ਕੇਰਾ ਫੌਜੀ ਛੁੱਟੀ ਆਇਆ ਤੇ ਆਪਣੀ ਭੈਣ ਨੂੰ ਮਿਲਣ ਚਲਾ ਗਿਆ ਤਾ ਸ਼ਾਮ ਨੂੰ ਭੈਣ ਦੇ ਘਰ ਵਾਲੇ ਨੇ ਸਾਲੇ ਦਾ ਮਾਣ ਤਾਣ ਕਰਦੇ ਨੇ ਦਾਰੂ ਮੁਰਗੇ ਦਾ ਇੰਤਜਾਮ ਕੀਤਾ ਤੇ ਜਦ ਦੋ ਦੋ ਪੈੱਗ ਲੱਗ ਗਏ ਤਾ ਫੋਜੀ ਸਾਹਬ ਵੀ ਆਪਣੀ ਬਹਾਦਰੀ ਦੇ ਕਿੱਸੇ ਸੁਨਾਉਣ ਲੱਗ ਗਏ ਤੇ ਫਿਰ ਪ੍ਰਹੁਣਾ ਵੀ ਦੱਸਣ ਲੱਗ ਗਿਆ ਕਿ,” ਫੋਜੀ ਸਾਹਬ ! ਆਪਾ ਵੀ ਮਕਾਨ ਨਵਾਂ ਬਣਾ ਲਿਆ, ਵਾਧੂ ਸਰੀਆ-ਸੀਮਿੰਟ ਪਾ ਕੇ ਲੈਂਟਰ ਲਾ ਦਿੱਤਾ ਉਤੇ ਚੁਬਾਰਾ ਵੀ ਪਾ ਦਿੱਤਾ, ਵਿਹੜੇ ਵਿੱਚ ਪੱਥਰ ਲਾ ਦਿੱਤਾ,...
ਨਲਕੇ ਤੇ ਮੋਟਰ ਲਵਾ ਦਿੱਤੀ, ਲੋਹੇ ਦਾ ਗੇਟ ਗਰਿੱਲਾਂ, ਮੁੱਕਦੀ ਗੱਲ ਕੀ ਸਾਰੇ ਸਾਰੇ ਟੈਂਟੇ ਹੀ ਮੁਕਾ ਦਿੱਤੇ।” ਫੌਜੀ ਸਾਹਬ ਸੁਣਦੇ ਰਹੇ,ਸੁਣਦੇ ਰਹੇ ਤੇ ਫਿਰ ਪੈੱਗ ਲਾ ਕੇ ਕਹਿੰਦਾ,” ਪ੍ਰਹਾਣਿਆ ਜਿੰਨੇ ਮਰਜੀ ਸਰੀਏ ਸੀਮਿੰਟ ਲਾ ਲੈ, ਲੋਹੇ ਦੇ ਜੰਗਲੇ ਲਾ ਲੈ, ਸੋਹਣਿਆ ….ਬੰਬ ਅੱਗੇ ਕੁਛ ਨਹੀ ਖੜ੍ਹਦਾ।”
ਜਗਦੇਵ ਸਿੰਘ