More Punjabi Kahaniya  Posts
ਸਬਰ


ਸਤਵੰਤ ਕੌਰ ਸਵੇਰ- ਸਵੇਰ ਵੇਲੇ ਪਾਠ ਕਰਕੇ ਉੱਠੀ ਹੀ ਸੀ ਕਿ ਉਸਦਾ ਮੋਬਾਇਲ ਫੋਨ ਵੱਜਣ ਲੱਗ ਪਿਆ। ਮਨ ਵਿੱਚ ਸੋਚਦੀ ਉੱਠੀ ਕਿ ਵਾਹਿਗੁਰੂ ਸਭ ਸੁੱਖ ਸਾਂਦ ਹੀ ਹੋਵੇ ਐਨੀ ਸਵੇਰੇ ਸਵੇਰੇ ਕਿਸ ਦਾ ਫੋਨ ਆ ਗਿਆ।
“ਹੈਲੋ……. ਹੈਲੋ ਮਾਤਾ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੋਲੀ ਤੂੰ ….! ਸਭ ਠੀਕ ਠਾਕ ਤਾਂ ਹੈ।
” ਠੀਕ ਕੀ ਹੋਣਾ ਹੈ ਜਦੋਂ ਤੱਕ ਬੁੱਢੀ ਬੈਠੀ ਹੈ। ”
” ਨਾ ਪੁੱਤ ਐ ਨਹੀਂ ਕਹਿੰਦੀ.. ਸੱਸ ਵੀ ਮਾਂ ਹੀ ਹੁੰਦੀ ਹੈ। ਤੇਰੇ ਫੋਨ ਨੇ ਤਾਂ ਮੇਰਾ ਕਾਲਜਾ ਹੀ ਕੱਢ ਲਿਆ ਸੀ । ਮੈਂ ਸੋਚਾਂ ਸੱਤੀ ਸਵੇਰੇ ਕਿਸ ਦਾ ਫੋਨ ਆ ਗਿਆ। ”
“ਤੈਨੂੰ ਕੀ ਪਤਾ ਮੈਂ ਰਾਤ ਕਿਵੇਂ ਕੱਢੀ ਹੈ? ”
“ਅੱਛਾ ਫਿਰ ਦੱਸ ਮੇਰੀ ਰਾਣੀ ਧੀ ਕੀ ਗੱਲ ਹੋ ਗਈ? ”
“ਗੱਲ ਕੀ ਹੋਣੀ ਹੈ….? ਮੇਰੇ ਸਬਰ ਦੀ ਗਾਗਰ ਭਰ ਗਈ ਹੈ। ਮੈਂ…… ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦੀ… ਇਸ ਬੁੱਢੀ ਨੂੰ। ”
“ਨਾ ਪੁੱਤ ਇੰਝ ਨਹੀਂ ਆਖੀਦਾ…. ਨਾਲੇ ਸੱਸਾਂ ਵੀ ਤਾਂ ਮਾਵਾਂ ਹੀ ਹੁੰਦੀਆਂ ਹਨ। ”
“ਮਾਵਾਂ.. ਮੇਰੀ ਜੁੱਤੀ। ”
“ਗੱਲ ਵੀ ਕਰੇਗੀ ਜਾਂ ਗੁੱਸੇ ਹੀ ਹੋਈ ਜਾਵੇਗੀ। ”
“ਤਾਂ ਸੁਣ ਕੰਵਲ ਦਾ ਪਾਪਾ ਜਦੋਂ ਵੀ ਡਿਊਟੀ ਤੋਂ ਵਾਪਸ ਆਉਂਦਾ ਹੈ ਪਹਿਲਾਂ ਇਸੇ ਨੂੰ ਮਿਲਣ ਕਮਰੇ ਵਿੱਚ ਜਾਂਦਾ ਹੈ। ਆਖੇ ਬੇਬੇ ਜੀ ਦਾ ਮਨ ਖੁਸ਼ ਰਹਿੰਦਾ ਹੈ ਇਸ ਨਾਲ। ”
“ਉਹ ਤਾਂ ਪੁੱਤ ਤੇਰਾ ਭਰਾ ਵੀ ਇੰਝ ਹੀ ਕਰਦਾ ਹੈਂ, ਡਿਊਟੀ ਤੋਂ ਵਾਪਸ ਆਉਦੇ ਸਾਰ ਪਹਿਲਾਂ ਮੈਨੂੰ ਮਿਲਦਾ ਹੈਂ ਤੇ ਫੇਰ ਕੋਈ ਹੋਰ ਕੰਮ ਕਰਦਾ ਹੈਂ। ”
“ਮਾਤਾ ਤੇਰੇ ਨਾਲ ਤਾਂ ਗੱਲ ਕਰਨੀ ਫਜੂਲ ਹੀ ਹੁੰਦੀ ਹੈ ਪਰ ਪਤਾ ਨਹੀਂ ਮੈਂ ਕਿਉਂ ਕਰਨ ਲੱਗ ਜਾਂਦੀ ਹਾਂ। ਇਹ ਤਾਂ ਮੈਂ ਬਰਦਾਸ਼ਤ ਕਰੀਂ ਜਾਦੀ ਹਾਂ ਪਰ ਹੁਣ ਕਹਿੰਦੀ ਰਾਤ ਨੂੰ ਕੰਵਲ ਮੇਰੇ ਨਾਲ ਪੈ ਜਾਇਆ ਕਰੇਗਾ। ”
” ਵਧੀਆ ਪੁੱਤ ਆਪੇ ਸਵੇਰੇ ਸਕੂਲ ਲਈ ਭੈਣ ਜੀ ਤਿਆਰ ਕਰ ਦਿਆਂਗਾ ਕਰਨਗੇ ਤੇਰਾ ਤਾਂ ਕੰਮ ਹੀ ਘੱਟਦਾ ਹੈ। ”
“ਐ ਕਿਵੇਂ ਮੈਂ ਆਪਣਾ ਪੁੱਤ ਦੇ ਦਿਆ ਪਤਾ ਨਹੀਂ ਕੀ ਕੁਝ ਸਿਖਾ ਦੇਣਾ ਹੈ ਮੇਰੇ ਬਾਰੇ। ਮੁੰਡਾ ਹੱਥਾਂ ਵਿੱਚੋਂ ਕੱਢ ਦਿਉ ਮੇਰੇ।”.
...

“ਨਾ ਭੈਣ ਜੀ ਨੇ ਆਪਣਾ ਪੁੱਤ ਨਹੀਂ ਦਿੱਤਾ ਤੈਨੂੰ। ਕੁੜੀਏ ਜਿਹੜੇ ਤੂੰ ਸਬਰ ਦੀ ਗੱਲ ਕਰੀਂ ਜਾਦੀ ਹੈ ,ਨਾ ਉਹ ਸਬਰ ਨੂੰਹਾਂ ਵਿੱਚ ਨਹੀਂ ਸੱਸਾਂ ਵਿੱਚ ਹੈ। ਆਪਣਾ ਪੁੱਤ ਜੰਮਪਾਲ ਜਵਾਨ ਕਰ ਤੁਹਾਡੇ ਹਵਾਲੇ ਕਰ ਦਿੰਦੀਆਂ ਹਨ। ਤੀਲਾਂ ਤੀਲਾਂ ਜੋੜ ਘਰ ਬਣਾਉਦੀਆ ਹਨ ਤੇ ਪੁੱਤ ਦੇ ਵਿਆਹ ਮਗਰੋਂ ਉਹ ਵੀ ਨੂੰਹ ਦੇ ਹਵਾਲੇ, ਲੱਖਾਂ ਸਗਨ ਮਨਾਂ ਕੇ ਪੁੱਤ ਵਿਆਹ ਕੇ ਲਿਆਉਂਦੀਆਂ ਹਨ ਤੇ ਇਕਦਮ ਘਰ ਦੀ ਮਾਲਕਣ ਤੋਂ ਹੱਕ ਛੱਡ ਦਿੰਦੀਆਂ ਹਨ ਤੇ ਫੇਰ ਵੀ ਤੁਹਾਨੂੰ ਖੁਸ਼ ਦੇਖ ਦੇਖ ਕੇ ਖੁਸ਼ ਰਹਿੰਦੀਆਂ ਹਨ। ਆਰਤੀਆਂ ਉਤਾਰ, ਪਾਣੀ ਵਾਰ- ਵਾਰ ਪੀ ਤੇ ਹੋਰ ਪਤਾ ਨਹੀਂ ਕੀ- ਕੀ। ਸਹੁਰੇ ਘਰ ਆਉਦੇਂ ਸਾਰ ਹੀ ਨੂੰਹਾਂ ਇੰਝ ਅਹਿਸਾਸ ਕਰਵਾਉਦੀਆ ਹਨ ਕਿ ਇਹ ਸਭ ਤਾਂ ਹੈ ਹੀ ਮੇਰਾ। ”
” ਮੈਂ ਤਾਂ ਪਹਿਲਾਂ ਹੀ ਜਾਣਦੀ ਸੀ ਕਿ ਤੂੰ ਲੱਗ ਜਾਣਾ ਹੈ ਲੈਕਚਰ ਦੇਣ…. ਮੈਂ ਪਾਗਲ ਨੇ ਫੇਰ ਪਤਾ ਨਹੀਂ ਕਿਉਂ ਤੈਨੂੰ ਫੋਨ ਲਾ ਲਿਆ। ”
“ਤੂੰ ਮੈਨੂੰ ਇੱਕ ਗੱਲ ਦੱਸ ਜੇ ਕੁਲਵੰਤ ਦੀ ਵਹੁਟੀ ਵੀ ਤੇਰੇ ਪਾਪਾ ਜੀ ਦੀ ਮੌਤ ਤੋਂ ਬਾਅਦ ਮੇਰੇ ਨਾਲ ਇੰਝ ਕਰਦੀ ਤਾਂ ਤੂੰ ਦੁੱਖੀ ਹੋਣਾ ਸੀ ਜਾਂ ਖੁਸ਼। ”
” ਨਾ ਜੇ ਉਹ ਤੇਰੇ ਨਾਲ ਇੰਝ ਕਰਦੀ ਤਾਂ ਮੈਂ ਇੱਕ ਦਿਨ ਨਹੀਂ ਰਹਿਣ ਦੇਣਾ ਸੀ ਤੈਨੂੰ ਇੱਥੇ। ”
“ਬਸ ਪੁੱਤ ਫੇਰ ਤੇਰੀ ਨਨਾਣ ਵੀ ਇਹ ਹੀ ਕੰਮ ਕਰੂੰ ਜਦੋਂ ਉਸਨੂੰ ਪਤਾ ਲੱਗੇਗਾ ਤੇਰੀਆਂ ਹਰਕਤਾਂ ਬਾਰੇੇ। ਭੈਣ ਜੀ ਚੰਗੇ ਹਨ ਜੋ ਘਰ ਦੀ ਗੱਲ ਬਾਹਰ ਨਹੀਂ ਕਰਦੇ। ਤੂੰ ਮੇਰੀ ਗੱਲ ਠੰਡੇ ਦਿਮਾਗ ਨਾਲ ਸੋਚੀ ਜਰੂਰ। (ਆਖ ਸਤਵੰਤ ਫੋਨ ਰੱਖ ਦਿੰਦੀ ਹੈ)
ਇਸ ਗੱਲ ਤੋਂ ਬਾਅਦ ਭੋਲੀ ਦਾ ਫੋਨ ਸਤਵੰਤ ਕੋਰ ਨੂੰ ਕਈ ਦਿਨ ਨਹੀਂ ਆਉਦਾਂ ਤਾਂ ਸਤਵੰਤ ਕੋਰ ਆਪ ਹੀ ਕਰ ਲੈਦੀ ਹੈਂ।
” ਹੈਲੋ… ਭੋਲੀ…. ਹਾਂ ਮਾਤਾ ਸਤਿ ਸ੍ਰੀ ਅਕਾਲ। ”
” ਸਤਿ ਸ੍ਰੀ ਅਕਾਲ ਪੁੱਤ ਸਭ ਠੀਕ ਠਾਕ ਤਾਂ ਹੈਂ ਤੂੰਁ ਫੋਨ ਹੀ ਨਹੀਂ ਕੀਤਾ। ”
“ਬਸ ਮਾਤਾ ਟਾਇਮ ਹੀ ਨਹੀਂ ਲੱਗਾ। ”
” ਕੁੜੀਏ ਗੁੱਸੇ ਤਾਂ ਨਹੀਂ ਮੇਰੇ ਨਾਲ ਹੋ ਗਈ। ”
” ਤੂੰ ਤਾਂ ਮੇਰੀਆਂ ਅੱਖਾਂ ਖੋਲ ਦਿੱਤੀਆਂ ਮਾਤਾ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ। ਮੈ ਸ਼ਰਮ ਦੇ ਮਾਰੇ ਹੀ ਫੋਨ ਨਹੀਂ ਕੀਤਾ। ਮੈਂ ਬੈਠੀ ਅੱਜ ਵੀ ਸੱਸਾਂ ਦੇ ਸਬਰ ਬਾਰੇ ਹੀ ਸੋਚਦੀ ਹਾਂ। ”
ਸੰਦੀਪ ਦਿਉੜਾ

...
...



Related Posts

Leave a Reply

Your email address will not be published. Required fields are marked *

One Comment on “ਸਬਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)