More Punjabi Kahaniya  Posts
ਪੈਸਾ ਤੇ ਸਰੋਤ


ਪੈਸਾ ਤੇ ਸਰੋਤ
ਰਤਨ ਟਾਟਾ ਨੇ ਲਿਖਿਆ ………
ਜਰਮਨੀ ਇੱਕ ਵਿਕਸਿਤ ਦੇਸ਼ ਹੈ, ਜਿਥੇ ਅਸੀਂ ਸੋਚਦੇ ਹਾਂ ਕਿ ਉਹ ਲੋਕ ਬੜੇ ਖੁੱਲ੍ਹਦਿਲੇ ਹੋਣਗੇ | ਜਦੋਂ ਮੈਂ ਅਤੇ ਕੁਝ ਦੋਸਤ ਹੈਮਬਰਗ ਇਕ ਰੈਸਟੋਰੈਂਟ ਪਹੁੰਚੇ, ਤਾਂ ਅਸੀਂ ਵੇਖਿਆ ਓਥੇ ਬਹੁਤ ਸਾਰੇ ਮੇਜ ਖਾਲੀ ਪਏ ਸਨ ਅਤੇ ਪਰ੍ਹੇ ਇਕ ਮੇਜ ਤੇ ਇਕ ਜਵਾਨ ਜੋੜਾ ਖਾਣਾ ਖਾ ਰਿਹਾ ਸੀ | ਦੋ ਕੁ ਪਕਵਾਨ ਅਤੇ ਇਕ-ਇਕ ਬੀਅਰ ਰੱਖੀ ਸੀ | ਅਸੀਂ ਸੋਚਦੇ ਸੀ ਕਿ ਛੇਤੀ ਹੀ ਇਹ ਕੁੜੀ ਇਸ ਕੰਜੂਸ ਦੋਸਤ ਨੂੰ ਛੱਡ ਦੇਵੇਗੀ ਅਤੇ ਕੋਈ ਦਰਿਆਦਿਲ ਮਹਿਬੂਬ ਲਭੇਗੀ | ਥੋੜੀ ਹੀ ਦੂਰ, ਦੂਜੇ ਮੇਜ ਤੇ ਕੁਝ ਬਜੁਰਗ ਔਰਤਾਂ ਵੀ ਖਾਣਾ ਖਾ ਰਹੀਆਂ ਸਨ, ਅਤੇ ਉਹ ਵੀ ਪਲੇਟਾਂ ਚੱਟ ਕਰ ਗਈਆਂ, ਕੁਝ ਵੀ ਨਹੀਂ ਸੀ ਬਚਿਆ |
ਅਸੀਂ ਸੋਚਿਆ, ਵਿਕਸਿਤ ਦੇਸ਼ ਹੋਣ ਦਾ ਕੀ ਫਾਇਦਾ ਹੋਇਆ ਜੇ ਲੋਕ ਖੁੱਲਾ ਖਾ ਵੀ ਨਹੀਂ ਸਕਦੇ | ਸਾਨੂੰ ਭੁੱਖ ਲੱਗੀ ਸੀ, ਸਾਡੇ ਦੋਸਤ ਨੇ ਸਾਡੇ ਵਾਸਤੇ ਖਾਣੇ ਦਾ ਆਰਡਰ ਦੇ ਦਿੱਤਾ |...

ਖਾ-ਪੀ ਕੇ ਜਦੋਂ ਅਸੀਂ ਨਿਕਲਣ ਲੱਗੇ ਤਾਂ ਮਗਰੋਂ ਇੱਕ ਬਜ਼ੁਰਗ ਔਰਤ ਦੀ ਆਵਾਜ਼ ਆਈ , ਜੋ ਸਾਡਾ ਜੂਠਾ ਖਾਣਾ ਛੱਡਣ ਤੋਂ ਪਰੇਸ਼ਾਨ ਸੀ |
ਅਸੀਂ ਕਿਹਾ, ” ਅਸੀਂ ਸਾਰੇ ਖਾਣੇ ਦੇ ਪੈਸੇ ਦਿੱਤੇ ਨੇ, ਤੁਸੀਂ ਬਚਿਆ ਖਾਣਾ ਸੁੱਟ ਦਿਓ”
ਇੰਨੇ ਨੂੰ ਬਜੁਰਗ ਔਰਤ ਨੇ ਆਪਣਾ ਫੋਨ ਘੁਮਾਇਆ ਤੇ ਕੁਝ ਹੀ ਪਲਾਂ ਵਿੱਚ ਵਰਦੀਧਾਰੀ ਅਫਸਰ ਆ ਪਹੁੰਚਿਆ ਤੇ ਸਾਰੀ ਗੱਲ ਸਮਝਣ ਤੋਂ ਤੋਂ ਬਾਅਦ ਸਾਨੂੰ 50 ਯੂਰੋ ਦਾ ਜੁਰਮਾਨਾ ਕਰ ਗਿਆ ਅਤੇ ਜਾਂਦਾ ਹੋਏ ਕਹਿ ਗਿਆ, ” ਅਗਲੀ ਵਾਰ ਉੰਨਾ ਹੀ ਆਰਡਰ ਦਿਓ , ਜਿੰਨਾ ਖਾ ਸਕੋ | ਪੈਸੇ ਤੁਹਾਡੇ ਨੇ ਪਰ ਸਰੋਤ ਨਹੀਂ | ਦੁਨੀਆਂ ਵਿੱਚ ਕਈ ਥਾਵਾਂ ਤੇ ਸਰੋਤਾਂ ਦੀ ਕਮੀ ਹੈ, ਤੁਸੀਂ ਇਹਨਾਂ ਨੂੰ ਜਾਇਆ ਨਹੀਂ ਕਰ ਸਕਦੇ |”

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)