More Punjabi Kahaniya  Posts
ਛਤਰੀ ਦਾ ਕੰਮ


ਸੰਨ ਪੰਜਤਾਲੀ ਵਿਚ ਜੰਮਿਆ..
ਸੈਂਤੀ ਸਾਲ ਦੀ ਪੁਲਸ ਦੀ ਨੌਕਰੀ ਦੇ ਦੌਰਾਨ ਸਿਰਫ ਸੱਤ ਸਾਲ ਹੀ ਵਰਦੀ ਪਾਈ..
ਬਾਕੀ ਟਾਈਮ ਕਦੀ ਮੰਗਤਾ..ਕਦੀ ਪਠਾਣ..ਕਦੀ ਪਾਕਿਸਤਾਨੀ ਕਦੀ ਰਿਕਸ਼ੇ ਵਾਲਾ ਤੇ ਕਦੀ ਕੁਝ ਹੋਰ..!
ਇੱਕ ਵਖਰੇਵਾਂ ਸੀ ਉਸਦੇ ਕੰਮ ਕਰਨ ਵਿਚ..
ਬਾਕੀ ਸਰੀਰਾਂ ਤੇ ਵਾਰ ਕਰਦੇ..ਪਰ ਇਹ ਮਾਨਸਿਕਤਾ ਨੂੰ ਸ਼ਿਕਾਰ ਬਣਾਉਂਦਾ..
ਕਮਜ਼ੋਰ ਪੱਖਾਂ ਨੂੰ ਚੁਣ ਚੁਣ ਨਿਸ਼ਾਨਾ ਬਣਾਉਂਦਾ..!
ਮੂੰਹ ਦਾ ਮਿੱਠਾ..ਅਨਭੋਲ ਜਿਹਾ..ਦਰਮਿਆਨਾ ਕਦ..ਅਗਲੇ ਦੇ ਢਿਡ੍ਹ ਅੰਦਰ ਵੜ ਭੇਦ ਕੱਢਣ ਵਾਲਾ..!
ਮਿਜ਼ੋਰਮ ਵਿਚ ਇੱਕ ਅੰਦੋਲਨ ਚੱਲਿਆ..
ਹਿੰਦੁਸਤਾਨ ਤੋਂ ਵੱਧ ਅਧਿਕਾਰਾਂ ਦਾ..ਮਿਜੋ ਨੈਸ਼ਨਲ ਫਰੰਟ ਦਾ ਤਾਕਤਵਰ ਲੀਡਰ..ਲਾਲਡੇਂਗਾ!
ਸਰਕਾਰ ਨੂੰ ਸਮਝ ਨਾ ਆਵੇ ਕੀ ਕੀਤਾ ਜਾਵੇ..!
ਇਸਨੂੰ ਭੇਜਿਆ..ਇਸ ਨੇ ਉਸਦੇ ਸੱਤ ਨਾਲਦੇ ਲੀਡਰ ਪਛਾਣੇ..
ਛੇਆਂ ਨੂੰ ਆਪਣਾ ਨਾਲ ਗੰਢ ਲਿਆ..ਟਾਪ ਕਮਾਂਡਰ ਕੱਲਾ ਰਹਿ ਗਿਆ ਫੇਰ ਦਿੱਲੀ ਨਾਲ ਸਮਝੌਤੇ ਲਈ ਮਜਬੂਰ ਹੋਣਾ ਪਿਆ!
ਕੂਕਾ-ਪੈਰੀ ਨਾਮ ਦਾ ਕਸ਼ਮੀਰੀ..
ਕਸ਼ਮੀਰ ਦੇ ਹੱਕਾਂ ਲਈ ਲੜਨ ਮਰਨ ਲਈ ਲਾਮਬੰਦ..
ਇਸਨੇ ਐਸਾਂ ਚੱਕਰ ਚਲਾਇਆ..ਆਪਣੇ ਢਾਈ ਸੌ ਸਾਥੀਆਂ ਸਮੇਤ ਦਿੱਲੀ ਨਾਲ ਰਲ ਗਿਆ..ਫੇਰ ਜਿਨ੍ਹਾਂ ਭੇਜਿਆ ਸੀ ਹਥਿਆਰਾਂ ਦਾ ਰੁੱਖ ਓਹਨਾ ਵੱਲ ਹੀ ਕਰ ਲਿਆ!
ਅਠਾਸੀ ਬਲੈਕ ਥੰਡਰ ਤੋਂ ਪਹਿਲਾਂ..
ਦਰਬਾਰ ਸਾਹਿਬ ਕੰਮਪਲੈਕਸ ਦੇ ਬਾਹਰ ਰਿਕਸ਼ਾ ਤੱਕ ਚਲਾਇਆ..
ਟੋਹਾ ਲੈਣ ਲਈ ਓਥੇ ਹੀ ਘੁੰਮਦਾ ਰਹਿੰਦਾ..ਅਖੀਰ ਅੰਦਰਲਿਆਂ ਨੂੰ ਸ਼ੱਕ ਹੋਇਆ..
ਪੁੱਛਗਿੱਛ ਕੀਤੀ..ਆਹਂਦਾ ਪਾਕਿਸਤਾਨੀ ਖੁਫੀਆ ਜਥੇਬੰਦੀ ਦਾ ਏਜੰਟ ਹਾਂ..ਤੁਹਾਡੀ ਮਦਤ ਲਈ ਆਇਆ ਹਾਂ..ਫੇਰ ਅੰਦਰ ਜੋ ਨੁਕਸਾਨ ਕੀਤਾ ਉਹ ਕਦੀ ਫੇਰ ਸਹੀ!
ਬਹੁਤੇ ਨਾਲਦਿਆ ਨੂੰ ਕੋਈ ਪਤਾ ਨਾ ਹੁੰਦਾ ਕੇ ਉਹ ਕਿਥੇ ਤੇ ਕੀ ਕਰ ਰਿਹਾ ਹੁੰਦਾ..!
ਇਸਦਾ ਛੱਡਿਆ ਜਹਿਰ ਵਾਲਾ ਤੀਰ ਐਨ ਉਸ ਵੇਲੇ ਹੀ ਅਸਰ ਕਰਨਾ ਸ਼ੁਰੂ ਕਰਦਾ ਜਦੋਂ ਵਿਰੋਧੀ ਧਿਰ ਆਪਣੀ ਜਿੱਤ ਦੀਆਂ ਖੁਸ਼ੀਆਂ ਦੀ ਤਿਆਰੀ ਵਿਚ ਹੁੰਦੀ..
ਸੁੱਤੇ ਸਿੱਧ ਅਚਾਨਕ ਹਮਲਾ...

ਕਰ ਕੇ ਬਾਜੀ ਕਿੱਦਾਂ ਪਲਟਾਉਣੀ ਏ..
ਸ਼ਾਇਦ ਇਸਤੋਂ ਵੱਧ ਹੋਰ ਕੋਈ ਹੋਰ ਨਹੀਂ ਜਾਣ ਸਕਦਾ ਈ..ਵਰਤਿਆ ਪੈਂਤੜਾ ਕਦੀ ਦੁਰਹਾਇਆ ਨਹੀਂ ਸੀ ਕਰਦਾ..!
ਦਿਲੀ ਬੈਠੇ ਵੀਰੋ ਖੁਦ ਆਪਣੇ ਤੇ ਅਤੇ ਨਾਲਦਿਆਂ ਤੇ ਵੀ ਪੈਣੀ ਨਜਰ ਰੱਖੋਂ..
ਕਿਧਰੇ ਕੋਈ ਆਪਣਾ ਬਣ ਢਿਡ੍ਹ ਵਿਚ ਹੀ ਨਾ ਵੜ ਜਾਵੇ ਤੇ ਫੇਰ ਲਗਪਗ ਜਿੱਤੀ ਹੋਈ ਬਾਜੀ ਨੂੰ ਐਨ ਮੌਕੇ ਤੇ ਆ ਕੇ ਪਲਟਾ ਹੀ ਨਾ ਦੇਵੇ..!
ਕਿਓੰਕੇ ਉਪਰਲਿਆਂ ਕਾਰਨਾਮਿਆਂ ਦੌਰਾਨ ਜਿਸ ਦਾ ਜਿਕਰ ਆਇਆ ਉਸਦਾ ਨਾਮ ਅਜੀਤ ਦੋਵਾਲ ਏ..
ਓਹੀ ਦੋਵਾਲ ਜਿਹੜਾ ਪੰਝੱਤਰ ਸਾਲ ਦਾ ਹੋਣ ਦੇ ਬਾਵਜੂਦ ਵੀ ਅੱਜ ਕੱਲ ਅੰਬਾਣੀਆਂ-ਅਦਾਨੀਆਂ ਦੀ ਰਖੇਲ ਬਣ ਚੁੱਕੀ ਚਾਹ ਵਾਲੀ ਜੁੰਡਲੀ ਦਾ ਚੀਫ ਨੈਸ਼ਨਲ ਸਿਕੋਰਟੀ ਅਡਵਾਈਜ਼ਰ ਏ!
ਕੋਈ ਨਹੀਂ ਚਾਹੁੰਦਾ ਕੇ ਪਿੱਠ ਪਿੱਛੋਂ ਕੀਤਾ ਕੋਈ ਤੀਖਣ ਵਾਰ ਸਾਨੂੰ ਅਠਾਰਵੀਂ ਸਦੀ ਦਾ ਓਹੀ ਸ਼ਾਹ ਮੁਹੰਮਦ ਯਾਦ ਕਰਵਾ ਦੇਵੇ ਜਿਹੜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਮੂਹਕ ਧੋਖਿਆਂ ਫਰੇਬਾਂ ਦੀ ਆਈ ਇੱਕ ਵੱਡੀ ਸੁਨਾਮੀ ਵੇਖ ਏਨੀ ਗੱਲ ਆਖਣ ਤੇ ਮਜਬੂਰ ਹੋ ਗਿਆ ਸੀ ਕੇ..”ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ..ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ..ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ..!
ਜਾਂਦੇ ਜਾਂਦੇ ਇਕ ਗੱਲ ਹੇਠਲੀ ਤਸਵੀਰ ਬਾਰੇ..
ਬਜ਼ੁਰਗਾਂ ਹੱਥ ਫੜੇ ਖੂੰਡੇ ਜਵਾਨੀ ਨੂੰ ਗਲਤ ਕੰਮਾਂ ਤੋਂ ਹੀ ਨਹੀਂ ਮੋੜਦੇ ਸਗੋਂ ਕਲਜੁਗੀ ਮੀਹਂ ਹਨੇਰੀਆਂ ਅਤੇ ਪਦਾਰਥਵਾਦ ਦੇ ਝੱਖੜ ਤੂਫ਼ਾਨਾਂ ਵੇਲੇ ਸਿਰ ਤੇ ਛਤਰੀ ਦਾ ਕੰਮ ਵੀ ਦਿੰਦੇ ਨੇ..!
ਹਰਪ੍ਰੀਤ ਸਿੰਘ ਜਵੰਦਾ

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)