More Punjabi Kahaniya  Posts
ਰਾਜਨੀਤੀ


ਇਹ ਰਾਜਨੀਤੀ ਚੀਜ ਹੀ ਐਸੀ ਹੈ।
ਅਸੀਂ ਚਾਈਨਾਂ‌ ਦੀਆਂ ਬਣੀਆਂ ਨਿੱਕੀਆਂ-ਨਿੱਕੀਆਂ ਚੀਜਾਂ‌ ਦਾ ਬਾਈਕਾਟ ਕਰਕੇ ਦੇਸ਼ ਭਗਤ ਬਣ ਰਹੇ ਹਾਂ, ਕਦੇ ਟਿਕਟਾਕ ਅਨ-ਇੰਸਟਾਲ ਕਰਕੇ ਕਦੇ ਫੇਸਬੁੱਕ ਤੇ ਨਾਰੇ ਲਾ ਕੇ।

ਸਰਕਾਰ ਖੁਦ ਬਿਜਨਸ ਕਰਵਾ ਰਹੀ ਤੇ ਅਸੀਂ ਐਵੇਂ ਮਰੀ ਜਾਂਦੇ ਆ। ਇੰਡੀਆ ਚ ਨਿੱਤ ਨਵੇਂ ਚਾਈਨੀਜ ਫੋਨ ਦੀ ਅਨਬੌਕਸਿੰਗ, LED TV, Earbuds, Powerbank, Laptops, Smart Watches & Bands Electronics ਚੀਜਾਂ, ਬੜੇ ਬੜੇ ਪ੍ਰੋਜੈਕਟ ਚਲ ਰਹੇ ਨੇ ਤੇ ਸਮਾਰਫੋਨ ਦੇ ਬਰੈਂਡ ਅੰਬੈਸਡਰ ਵੀ ਵੱਡੇ-ਵੱਡੇ ਫਿਲਮੀ ਐਕਟਰ ਨੇ। ਦੂਰ ਕੀ ਜਾਣਾ ਕ੍ਰਿਕਟ ਦੇ ਮੈਚ ਵਿੱਚ ਆਮ ਬੌਂਡਰੀ ਤੇ ਬੈਨਰ ਲੱਗੇ ਦੇਖੇ ਜਾ ਸਕਦੇ ਤੇ ਮਸ਼ਹੂਰੀਆਂ ਵੀ।

ਪਰ ਅਸਲ ਵਿੱਚ ਇਹ ਇੱਕ ਬਹੁਤ ਵੱਡੀ ਗੇਮ ਹੈ। ਚੀਨ ਤੇ ਭਾਰਤ ਦਾ ਅਰਬਾਂ-ਖਰਬਾਂ‌ ਦਾ ਬਿਜਨਸ ਚਲਦਾ ਆ ਰਿਹਾ ਤੇ ਚਲਦਾ ਵੀ ਰਹੇਗਾ। ਜੇ ਚੀਨ ਤੋਂ ਸਮਾਨ ਆ ਰਿਹਾ ਤਾਂ ਕਿਸ ਦੀ ਮੰਜੂਰੀ ਨਾਲ ਸਰਕਾਰ ਦੀ। ਅਸਲ ਗੱਲ ਇਹ ਹੈ ਕਿ ਆਪਸ ਵਿਚ ਇਹਨਾਂ ਦਾ ਗਠਜੋੜ ਹੈ ਸਿਰਫ ਜਨਤਾਂ ਨੂੰ ਮੂਰਖ ਬਣਾਇਆ ਜਾ ਰਿਹਾ ਤੇ ਦੋਵਾਂ ਪਾਸੇ ਮਾਪਿਆਂ ਦੇ ਪੁੱਤ ਮਾਰੇ ਜਾਂਦੇ ਨੇ।

ਵੋਟਾਂ ਤੇ ਹੋਰ ਕੰਮਾਂ‌ ਨੂੰ ਅੰਜਾਮ ਦੇਣ‌ ਖਾਤਰ ਲੀਡਰ ਕੁਝ ਵੀ ਕਰ ਸਕਦੇ ਨੇ। ਜੇ ਆਪਣੇ ਦੇਸ਼ ਚ ਦੰਗੇ ਕਰਵਾ ਸਕਦੇ ਨੇ ਤਾਂ ਬਾਕੀ ਪਿੱਛੇ ਕਹਿਣ ਨੂੰ ਕੁਝ ਨਹੀਂ ਰਹਿ ਜਾਂਦਾ। ਅਖੇ ਚੀਨ 3 ਕਿਲੋਮੀਟਰ ਭਾਰਤ ਅੰਦਰ ਆ ਗਿਆ। ਜੇ ਆਇਆ ਤਾਂ ਉਹ ਆਪ ਨਹੀਂ ਆਇਆ, ਆਉਣ ਦਿੱਤਾ ਗਿਆ। ਜੇ ਸਰਕਾਰ ਏਅਰਲਾਈਨਸ ਤੇ ਹੋਰ ਵੱਡੀਆਂ ਸਰਕਾਰੀ ਕੰਪਨੀਆਂ ਵੇਚ ਸਕਦੀ ਹੈ ਤਾਂ ਚੀਨ ਨੂੰ...

ਜ਼ਮੀਨ ਵੀ ਵੇਚੀ ਜਾ ਸਕਦੀ ਤੇ ਇਹ ਪਬਲਿਕ ਸਟੰਟ ਵੀ ਹੋ ਸਕਦਾ ਸਿਰਫ ਲੋਕਾਂ ਨੂੰ ਸੋ਼ਅ ਕਰਨ ਵਾਸਤੇ ਕਿ ਬਾਰਡਰ ਤੇ ਝੜਪ ਹੋਈ। ਕਿਉਂਕਿ ਐਦਾਂ ਇਸ ਕੰਮ ਨੂੰ ਅੰਜਾਮ ਨਹੀਂ ਸੀ ਦਿੱਤਾ ਜਾ ਸਕਦਾ ਤੇ ਮਾਵਾਂ ਦੇ ਨਿਰਦੋਸ਼ ਪੁੱਤਾਂ ਨੂੰ ਇਸ ਕੰਮ ਲਈ ਵਰਤਿਆ ਜਾਂਦਾ ਤੇ ਸਰਕਾਰਾਂ ਆਪਣੇ ਕੰਮ ਕੱਢਦੀਆਂ।

ਸਾਡੀ ਸੋਚ ਤੋਂ ਵੀ ਬਾਹਰ ਏ ਜੋ ਸਰਕਾਰਾਂ ਉਹਲੇ-ਉਹਲੇ ਕਰ ਜਾਂਦੀਆਂ ਨੇ। ਅਸੀਂ ਕਿਸੇ ਦੇਸ਼ ਨਾਲ ਲੜਾਈ ਨਹੀਂ ਚਾਹੁੰਦੇ ਨਾ ਹੀ ਪਾਕਿਸਤਾਨ ਨਾਲ ਨਾ ਹੀ ਚੀਨ ਨਾਲ। ਪਰ ਸਰਕਾਰਾਂ ਇਹ ਨਹੀਂ ਚਾਹੁੰਦੀਆਂ। ਪਾਕਿਸਤਾਨੀਆਂ ਨਾਲ ਗੱਲ ਕਰਕੇ ਵੇਖ ਲਿਓ ਉਹ ਖੁਦ ਕਹਿੰਦੇ ਕਿ ਅਸੀਂ ਇੱਕ ਹੋਈਏ। ਉਹ ਖੁਦ ਵੀ ਅੱਤਵਾਦ ਦੇ ਖਿਲਾਫ ਨੇ। ਪਰ ਕੁਝ ਵਿੱਚ ਐਦਾਂ ਦੇ ਬੰਦੇ ਹੁੰਦੇ ਜੋ ਜਾਣਬੁੱਝ ਕੇ ਇਹ ਕੰਮ ਕਰਦੇ ਨੇ ਤਾਂ ਜੋ ਅਸੀਂ ਇੱਕ ਨਾ ਹੋ ਸਕੀਏ ਤੇ ਭਾਰਤ ਵਿੱਚ ਵੀ ਹੈ ਐਦਾਂ ਦੇ ਮੰਤਰੀ।

ਕੁਝ ਕੁ ਲੋਕਾਂ ਦੀ ਗੰਦੀ ਸੋਚ ਕਰਕੇ ਹੁਣ ਤੱਕ ਕਿੰਨੇ ਹੀ ਪੁੱਤ ਬਾਰਡਰਾਂ ਤੇ ਆਪਣੀਆਂ ਜਾਨਾਂ ਗਵਾ ਬੈਠੇ ਹਨ। ਚੀਨ ਵਾਲੇ ਮਾਮਲੇ ‘ਚ ਵੀ ਬਹੁਤ ਵੱਡੀ ਗੇਮ ਖੇਡੀ ਜਾ ਰਹੀ। ਦੋਵੇਂ ਦੇਸਾ਼ ਦੀਆਂ ਸਰਕਾਰਾਂ ਬਿਜਨਸ ਕਰ ਰਹੀਆਂ ਨੇ ਫੇਰ ਬਾਰਡਰਾਂ ਤੇ ਲੜਾਈ ਕਿਉਂ?
ਕਿਉਂ ਮਾਵਾਂ ਦੇ ਪੁੱਤ ਮਰਵਾ ਰਹੇ ਹੋ?
ਇਹਨੂੰ ਹੀ ਰਾਜਨੀਤੀ ਕਹਿੰਦੇ ਨੇ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)