More Punjabi Kahaniya  Posts
ਨਾਨਕੇ


ਨਿੱਕੇ ਹੁੰਦੇ ਸਕੂਲ ਸਮੇਂ ਛੁੱਟੀਆਂ ਦਾ ਮਤਲਬ ਸਿਰਫ਼ ਨਾਨਕੇ
ਜਾਣਾ ਹੁੰਦਾ ਸੀ।ਮੈਂ ਆਪਣੇ ਨਾਨਾ ਜੀ ਨੂੰ ਕਦੀ ਨਹੀਂ ਵੇਖਿਆ।ਸਾਡੇ ਨਾਲ਼ ਨਾਨੀ ਬਹੁਤ ਪਿਆਰ ਕਰਦੀ ਸੀ ਓਹ ਹਰ ਵੇਲੇ
ਸਾਡੇ ਆਉਣ ਦਾ ਇੰਤਜ਼ਾਰ ਕਰਦੀ,ਅਸੀ ਵੀ ਜਦੋਂ ਛੁੱਟੀਆਂ
ਹੋਣੀਆਂ ਤੇ ਨਾਨਕੇ ਜਾਣ ਦੀ ਜ਼ਿੱਦ ਫੜ ਲੈਣੀ।ਮੰਮੀ ਨੇ ਸਾਰਾ ਸਕੂਲ ਦਾ ਕੰਮ ਖ਼ਤਮ ਕਰਨ ਦੀ ਸ਼ਰਤ ਰੱਖਣੀ,ਛੁੱਟੀਆਂ ਹੁੰਦੇ ਸਾਰ ਸਾਰਾ ਸਕੂਲ ਦਾ ਕੰਮ ਖ਼ਤਮ ਕਰ ਲੈਣਾ ਕਿ ਨਾਨਕੇ ਜਾਣੈ ਬੱਸ,ਕੋਈ ਛੁੱਟੀ ਘਰ ਨਹੀਂ ਰਹਿਣਾ,ਤੇ ਨਾਨਕੇ
ਜਾਣ ਦਾ ਰੌਲਾ ਪਾਈ ਰੱਖਣਾ।ਨਾਨਕਿਆਂ ਨੂੰ ਜਾਂਦਾ ਰਾਹ ਇੰਜ ਲਗਦਾ ਸੀ,ਜਿਵੇਂ ਸੁਰਗਾਂ ਦਾ ਰਾਹ ਹੋਵੇ,ਤਿੰਨ ਜ਼ਿਲ੍ਹੇ ਬਦਲ ਕੇ ਨਾਨਕਿਆਂ ਦਾ ਜਿਲ੍ਹਾ ਆਉਂਦਾ। ਨਾਨੀ ਵੀ ਜਦੋਂ ਵੀ ਸਕੂਲ ਚ ਛੁੱਟੀਆਂ ਸ਼ੁਰੂ ਹੋਣੀਆਂ ਸਾਡਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੰਦੀ ਸੀ ਤੇ ਸਾਰਾ ਦਿਨ ਸ਼ਾਮ ਦੀ ਉਡੀਕ ਕਰਦੀ ਤੇ ਰੋਜ਼ ਸ਼ਾਮ ਵਾਲੀ ਬਸ ਵੇਖਦੀ ਸੀ ਕਿ ਸ਼ਾਇਦ ਅੱਜ ਆਉਣਗੇ।ਸਾਨੂੰ ਪਹੁੰਚਦੇ ਹੀ ਦੱਸਦੀ ਮੈਂ ਰੋਜ ਉਡੀਕਦੀ ਸੀ।
ਨਾਨਕਿਆਂ ਦੇ ਘਰ ਬੜੇ ਰੁੱਖ ਸਨ,ਬਹੁਤ ਵੱਡਾ,ਖੁੱਲ੍ਹਾ ਤੇ ਕੱਚਾ
ਵਿਹੜਾ ਸੀ,ਰਾਤ ਨੂੰ ਵਿਹੜੇ ਵਿੱਚ ਹੀ ਸੌਣਾ ਤਾਰਿਆਂ ਦੇ ਥੱਲੇ,
ਨਾਨੀ ਕੋਲ।ਮਾਮੇ ਮਾਮੀਆਂ ਨੇ ਸਾਡਾ ਬਹੁਤ ਚਾਅ ਕਰਨਾ ਸ਼ਾਇਦ ਮਾਂ ਨਾਲੋਂ ਵੀ ਵੱਧ ਚਾਅ ਸਾਡੇ ਜਾਣ ਦਾ ਹੁੰਦਾ ਸੀ।ਇਵੇਂ ਲੱਗਦਾ ਸੀ ਜਿਵੇਂ ਉਨ੍ਹਾਂ ਨੂੰ ਕੁਝ ਗਵਾਚਿਆ ਮਿਲ ਗਿਆ ਹੋਵੇ।ਨਾਨਕੇ ਪੂਰਾ ਦਿਨ ਬਸ ਖੇਡਦੇ ਰਹਿਣਾ,ਜੋ ਨਾਨਕਿਆਂ ਤੋਂ
ਮੰਗਣਾ ਸਭ ਹਾਜ਼ਰ ਹੋ ਜਾਣਾ।ਨਾਨੀ ਤੋਂ ਪੈਸੇ ਲੈ ਹੱਟੀ...

ਜਾਣਾ।ਦਾਣੇ ਭਨਾਉਣ ਭੱਠੀ ਜਾਣਾ।
ਇੱਕ ਗੱਲ ਹੋਰ ਮੇਰੇ ਕੰਨ ਵੀ ਨਾਨੀ ਨੇ ਵਿੰਨਾਏ ਸੀ।ਮੈਨੂੰ ਸੋਨੇ ਦੀਆਂ ਵਾਲੀਆਂ ਵੀ ਦਿੱਤੀਆਂ ਜੋ ਹੁਣ ਵੀ ਸਾਭੀਆਂ
ਪਈਆਂ ਨੇ।
ਪੂਰੀ ਗਰਮੀ ਦੀ ਛੁੱਟੀਆਂ ਨਾਨਕੇ ਐਂ ਲੱਗਦੈ ਜਿਵੇਂ ਖੇਡਣ ਦੀ
ਰੁੱਤ ਆ ਗਈ ਹੋਵੇ।ਖੇਡਾਂ ਵੀ ਬਹੁ ਰੰਗੀਆਂ।ਜਦੋਂ ਛੁੱਟੀਆਂ ਖਤਮ ਹੋਣੀਆਂ ਨਾਨੀ ਨੇ ਕੱਪੜੇ ਲੈ ਕੇ ਦੇਣੇ।ਫਿਰ ਉਦਾਸ ਮਨ ਨਾਲ ਘਰ ਪਰਤਣਾ ਤੇ ਕਈ ਦਿਨ ਦਿਲ ਨਾ ਲੱਗਣਾ।
ਕੁਝ ਸਾਲਾਂ ਵਿਚ ਅਸੀਂ ਵੱਡੇ ਹੋ ਗਏ ਤੇ ਨਾਨੀ ਸਾਡੀ ਇਸ
ਦੁਨੀਆਂ ਨੂੰ ਛੱਡ ਕੇ ਤੁਰ ਗਈ।ਨਾਨੀ ਉਸ ਵਿਹੜੇ ਚੋਂ ਕੀ ਗਈ।ਸ਼ਾਇਦ ਰੌਣਕਾਂ ਹੀ ਨਾਲ ਲੈ ਗਈ।ਉਸਦੇ ਬਾਅਦ ਉਹ ਵਿਹੜਾ ਵੀ ਵੰਡਿਆ ਗਿਆ।ਖੁੱਲੇ ਤੋਂ ਤੰਗ ਹੋ ਗਿਆ।ਹੁਣ ਰੁੱਖ ਵੀ ਉਦਾਸ ਹੀ ਰਹਿੰਦੇ ਹਨ।ਵਿਹੜਾ ਵੀ।
ਹੁਣ ਸਾਰੇ ਮਾਮੇ ਅੱਡੋ-ਅੱਡ ਰਹਿੰਦੇ ਨੇ।ਕੋਈ ਦੇਸ਼ ਤੇ ਕੋਈ ਪਰਦੇਸ।ਮੈਨੂੰ ਲੱਗਦਾ ਆਪਸ ਵਿੱਚ ਵੀ ਨਹੀਂ ਮਿਲਦੇ,ਗੱਲ ਬਾਤ ਵੀ ਘੱਟ ਕਰਦੇ ਹਨ।ਮਾਂ ਮੇਰੀ ਵੀ ਘੱਟ ਹੀ ਜਾਂਦੀ ਹੈ ਨਾਨਕੇ।ਮਾਂ ਦੇ ਪੇਕੇ ਮਾਂ ਨਾਲ।ਸਾਡੇ ਨਾਨਕੇ ਨਾਨੀ ਨਾਲ।
ਤਕਰੀਬਨ ਮੈਨੂੰ ਅੱਠ ਸਾਲ ਹੋ ਗਏ ਨਾਨਕੇ ਨਹੀਂ ਗਈ।ਨਾਨੀ ਬਿਨਾਂ ਉਹ ਵਿਹੜਾ ਸੁੰਨਾ।
ਸਮੇਂ ਨਾਲ ਚੱਲਣ ਦੀ ਦੌੜ ਬਹੁਤ ਕੁਝ ਬਦਲ ਦਿੰਦੀ ਹੈ।ਰਿਸ਼ਤੇ ਵੀ।

~ ਨਵਦੀਪ ਕੌਰ

...
...



Related Posts

Leave a Reply

Your email address will not be published. Required fields are marked *

2 Comments on “ਨਾਨਕੇ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)