More Punjabi Kahaniya  Posts
ਬੇਕੀਮਤੀ ਰੁੱਖ


ਬੇਕੀਮਤੀ ਰੁੱਖ ( ਮਿੰਨੀ ਕਹਾਣੀ )
ਮਾਸਟਰ ਸੁਖਵਿੰਦਰ ਆਪਣੇ ਖੇਤ ਕੁਝ-ਕੁ ਦਿਨ ਪਹਿਲਾਂ ਹੀ ਲਾਏ ਰੁੱਖਾਂ ਦੇ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ ਅਤੇ ਉਸ ਦੇ ਖੇਤ ਦਾ ਗੁਆਂਢੀ ਜਰਨੈਲ ਆ ਕੇ ਕਹਿਣ ਲੱਗਾ ,” ਵਾਹ ਮਾਸਟਰ ਜੀ! ਆਹ ਕਿਹੋ ਜਿਹੇ ਦਰੱਖਤ ਲਾਈ ਜਾਂਨੇ ਓ ? ਮੈਂ ਤਾਂ ਪਹਿਲਾਂ ਕਦੇ ਦੇਖੇ ਨਹੀਂ ਇਹ ਕਿਤੇ ? ”
” ਓਹ ਭਾਈ ਜਰਨੈਲ ! ਇਹ ਬਹੁਤ ਹੀ ਵਧੀਆ ਰੁੱਖ ਨੇ , ਆ ਤੈਨੂੰ ਦੱਸਾਂ ਇਨ੍ਹਾਂ ਬਾਰੇ ” ਇਹ ਆਖਦਿਆਂ ਸੁਖਵਿੰਦਰ ਰੁੱਖਾਂ ਬਾਰੇ ਦੱਸਣ ਲੱਗ ਪਿਆ ।
” ਛੋਟੇ ਵੀਰ !! ਇਹ ਗੁਲਮੋਹਰ ਆ , ਓਹ ਅਮਲਤਾਸ਼ , ਚਕਰੇਸ਼ੀਆ ਅਤੇ ਸੁੰਹਾਜਣਾ ਨੇ , ਇੱਧਰ ਸਿਲਵਰਓਕ, ਸਿੰਬਲ ਅਤੇ ਅਰਜਨ ਦੇ ਪੌਦੇ ਨੇ ”
” ਬੜੇ ਅਜੀਬ ਨਾਂ ਨੇ ! ਇਨ੍ਹਾਂ ਦੀ ਤਾਂ ਲੱਕੜ ਬਹੁਤ ਹੀ ਮਹਿੰਗੀ ਵਿਕਦੀ ਹੋਊ , ” ਜਰਨੈਲ ਹੈਰਾਨ ਹੁੰਦਿਆਂ ਬੋਲਿਆ ।
ਇਹ ਸੁਣਕੇ ਸੁਖਵਿੰਦਰ ਆਖਣ ਲੱਗਾ, ” ਓਹ ਵੀਰ ਮੇਰਿਆ ! ਜਿਨ੍ਹਾਂ ਰੁੱਖਾਂ ਦੀ ਲੱਕੜ ਮਹਿੰਗੀ ਵਿਕਦੀ ਐ , ਓਹ ਕਿੱਥੇ ਛੱਡੇ ਆ ਲੋਕਾਂ ਨੇ , ਸਭ ਪੁਟਾ ਕੇ ਵੇਚ ਤੇ , ਹੁਣ ਦਿਸਦਾ ਕਿਤੇ ਕੋਈ ਰੁੱਖ ਤੈਨੂੰ ? ”
ਜਰਨੈਲ ਨੇ ਚਾਰੇ ਪਾਸੇ ਨਜ਼ਰ ਘੁਮਾਈ ਅਤੇ ਬੋਲਿਆ , ” ਗੱਲ ਤਾਂ ਤੁਹਾਡੀ ਠੀਕ ਐ ਜੀ , ਕਿਸੇ ਵੇਲੇ ਬੜੀਆਂ ਟਾਹਲੀਆਂ , ਕਿੱਕਰਾਂ ਅਤੇ ਬੇਰੀਆਂ ਹੁੰਦੀਆਂ ਸੀ ਏਸ ਪਾਸੇ ਹੁਣ ਤਾਂ ਕੋਈ ਟਾਵਾਂ- ਟਾਵਾਂ ਦਰੱਖਤ ਹੀ ਦਿਸਦਾ ”
” ਤਾਂ ਹੀ ਮੈਂ ਇਹ...

ਰੁੱਖ ਲਾਏ ਆ , ਅਸਲ ਵਿੱਚ ਇਹ ਫੁੱਲਾਂ ਆਲ਼ੇ ਅਤੇ ਸਜਾਵਟੀ ਰੁੱਖ ਨੇ , ਇਨ੍ਹਾਂ ਦੀ ਲੱਕੜ ਬਹੁਤੇ ਕੰਮ ਨਹੀਂ ਆਉਂਦੀ ” ਸੁਖਵਿੰਦਰ ਬੋਲਿਆ।
ਇਹ ਸੁਣਕੇ ਜਰਨੈਲ ਨੇ ਅਚੰਭੇ ਨਾਲ਼ ਪੁੱਛਿਆ, ” ਫਿਰ ਕੀ ਫਾਇਦਾ ਮਾਸਟਰ ਜੀ ਇਹ ਲਾਓਣ ਦਾ , ਜਦੋੰ ਕਿਸੇ ਪਾਸੇ ਵਿਕਣੇ ਈ ਨਹੀਂ , ਐਵੀਂ ਫਸਲ ਨੂੰ ਮਾਰ ਪਾਉਣਗੇ ”
ਇਹ ਸੁਣ ਕੇ ਸੁਖਵਿੰਦਰ ਕਹਿਣ ਲੱਗਾ,
” ਓਹ ਭਾਈ ਜਰਨੈਲ ! ਜੇ ਨਹੀਂ ਵਿਕਣੇ ਤਾਂਹੀਓ ਤਾਂ ਮੈਂ ਲਾ ਰਿਹਾ , ਅਸਲ ਵਿੱਚ ਰੁੱਖਾਂ ਦਾ ਅਸਲੀ ਫਾਇਦਾ ਤਾਂ ਬਹੁਤ ਹੀ ਘੱਟ ਲੋਕ ਜਾਣਦੇ ਆ , ਇਹ ਸਾਨੂੰ ਸਾਹ ਦਿੰਦੇ ਆ , ਸਾਡਾ ਜੀਵਨ ਇਨ੍ਹਾਂ ਸਿਰ ‘ਤੇ ਐ , ਮੈਂ ਇਹ ਰੁੱਖ ਲਾਏ ਈ ਇਸ ਕਰਕੇ ਆ ਕਿ ਮੇਰੀ ਆਉਣ ਆਲੀ ਪੀੜ੍ਹੀ ਇਨ੍ਹਾਂ ਨੂੰ ਪੈਸੇ ਦੇ ਲਾਲਚ ਪਿੱਛੇ ਲੱਗ ਕੇ ਕਿਤੇ ਪੁਟਾ ਕੇ ਵੇਚ ਹੀ ਨਾ ਦੇਵੇ ”
” ਵਾਹ ਜੀ ! ਮੰਨ ਗਏ ਤੁਹਾਡੀ ਦੂਰ ਅੰਦੇਸ਼ੀ ਸੋਚ ਨੂੰ , ਮੈਨੂੰ ਵੀ ਸਮਝ ਆ ਗਈ ਕਿ ਇਹ ਓਹ ਬੇਕੀਮਤੀ ਰੁੱਖ ਨੇ ਜਿੰਨਾਂ ਦੀ ਕੀਮਤੀ ਦੇਣੀ ਸਾਡੇ ਵੱਸ ਨਹੀਂ ਐ , ਮੋਢੇ ਤੇ ਆਕਸੀਜਨ ਦਾ ਮਹਿੰਗਾ ਸਿਲੰਡਰ ਚੁੱਕਣ ਨਾਲੋਂ ਤਾਂ ਕਿਤੇ ਚੰਗਾ ਐ , ਅਸੀਂ ਆਪੋ- ਆਪਣੇ ਖੇਤ ਵੱਧ ਤੋਂ ਵੱਧ ਰੁੱਖ ਲਾਈਏ ” ਇਹ ਆਖ ਕੇ ਜਰਨੈਲ ਵੀ ਪਾਣੀ ਪਵਾਉਣ ਲੱਗ ਪਿਆ ।
ਮਾਸਟਰ ਸੁਖਵਿੰਦਰ ਦਾਨਗੜ੍ਹ
9417180205

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)