More Punjabi Kahaniya  Posts
ਸੂਈ ਦੀ ਚੋਭ


ਹਸਪਤਾਲ ਦੇ ਬੈਡ ਤੇ ਅਡੋਲ ਪਈ ਮਾਂ,ਕੋਲ ਖੜੇ ਡਾਕਟਰ ,ਨਰਸਾਂ ਦੇ ਵਿੱਚ ਦੀ ਮੇਰੇ ਵੱਲ ਵੇਖੀ ਜਾ ਰਹੀ ਏ ਬਾਂਹ ‘ਚ ਸੂਈ ਲੱਗਣ ਪੀੜ ਸਾਰੇ ਸਰੀਰ ਚੋ ਲਰਜ਼ਦੀ ੲੈ ਚਿਹਰੇ ਦੇ ਤਣਾਓ ਤੋਂ ਦਰਦ ਮਹਿਸੂਸ ਹੋ ਰਿਹਾ ਏ। ਹਰ ਵਾਰ ਨਵੀਂ ਥਾਂ ਸੁਈ ਲੱਗਣ ਨਾਲ ਸੋਜ ਹੋਣ ਕਾਰਨ ਨਾੜ ਲਭਣ ਲਈ ਵਾਰ ਵਾਰ ਸੁਈ ਦਾ ਦਰਦ ,ਉਫ … ਇਹ …. ਚੀਸ ….. ।
ਜ਼ਬਰਦਸਤੀ ਬੰਦ ਕੀਤੀਆਂ ਅੱਖਾਂ ‘ਚੋਂ ਰਿਸਦੇ ਹੰਝੂ ਪੀੜ ਬਿਆਨਦੇ ਐ। ਦਰਦ ਕੁਝ ਘੱਟਦੈ ।
ਮਾਂ ਪੋਲੇ ਜਿਹੇ ਅੱਖਾਂ ਖੋਲ ਸਾਹਮਣੇ ਬੈਂਚ ਤੇ ਬੈਠੇ ਮੇਰੇ ਵੱਲ ਦੇਖਦੇ ਮੁਸਕਰਾਉਂਦੀ ਹੋਈ ਦਰਦ ਲਕੋਣ ਦਾ ਯਤਨ ਕਰਦੀ ਐ , ਮੈਂ ਵੀ ਮੁਸਕਰਾਉਂਣ ਦਾ ਯਤਨ ਕਰਦਾ ਹਾਂ । “ਦਰਦ ..ਤਾਂ…ਦਰਦ…ਹੀ..ਐ..।”
ਬਚਪਨ ‘ਚ ਜਦ ਕਦੇ ਖੇਡਦਿਆਂ ਡਿੱਗਣ ਨਾਲ ਸੱਟ...

ਲੱਗ ਜਾਣ ਤੇ ਦਰਦ ਨਾਲ ਰੋਂਦੇ ਹੋਏ ਮਾਂ ਕੋਲ ਜਾਣਾ ਉਸ ਨੇ ਦਰਦ ਵਾਲੀ ਥਾਂ ਇਕ ਫੂਕ ਮਾਰਨੀ ਕਿ ਸਾਰਾ ਦਰਦ ਗਾਇਬ ਹੋ ਜਾਂਦਾ ਸੀ ……… ਪਰ ….।
ਮੈਂ ਸੁਈ ਲੱਗੀ ਬਾਂਹ ਨੂੰ ਗਹੁ ਨਾਲ ਦੇਖਦਾ ਹਾਂ ਅਚਾਨਕ ਮੇਰੇ ਹੱਥ ਮਾਂ ਦੀ ਬਾਂਹ ਤੇ ਪਈ ਸੋਜ ਨੂੰ ਪਲ਼ੋਸਦੇ ਹਨ ਮੈਂ ਝੁਕ ਕੇ ਸੁਈ ਤੇ ਟਿਕਟਿਕੀ ਲਾਈ ਦੇਖਦਾਂ ਹੋਇਆ ਸੁਈ ਦੀ ਚੋਭ ਮਹਿਸੂਸ ਕਰਦਾਂ ਹਾਂ । ਮਾਂ ਦੀ ਬਾਂਹ ਤੇ ਹੌਲੀ ਹੌਲੀ ਫੂਕਾਂ ਮਾਰਨ ਲੱਗਦਾ ਹਾਂ । ਮਾਂ , ਮੇਰੇ ਵੱਲ ਦੇਖ ਦੀ ਐ ਉਹ ਅੱਖਾਂ ‘ਚ ਹੰਝੂ ਭਰੀ ਮਿੰਨਾਂ -ਮਿੰਨਾਂ ਮੁਸ਼ਕਰਾਹ ਰਹੀ ਏ ।
ਗੁਰਜੀਤ ਟਹਿਣਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)