More Punjabi Kahaniya  Posts
ਡੁੱਬਦੇ ਸੂਰਜ ( ਜੀਵਨੀ )


ਡੁੱਬਦੇ ਸੂਰਜ

ਦੋ ਸ਼ਬਦ

ਇਹ ਕਹਾਣੀਆਂ ਕਹਾਣੀਆਂ ਬਾਅਦ ਵਿੱਚ ‌ਬਣਦੀਆਂ ਨੇ ਇਹ ਪਹਿਲਾ ਸੁਫਨਾ ਬਣਦੀਆਂ ਨੇ, ਫੇਰ ਕਿਸੇ ਦੀ ਜ਼ਿੰਦਗੀ,ਤੇ ਜਦੋਂ ਇਹ ਦੋਵੇਂ ਨਹੀਂ ਬਣ‌ ਪਾਉਂਦੀਆਂ ‌, ਫੇਰ ਮੇਰੇ ਵਰਗਾ ਕੋਈ ਪੱਥਰ ਦਿਲ ਇਨਸਾਨ ਇਹਨਾਂ ਨੂੰ ‌ਕਹਾਣੀ‌ ਬਣਾ ਲੋਕਾਂ ਅੱਗੇ ‌ਪੇਸ਼ ਕਰ ਦੇਂਦਾ ਹੈ… ਸੁਖਦੀਪ ਸਿੰਘ ਰਾਏਪੁਰ

ਕਹਾਣੀ….

ਉਹ ਸਿਆਣੇ ਆਖਦੇ ਹੁੰਦੇ ਨੇ ਨਾ,ਕਿ ਕੀ ਪਤਾ ਕਿਹੜੇ ਰਾਹ ਲੈ ਜਾਣਾਂ ਰਹਿੰਦੀ‌ ਉਮਰ ਦੀਆਂ ਵਾਟਾਂ ਨੇ,ਬਸ ਏਦਾਂ ਹੀ‌ ਇੱਕ ਦਿਨ ‌ਮੇਰਾ ਰਾਬਤਾ ‌ਇੱਕ‌‌ ਬਿਲਕੁਲ ਅਣਜਾਣ ਕੁੜੀ ਨਾਲ ਹੋਇਆ,ਜੋ ਅੰਦਰੋਂ ਇੱਕ ਘੜੇ ਵਾਂਗ ਪੂਰੀ ਤਰ੍ਹਾਂ ਭਰੀ ਹੋਈ ਸੀ, ਬੇਸ਼ੱਕ ਮੈਂ ਉਹਦੇ ਬਾਰੇ ਬਹੁਤਾ ਕੁਝ ਤੇ ਨਹੀਂ ਸੀ ਜਾਣਦਾ ਨਾ ਉਹ ਮੇਰੇ ਬਾਰੇ ਜਾਣਦੀ ਸੀ ,ਪਰ ਫੇਰ ਵੀ ਉਸਨੇ ਬਿਨਾਂ ਕੁਝ ਸੋਚੇ ਸਮਝੇ, ਖੁਦ ਨਾਲ਼ ਬੀਤੇ ਇੱਕ ‌ਇੱਕ ਪਲ਼ ਤੋਂ ‌ਮੈਨੂੰ‌ ਰੂਬਰੂ ਕਰਵਾਇਆ, ਜਿਹਨਾਂ ਪਲਾਂ ਨੂੰ ‌ਮੈਂ‌ ਆਪਣੇ ਲਫ਼ਜ਼ਾਂ ਵਿਚ ‌ਹੂਬਹੂ‌ ਤੁਹਾਡੇ ਅੱਗੇ ਪੇਸ਼ ਕਰਾਂਗਾ।

ਮੇਰੀ ਜਿੰਦਗੀ ਦੀ ਇੱਕ ਹੀ ਖਵਾਇਸ਼ ਸੀ,ਕਿ‌ ਜੇਕਰ ਮੈਂ ਕਿਸੇ ਨੂੰ ਪਿਆਰ ਕਰਾਂ ਤਾਂ ਬਦਲੇ ਵਿੱਚ ਉਹ ਵੀ ਮੈਨੂੰ ਓਨਾ ਪਿਆਰ ਹੀ ਕਰੇ ਜਿੰਨਾਂ ਮੈਂ ਕਰਾਂ, ਪਰ ਅਫਸੋਸ ਮੇਰੀ ਇਹੀ‌ ਖਵਾਇਸ਼ ਜ਼ਿੰਦਗੀ ਭਰ‌ ਅਧੂਰੀ ਰਹੀ।

ਮੇਰਾ ਨਾਮ ਕੋਮਲਪ੍ਰੀਤ ਮੈਂ ਪੰਜਾਬ ਦੇ ਇੱਕ ਖੂਬਸੂਰਤ ਤੇ ਇਤਿਹਾਸਕ ਤੇ ਜਿਸ ਨੂੰ ਗੁਰੂ ਕੀ ਨਗਰੀ ਵੀ ਕਿਹਾ ਜਾਂਦਾ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਹਿਣ ਵਾਲੀ ਹਾਂ, ਮੈਂ ਜਨਮ ਤੋਂ ਹੀ ਇੱਥੇ ਰਹਿ ਰਹੀਂ ਹਾਂ,ਮੇਰਾ ਵੀ ਇੱਕ ਆਮ ਪਰਿਵਾਰਾਂ ਵਾਂਗ ਆਮ ਜਿਹਾ ਪਰਿਵਾਰ ਹੈ,ਜਿਸ ਵਿਚ ਮੇਰੇ ਮੰਮੀ, ਪਾਪਾ,ਭੈਣ‌ , ਭਰਾ ਤੇ ਮੈਂ ਰਹਿੰਦੇ ਹਾਂ, ਮੈਂ ਤਿੰਨੇ ਭੈਣ‌ ਭਰਾਵਾਂ ਵਿਚੋਂ ਵੱਡੀ ਹਾਂ, ਮੈਂ ਸਕੂਲ ਦੀ ਪੜ੍ਹਾਈ ਏਥੇ ਹੀ ਲਾਗੇ ਇੱਕ ਪ੍ਰਾਈਵੇਟ ਸਕੂਲ ਵਿੱਚ ਕੀਤੀ ਹੈ, ਮੈਨੂੰ ਬਚਪਨ ਤੋਂ ਹੀ ਕਹਾਣੀਆਂ ਵਾਲੀਆਂ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਰਿਹਾ ਹੈ,ਤੇ ਜਿਵੇਂ ਜਿਵੇਂ ਮੈਂ ਵੱਡੀ ਹੋਈ‌, ਮੈਨੂੰ ਕਹਾਣੀਆਂ ਦੇ ਨਾਲ਼ ਨਾਲ਼ ਨਾਵਲ ਪੜ੍ਹਨ ਦਾ ਵੀ ਸ਼ੌਕ ਪੈ ਗਿਆ, ਸਕੂਲਾਂ ਕਾਲਜਾਂ ਵਿੱਚ ਪਿਆਰ, ਮੁਹੱਬਤ ਦੇ ਕਿੱਸੇ ਆਮ ਹੀ ਸੁਣਨ ਨੂੰ ਮਿਲਦੇ ਨੇ, ਮੈਂ ਵੀ ਬਹੁਤ ਸੁਣੇ,ਪਰ ਮੈਂ ਇਹ ਸਭ ਕਾਸੇ ਤੋਂ ਬਹੁਤ ਦੂਰ ਰਹਿ ਕੇ ‌ਖੁਸ ਸੀ ਇਹ ਨਹੀਂ ਸੀ ਕਿ ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ, ਮੈਂ ਇਹ ਸਭ ਕਾਸੇ ਤੋਂ ਚੰਗੀ ਤਰ੍ਹਾਂ ਵਾਕਿਫ਼ ਸਾਂ,ਬਸ‌ ਮੈਨੂੰ ਉਂਜ ਹੀ ਇਹ ਸਭ‌ ਵਧੀਆ ਨਹੀਂ ਸੀ ਲੱਗਦਾ, ਮੇਰੇ ਨਾਲ ਦੀਆਂ ‌ਸਹੇਲੀਆਂ ਵੀ‌ ਮੇਰੇ ਨਾਲ਼ ਚੰਗੀ ਤਰ੍ਹਾਂ ਗੱਲ ਨਾ‌ ਕਰਦੀਆਂ ਕਿਉਂਕਿ ਉਹਨਾਂ ਨੂੰ ਏਵੇਂ ਸੀ, ਮੈਂ ‌ਅਜਿਹੀਆਂ ਗੱਲਾਂ ਕਰਨ ਤੋਂ ‌ਚਿੜ‌ ਮੰਨਦੀ ਹਾਂ, ਐਦਾਂ ਹੀ ਮੇਰੀ ਸਕੂਲ ਦੀ ਜ਼ਿੰਦਗੀ ਬੀਤੀ।

ਫੇਰ ਮੈਂ ਕਾੱਲਜ ਵਿਚ ਦਾਖ਼ਲਾ ਲਿਆ ,ਜੋ ਘਰ ਤੋਂ ਜ਼ਿਆਦਾ ਦੂਰ ਨਹੀਂ ਸੀ, ਮੈਂ ਤਿੰਨ ਸਾਲ ਇਸ ਕਾਲਜ ਵਿੱਚ ਬੀ.ਏ ਦੀ‌ ਪੜ੍ਹਾਈ ਪੂਰੀ ਕਰੀ , ਪਰ ਉਸਤੋਂ ਬਾਅਦ ਮੈਂ ਐੱਮ.ਏ ਪੜਾਈ ਕਰਨ ਲਈ ਕਾੱਲਜ ਬਦਲਣ ਦੀ ਘਰ ਜ਼ਿੱਦ ਕਰੀ, ਇਸਦਾ ਕਾਰਨ ਇਹ ਸੀ ਕਿ ਏਥੇ ਕੋਈ ਵੀ‌ ਮੇਰੀ ਚੰਗੀ ਸਹੇਲੀ ਨਹੀਂ ਸੀ ਬਣ ਪਾਈਂ, ਫੇਰ ਘਰਦਿਆਂ ਨੇ ਮੇਰੀ ਜ਼ਿੱਦ ਪੂਰੀ ਕਰੀ ਤੇ,ਮੇਰਾ ਐਮ.ਏ ਦਾ ਦਾਖ਼ਲਾ ਖਾਲਸਾ ਕਾਲਜ ਵਿੱਚ ਕਰਵਾ ਲਿਆ,ਕਰਦੇ ਕਰਾਉਂਦੇ ਪਹਿਲਾਂ ਸਾਲ ਵਧੀਆ ਬੀਤ ਗਿਆ, ਏਥੇ ਮੇਰੇ ਬੈਚ‌‌ ਦੀਆਂ ਸਾਰੀਆਂ ਕੁੜੀਆਂ ਹੀ ਵਧੀਆਂ ਮੇਰੀਆਂ ‌ਸਹੇਲੀਆਂ ਬਣ ਚੁੱਕੀਆਂ ਸਨ।

ਉਸਤੋਂ ਬਾਅਦ ਅਚਾਨਕ ਇੱਕ ਮੋੜ ਆਇਆ, ਗੱਲ ਐੱਮ.ਏ ਦੇ ਦੂਸਰੇ ਸਾਲ‌ ਦੇ ਇਮਤਿਹਾਨਾਂ ਦੇ ਸਮੇਂ ਦੀ ਹੈ, ਜਦੋਂ ਘਰਦਿਆਂ ਨੇ ਮੈਨੂੰ ਫੋਨ ਲੈ ਕੇ ਦੇ ਦਿੱਤਾ, ਮੈਂ ਨਵਾਂ ‌ਫੋਨ ਲੈਂਦੇ ਸਾਰ ਹੀ ਆਪਣੀਆਂ ਦੋਸਤਾਂ ਕੋਲੋਂ ਫੇਸਬੁੱਕ ਤੇ ਅਕਾਊਂਟ ਬਣਾ ਲਿਆ, ਜਿਹੜੇ ਰਾਹੇ ਮੈਂ ਜਾਣ‌ ਤੋਂ ਡਰਦੀ ਸੀ,ਉਸ ਵੱਲ ਆਪ ਹੀ ਤੁਰ ਪਈ, ਉਥੇ ਮੈਨੂੰ ਇੱਕ ਮੁੰਡਾ ਮਿਲਿਆ ਜਿਸ ਦਾ ਨਾਮ ਸੀ ਸੁਖ,ਸਾਡੀ ਹੌਲ਼ੀ ਹੌਲ਼ੀ ਗੱਲ ਹੋਣ ਲੱਗੀ, ਫ਼ੇਰ ਹਰ ਰੋਜ਼ ਸਾਰਾ ਸਾਰਾ ਦਿਨ ਵਾਂਗ ਗੱਲ ਹੋਣ‌‌ ਲੱਗੀ, ਏਵੇਂ ਲੱਗਦਾ ਸੀ ਜਿਵੇਂ ਇੱਕ ਨਵੀਂ ਹੀ ਦੁਨੀਆਂ ਬਣ‌ ਗਈ ਹੋਵੇ,ਸਾਡੀ ਗੱਲ ਹੁੰਦਿਆਂ ਇੱਕ ਮਹੀਨਾ ਹੀ ਹੋਇਆ ਸੀ। ਮੈਨੂੰ ਸੁਖ ਵਧੀਆ ਲੱਗਣ ਲੱਗਾ, ਮੈਂ ਉਸਨੂੰ ‌ਮਿਲਣ ਲਈ ਕਿਹਾ,ਪਰ ਉਸਨੇ ਮਨਾਂ ਕਰ ਦਿੱਤਾ, ਕਿਉਂਕਿ ਮੈਂ ਉਸਨੂੰ ਵੇਖਣਾਂ ਤੇ ਸਮਝਣਾ ਚਾਹੁੰਦੀ ਸੀ,ਸਾਡੀ ਮਿਲਣ ਗਿਲਣ ਦੀ ਲਗਾਤਾਰ ਦੋ ਤਿੰਨ ‌ਮਹੀਨੇ ਗੱਲ ਚੱਲਦੀ ਰਹੀ,ਅਖੀਰ ਇੱਕ ਦਿਨ ਤੈਅ ਹੋਇਆ ਸਤਾਰਾਂ ਅਗਸਤ, ਸਵੇਰੇ ਦੇ ਦੱਸ ਵਜੇ‌ ਦਾ ਸਮਾਂ ਰੱਖਿਆ ਗਿਆ,ਸੁਖ ਦਾ ਪਿੰਡ ਨਾਲ਼ ਲੱਗਦੇ ਹੀ ਸ਼ਹਿਰ ਕੋਲ਼ ਸੀ।

ਮੈਂ ਸਵੇਰੇ ਸਵੇਰੇ ਬੜੀ ਜਲਦੀ ਉੱਠ ਖਲੋਈ, ਬਹੁਤ ਮਨੋਂ ਮਨੀਂ ਬਹੁਤ ਹੀ ਜ਼ਿਆਦਾ ਚਾਅ‌ ਸੀ, ਮੈਨੂੰ ਸਾਰੀ ਰਾਤ ਵੀ‌ ਨੀਂਦ ਨਹੀਂ ਸੀ ਆਈ, ਮੈਨੂੰ ਪਤਾ ਮੈਂ ਰਾਤ‌ ਕਿੰਨੀ ਔਖੀ ਲੰਘਾਈ ਸੀ, ਮੈਂ ਸਵੇਰੇ ਜਲਦੀ ਜਲਦੀ ਘਰ ਦਾ ਸਾਰਾ ਕੰਮ‌ ਨਿਬੇੜ ਦਿੱਤਾ ਮੈਂ ਘਰ ਇੱਕ ਦਿਨ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਂ ‌ਕੱਲ‌ ਨੂੰ ਆਪਣੀ ਇਕ ਸਹੇਲੀ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣਾਂ ਹੈ, ਮੈਂ ਸਹੀ ਨੌਂ ਵੱਜਦੇ ਨੂੰ ਘਰੋਂ ਬੱਸ ਸਟੈਂਡ ਚਲੀ ਗਈ ਤੇ ਪੌਣੇ ਦੱਸ ਵਜੇ ਨੂੰ ਮੈਂ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਈ, ਮੈਂ ਮੱਥਾ ਟੇਕ ਕੇ ਬਾਹਿਰ ਆ ਗਈ ਤੇ ਸਰੋਵਰ ਦੇ ਪਾਸੇ ਬੈਠ ਸੁਖ ਦਾ ਇੰਤਜ਼ਾਰ ਕਰਨ ਲੱਗੀ,ਏਸ ਵਕਤ ਲਗਪਗ ਗਿਆਰਾਂ ਵੱਜਣ ਵਾਲੇ ਸਨ, ਮੈਂ ਸੁਖ ਨੂੰ ਫੋਨ ਕਰਿਆ ਤਾਂ ਫ਼ੋਨ ‌ਸਵਿੱਚ ਆੱਫ ਆ ਰਿਹਾ ਸੀ, ਮੈਂ ਉਥੇ ਹੀ ਬੈਠੀ ਰਹੀ, ਕਰਦੇ ਕਰਾਉਂਦੇ ਬਾਰਾਂ ਵੀ ਵੱਜ ਗਏ,ਸੁਖ ਹਲੇ ਵੀ ਨਹੀਂ ਸੀ ਆਇਆ ਨਾ ਹੀ ਉਸਦਾ ਫ਼ੋਨ ਆਇਆ, ਮੈਂ ਕਿੰਨੇ ਫੋਨ ਲਗਾਏ, ਏਦਾਂ ਹੀ ਇੱਕ ਵੱਜ ਗਿਆ, ਮੈਂ ਆਪ ਮੁਹਾਰੇ ਰੋ ਰਹੀ ਸੀ, ਮੈਂ ਖ਼ੁਦ ਨੂੰ ਰੋਕ ਵੀ ਰਹੀ ਸੀ,ਪਰ ਅੱਖਾਂ ਦਾ ਪਾਣੀਂ ਜ਼ਿੱਦ ਕਰੀਂ ਬੈਠਾ ਸੀ, ਮੈਂ ਦੋ ਵਜੇ ਸੁਖ ਨੂੰ ਫੋਨ ਲਗਾਇਆ,ਰਿੰਗ ਜਾ ਰਹੀ ਸੀ, ਪਰ ਉਸਨੇ ‌ਫੋਨ ਨਾ‌ ਚੁੱਕਿਆ,ਸਾਰਾ ਦਿਨ ਕਮਲਿਆ ਵਾਂਗ ਖਾਣ ਵਾਲੀ ਕੁੜੀ, ਅੱਜ ਸਵੇਰ ਦੀ‌ ਬਿਲਕੁਲ ਭੁੱਖੀ ਭਾਣੀ ਸੀ, ਮੇਰਾ ਰੋ ਰੋ ਬੁਰਾ...

ਹਾਲ ਹੋ ਚੁੱਕਾ ਸੀ, ਮੈਂ ਸਹੀ ਤਿੰਨ ਵਜੇ ਬੱਸ ਸਟੈਂਡ ‌ਪਹੁੰਚ ਗਈ, ਮੇਰੀਆਂ ਅੱਖਾਂ ਸੁੱਜ ਚੁੱਕੀਆਂ ਸਨ,ਤੇ ਬੁੱਲਾਂ ਉੱਪਰ ਸਿਕਰੀ ਆ ਚੁੱਕੀ ਸੀ,ਤੇ‌ ਚਿਹਰੇ ਦਾ ਰੰਗ ਕਿਸੇ ਸਖ਼ਤ ਬਿਮਾਰ ਵਾਂਗ ਹੋ‌ ਗਿਆ ਸੀ,ਬੱਸ ਚੱਲਣ ਵਿੱਚ ਅਜੇ‌ ਪੰਜ ਮਿੰਟ ਬਾਕੀ ਸਨ ,ਸੁਖ ਦਾ ਫੋਨ ਆਇਆ।
ਸੁਖ : ਹੈਲੋ
ਮੈਂ : ਹਾਂਜੀ
ਸੁਖ : ਕੋਮਲ ਮੈਂ ਬੱਸ‌ ਸਟੈਂਡ ਆ ਗਿਆ ਹਾਂ, ਤੁਸੀਂ ਕਿੱਥੇ ਹੋ
ਮੈਂ ਜਲਦੀ ਜਲਦੀ ਬੱਸ ਵਿਚੋਂ ਉਤਰੀ ਤੇ ਸੁਖ ਸਾਹਮਣੇ ਹੀ ਫਿਰੋਜ਼ਪੁਰ ਵਾਲੇ ਕਾਊਂਟਰ ਕੋਲ਼ ਖੜਿਆ ਸੀ,ਜੀ ਤਾਂ ਕਰ ਰਿਹਾ ਸੀ,ਆਪਣਾ ਪੂਰਾ ਗੁੱਸਾ ਵਖਾਵਾਂ ਪਰ ਕਿੱਥੇ , ਪਿਆਰ ਵੱਡੇ ਵੱਡਿਆਂ ਨੂੰ ਅੰਨ੍ਹਾ ‌ਕਰ ਦੇਂਦਾ, ਤੇ ਮੈਂ ਅੰਨੀਂ ਹੀ‌‌ ਸਾਂ ਉਹਦੇ ਪਿਆਰ ਵਿੱਚ, ਉਸਤੋਂ ਬਾਅਦ ਅਸੀਂ ਬੈਠੇ ਗੱਲਾਂ ਬਾਤਾਂ ਕੀਤੀਆਂ, ਉਸਨੇ ਦੱਸਿਆ ਕਿ ਮੰਮੀ ਨੂੰ ਅਚਾਨਕ ਮਾਸੀ ਕੋਲ ਜਾਣਾਂ ਪੈ ਗਿਆ, ਜਿਸ ਕਰਕੇ ਮੈਂ ਉਹਨਾਂ ਨੂੰ ਛੱਡਣ‌ ਚੱਲਾ‌ ਗਿਆ, ਮੈਨੂੰ ਉਸਦੀਆਂ ਗੱਲਾਂ ਬਿਲਕੁਲ ਧੁੱਪ ਵਾਂਗੂੰ ਸਪਰਸ਼ ਲੱਗੀਆਂ,ਤੇ ਮੈਂ ਅੱਖਾਂ ਮੀਚ ਯਕੀਨ ਕਰ ਲ਼ਿਆ, ਬਸ ਫੇਰ ਮਹੀਨੇ ਵਿਚ ਇੱਕ ਵਾਰ ਮੁਲਾਕਾਤ ਹੁੰਦੀ ਹੀ ਹੁੰਦੀ, ਜਿਵੇਂ ਜਿਵੇਂ ਮੁਲਾਕਾਤਾਂ ਵੱਧਦੀਆਂ, ਮੇਰਾ ਪਿਆਰ ਵੀ ਦੂਣਾਂ ਹੁੰਦਾ ਗਿਆ, ਮੈਂ ਸੁਖ ਨਾਲ ਆਪਣੀ ਅਗਲੀ ਜ਼ਿੰਦਗੀ ਦੇ ਸੁਪਨੇ ਵੇਖਣ ਲੱਗੀ, ਮੈਨੂੰ ਲੱਗਦਾ ਹੈ ਜੋ ਸੱਚੇ ਪਿਆਰ ਵਿੱਚ ਪਈ‌ ਹਰ ਕੁੜੀ ‌ਵੇਖਦੀ‌ ਹੈ, ਮੈਨੂੰ ਮੇਰਾ ਇੱਕੋ ਸੁਪਨਾ, ਉਹੀ ਸੱਚ ਹੁੰਦਾ ਵਿਖਿਆ, ਮੈਨੂੰ ਇਹ ਦੁਨੀਆਂ ਸਵਰਗ ਵਰਗੀ‌ ਲੱਗਦੀ ਸੀ।

ਇੱਕ ਦਿਨ ਸਵੇਰੇ ਹੀ ਸੁਖ ਦਾ ਫ਼ੋਨ ਆਇਆ, ਮੈਂ ਅਜੇ ਸੁੱਤੀ ਵੀ ਨਹੀਂ ਸੀ ਉੱਠੀ, ਉਸਨੇ ਨੇ ਕਿਹਾ ਕਿ ਉਸਦਾ ਵੀਜ਼ਾ ਲੱਗ ਗਿਆ ਹੈ,ਉਹ ਅਗਲੇ ਮਹੀਨੇ ਹੀ, ਬਾਹਰਲੇ ਮੁਲਕ ਜਾ ਰਿਹਾ ਹੈ, ਮੈਨੂੰ ਵੀ‌ ਬਹੁਤ ਖੁਸ਼ੀ ਹੋਈ ਕਿਉਂਕਿ ਸੁਖ ਦਾ ਇਹ ਸੁਪਨਾ ਸੀ, ਮੈਂ ਉਸਨੂੰ ਖ਼ੁਸ਼ ਵੇਖ ਕੇ ਉਸਤੋਂ ਵੀ ਖੁਸ਼ ਸੀ, ਅਸੀਂ ਆਖਰੀ ਵਾਰੀਂ ਮਿਲਣਾਂ ਤੈਅ ਕਰਿਆ, ਕਿਉਂਕਿ ਇਸ ਤੋਂ ਬਾਅਦ ਅਸੀਂ ਪੰਜ ਸਾਲ ਬਾਅਦ ਮਿਲ਼ਣਾਂ ਸੀ, ਇੱਕ ਵਜੇ ਦਾ ਸਮਾਂ ਦਿੱਤਾ, ਬੇਅੰਤ ਸਿੰਘ ਪਾਰਕ ਵਿਚ,ਸੁਖ ਅੱਜ ਫੇਰ ਲੇਟ ਮੈਂ ਰੋ ਰੋ ਕੇ ਬੁਰਾ ਹਾਲ ਕਰ ਲਿਆ, ਮੇਰੇ ਮਨ ਵਿਚ ਭੈੜੇ ਭੈੜੇ ਖ਼ਿਆਲ ਆਉਣ ਲੱਗੇ, ਮੈਂ ਇਹ ਸੋਚ ਲਿਆ ਸੀ ਕਿ ਜੇ ਅੱਜ ਸੁਖ ਨਾ ਆਇਆ ਤਾਂ ਮੈਂ ਮਰ ਜਾਣਾਂ ਹੈ, ਸ਼ਾਮ ਦੇ ਚਾਰ ਵੱਜ ਗਏ, ਮੈਂ ਪਾਰਕ ਵਿਚੋਂ ਉੱਠ ਕੇ ਤੁਰਨ ਹੀ ਲੱਗੀ ਸੀ ਕਿ ਸੁਖ ਆ ਗਿਆ, ਨਾਲ ਉਸਦਾ ਇੱਕ ਦੋਸਤ ਵੀ ਸੀ ਜੋ ਪਹਿਲਾਂ ਵੀ ਹਰ ਵਾਰੀ ਉਸਦੇ ਨਾਲ ਆਉਂਦਾ ਹੁੰਦਾ ਸੀ, ਅਸੀਂ ਬੈਠੇ ਗੱਲਾਂ ਕਰੀਆਂ, ਮੈਨੂੰ ‌ਘਰੋਂ‌ ਫ਼ੋਨ ਆ ਗਿਆ, ਕਿਉਂਕਿ ਸਮਾਂ ਬਹੁਤ ਹੋ ਚੁੱਕਾ ਸੀ, ਜਿਸ ਕਰਕੇ ਅਸੀਂ ਜ਼ਿਆਦਾ ਸਮਾਂ ਨਾ ਬੈਠ ਸਕੇ।

ਉਸਤੋਂ ਬਾਅਦ ਸੁਖ ਬਾਹਰਲੇ ਮੁਲਕ ਚਲਾ ਗਿਆ,ਸਹੀ ਇੱਕ ਹਫ਼ਤੇ ਬਾਅਦ ਉਸਦਾ ਫ਼ੋਨ ਆਇਆ ਕਿ ਉਹ ਸਹੀ ਠੀਕ ਠਾਕ ਪਹੁੰਚ ਗਿਆ ਹੈ ਤੇ ਉਸਨੂੰ ਕੰਮ ਵੀ ਮਿਲ ਗਿਆ ਹੈ,ਸਾਡੀ ਹੁਣ ਪਹਿਲਾਂ ਵਾਂਗ ਗੱਲਬਾਤ ਨਾ ਹੁੰਦੀ, ਮੈਂ ਪਾਗਲਾਂ ਵਾਂਗ ਸਾਰਾ ਦਿਨ ਫੋਨ ਵੱਲ ਵੇਖਦੀ ਰਹਿੰਦੀ, ਵਾਰੀ ਵਾਰੀ ਚੈੱਕ ਕਰਦੀਂ ਰਹਿੰਦੀ, ਹੌਲ਼ੀ ਹੌਲ਼ੀ ਗੱਲ ਐਨੀ ਘੱਟ ਹੋਣ ਲੱਗ ਗਈ ਕਿ ਇੱਕ ਇੱਕ ਹਫ਼ਤਾ ਵੀ ਬੀਤ ਜਾਂਦਾ, ਏਦਾਂ ਹੀ ਸਾਡੇ ਇਸ ਰਿਸ਼ਤੇ ਨੂੰ ਤਿੰਨ ਸਾਲ ਬੀਤ ਗਏ, ਮੇਰੇ ਘਰ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਕਿਉਂਕਿ ਮੇਰੀ ਪੜਾਈ ਵੀ ਪੂਰੀ ਹੋ ਚੁੱਕੀ ਸੀ ਤੇ ਉਮਰ ਵੀ ਹੋ ਗਈ ਸੀ ਵਿਆਹ ਦੀ,ਤੇ ਘਰਦਿਆਂ ਨੂੰ ਵੀ ਏਵੇਂ ਸੀ ਕਿ ਛੇਤੀ ਛੇਤੀ ਵਿਆਹ ਕਰ ਕੇ ਆਪਣਾ ਫ਼ਰਜ਼ ਨਿਭਾਇਆ ਜਾਵੇ, ਮੈਂ ਸੁਖ ਨੂੰ ਇਹ ਗੱਲ ਦੱਸੀ, ਉਸਨੇ ਅੱਗੋਂ ਕਿਹਾ ਕਿ ਜਿਵੇਂ ਤੈਨੂੰ ਸਹੀ ਲੱਗਦਾ ਤੂੰ ਓਵੇਂ ਕਰ ਲੈ, ਮੈਂ ਘਰ ਗੱਲ ਨਹੀਂ ਕਰ ਸਕਦਾ, ਨਾਲ਼ੇ ਆਪਣੀ ਤੇ ਜਾਤ ਵੀ ਇੱਕ ਮੇਲ਼ ਦੀ ਨਹੀਂ ਹੈ, ਮੈਂ ਉਸਨੂੰ ਕਿਹਾ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ, ਮੈਂ ਬਹੁਤ ਸਮਝਿਆ ਜਿੰਨਾਂ ਸਮਝਾ ਸਕਦੀ ਸੀ, ਪਰ ਉਸਨੇ ਮੇਰੀ ਇੱਕ ਵੀ ਗੱਲ ਨਾ ਸੁਣੀਂ , ਉਹ ਇੱਕ ਹੀ ਜ਼ਿੱਦ ਤੇ ਅੜਿਆ ਰਿਹਾ ਕਿ ਮੈਂ ਘਰ ਗੱਲ ਨਹੀਂ ਕਰ ਸਕਦਾ, ਮੈਨੂੰ ਮੇਰਾ ਸੁਪਨਾ ਆਪਣੇ ਹੱਥੀਂ ਟੁੱਟੜੇ ਹੋਇਆ ਵਿਖ ਰਿਹਾ ਸੀ, ਉਸਨੇ ਉਸ ਦਿਨ ਤੋਂ ਬਾਅਦ ਮੇਰੇ ਨਾਲ ਦੋ ਮਹੀਨੇ ਤੀਕ ਗੱਲ ਨਾ ਕਰੀ, ਮੈਂ ਉਸਦੇ ਦੋਸਤ ਨੂੰ ਕਿਹਾ ਜੋ ਕਿ ਉਸਦੇ ਨਾਲ ਆਉਂਦਾ ਹੁੰਦਾ ਸੀ,ਕਿ ਉਹ ਸੁਖ ਨੂੰ ਮੇਰੇ ਨਾਲ ਗੱਲ ਕਰਨ ਲਈ ਕਹੇ,ਉਸਦੇ ਕਹਿਣ ਤੇ ਸਾਡੀ ਫੇਰ ਦੁਬਾਰਾ ਗੱਲ ਹੋਣੀਂ ਸ਼ੁਰੂ ਹੋਈ, ਮੈਂ ਉਸਨੂੰ ਫ਼ੇਰ ਵਿਆਹ ਬਾਰੇ ਕਿਹਾ,ਉਸਨੇ ਇਹ ਕਹਿ ਦਿੱਤਾ ਕਿ ਚੱਲ ਮੈਂ ਕੋਈ ਲੱਭਦਾ ਹੱਲ,ਇਸੇ ਤਰ੍ਹਾਂ ਦੋ ਸਾਲ ਹੋਰ ਬੀਤ ਗਏ,ਪਰ ਉਸਨੇ ਘਰ ਗੱਲ ਨਾ ਕਰੀਂ, ਹੌਲ਼ੀ ਹੌਲ਼ੀ ਉਸਨੇ ਬਿਲਕੁਲ ਗੱਲ ਕਰਨੀ ਬੰਦ ਕਰ ਦਿੱਤੀ, ਮੈਨੂੰ ਅੱਜ ਵੀ ਡੁੱਬਦੇ ਤੇ ਉੱਗਦੇ ਸੂਰਜ ਨਾਲ਼ ਉਸਦੀ ਉਡੀਕ ਰਹਿੰਦੀ ਹੈ,ਪਰ ਪਤਾ ਨਹੀਂ ਉਸਨੂੰ ਮੈਂ ਚੇਤੇ ਵੀ ਹਾਂ ਜਾਂ ਨਹੀਂ… ਬੇਸ਼ੱਕ ਉਹ ਮੇਰੇ ਨਾਲ ਕਦੇ ਵੀ ਦੁਬਾਰਾ ਗੱਲ ਨਾ ਕਰੇ ,ਪਰ ਉਹਦੇ ਖਿਆਲ ਸਦਾ ਡੁੱਬਦੇ ਸੂਰਜ ਵਾਂਗ ‌ਮੇਰੇ ਅੰਦਰ ਤਰਦੇ ਰਹਿਣਗੇ

*****

ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏

✍️ਸੁਖਦੀਪ ਸਿੰਘ ਰਾਏਪੁਰ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।

ਸੁਖਦੀਪ ਸਿੰਘ ਰਾਏਪੁਰ ( 8699633924 )

ਈ-ਮੇਲ : writersukhdeep@gmail.com

ਇੰਸਟਾਗ੍ਰਾਮ : im_sukhdep

ਹੋਰਨਾਂ ਰਚਨਾਵਾਂ :-

ਕਹਾਣੀਆਂ : ਮਿੱਟੀ ਰੰਗੇ, ਮੁਹੱਬਤ ਦੇ ਰੰਗ, ਵਿਲਕਦੇ ਘਰ, ਮੈਨੂੰ ਪਤਾ ਹੈ,ਮੁੱਠੀ ਭਰ ਪਲ਼, ਇੱਕ ਕੁੜੀ ਆਦਿ

ਕਿਤਾਬ : ਇੱਕ ਨਵੀਂ ਸ਼ੁਰੂਆਤ ( ਕਾਵਿ-ਸੰਗ੍ਰਹਿ‌ )

*****

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)