More Punjabi Kahaniya  Posts
ਝੂਠਾ ਸਨਮਾਨ


ਕਰੋਂਨਾ ਦੇ ਖੌਫ ਚ” ਸਾਰਾ ਸੰਸਾਰ ਹੀ ਸੜ ਰਿਹਾ ਸੀ ਤੇ ਪਿਛਲੇ ਦਿਨੀ ਸਾਡੀ ਡਿਊਟੀ ਕਿਸੇ ਮਹਿਕਮੇ ਦੇ ਅਫਸਰਾਂ ਵਲੋਂ ਇਹ ਲਗਾਈ ਗਈ ਕਿ ਕੋਰੋਨਾ ਪੋਜਟਿਵ ਮਰੀਜਾਂ ਨੂੰ ਸਵੇਰ ਦੀ ਚਾਹ ਤੋਂ ਲੈ ਕਿ ਰਾਤ ਦੀ ਰੋਟੀ ਤੱਕ ਸੇਵਾ ਸੰਭਾਲ ਕਰਨੀ ਹੈ। ਵੱਡੇ ਅਹੁਦੇ ਦੇ ਦੋ ਅਫਸਰ ਤੇ ਨਾਲ । ਅਸੀਂ ਜਦੋਂ ਵੀ ਮਰੀਜਾਂ ਲਈ ਚਾਹ ਪਾਣੀ ਰੋਟੀ ਲੈ ਕਿ ਜਾਣੀ ਤਾਂ ਆਪ ਮਰੀਜਾਂ ਨੂੰ ਆਵਾਜ਼ ਮਾਰ ਕੇ ਪਹੁੰਚਾ ਕਿ ਆਉਣੀ। ਜਦੋ ਕਿ ਸਾਡੀ ਸੇਵਾ ਸੀ ਲੰਗਰ ਤਿਆਰ ਕਰਕੇ ਹਸਪਤਾਲ ਦੇ ਸਟਾਫ ਤੱਕ ਪਹੁੰਚਾ ਕਿ ਵਾਪਸ ਅਉਣਾਂ ਪਰ ਸਟਾਫ ਸਾਡੇ ਕੋਲੋਂ ਲੰਗਰ ਨਹੀਂ ਸੀ ਫੜਦਾ ਕਿ ਜੇਕਰ ਇਹ੍ਹਨਾਂ ਤੋਂ ਫੜ ਲਿਆ ਤਾਂ ਅੱਗੇ ਕੋਰੋਨਾ ਦੇ ਮਰੀਜਾਂ ਨੂੰ ਦੇ ਕਿ ਅਉਣਾਂ ਪੈਣਾ, ਸਿਰਫ 2 ਹੀ ਡਾਕਟਰ ਸ਼ਨ ਜੋ ਟੈਸਟ ਕਰਦੇ ਸਨ ਤੇ ਸਫਾਈ ਕਰਮਚਾਰੀ ਵੀ ਸਫਾਈ। ਸੈਂਟਾਇਜਰ ਕੁੱਝ ਨਹੀਂ ਸਨ ਵਰਤਦੇ। ਪੁਲਿਸ ਮਹਿਕਮਾ ਵੀ ਖੌਫ ਚ ਸੀ । ਕਿ ਹਸਪਤਾਲ ਵਾਲੇ ਸਫਾਈ ਨਹੀਂ ਰੱਖਦੇ ਪਾਣੀ ਤੱਕ ਨਹੀ ਪੁੱਛਦੇ। ਖੈਰ!!!! ਦਿਨ ਬੀਤਦੇ ਗਏ ਜਿਸ ਦਿਨ ਕੋਰੋਨਾ ਦੇ ਮਰੀਜਾਂ ਨੂੰ ਛੁੱਟੀ ਮਿਲਣੀ ਸੀ ਪਤਾ ਨਹੀ ਕਿਥੋਂ ਮੀਡੀਆ ਆਇਆ ਵੱਡੇ ਵੱਡੇ ਅਫਸਰ ਆਏ ਇੱਕ ਲਾਇਨ ਚ ਉਹ ਹਸਪਤਾਲ ਦਾ ਸਟਾਫ ਵੀ ਖੜਾ ਕਰਕੇ...

ਤਰੀਫਾਂ ਦੇ ਪੁੱਲ ਬੰਨ੍ਹਣੇ ਸੁਰੂ ਕਰ ਦਿੱਤੇ ਡਾਕਟਰਾਂ ਦੀ ਮਿਹਨਤ ਸਦਕਾ ਕੋਰੋਨਾ ਪੋਜਟਿਵ ਮਰੀਜ ਠੀਕ ਹੋਏ ਦਿਨ ਰਾਤ ਇਹ੍ਹਨਾਂ ਮੇਹਨਤ ਕੀਤੀ ।
ਡਾਕਟਰਾਂ ਦੀ ਮਿਹਨਤ ਨੂੰ ਸਲਾਮ । ਪਰ ਸਚਾਈ ਇਹ ਸੀ ਜਿਸ ਹੱਥ ਨਾਲ ਇਹ ਸਰਕਾਰੀ ਸਫ਼ਾਈ ਕਰਮਚਾਰੀ ਅਤੇ ਆਮ ਡਾਕਟਰ 80 ਤੋਂ 2 ਲੱਖ ਤੱਕ ਤਨਖਾਹ ਲੈਂਦੇ ਸਨ ਇਸ ਸਟਾਫ ਨੇ 2 ਡਾਕਟਰਾਂ ਤੋਂ ਇਲਾਵਾ ਨਾ ਕਦੇ ਕੋਰੋਨਾ ਦੇ ਮਰੀਜਾਂ ਦਾ ਹਾਲ ਤੱਕ ਪੁੱਛਿਆ ਸਗੋਂ ਰੋਟੀ ਪਾਣੀ ਦੇਣ ਤੋਂ ਡਰਦੇ ਸੀ, ਅੱਜ ਹਰ ਪਾਸੇ ਤੋਂ ਇਹ੍ਹਨਾਂ ਦੇ ਤਰੀਫਾਂ ਦੇ ਪੁੱਲ ਬੰਨੇ ਜਾ ਰਹੇ ਸਨ ,ਤੇ ਅਸੀਂ ਇੱਕ ਨੁੱਕਰ ਤੇ ਖਲੋ ਕਿ ਹੱਸੀ ਜਾ ਰਹੇ ਸੀ , ਨਾਲ ਸ਼ੁਕਰ ਕੀਤਾ ਕਿ ਧੰਨਵਾਦ ਮਾਲਕਾ ਵਿਖਾਵੇ ਦਾ ਇਹ *ਝੂਠਾ ਸਨਮਾਨ* ਸਾਨੂੰ ਨਹੀਂ ਮਿਲਿਆ।
*ਨਵਨੀਤ ਸਿੰਘ*
*9646865500*
*ਜਿਲ੍ਹਾ ਗੁਰਦਾਸਪੁਰ*

...
...



Related Posts

Leave a Reply

Your email address will not be published. Required fields are marked *

3 Comments on “ਝੂਠਾ ਸਨਮਾਨ”

  • bhut Shona veer ,Rab tandrust rakhe tuhnu

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)