਾਲ਼ੇ ਨੇਕੀ ਨਾਲ਼ੇ ਫਲੀਆਂ l”
ਮੁੱਕਦੀ ਗੱਲ
ਮੈ ਵੀ ਖੁਸ਼
ਗੈਂਦੇ ਦੇ ਫੁੱਲ ਵੀ ਲਿਸਕਾਰੇ ਮਾਰਨ
ਲੈ ਦੇ ਕੇ ਗੁਆਂਢੀ ਵੀ ਖੁਸ਼ ਕੇ ਆਪਾ ਸਿੰਘ ਦੀ ਬਾਲਟੀ ਤੇ ਕਬਜਾ ਕਰ ਲਿਆ l
ਹਰਮੀਤ ਸਿੰਘ ਸਿੱਧੂ ਟੂਸਾ
2/04/2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)