More Punjabi Kahaniya  Posts
ਕਰੇਲੇ


ਨਿੱਕੇ ਹੁੰਦਿਆਂ ਸਾਨੂੰ ਕਰੇਲਿਆਂ ਦੀ ਸਬਜੀ ਬੜੀ ਕੌੜੀ ਲੱਗਿਆ ਕਰਦੀ..!
ਸ਼ਾਇਦ ਇਹੀ ਵਜਾ ਸੀ ਕੇ ਘਰੇ ਬਹੁਤ ਘੱਟ ਹੀ ਬਣਿਆ ਕਰਦੀ..ਜੇ ਕਦੀ ਬਣਦੀ ਵੀ ਤਾਂ ਬੀਜੀ ਪਾਪਾ ਜੀ ਆਪਣੇ ਜੋਗੀ ਹੀ ਬਣਾਉਂਦੇ..!
ਫੇਰ ਵੀ ਟੇਸ਼ਨ ਤੇ ਮਿਲੇ ਰੇਲਵੇ ਦੇ ਕਵਾਟਰ ਕੋਲ ਬਣੀ ਸਬਜੀ ਵਾਲੀ ਥਾਂ ਵਿਚ ਪਿਤਾ ਜੀ ਇਸਨੂੰ ਹਰ ਸਾਲ ਬੀਜਿਆ ਕਰਦੇ..ਵੱਲਾਂ ਤੇ ਚੜੇ ਹਰੇ ਹਰੇ ਕਰੇਲੇ ਕੋਲੋਂ ਲੰਘਦਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਹੀ ਰਹਿੰਦੇ..!
ਸਬਜੀ ਨੂੰ ਹੱਥ ਵਾਲਾ ਨਲਕਾ ਗੇੜ ਪਾਣੀ ਦੇਣਾ ਮੇਰੀ ਜੁੰਮੇਵਾਰੀ ਹੁੰਦੀ ਸੀ..!
ਪਿਤਾ ਜੀ ਅਕਸਰ ਹੀ ਕਿੰਨੇ ਲੋਕਾਂ ਨੂੰ ਸਬਜੀ ਮੁਫ਼ਤ ਵਿਚ ਹੀ ਵੰਡ ਦਿਆ ਕਰਦੇ..!
ਮਾਤਾ ਜੀ ਗਿਲਾ ਕਰਦੇ ਕੇ ਜੇ ਤੁਸਾਂ ਨੇ ਮੁਫ਼ਤ ਵਿਚ ਵੰਡਣੀ ਹੀ ਹੁੰਦੀ ਤਾਂ ਏਨੀ ਮੇਹਨਤ ਕਰਕੇ ਬੀਜਦੇ ਹੀ ਕਿਓਂ ਹੋ..ਉਹ ਅੱਗਿਓਂ ਹੱਸ ਛੱਡਿਆ ਕਰਦੇ..!
ਇੱਕ ਬਾਬਾ ਜੀ ਅਕਸਰ ਹੀ ਗੱਡੀਓਂ ਉੱਤਰ ਪਿੰਡ ਨੂੰ ਤੁਰੇ ਜਾਂਦੇ ਓਥੇ ਲੱਗੀ ਸਬਜੀ ਕੋਲ ਖਲੋ ਜਾਇਆ ਕਰਦੇ..ਪਿਤਾ ਜੀ ਕਿੰਨੀ ਸਾਰੀ ਸਬਜੀ ਓਹਨਾ ਦੇ ਝੋਲੇ ਵਿਚ ਪਾ ਦਿੰਦੇ..ਉਹ ਅੱਗਿਓਂ ਉਚੇਚਾ ਕਰੇਲਿਆਂ ਬਾਰੇ ਜਰੂਰ ਪੁੱਛਦੇ..ਫੇਰ ਪਿਤਾ ਜੀ ਵੱਲਾਂ ਵਿਚੋਂ ਲੱਭ-ਲੱਭ ਸਾਰੇ ਕਰੇਲੇ ਤੋੜ ਵੱਖਰੇ ਝੋਲੇ ਵਿਚ ਪਾ ਦਿਆ ਕਰਦੇ..!
ਉਹ ਬਾਬੇ ਹੂਰੀ ਓਨੀ ਦੇਰ ਤੱਕ ਛਾਵੇਂ ਬੈਠੇ ਗੱਲਾਂ ਮਾਰਦੇ ਰਹਿੰਦੇ ਜਿੰਨੀ ਦੇਰ ਗੋਡੀ ਕਰਦੇ ਪਿਤਾ ਜੀ...

ਦਾ ਕੰਮ ਨਾ ਮੁੱਕ ਜਾਂਦਾ..!
ਫੇਰ ਘਰੋਂ ਆਈ ਲੱਸੀ ਦਾ ਗਿਲਾਸ ਪੀ ਕੇ ਆਪਣੇ ਰਾਹੇ ਪੈ ਜਾਂਦੇ..!
ਪਿਤਾ ਜੀ ਸਾਨੂੰ ਅਕਸਰ ਦੱਸਿਆ ਕਰਦੇ ਕੇ ਇਹ ਬਾਬਾ ਜੀ ਦਾ ਮੁਹਾਂਦਰਾ,ਗੱਲ ਕਰਨ ਦਾ ਢੰਗ ਅਤੇ ਹੋਰ ਵੀ ਬੜਾ ਕੁਝ..ਤੁਹਾਡੇ ਦਾਦੇ ਜੀ ਨਾਲ ਬਹੁਤ ਮਿਲਦਾ ਜੁਲਦਾ ਏ..ਮੈਨੂੰ ਇਹਨਾਂ ਨਾਲ ਦੋ ਘੜੀਆਂ ਗੱਲਾਂ ਕਰ ਇੰਝ ਲੱਗਦਾ ਜਿੱਦਾਂ ਰਵਾਨਗੀ ਪਾ ਗਿਆ ਮੇਰਾ ਬਾਪ ਮੈਨੂੰ ਉਚੇਚਾ ਆ ਕੇ ਮਿਲ ਗਿਆ ਹੋਵੇ..!
ਫੇਰ ਇੱਕ ਦਿਨ ਪਤਾ ਲੱਗਾ ਉਹ ਸਬਜੀ ਵਾਲੇ ਬਾਬਾ ਜੀ ਚੜਾਈ ਕਰ ਗਏ ਸਨ..!
ਪਿਤਾ ਜੀ ਕਿੰਨੇ ਦਿਨ ਉਦਾਸ ਰਹੇ..ਅਖੀਰ ਜਦੋਂ ਇੱਕ ਦਿਨ ਨਲਕਾ ਗੇੜਨ ਗਿਆ ਤਾਂ ਕੀ ਵੇਖਿਆ ਉਹ ਕਰੇਲੇ ਦੀਆਂ ਵੱਲਾਂ ਪੁੱਟ ਰਹੇ ਸਨ..!
ਭਾਵੇਂ ਉਸ ਵੇਲੇ ਤੱਕ ਸੀਜਨ ਵੀ ਖਤਮ ਹੋ ਗਿਆ ਸੀ ਪਰ ਫੇਰ ਵੀ ਦਿਲ ਵਿਚ ਏਨੀ ਗੱਲ ਜਰੂਰ ਆਈ ਕੇ ਰਹਿਣ ਦਿਓ ਕਾਹਨੂੰ ਪੁੱਟਦੇ ਓ ਜੇ ਦਾਦੇ ਹੁਰੀਂ ਇਸ ਵੇਰ ਕਿਸੇ ਹੋਰ ਰੂਪ ਵਿਚ ਕਰੇਲੇ ਮੰਗਣ ਆ ਗਏ ਤਾਂ ਫੇਰ ਓਹਨਾ ਦੇ ਝੋਲੇ ਵਿਚ ਕੀ ਪਾਉਗੇ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

2 Comments on “ਕਰੇਲੇ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)