ਕੁੜੱਤਣ “
ਦੀਪ ਅੱਜ ਕੰਮ ਤੋਂ ਆਉਂਦਾ ਹੋਇਆ ਚਿਕਨ ਲੈ ਆਇਆ ਸ਼ੁੱਕਰਵਾਰ ਹੋਣ ਕਰਕੇ ਸੋਚਿਆ ਕਿ ਹੁਣ ਦੋ ਦਿਨ ਦੀ ਛੁੱਟੀ ਮਨਾਉਣੀ ਆ ਤੇ ਕਿੳ ਨਾ ਅੱਜ ਤੋਂ ਹੀ ਆਨੰਦ ਲਵਾ ਵੀਕਐਡ ਦਾ ਤੇ ਘਰ ਆ ਕੇ ਕੀ ਦੇਖਦਾ ਕਿ ਉਸਦੀ ਪਤਨੀ ਵੱਲੋਂ ਪਹਿਲਾ ਹੀ ਮਟਰ ਪਨੀਰ ਬਣਾਇਆ ਜਾ ਰਿਹਾ ਏ ,ਦੌਵੇ ਬੱਚੇ ਫੁੱਟਬਾਲ ਤੇ ਜਾਣ ਦੀ ਤਿਆਰੀ ਕਰਕੇ ਬੈਠੇ ਹਨ ਤੇ ਫ਼ੋਨਾਂ ਤੇ ਮਸਤ ਹਨ ।ਸ਼ਾਇਦ ਹਾਲੇ ਜਾਣ ਦਾ ਟਾਈਮ ਨਹੀਂ ਹੋਇਆ ਜਾ ਆਪਣੀ ਮੰਮੀ ਦਾ ਕੰਮ ਨਿਪਟ ਜਾਣ ਦੀ ਉਡੀਕ ਕਰ ਰਹੇ ਹਨ । ਦੀਪ ਦੀ ਮਾਤਾ ਟੀ ਵੀ ਤੇ ਵਲੋਗ ਵੇਖਣ ਵਿੱਚ ਮਸਤ ਏ ।ਸਾਰਿਆਂ ਨੂੰ ਆਪੋ ਆਪਣੀ ਪਈ ਏ ,ਦੀਪ ਦੀ ਪਤਨੀ ਕਮਲ ਸਾਰੇ ਕੰਮ ਕਾਹਲ਼ੀ ਕਾਹਲ਼ੀ ਨਿਪਟਾ ਰਹੀ ਏ ,ਕਮਲ ਯਾਰ ਮੈ ਤਾ ਅੱਜ ਸੋਚਿਆ ਸੀ ਕਿ ਚਿਕਨ ਖਾਵਾਂਗੇ ਤੂੰ ਤਾ ਆਹ ਸਬਜ਼ੀ ਪਹਿਲਾ ਹੀ ਰੱਖ ਦਿੱਤੀ ਆ ,ਮੇਰਾ ਤਾ ਬਹੁਤ ਦਿਲ ਕਰ ਰਿਹਾ ਏ “ਪਾਪਾ ਹਾਜੀ ਅਸੀਂ ਵੀ ਚਿਕਨ ਹੀ ਖਾਣਾ ਸਬਜ਼ੀ ਨਹੀਂ ਪਲੀਜ ਮੰਮੀ ਚਿਕਨ ਹੀ ਬਣਾ ਦਿੳ “ਦੀਪ ਦੀ ਗੱਲ ਸੁਣ ਬੱਚੇ ਨੇ ਆਪਣੀ ਹਾਮੀ ਸਬਜ਼ੀ ਨਾ ਖਾਣ ਵਿੱਚ ਭਰ ਦਿੱਤੀ ।ਲੈ ਕਮਲ ਅੱਜ ਤਾ ਸਾਰੇ ਚਿਕਨ ਹੀ ਖਾਣਗੇ ਕਿਸੇ ਨਹੀਂ ਖਾਣਾ ਤੇਰਾ ਮਟਰ ਪਨੀਰ ਚੱਲ ਬਈ ਕਰ ਲੈ ਤਿਆਰੀ ਚਿਕਨ ਬਣਾਉਣ ਦੀ ਦੀਪ ਆਖਦਾ ।”ਮੈ ਤਾ ਹੁਣੇ ਦਸ ਮਿੰਟ ਵਿੱਚ ਬੱਚਿਆਂ ਨੂੰ ਮੈਚ ਤੇ ਲੈ ਕੇ ਜਾਣਾ ਏ ,ਮੈ ਤਾ ਆਪ ਛੇਤੀ ਨਾਲ ਜੌਬ ਤੋਂ ਆ ਸਬਜ਼ੀ ਬਣਾਈ ਆਟਾ ਗੁੰਨਿਆ ਜੇ ਤੁਸੀਂ ਪਹਿਲਾ ਦੱਸ ਦਿੰਦੇ ਤਾ ਮੈ ਆੳਦੀ ਹੋਈ ਚਿਕਨ ਫੜ ਲੈੰਦੀ ਤੇ ਬਣਾ ਦੇਦੀ ,ਹੁਣ ਕੱਲ ਨੂੰ ਬਣਾ ਲਵਾਂਗੇ ਜੇ ਤੁਹਾਡਾ ਬਹੁਤਾ ਮਨ ਹੈ ਤਾ ਆਰਡਰ ਕਰ ਲੳ ,ਮੈ ਤਾ ਆਪਣੀ ਡਿਊਟੀ ਕਰ ਦਿੱਤੀ ਏ ,ਜੇ ਨਹੀਂ ਤਾ ਬੱਚਿਆਂ ਨੂੰ ਮੈਚ ਤੇ ਤੁਸੀਂ ਲੈ ਜਾੳ ਤੇ ਤੁਹਾਡੇ ਆੳਣ ਤੱਕ ਚਿਕਨ ਰੈਡੀ ਹੋਵੇਗਾ ਕੀ ਵਿਚਾਰ ਏ ਕਮਲ ਹੱਸਦੀ ਹੋਈ ਆਖਦੀ ।”ਉਹ ਨਹੀਂ ਕਮਲ ਮੈ ਬਹੁਤ ਥੱਕ ਗਿਆ ਏ ਬੱਚਿਆਂ ਨੂੰ ਤੂੰ ਲੈ ਕੇ ਜਾ ਤੇ ਬਾਹਰ ਦਾ ਖਾਣ ਨੂੰ ਮੇਰਾ ਮਨ ਨਹੀਂ ਕਰਦਾ ,ਮੈ ਕਰਦਾ ਕੁਝ ਤੇ ਦੀਪ ਆਪਣੀ ਮੰਮੀ ਨੂੰ “ਤੁਸੀਂ ਹੁਣ ਆਹ ਲੋਕਾਂ ਦੇ ਘਰਾਂ ਵਿੱਚ ਕੀ ਹੋ ਰਿਹਾ ਵੇਖਣਾ ਬੰਦ ਕਰੋ ਤੇ ਆਪਣੇ ਘਰ ਵਿੱਚ ਕੀ ਕਰਨਾ ਸੋਚੋ “ਆ ਕੇ ਮੇਰੀ ਥੌੜੀ ਮਦਦ ਕਰ ਦਿੳ ਮੇਰੇ ਨਾਲ ਪਿਆਜ਼ ਲਸਣ ਕੱਟ ਦਿੳ ।”ਨਾ ਭਾਈ ਨਾ ਤੇਰੇ ਮੀਟ ਮੁਰਗ਼ੇ ਵਿੱਚ ਮੈ ਤੇਰੀ ਕੋਈ ਮਦਦ ਨਹੀਂ ਕਰ ਸਕਦੀ
ਜੇ ਕੋਈ ਹੋਰ ਕੰਮ ਹੈ ਤਾ ਦੱਸ ਆਖ ਦੀਪ ਦੀ ਮੰਮੀ ਫੇਰ ਟੀ ਵੀ ਵਿੱਚ ਰੁੱਝ ਜਾਂਦੀ ਏ ,ਆਹ ਤਾ ਫੇਰ ਨਾਂਹ ਹੀ ਹੋਈ ਹੋਰ ਮੈ ਕੀ ਕਰਾਉਣਾ ਤੁਹਾਡੇ ਤੋਂ ਬੱਸ ਪਿਆਜ਼ ਕੱਟਣ ਨਾਲ ਕੀ ਹੋ ਜਾੳ ।ਮੈ ਆਪੇ ਕਰ ਲਵਾਂਗਾ ਆਖ ਦੀਪ ਸਾਰਾ ਤੜਕੇ ਦਾ ਸਮਾਨ ਕੱਟਣ ਲੱਗਦਾ ਹਾਲੇ ਦੋ ਕੁ ਹੀ ਪਿਆਜ ਕੱਟੇ ਸੀ ਕਿ ਦੀਪ ਦਾ ਬੁਰਾ ਹਾਲ ਹੋ ਗਿਆ ,ਅੱਖਾਂ ਨੱਕ ਵਿੱਚੇ ਪਾਣੀ ਵਗੀ ਜਾ ਰਿਹਾ ਸੀ ਤੇ ਹਾਏ ਰੱਬਾ ਏਨੀ ਕੁੱੜਤਣ ਏਹਦੇ ਨਾਲ਼ੋਂ ਤਾ ਮੈ ਨਾ ਹੀ ਬਣਾਉਂਦਾ ਤੇ ਏਨੇ ਨੂੰ ਕਮਲ ਦੀਪ ਦਾ ਹਾਲ ਵੇਖ “ਸੌਰੀ ਜੀ ਮੈ ਚਾਹ ਕੇ ਵੀ ਤੁਹਾਡੀ ਮਦਦ ਨਹੀਂ ਕਰ ਸਕਦੀ ।ਉਹ ਕੋਈ ਗੱਲ ਨਹੀਂ ਅੱਜ ਤਾ ਮੈ ਚਿਕਨ ਬਣਾ ਕੇ ਹੀ ਸਾਹ ਲੈਣਾ ਏ ,ਪਰ ਤੂੰ ਮੈਨੂੰ ਇੱਕ ਗੱਲ ਦੱਸ ਕੀ ਤੇਰੇ ਵੀ ਅੱਖਾਂ ਵਿੱਚ ਏਦਾ ਹੀ ਕੁੜੱਤਣ ਪੈਂਦੀ ਏ ,ਤੂੰ ਤਾ ਹਰ ਰੋਜ ਹੀ ਪਿਆਜ਼ ਕੱਟਦੀ ਏ ਕਿੰਨੇ ਚਿਰ ਤੋਂ ਤੇਰੀ ਰੁਟੀਨ...
ਏਦਾਂ ਹੀ ਚੱਲ ਰਹੀ ਪਰ ਕਦੇ ਵੀ ਅੱਜ ਮੇਰੇ ਵਾਂਗ ਤੈਨੂੰ ਰੌਲਾ ਪਾੳਦੇ ਨਹੀ ਦੇਖਿਆ ਮੈ ਦੀਪ ਆਪਣੀਆ ਅੱਖਾ ਸਾਫ਼ ਕਰਦੇ ਹੋਏ ਆਖਦਾ ।”ਤੇ ਕਮਲ ਹੱਸਦੀ ਹੋਈ “ਜਿੰਨੀਆਂ ਕੁੱੜਤਣਾ ਨੂੰ ਮੈ ਹੁਣ ਤੱਕ ਸਹਿ ਲਿਆ ਏ ਤੇ ਹਰ ਰੋਜ ਸਹਿੰਦੀ ਹਾਂ ।ਸ਼ਾਇਦ ਏਹ ਕੁੜਤੱਣ ਤਾ ਕੁਝ ਵੀ ਨਹੀ “ਚਲੋ ਮਿਲਦੇ ਆ ਆਖ ਕਮਲ ਬੱਚਿਆਂ ਨੂੰ ਚੱਲਣ ਦਾ ਇਸ਼ਾਰਾ ਕਰਦੀ ਏ ,ਤੇ ਦੀਪ ਏਹ ਤਾ ਕੋਈ ਜਵਾਬ ਨਹੀ ਸੀ ।ਆਖ ਪਿਆਜ਼ ਕੱਟਣ ਲੱਗਦਾ ਏ “ਤੈਨੂੰ ਕੀ ਪਤਾ ਲੱਗਣਾ ਏ ਉਹ ਤਾ ਸਾਡੇ ਖ਼ਿਲਾਫ਼ ਤੇਰੇ ਕੰਨ ਭਰਨਾ ਚਾਹੁੰਦੀ ਏ “ਹੋਰ ਉਹਨੂੰ ਕਾਹਦੀਆ ਕੁੜੱਤਣਾਂ ਨੇ ਬਸ ਕੀ ਤੇਰੀਆਂ ਭੈਣਾਂ ਦਾ ਘਰੇ ਆੳਣਾ ,ਮੇਰਾ ਏਥੇ ਰਹਿਣਾ ਉਸਨੂੰ ਚੰਗਾ ਨਹੀ ਲੱਗਦਾ ਹੋਰ ਕੀ ?ਉਹ ਮਾਤਾ ਉਹਨੇ ਤਾ ਕਦੇ ਵੀ ਕੁਝ ਮਾੜਾ ਨਹੀ ਕਿਹਾ ਤੁਹਾਡੇ ਬਾਰੇ ਚਲੋ ਤੁਸੀਂ ਵੇਖੋ ਆਪਣਾ ਪ੍ਰੋਗਰਾਮ ਐਵੇਂ ਮੂਡ ਨਾ ਖਰਾਬ ਕਰੋ ਦੀਪ ਆਪਣੇ ਕੰਮ ਰੁੱਝ ਜਾਂਦਾ ।ਤੇ ਕਮਲ ਨੂੰ ਗੱਡੀ ਵਿੱਚ ਬੈਠ ਪਤਾ ਨਹੀ ਕਿੳ ਨਾ ਚਾਹੁੰਦਿਆਂ ਹੋਇਆਂ ਵੀ ਇੱਕ ਰੀਲ ਵਾਂਗ ਅੱਖਾ ਮੂਹਰੇ ਆ ਜਾਂਦਾ ਏ ,ਜਦੋਂ ਦਾ ਵੀ ਉਸਨੇ ਸਹੁਰੇ ਘਰ ਪੈਰ ਪਾਇਆ ਕਦੇ ਵੀ ਕਿਸੇ ਜੀਅ ਵੱਲੋਂ ਉਸਨੂੰ ਆਪਣਾ ਨਹੀ ਸਮਝਿਆ ਗਿਆ ,ਨਿੱਕੀ ਨਿੱਕੀ ਗੱਲ ਤੇ ਸੱਸ ਨਨਾਣਾਂ ਵੱਲੋਂ ਨੀਵਾਂ ਦਿਖਾਇਆ ਜਾਣਾ ਤਾ ਆਮ ਗੱਲ ਹੋ ਗਈ ਸੀ ।ਕਮਲ ਇਸਦਾ ਕਾਰਨ ਸ਼ਾਇਦ ਉਹਨਾਂ ਦੀ ਮਰਜ਼ੀ ਨਾਲ ਹੋਈ ਸ਼ਾਦੀ ਨੂੰ ਸਮਝਦੀ ਪਰ ਦੀਪ ਦਾ ਸੁਭਾਅ ਤੇ ਸਾਥ ਨਾਲ ਉਸਨੇ ਕਦੇ ਕਿਸੇ ਨੂੰ ਜਵਾਬ ਨਾ ਦਿੱਤਾ ।ਵਿਆਹ ਦੇ ਕੁਝ ਸਮੇਂ ਬਾਅਦ ਹੀ ਕਮਲ ਤੇ ਦੀਪ ਦਾ ਕੈਨੇਡਾ ਦਾ ਵੀਜ਼ਾ ਲੱਗ ਜਾਂਦਾ ।ਤੇ ਕੁਝ ਸਮੇਂ ਬਾਅਦ ਦੀਪ ਆਪਣੀ ਮੰਮੀ ਤੇ ਦੋਹਾ ਭੈਣਾਂ ਨੂੰ ਵੀ ਆਪਣੇ ਕੋਲ ਸੱਦ ਲੈੰਦਾ ਤੇ ਕਮਲ ਵੀ ਮਨ ਵਿੱਚ ਸੋਚਦੀ ਸ਼ਾਇਦ ਹੁਣ ਸਭ ਠੀਕ ਹੋ ਜਾਵੇ ,ਬੱਚੇ ਵੀ ਹੋ ਗਏ ਹਨ ,ਬਾਹਰ ਵੀ ਆ ਗਈ ਆ ,ਪਰ ਨਹੀਂ ਸਭ ਪਹਿਲਾ ਵਾਂਗ ਹੀ ਰਿਹਾ ,ਘਰ ਵਿੱਚ ਪਰਿਵਾਰ ਹੁੰਦਿਆਂ ਵੀ ਕਦੇ ਸਾਥ ਨਾ ਮਿਲਿਆ ,ਕਮਲ ਆਪੇ ਹੀ ਸਾਰਾ ਕੁਝ ਕਰਦੀ ਘਰ ਜੌਬ ਬੱਚੇ ਤੇ ਬਾਕੀ ਪਰਿਵਾਰ ਦੀ ਜ਼ਿੰਮੇਵਾਰੀ ਵੀ ਸਾਂਭਦੀ ਤੇ ਪਤਾ ਨਹੀਂ ਹਰ ਰੋਜ ਕਿੰਨੇ ਹੀ ਹਾਲਾਤਾਂ ਨਾਲ ਲੜਦੀ ਜੇ ਕਿਤੇ ਮੂੰਹੋਂ ਨਿਕਲ ਜਾਵੇ ਕਿ ਅੱਜ ਮੈ ਥੱਕ ਗਈ ਹਾਂ ਤਾ “ਕੀ ਲੌੜ ਏ ਜੌਬ ਕਰਨ ਦੀ ਛੋਟੇ ਬੱਚਿਆ ਨਾਲ ਛੱਡ ਦੇ ਘਰ ਸਾਂਭ ਲੈ “ਕਦੇ ਵੀ ਕਿਸੇ ਵੱਲੋਂ ਪਿਆਰ ਦਾ ਬੋਲ ਨਹੀਂ ਸੀ ਬੋਲਿਆ ਜੋ ਕਮਲ ਨੂੰ ਯਾਦ ਹੋਵੇ ,ਨਨਾਣਾਂ ਆਪਣੇ ਘਰ ਵਾਲੀਆਂ ਬਣ ਕੇ ਲੌੜ ਤੋਂ ਜ਼ਿਆਦਾ ਧਿਆਨ ਭਰਾ ਦੇ ਘਰ ਵਿੱਚ ਰੱਖਦੀਆਂ ਤੇ ਲੜਾਈ ਦਾ ਕੋਈ ਮੌਕਾ ਨਾ ਛੱਡਦੀਆਂ ,ਕਮਲ ਸਾਰੀਆਂ ਕੁੜਤੱਣਾ ਨੂੰ ਮਨ ਵਿੱਚ ਮਾਰ ਲੈੰਦੀ ਤੇ ਹੱਸ ਛੱਡਦੀ ।ਕਦੇ ਸ਼ਿਕਾਇਤ ਨਾ ਕਰਦੀ ਪਰ ਅੱਜ ਦੀਪ ਵੱਲੋਂ ਕੁੜੱਤਣ ਵਾਲੀ ਗੱਲ ਆਖਣ ਤੇ ਪਤਾ ਨਹੀਂ ਕਿੳ ਕਮਲ ਨੂੰ ਸਾਰੀਆਂ ਗੱਲਾ ਅੱਖਾ ਮੂਹਰੇ ਆ ਗਈਆਂ ।“ਮੰਮਾ ਗਰੀਨ ਲਾਈਟ ਤੇ ਕਿੳ ਰੁਕੇ ਹੋਏ ਹੋ “ਕਮਲ ਦਾ ਬੇਟਾ ਆਖਦਾ ਏ ਤੇ ਨਾਲ ਜ਼ੋਰ ਨਾਲ ਪਏ ਹਾਰਨ ਦੀ ਅਵਾਜ਼ ਕਮਲ ਦੀਆਂ ਸੋਚਾਂ ਦੀ ਲੜੀ ਨੂੰ ਤੋੜ ਦਿੰਦੀ ਏ ਤੇ ਗੱਡੀ ਦੀ ਰਫ਼ਤਾਰ ਵਧਾ ਮਨ ਵਿੱਚ ਸੋਚਦੀ ਪਤਾ ਨਹੀਂ ਮਨਾਂ ਵਿੱਚ ਆਈਆਂ ਕੁੜਤੱਣਾ ਦੂਰ ਹੋਣ ਗਈਆਂ ਜਾ ਨਾਲ ਹੀ ਜਾਣਗੀਆਂ ॥
ਲਿਖਤ ✍️ਬਲਜੀਤ ਕੌਰ ਗਿੱਲ (ਮੈਲਬੋਰਨ )