More Punjabi Kahaniya  Posts
ਸ਼ਰਤੀਆ ਮੁੰਡਾ


ਹੈ ਤਾਂ ਅਜੇ ਦੂਜਾ ਮਹੀਨਾ ਹੀ ਸੀ ਪਰ ਪਤਾ ਨਹੀਂ ਘਰੇ ਏਨੀ ਜਿਆਦਾ ਘੁਸਰ-ਫੁਸਰ ਹੋਣੀ ਕਿਓਂ ਸ਼ੁਰੂ ਹੋ ਗਈ ਸੀ!
ਇਹ ਕਿੰਨੀ ਕਿੰਨੀ ਦੇਰ ਫੋਨ ਤੇ ਲੱਗੇ ਰਹਿੰਦੇ..
ਮੈਂ ਕੋਲ ਆਉਂਦੀ ਤਾਂ ਸਪੀਕਰ ਤੇ ਲੱਗਾ ਹੋਇਆ ਵਾਜ ਹੌਲੀ ਕਰ ਕੰਨ ਨੂੰ ਲਾ ਲਿਆ ਕਰਦੇ..ਫੇਰ ਇੱਕ ਦਿਨ ਇੰਡੀਆ ਤੋਂ ਆਇਆ ਕੋਈ ਜਾਣਕਾਰ ਇਹਨਾਂ ਨੂੰ ਇੱਕ ਦਵਾਈ ਫੜਾ ਗਿਆ!
ਪੁੱਛਿਆ ਤਾਂ ਆਖਣ ਲੱਗੇ ਦਿੜਬੇ ਲਾਗੋਂ ਕਿਸੇ ਸਿਆਣੇ ਦੀ ਹੈ..ਨਿਯਮਿਤ ਵਿਧੀ ਨਾਲ ਖਾਣ ਤੇ ਸ਼ਰਤੀਆ ਮੁੰਡਾ ਹੁੰਦਾ ਏ!

ਮੈਨੂੰ ਅੰਦਰੋਂ ਅੰਦਰੀ ਅੱਗ ਲੱਗ ਗਈ..

ਮੂੰਹ ਤੇ ਹੀ ਆਖ ਦਿੱਤਾ ਕੇ ਕੀ ਫਾਇਦਾ ਤੁਹਾਡੀਆਂ ਪੜਾਈਆਂ..ਡਿਗਰੀਆਂ ਅਤੇ ਉੱਚੀਆਂ ਪਦਵੀਆਂ ਦਾ..ਫੇਰ ਇਸਨੂੰ ਵਿਆਹ ਤੋਂ ਪਹਿਲਾਂ ਕੀਤੇ ਕੌਲ ਕਰਾਰ,ਵਾਹਦੇ ਅਤੇ ਕਿੰਨੀਆਂ ਸਾਰੀਆਂ ਤਸੱਲੀਆਂ ਯਾਦ ਕਰਾਈਆਂ..!

ਪਰ ਅੱਗੋਂ ਇਹ ਆਖ ਗੱਲ ਮੁਕਾ ਦਿੱਤੀ ਕੇ “ਇਹ ਮੇਰੇ ਮਾਪਿਆਂ ਦਾ ਫੈਸਲਾ ਹੈ..ਨਾਲੇ ਤੁਸੀ ਵੀ ਤੇ ਦੋ ਭੈਣਾਂ ਹੀ ਹੋ..ਇਸ ਹਿਸਾਬ ਨਾਲ ਓਹਨਾ ਦਾ ਤੌਖਲਾ ਵੀ ਜਾਇੱਜ ਹੀ ਹੈ..ਹੁਣ ਤੱਕ ਜਿੰਨੇ ਵੀ ਰਿਸ਼ਤੇਦਾਰਾਂ ਦੇ ਹੋਏ ਨੇ..ਪਹਿਲੇ ਮੁੰਡੇ ਹੀ ਹੋਏ..ਮੈਂ ਨਹੀਂ ਚਾਹੁੰਦਾ ਮੇਰੇ ਮਾਪਿਆਂ ਨੂੰ ਕਿਸੇ ਗੱਲੋਂ ਅੱਖ ਨੀਵੀਂ ਕਰਨੀ ਪਵੇ”

ਕੁਝ ਦਿਨ ਦੇ ਭਾਰੀ ਕਲੇਸ਼ ਮਗਰੋਂ ਮੈਂ ਦਵਾਈ ਖਾਣੀ ਮੰਨ ਗਈ..ਪਰ ਹਮੇਸ਼ਾਂ ਓਹਲੇ ਜਿਹੇ ਨਾਲ ਵਗਦੇ ਪਾਣੀ ਵਿਚ ਵਹਾਅ ਦਿਆ...

ਕਰਦੀ..!

ਦਿਲ ਵਿਚ ਪੱਕਾ ਧਾਰ ਲਿਆ ਸੀ ਕੇ ਹੁਣ ਜੋ ਹੋਵੇਗਾ ਉੱਪਰ ਵਾਲੇ ਦੀ ਮਰਜੀ ਨਾਲ ਹੀ ਹੋਵੇਗਾ..!
ਫੇਰ ਢਿਡ੍ਹ ਦੇ ਨਾਲ ਨਾਲ ਸਾਡਾ ਆਪਸੀ ਕਲੇਸ਼ ਵੀ ਵਧੀ ਗਿਆ..
ਰੋਜਾਨਾ ਕਿਸੇ ਨਾ ਕਿਸੇ ਗੱਲੋਂ ਨਿੱਕੀ ਜਿੰਨੀ ਗੱਲ ਲਸ਼ਮਣ ਰੇਖਾ ਪਾਰ ਕਰ ਹੀ ਜਾਇਆ ਕਰਦੀ!

ਅਖੀਰ ਇੱਕ ਦਿਨ ਇਸਨੇ ਬਾਹਰੋਂ ਆਏ ਨੇ ਮੈਨੂੰ ਬਾਹਰ ਬਾਗ ਵਿਚ ਖੜ ਢਲਦੇ ਸੂਰਜ ਦੇ ਪਰਛਾਵੇਂ ਕੋਲ ਖਲਿਆਰ ਲਿਆ..!
ਫੇਰ ਸੱਜਾ ਗੋਡਾ ਭੋਏਂ ਤੇ ਲਾ ਕੇ ਮੁੰਡੇ ਵਾਲੀ ਸਕੈਨਿੰਗ ਰਿਪੋਰਟ ਮੈਨੂੰ ਫੜਾ ਦਿੱਤੀ ਤੇ ਨਾਲ ਹੀ ਮੇਰੇ ਵਧੇ ਹੋਏ ਢਿੱਡ ਨੂੰ ਚੁੰਮਦਿਆਂ ਸੈਲਫੀ ਖਿੱਚ ਓਸੇ ਵੇਲੇ ਫੇਸਬੂਕ ਤੇ ਪਾ ਦਿੱਤੀ..!
ਮਿੰਟਾਂ ਸਕਿੰਟਾਂ ਵਿਚ ਹੀ ਵਧਾਈਆਂ ਵਾਲੀ ਸੁਨਾਮੀ ਜਿਹੀ ਆ ਗਈ..!

ਭਾਵੇਂ ਅੰਦਰੋਂ ਅੰਦਰੀ ਅਸੀਂ ਦੋਵੇਂ ਹੀ ਆਪਣੇ ਆਪ ਨੂੰ ਵੱਡੇ ਜੇਤੂ ਮੰਨੀ ਜਾ ਰਹੇ ਸਾਂ ਪਰ ਹਾਵ ਭਾਵ ਤੋਂ ਜਿਆਦਾ ਖੁਸ਼ ਮੈਂ ਹੀ ਲੱਗ ਰਹੀ ਸਾਂ..ਦਿੜਬੇ ਵਾਲਾ ਅਤੇ ਉਸਦਾ ਝੂਠ ਚਾਰੋਂ ਖ਼ਾਨੇ ਚਿੱਤ ਜੂ ਹੋ ਗਏ ਸਨ!

True Story
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)