More Punjabi Kahaniya  Posts
ਇਤਿਹਾਸ ਦੇ ਪੰਨੇ


ਨੱਬੇ ਤੋਂ ਪਹਿਲਾਂ ਦੀ ਅੱਖੀ ਵੇਖੀ..
ਖੁੱਲੇ ਖੇਤ ਵਿਚ ਭੱਜਾ ਜਾਂਦਾ ਇੱਕ ਕੱਲਾ ਸਿੱਖ ਨੌਜੁਆਨ..
ਮਗਰ ਕਿੰਨੀ ਸਾਰੀ ਪੁਲਸ ਤੇ ਸੀ.ਆਰ.ਪੀ.ਐੱਫ..ਜਦੋਂ ਗੋਲੀ ਚੱਲਦੀ ਤਾਂ ਅਗਲਾ ਧੌਣ ਨੀਵੀਂ ਕਰ ਲਿਆ ਕਰਦਾ!
ਫੇਰ ਕਿੰਨੀਆਂ ਗੋਲੀਆਂ ਕੱਠੀਆਂ ਚੱਲੀਆਂ ਤੇ ਉਹ ਕੁਝ ਦੂਰ ਘੁੰਮਣਘੇਰੀ ਜਿਹੀ ਖਾ ਓਥੇ ਹੀ ਢੇਰੀ ਹੋ ਗਿਆ!
ਫੇਰ ਭੁੰਜੇ ਡਿੱਗੇ ਪਏ ਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ..
ਇਹ ਮੀਂਹ ਵਰਾਉਣ ਵਾਲੇ ਅਤੇ ਮਗਰੋਂ ਫੋਟੋਆਂ ਖਿਚਾਉਣ ਵਾਲੇ ਸਾਰੇ ਦੇ ਸਾਰੇ ਥਾਣੇਦਾਰ ਅਤੇ ਕਮਾਂਡੈਂਟ ਰੈਂਕ ਦੇ ਬੰਦੇ!

ਏਦਾਂ ਹੀ ਪਿੰਡੋਂ ਬਾਹਰਵਾਰ ਬਹਿਕ..
ਓਥੇ ਪਿਆ ਪੁਲਸ ਦਾ ਛਾਪਾ..ਢੱਠੇ ਹੋਏ ਕੋਠਿਆਂ ਵੱਲ ਹੌਲੀ ਹੌਲੀ ਅਗਾਂਹ ਵਧਦੀ ਖਾਕੀ ਵਰਦੀ!
ਸਭ ਤੋਂ ਅਗਲੀ ਕਤਾਰ ਵਿਚ ਹੋਮ-ਗਾਰਡ ਦੇ ਜਵਾਨ..ਅਤੇ ਉਸਤੋਂ ਪਿਛਲੀ ਵਿਚ ਸਿਪਾਹੀ..ਹੌਲਦਾਰ!
ਮਾਨਸਿਕਤਾ ਇਹ ਕੇ ਜੇ ਅੰਦਰੋਂ ਗੋਲੀ ਆਵੇ ਵੀ ਤਾਂ ਏਹੀ ਗਰੀਬ ਮਰਨ..!
ਓਹਨੀਂ ਦਿੰਨੀ ਕੱਚੀ ਭਰਤੀ ਵਾਲੇ ਇਹਨਾਂ ਹੋਮ-ਗਾਰਡਾਂ ਨੂੰ ਪੰਜਾਹ ਰੁਪਈਏ ਦਿਹਾੜੀ ਮਿਲਦੀ ਸੀ..
ਅਤੇ ਪ੍ਰੋਮੋਸ਼ਨ ਵੇਲੇ ਵੱਡੇ ਅਫਸਰਾਂ ਦਾ ਨਾਮ ਹੀ ਆਇਆ ਕਰਦਾ!

ਅਮਰੀਕਾ ਵ੍ਹਾਈਟ ਹਾਊਸ ਤੇ ਹੋਈ ਹੁੱਲੜ ਬਾਜੀ..ਦੋ ਵੀਡਿਓਜ਼..
ਇੱਕ ਵਿੱਚ ਹੁੱਲੜਬਾਜਾਂ ਦੀ ਨਕਲੋ-ਹਰਕਤ ਟੈਲੀਵਿਜਨ ਤੇ ਵੇਖਦਾ ਦੂਰ ਟੇਂਟ ਵਿੱਚ ਬੈਠਾ ਟ੍ਰੰਪ..ਕੋਲ ਹੀ ਸੰਗੀਤ ਤੇ ਥਿਰਕਦੀ ਹੋਈ ਇੱਕ ਗੋਰੀ ਕੁੜੀ ਉਚੀ-ਉਚੀ ਆਖ ਰਹੀ ਹੁੰਦੀ..ਇਸ ਵਾਰ ਵ੍ਹਾਈਟ ਹਾਊਸ ਦੇ ਅੰਦਰ ਵੜਕੇ ਮਾਰਾਂਗੇ..!

ਦੂਜੀ ਵ੍ਹਾਈਟ ਹਾਊਸ ਦੇ ਅੰਦਰ ਦੀ..
ਅਚਾਨਕ ਗੋਲੀ ਚੱਲਣ ਦੀ ਅਵਾਜ ਆਉਂਦੀ..ਇੱਕ ਅੱਲੜ ਉਮਰ ਦੀ ਕੁੜੀ ਸ਼ੀਸ਼ਾ ਤੋੜ ਬਾਹਰ ਵਰਾਂਡੇ ਵਿੱਚ ਆਣ ਪੈਂਦੀ..ਭੁੰਜੇ ਲੰਮੀ ਪਈ ਕੁਝ ਸਾਹ ਲੈਂਦੀ ਫੇਰ ਉਸਦਾ ਨੱਕ ਅਤੇ ਕੱਪੜੇ ਖੂਨੋਂ-ਖੂਨ ਹੋ ਜਾਂਦੇ..
ਵੀਡੀਓ ਬਣਾਉਣ ਵਾਲਾ ਆਖਦਾ..ਐਂਬੂਲੈਂਸ ਕਾਲ ਕਰੋ..ਇਹ ਮਰ ਰਹੀ ਏ!
ਫੇਰ ਦੱਸਦੇ ਉਹ ਸੱਚੀ ਹੀ ਮਰ ਗਈ..ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ!

ਅੰਮ੍ਰਿਤਸਰ ਹੋਟਲ ਵਿਚ ਵੱਡੀ ਪਾਰਟੀ ਮਗਰੋਂ ਮੇਨ ਸੀਵਰੇਜ ਅਕਸਰ ਬਲੋਕ ਹੋ ਜਾਇਆ ਕਰਦਾ!
ਸਾਰੇ ਉਸਨੂੰ ਉਡੀਕਦੇ ਰਹਿੰਦੇ..ਉਹ ਆਉਂਦਾ..
ਸਾਈਕਲ ਤੇ ਕਿੱਡਾ ਵੱਡਾ ਬਾਂਸ ਟੰਗਿਆ ਹੁੰਦਾ..!
ਫੇਰ ਸੀਵਰੇਜ ਦਾ ਢਕਣ ਖੋਲ ਅੰਦਰ ਡੁਬਕੀ ਮਾਰ ਜਾਂਦਾ!
ਇੱਕ ਵਾਰ ਕਿੰਨਾ ਚਿਰ ਹੋ ਗਿਆ..ਉਸ ਤੋਂ ਬਾਹਰ ਨਾ ਨਿੱਕਲਿਆ ਗਿਆ ਤੇ ਘੜੀ ਕੂ ਮਗਰੋਂ ਰੋਂਦੇ ਕੁਰਲਾਉਂਦੇ ਉਸਦੇ ਬੱਚੇ ਆ ਗਏ!
ਮਾਲਕਾਂ ਸ਼ਾਇਦ ਪੰਜ ਹਜਾਰ ਦਿੱਤਾ ਸੀ..ਏਨੀ ਕੂ ਤੇ ਇੱਕ ਪਾਰਟੀ ਮਗਰੋਂ ਟਿੱਪ ਹੀ ਮਿਲ ਜਾਇਆ ਕਰਦੀ!

ਮੁਲਤਾਨ ਦੇ ਕਿਲੇ ਪਾੜ ਪਾਉਂਦਿਆਂ ਤੋਪ ਦਾ ਪਹੀਆਂ ਟੁੱਟ ਗਿਆ!
ਮਗਰੋਂ ਤਾਂ ਹੀ ਚੱਲ ਸਕਦੀ ਜੇ ਹਰ ਗੋਲੇ ਤੇ ਇੱਕ ਸਿੰਘ ਮੋਢਾ ਦਿੰਦਾ..
ਪਰ ਗੋਲਾ ਦਾਗਣ ਮਗਰੋਂ ਮੋਢਾ ਦੇਣ ਵਾਲੇ ਦਾ ਤੂੰਬਾ-ਤੂੰਬਾ ਹੋ ਕੇ ਉੱਡ ਜਾਣਾ ਨਿਸ਼ਚਿਤ ਸੀ!

/> ਤੋਪ ਦੇ ਆਲੇ ਦਵਾਲੇ ਹਲਚਲ ਮੱਚ ਗਈ..
ਸਿੱਖ ਦੇ ਭੇਸ ਵਿਚ ਦਿੱਲੀ ਦਰਬਾਰ ਦਾ ਸੂਹੀਆ ਇਹ ਸੋਚ ਕੋਲ ਗਿਆ ਕੇ ਸ਼ਾਇਦ ਡਰ ਗਏ ਸਿੱਖ ਮੋਢਾ ਦੇਣ ਤੋਂ ਭੱਜ ਰਹੇ ਨੇ!
ਪਰ ਅੱਗੇ ਕਹਾਣੀ ਹੋਰ ਹੀ ਨਿਕਲੀ..
ਹਰ ਸਿੱਖ ਇੱਕ ਦੂਜੇ ਤੋਂ ਅੱਗੇ ਹੋ ਕੇ ਪਹਿਲਾ ਮੋਢਾ ਦੇਣ ਲਈ ਘੋਲ ਕਰ ਰਿਹਾ ਸੀ..
ਏਨੇ ਨੂੰ ਭਰਵੇਂ ਜੁੱਸੇ ਵਾਲਾ ਸਾਰਿਆਂ ਨੂੰ ਪਾਸੇ ਕਰ ਆਖਦਾ ਤੁਹਾਡਾ ਜਥੇਦਾਰ ਮੈਂ ਹਾਂ ਤੇ ਪਹਿਲਾ ਮੋਢਾ ਵੀ ਮੈਂ ਦਿਆਂਗਾ!
ਸੂਹੀਆ ਆਖੇ ਕੇ ਇੱਕ ਵਾਰ ਤੇ ਮੇਰਾ ਵੀ ਜੀ ਕੀਤਾ ਕੇ ਆਪਣਾ ਮੋਢਾ ਪੇਸ਼ ਕਰ ਦਿਆਂ ਪਰ ਇਹ ਸੋਚ ਪਿਛਾਂਹ ਹਟ ਗਿਆ ਕੇ ਜੇ ਮੈਂ ਹੀ ਨਾ ਰਿਹਾ ਤਾਂ ਸਿੱਖ ਕੌਂਮ ਦੀ ਬਹਾਦਰੀ ਦੀ ਇਹ ਦਾਸਤਾਨ ਇਤਿਹਾਸ ਕਿੱਦਾਂ ਬਣੇਗੀ!

ਛੇ ਜੂਨ ਪੌਣੇ ਕੂ ਨੌ ਵਜੇ..
ਸ੍ਰੀ ਅਕਾਲ ਤਖ਼ਤ ਤੋਂ ਬਾਹਰ ਨਿੱਕਲ ਹੱਥੋਂ ਹੱਥ ਲੜਾਈ ਦੀ ਤਿਆਰੀ ਤੋਂ ਪਹਿਲਾਂ ਕੀਤੀ ਗਈ ਸੰਖੇਪ ਜਿਹੀ ਅਰਦਾਸ ਦੇ ਬੋਲ ਕੁਝ ਏਦਾਂ ਸਨ..”ਹੇ ਛੇਵੇਂ ਪਾਤਸ਼ਾਹ ਤੇਰੇ ਸਥਾਪਿਤ ਕੀਤੇ ਅਕਾਲ ਤਖ਼ਤ ਤੇ ਚੜ ਆਏ ਦੁਸ਼ਮਣ ਨਾਲ ਦੋ ਹੱਥ ਕਰਨ ਦਾ ਬਲ ਬਕਸ਼..!
ਅਸੀਂ ਓਨੀ ਦੇਰ ਵਾਰ ਵਾਰ ਜੰਮਦੇ ਅਤੇ ਸ਼ਹੀਦ ਹੁੰਦੇ ਰਹੀਏ ਜਿੰਨੀ ਦੇਰ ਤੱਕ ਕੌਂਮ ਦੇ ਗਲੋਂ ਗੁਲਾਮੀ ਦਾ ਜੂਲਾ ਪੂਰੀ ਤਰਾਂ ਲਹਿ ਨਹੀਂ ਜਾਂਦਾ”
ਸ਼ਹਾਦਤ ਚਮਕਾਂ ਮਾਰ ਹੋਰ ਵੀ ਜਿਆਦਾ ਓਦੋਂ ਲਿਸ਼ਕ ਉੱਠਦੀ ਜਦੋਂ ਕੁਰਬਾਨ ਹੋਣ ਵਾਲੇ ਕੋਲ ਬਚ ਨਿੱਕਲਣ ਦੇ ਕਿੰਨੇ ਸਾਰੇ ਰਾਹ ਐਨ ਸਾਮਣੇ ਹੋਣ..!

ਕਿਸੇ ਠੀਕ ਹੀ ਲਿਖਿਆ..
ਜਿੰਨਾ ਲਹੂ ਕਸ਼ੀਦ ਕੇ ਰਖਿਆ ਸੀ..ਜਿੰਨਾ ਵਕਤ ਦੇ ਮਾਈਨੇ ਵੀ ਪਛਾਣ ਲਏ ਸੀ..ਲੈਕੇ ਭੋਏਂ ਦੀ ਹਿੱਕ ਤੋਂ ਰਜਾਮੰਦੀ..ਜਿੰਨਾ ਸਿੰਘਾਂ ਨੇ ਅੰਬਰ ਵੀ ਤਾਂਣ ਲਏ ਸੀ..

ਵਾਕਿਆ ਹੀ ਭੋਏਂ ਦੀ ਹਿੱਕ ਤੋਂ ਲਈ ਰਜਾਮੰਦੀ ਓਦੋਂ ਹੋਰ ਵੀ ਪਕੇਰੀ ਹੋ ਨਿੱਕਲਦੀ ਜਦੋਂ ਕਿਸੇ ਸੱਚੇ-ਸੁੱਚੇ ਮੰਤਵ ਲਈ ਬਿਨਾ ਝਿਜਕ ਮਰਨ ਦਾ ਚਾਅ ਹੋਵੇ!

ਐਸੇ ਸੱਚੇ-ਸੁੱਚੇ ਕਾਰਜਾਂ ਲਈ ਸਭ ਤੋਂ ਅੱਗੇ ਆ ਕੇ ਕੁਰਬਾਨ ਹੋ ਗਏ ਅਣਗਿਣਤ ਮਰਜੀਵੜਿਆਂ ਦੀ ਰੱਤ ਨਾਲ ਇਤਿਹਾਸ ਦੇ ਪੰਨੇ ਪੂਰੀ ਤਰਾਂ ਸੰਵਾਰੇ ਪਏ ਨੇ..!
ਲੋੜ ਹੈ ਬਸ ਸ਼ਹਾਦਤ ਦੀ ਖੁਸ਼ਬੋਈ ਛੱਡਦੇ ਐਸੇ ਪੰਨਿਆਂ ਨੂੰ ਅਗਵਾਈ ਮੰਗਦੀ ਨੌਜੁਆਨੀ ਦੇ ਨੇਤਰਾਂ ਅੱਗੇ ਪੂਰੇ ਤਰਾਂ ਵਿਛਾ ਦੇਣ ਦੀ..!

ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)