More Punjabi Kahaniya  Posts
ਸਭਿਆਚਾਰਕ ਪ੍ਰੋਗਰਾਮ


ਕਾਫੀ ਸਾਲ ਪਹਿਲਾਂ ਮੈਂ ਇਕ ਦੋਸਤ ਕੋਲ ਮੋਹਾਲੀ ਗਿਆ ਹੋਇਆ ਸੀ ਅਸੀਂ ਰਾਤ ਨੂੰ ਇਕ ਸਭਿਆਚਾਰਕ ਪ੍ਰੋਗਰਾਮ ਦੇਖਣ ਚਲੇ ਗਏ,, ਪ੍ਰੋਗਰਾਮ ਚ UK ਤੋਂ ਮਲਕੀਤ,, ਬਲਵਿੰਦਰ ਸਫ਼ਰੀ,,,ਪਾਕਿਸਤਾਨ ਤੋਂ ਸ਼ੌਕਤ ਅਲੀ, ਰੇਸ਼ਮਾ ਤੇ ਪੰਜਾਬ ਦੇ ਬਹੁਤ ਵੱਡੇ ਵੱਡੇ ਕਲਾਕਾਰ ਆਏ ਹੋਏ ਸਨ,, ਸਾਰੇ ਕਲਾਕਾਰਾਂ ਬਹੁਤ ਰੰਗ ਬਨਿਆਂ,,, UK ਦੇ ਕਲਾਕਾਰ ਬਲਵਿੰਦਰ ਸਫ਼ਰੀ ਨੇ ਦੋ ਕੁ ਗੀਤ ਗਾਏ ਇਕ ਗੀਤ ਨੁਸਰਤ ਫਤਿਹ ਆਲੀ ਖਾਨ ਸਾਬ ਦਾ ਗਾਇਆ ਪਰ ਗੱਲ੍ਹ ਨਾ ਬਣੀ,,, ਕਈ ਸਰੋਤਿਆਂ ਨੇ ਨਰਾਜਤਾ ਵੀ ਜਤਾਈ,,,
ਉਸ ਤੋਂ ਛੇ ਕੁ ਮਹੀਨੇ ਬਾਅਦ ਮੇਰਾ ਇਕ ਪ੍ਰੋਮੋਟਰ ਮਿੱਤਰ usa ਤੋਂ ਇੰਡੀਆ ਆਇਆ ਹੋਇਆ ਸੀ ਅਸੀਂ ਚੰਡੀਗੜ੍ਹ ਚੱਲੇ ਸੀ ਕੇ ਅਚਾਨਕ ਉਹਦੇ phone ਤੇ ਬਲਵਿੰਦਰ ਸਫ਼ਰੀ ਦਾ phone ਆ ਗਿਆ ,,,ਓਹਨੇ phone ਤੇ ਹੱਥ ਜੇਹਾ ਰੱਖ ਕੇ ਸਾਨੂ ਦੱਸਿਆ ਕੇ ਰੌਲ਼ਾ ਨਾ ਪਾਇਓ uk ਵਾਲੇ ਬਲਵਿੰਦਰ ਸਫ਼ਰੀ ਦਾ ਫੋਨ ਹੈ,,,,,, ਮੈਂ ਇਸ਼ਾਰੇ ਨਾਲ ਕਿਹਾ ਕੇ ਮੇਰੀ ਵੀ ਗੱਲ੍ਹ ਕਰਵਾਈ ਸਫ਼ਰੀ ਨਾਲ,,
ਓਹਨੇ ਆਪਣੀ ਗਲਬਾਤ ਕਰਕੇ ਅਖੀਰ ਉਹਨੂੰ ਕਿਹਾ ਆਹ ਮੇਰਾ ਦੋਸਤ ਤੁਹਾਡੇ ਨਾਲ ਗੱਲ੍ਹ ਕਰਨੀ ਮੰਗਦਾ,,, ਓਹਨੇ ok ਕਹਿਤਾ ਤੇ phone ਮੇਰੇ ਹੱਥ ਆ ਗਿਆ,,,, ਮੈਂ ਸੱਤ...

ਸ਼੍ਰੀ ਅਕਾਲ ਬੁਲਾ ਕੇ ਨਾਲ ਹੀ ਮੋਹਾਲੀ ਵਾਲੇ ਪ੍ਰੋਗਰਾਮ ਦਾ ਜਿਕਰ ਕੀਤਾ ਤੇ ਦੱਸਿਆ ਮੈਂ ਪੂਰਾ ਪ੍ਰੋਗਰਾਮ ਲਾਈਵ ਦੇਖਿਆ ਸੀ ਤੁਸੀਂ ਵੀ ਗੀਤ ਗਾਏ ਸੀ
ਖੁਸ਼ ਜੇ ਕੇ ਸਫ਼ਰੀ ਸਾਬ ਬੋਲੇ ਹਾਂਜੀ ਹਾਂਜੀ ਕਿੱਦਾਂ ਦੇ ਲੱਗੇ ਮੇਰੇ ਗੀਤ 🤔
ਮੇਰੇ ਦੋ ਕੁ ਲੰਡੂ ਜੇ ਪੈਗ ਲੱਗੇ ਸੀ,,, ਤੇ ਮੈਂ ਨੁਸਰਤ ਸਾਬ ਦਾ ਬੜਾ ਫੈਨ ਵੀ ਹਾਂ,,ਮੈਂ ਸਿੱਧਾ ਹੀ ਬੋਲਤਾ ਭਾਜੀ ਤੁਸੀਂ ਚਾਹੇ ਗੁੱਸਾ ਹੀ ਕਰੋ ਨੁਸਰਤ ਸਾਬ ਵਾਲਾ ਗੀਤ ਤੁਸੀਂ ਬਹੁਤ ਮਾੜਾ ਗਾਇਆ,,,
ਅੱਗੋਂ ਕੱਚਾ ਜੇਹਾ ਹੁੰਦਾ ਬੋਲਿਆ ਹਾਂ ਹਾਂ,,, ਅਸਲ ਚ ਉਸ ਦਿਨ ਮੇਰੀ ਸਿਹਤ ਵੀ ਠੀਕ ਨਹੀਂ ਸੀ ਬੱਸ ਐਂਵੇ ਪੰਗਾ ਲੈ ਲਿਆ,,
ਜਦੋ ਫੋਨ ਕੱਟਿਆ,,
ਮੇਰਾ ਮਿੱਤਰ ਗੁੱਸੇ ਜੇ ਹੁੰਦਾ ਬੋਲਿਆ ਯਾਰ ਤੂੰ ਇੰਝ ਨੀ ਕਹਿਣਾ ਸੀ,,, ਅਗਲਾ ਭਲਾ ਗੁੱਸਾ ਕਰਜੇ
ਮੈਂ ਕਿਹਾ ਗੁੱਸਾ ਕਰਦਾ ਤਾਂ ਕਰਜੇ,,, ਮੈਂ ਕਿਹੜਾ ਮੁੰਡੇ ਦੇ ਵਿਆਹ ਤੇ ਬੁਕ ਕਰਨਾ 😂😂😂ਜਦੋ ਗਾਇਆ ਹੀ ਮਾੜਾ ਫੇਰ ਮਾੜੇ ਨੂੰ ਮਾੜਾ ਕਹਿਣ ਚ ਕੀ ਬੁਰਾਈ ਆ? 🤔

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)