More Punjabi Kahaniya  Posts
ਨੁਕਸਾਨ ਦੀ ਭਰਪਾਈ


ਬਜੁਰਗ ਰਿਸ਼ਤੇਦਾਰ ਦੇ ਭੋਗ ਤੇ ਗਏ ਮੇਰੇ ਪਿੰਡ ਦੇ ਲੋਕ ਖਾ ਪੀ ਕੇ ਵਾਪਿਸ ਬੱਸ ਤੇ ਆ ਰਹੇ ਸਨ। ਬਜੁਰਗ ਦੇ ਵਾਰਸਾਂ ਨੇ ਸੇਵਾ ਜਿਆਦਾ ਹੀ ਕਰ ਦਿੱਤੀ । ਸਾਰਾ ਕੋੜਮਾ ਹੀ ਸ਼ਰਾਬੀ ਹੋ ਗਿਆ ।
ਰਸਤੇ ਚ ਸ਼ਰਾਬੀ ਡਰਾਈਵਰ ਤੋਂ ਛੋਟਾ ਜਿਹਾ ਐਕਸੀਡੈਂਟ ਹੋ ਗਿਆ ।
ਉਥੇ ਹੀ ਘੜਮੱਸ ਪੈ ਗਿਆ , ਸ਼ਰਾਬੀ ਸਵਾਰੀਆਂ ਉਹਨਾਂ ਲੋਕਾਂ ਜਿਹਨਾਂ ਚ ਬੱਸ ਵੱਜੀ ਸੀ ਨਾਲ ਹੱਥੋਪਾਈ ਹੋ ਪਏ । ਪੱਗਾਂ ਲੱਥ ਗਈਆਂ ,ਮੂੰਹ ਸੁਜਾ ਲਏ ਇੱਕ ਦੂਜੇ ਦੇ ਮਾਰ ਮਾਰ ਮੁੱਕੀਆਂ ।
ਉਹਨਾਂ ਚੋਂ ਹੀ ਇੱਕ ਗੰਜੇ ਬੰਦੇ ਦੀ ਵੀ ਪੱਗ ਲੱਥ ਗਈ । ਉਹਦੇ ਸਿਰ ਚ ਥੋੜੀ ਜਿਹੀ ਸੱਟ ਲੱਗ ਗਈ । ਜਦੋਂ ਖੂਨ ਜਿਹਾ ਰਿਸ ਕੇ ਉਹਦੀਆਂ ਅੱਖਾਂ ਵੱਲ ਆਵੇ ਤਾਂ ਉਹ ਜੀਅ ਭਿਆਣਾ ਹੱਥ ਨਾਲ ਪੂੰਝ ਕੇ ਸਿਰ ਤੇ ਮਲ ਛੱਡੇ ।
ਇੰਜ ਹੀ ਉਸਦਾ ਸਿਰ ਲਾਲ ਹੋ ਗਿਆ , ਦੇਖਣ ਵਾਲੇ ਨੂੰ ਲੱਗੇ ਜਿਵੇਂ ਸਿਰ ਚ ਬੜੀ ਭਿਆਨਕ ਸੱਟ ਲੱਗੀ ਹੋਵੇ ।
...

ਰੌਲਾ ਪੈ ਗਿਆ …. ਭਾਈ ਦੀ ਖੋਪੜੀ ਲੱਥ ਗਈ , ਭਾਈ ਦੀ ਖੋਪੜੀ ਲੱਥ ਗਈ ਉਏ ।
ਦੂਜੀ ਧਿਰ ਜਿਸ ਨਾਲ ਭੇੜ ਹੋਇਆ ਸੀ ਇਹ ਮੰਜਰ ਦੇਖ ਕੇ ਭੱਜ ਖੜੀ ਹੋਈ ।
ਥੋੜੀ ਦੇਰ ਪਹਿਲਾਂ ਜੋ ਨੁਕਸਾਨ ਦੀ ਭਰਪਾਈ ਲਈ ਲੜ ਬਹਿਸ ਰਹੇ ਸਨ ।
ਉਹ ਤਾਂ ਇੰਜ ਗਾਇਬ ਹੋਏ ਜਿਵੇਂ ਗਧੇ ਦੇ ਸਿਰ ਤੋਂ ਸਿੰਗ ।
ਸਾਰਾ ਮਾਹੌਲ ਸਾਂਤ ਜਿਹਾ ਹੋ ਗਿਆ । ਜਿਸ ਬੰਦੇ ਦੀ ਖੋਪੜੀ ਦੇਖ ਉਹ ਡਰੇ ਸਨ । ਉਹਨੇ ਮੂੰਹ ਹੱਥ ਧੋਤਾ ਪੱਗ ਵਲੇਟੀ ਤੇ ਆਣ ਬੱਸ ਚ ਬੈਠਾ ਜਿਵੇਂ ਕੁੱਝ ਹੋਇਆ ਹੀ ਨਾ ਹੋਵੇ।
ਉਸਦੀ ਗੰਜੀ ਖੋਪੜੀ ਨੇ ਸਾਰਿਆਂ ਨੂੰ ਬਚਾ ਲਿਆ । ਨਹੀਂ ਤਾਂ ਹਰਜਾਨੇ ਦੇ ਨਾਲ ਹੋ ਸਕਦਾ ਏ ਹਵਾਲਾਤ ਵੀ ਵੇਖ ਆਉਂਦੇ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)