More Punjabi Kahaniya  Posts
ਇੱਕ ਕਹਾਣੀ ( ਭਾਗ: ਅਖੀਰਲਾ )


ਤੁਸੀਂ ਇਸਤੋਂ ਪਹਿਲਾਂ ਵਾਲ਼ੇ ਭਾਗ ਵਿਚ ਪੜਿਆ ਕਿ ਅਲਫ਼ ਤੇ ਸੁਖ ਦਾ‌ ਰਿਸ਼ਤਾ ਕਿਦਾਂ ਆਪਸ ਵਿੱਚ ਦੁਬਾਰਾ ਜੁੜ ਗਿਆ ਤੇ ਫੇਰ ਅਚਾਨਕ ਕੀ ਹੁੰਦਾ ਹੈ ਕਿ ਅਲਫ਼ਨੂਰ ਅਚਾਨਕ ਹੀ ਪਤਾ ਨਹੀਂ ਕਿੱਧਰ ਚਲੀ ਜਾਂਦੀ ਹੈ,ਸੁਖ ਇਹ ਗੱਲ ਚੰਨਨ ਨੂੰ ਵੀ ਦੱਸ ਦੇਂਦਾ ਹੈ, ਉਹ ਚੰਨਨ ਨੂੰ ਉਸ ਦੇ ਸ਼ਹਿਰ ਜਾਣ ਲਈ ਆਖਦੀ ਹੈ,ਸੁਖ ਓਥੇ ਜਾਂਦਾ ਹੈ, ਪਰ ਅਲਫ਼ਨੂਰ ਦੇ ਘਰ ਦਰਵਾਜ਼ੇ ਨੂੰ ਤਾਲਾ ਲੱਗਿਆ ਹੁੰਦਾ ਹੈ,ਉਹ ਆਸੇ ਪਾਸੇ ਪਤਾ ਕਰਦਾ ਹੈ,ਪਰ ਉਸ ਨੂੰ ਕੋਈ ਕੁਝ ਨਹੀਂ ਪਤਾ ਲੱਗਦਾ… ਹੁਣ ਅੱਗੇ

ਪਹਿਲੀ ਜਦ ਵਾਰ ਮਿਲੇ ਸੀ
ਹੋਈਆਂ ਸੀ ਸ਼ੁਰੂ ਜੀ ਬਾਤਾਂ,
ਕਿੰਨੀਆਂ ਹੀ‌ ਜਾਗ ਕੇ ਕੱਢੀਆਂ
ਭੁੱਲਦੀਆਂ ਨੀਂ ਉਹੋ ਰਾਤਾਂ…

ਸੂਟਾਂ ਨਾਲ ਵੰਡ ਲਏ ਸੀ
ਰੰਗ ਉਹਨੇ ਵੀ ਪੱਗਾਂ ਦੇ
ਲੱਭਦੇ ਸੀ ਪੈੜਾਂ ਫਿਰਦੇ
ਟੋਲੇ ਨੀਂ ਹਾਏ ਠੱਗਾਂ ਦੇ…

ਹਾਸੇ ਕਦ ਰੋਣੇ ਬਣ ਗਏ
ਵਕ਼ਤ ਵੀ ਤਾਂ ਵਿਖਿਆ ਨਾ
ਹੋਇਆ ਜੋ ਨਾਲ ਨੀਂ ਸਾਡੇ
ਕਿਸਮਤ ਨੇ ਲਿਖਿਆ ਨਾ…

ਹਵਾਵਾਂ ਹੁਣ ਉਹ ਨਾ ਰਹੀਆਂ
ਬਦਲੇ ਨੇ ਰੁੱਖ ਵੀ ਸਾਰੇ
ਹੁਣ ਜਾਕੇ ਕਿਤੇ ਪਤਾ ਹੈ ਲੱਗਿਆ
ਅੰਬਰੋਂ ਕਾਤੋਂ ਨੇ ਟੁੱਟ ਦੇ ਤਾਰੇ…

ਧੁੱਪ ਜਿਹੀ ਮਹਿਕ ਤੇਰੀ ਵੇ
ਮਿੱਟੀ ਵਿਚੋਂ ਲੱਭਦੀ ਆਂ
ਬਣਗਈ ਹੁਣ ਚੰਨ ਦਾ ਦਾਗ਼ ਵੇ
ਦੱਸ ਕਿਦਾਂ ਦੀ ਲੱਗਦੀ ਆਂ…

ਰਾਹਾਂ ‌ਦੀ ਮਿੱਟੀ ਬਣਗੇ
ਚੰਨ ਜਿਹੇ ਇਹੇ ਚਿਹਰੇ
ਸੁਣਿਆ ਮੈਂ  ਪਿੰਡ ਤੇਰੇ ਦੇ
ਰਾਹਾਂ ਤੇ ਲਾਵਣ ਪਹਿਰੇ…

ਉੱਠ ਕੇ ਕਦੇ ਸਾਝਰੇ ਵੇ ਤੂੰ
ਵੇਖੀਂ ਕਦੇ ਸੂਰਜ ਵੱਲ ਨੂੰ
ਅੱਜ ਵੀ ਹੈ ਉਥੇ ਉਗਿਆ
ਜਿੱਥੇ ਸੀ ਉੱਗਣਾ ਕੱਲ੍ਹ ਨੂੰ…

ਡੁੱਬਦੇ ਤਾਂ ਉਹ ਨੇ ਹੁੰਦੇ
ਮੁੜਕੇ ਜੋ ਕਦੇ ਚੜ੍ਹਦੇ ਨੀਂ
ਤੇਰੇ ਮੇਰੀ ਲਿਖੀਂ ਕਿਤਾਬ
ਲੋਕੀਂ ਤਾਂ ਪੜਦੇ ਨੀਂ…

ਬਣਕੇ ਨਾ ਝੋਰਾ ਬਹਿ ਜੇ
ਹੱਡਾਂ ਨੂੰ ਸਿਉਂਕ ਨੀਂ ਅੜੀਏ
ਜਾਂਦੀ ਹੋਈ ਦੱਸ ਤਾਂ ਜਾਂਦੀ
ਭੁੱਲਣੇ ਦੀ ਵਿਉਂਤ ਨੀਂ ਅੜੀਏ

ਸੁਖ ਨੂੰ ਇਸ ਗੱਲ ਦਾ ਝੋਰਾ ਵੱਢ ਵੱਢ‌ ਖਾ ਰਿਹਾ ਸੀ ਕਿ ਭਲਾਂ ਅਲਫ਼ਨੂਰ ਅਚਾਨਕ ਕਿੱਥੇ ਚਲੀ‌ ਗਈ,ਉਸਦਾ ਸਿਰਦਰਦ ਹੁਣ ਪਹਿਲਾਂ ਵਾਂਗ ਹੀ ਦਿਨੋਂ ਦਿਨ ਹੀ ਵੱਧਦਾ‌ ਜਾ‌ ਰਿਹਾ ਸੀ,ਸੁਖ ਦੇ ਸਿਰਦਰਦ ਤੇ ਦਿਨੋਂ ਦਿਨ ਵੱਧ ਤੋਂ ਵੱਧ ਪੈਸੇ ਲੱਗ ਰਹੇ ਸਨ,ਜਿਸ ਕਰਕੇ ਫ਼ਸਲ ਵੱਢਣ ਦੀ ਉਡੀਕ ਹਲੇ ਬਹੁਤ ਲੰਮੀ ਸੀ, ਕੋਈ ਰਾਹ ਵਸੀਲਾ ਨਾ‌ ਹੋਣ ਕਰਕੇ ਸੁਖ ਨੂੰ ਕੁਝ ਪੈਲੀ ਗਹਿਣੇ ਧਰਨੀ ਪੈ ਗਈ,ਵੱਡੇ ਵੱਡੇ ਡਾਕਟਰਾਂ ਦੇ ਵੀ ਇਸ ਸਿਰਦਰਦ ਦੀ ਵਜ੍ਹਾ ਕੁੱਝ ਸਮਝ ਨਾ ਲੱਗੀ, ਅਖੀਰ ਸੁਖ ਨੇ ਕਿਸੇ ਦੇਸੀ ਹਕੀਮ ਤੋਂ ਦੇਸੀ ਦਵਾਈ ਲਈ ਜਿਸ ਨਾਲ ਸਿਰਦਰਦ ਵਧਣੋਂ ਰੁੱਕ ਗਿਆ,ਤੇ ਥੋੜ੍ਹੀ ਥੋੜ੍ਹੀ ਰਾਹਤ ਵੀ ਮਿਲ਼ਣ ਲੱਗੀ, ਸੁਖ ਨੇ ਕੰਮ‌ ਤੇ ਵੀ ਜਾਣਾਂ ਸ਼ੁਰੂ ਕਰ ਦਿੱਤਾ,ਸੁਖ ਅਲਫ਼ਨੂਰ ਨੂੰ ਲਗਪਗ ਭੁੱਲ ਹੀ ਚੁੱਕਾ ਸੀ, ਪਰ ਯਾਦ ਤਾਂ ਹੁਣ ਵੀ ਕਰਦਾ ਸੀ,ਪਰ ਪਹਿਲਾਂ ਜਿੰਨਾਂ ਨਹੀਂ…

ਸੁਖ ਹਲੇ ਦੁਕਾਨ ਤੇ ਜਾ ਖੜ੍ਹਾ ਹੀ ਸੀ, ਕਿ ਬੜੇ ਲੰਮੇ ਸਮੇਂ ਬਾਅਦ ਸੁਖ ਦੇ ਉਸ ਦੋਸਤ ਦਾ ਫੋਨ ਆਇਆ ਜੋ ਸੁਖ ਦੇ ਨਾਲ ਪਹਿਲੀ ਵਾਰ ਅਲਫ਼ਨੂਰ ਨੂੰ ਮਿਲਣ ਗਿਆ ਸੀ,ਪਰ ਉਦੋਂ ਅਲਫ਼ ਨੂੰ ਸੁਖ ਪਹਿਚਾਣ ਨਹੀਂ ਸਕਿਆ ਸੀ,ਪਰ ਉਸ ਗੱਲ ਨੂੰ ਤਾਂ ਢਾਈ ਤਿੰਨ ਸਾਲ ਬੀਤ ਗਏ

ਸੁਖ : ਹੈਲੋ
ਦੋਸਤ : ਹਾਂ ਜਨਾਬ ਕਿਵੇਂ ਆ
ਸੁਖ : ਵਧੀਆ ਹਜ਼ੂਰ ਤੂੰ ਦੱਸ
ਦੋਸਤ : ਵਧੀਆ, ਹੋਰ ਪਰਿਵਾਰ ਕਿਵੇਂ ਆ
ਸੁਖ : ਵਧੀਆ ਜਵਾਂ, ਤੂੰ ਆਪਣਾ ਦੱਸ
ਦੋਸਤ : ਵਧੀਆ, ਘਰ ਸੀ ਜਾਂ ਦੁਕਾਨ ਤੇ
ਸੁਖ : ਬਸ ਅਜੇ ਖੜਾ ਹੀ ਸੀ ਆਕੇ ਦੁਕਾਨ ਤੇ
ਦੋਸਤ : ਅੱਛਾ ਕਿ… ਇੱਕ ਗੱਲ ਪੁੱਛਾਂ ਯਰ
ਸੁਖ : ਲੈ ਇਹ ਵੀ ਕੋਈ ਪੁੱਛਣ ਵਾਲੀ ਗੱਲ ਆ
ਦੋਸਤ : ਅਲਫ਼ਨੂਰ ਨੂੰ ਦੁਬਾਰਾ ਮਿਲਿਆ ਕਦੇ ਤੂੰ
ਸੁਖ : ਤੂੰ ਇਹ ਕਿਉਂ ਪੁੱਛ ਰਿਹਾਂ ( ਹੈਰਾਨ ਹੋ ਕੇ )
ਦੋਸਤ : ਵੈਸੇ ਹੀ
ਸੁਖ : ਗੱਲ ਦੱਸ ਗੱਲ ਕੀ ਆ
ਦੋਸਤ : ਯਰ ਮੈਂ ਪੱਕਾ ਨਹੀਂ ਕਹਿ ਸਕਦਾ
ਸੁਖ : ਗੱਲ ਤਾਂ ਦੱਸ
ਦੋਸਤ : ਯਰ ਮੈਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਆਇਆ ਸੀ, ਏਥੇ ਹੀ ਆਪਣੀ ਭੂਆ ਦੀ ਕੁੜੀ ਦਾ ਹਸਪਤਾਲ ਹੈ, ਯਰ ਉਥੇ ਮੈਂ ਇੱਕ ਕੁੜੀ ਵੇਖੀ,ਜੋ ਕਿ ਕਿਸੇ ਭਿਆਨਕ ਬਿਮਾਰੀ ਦੀ ਸ਼ਿਕਾਰ ਆ,ਯਰ ਉਹ ਮੈਨੂੰ ਜਮਾਂ ਅਲਫ਼ਨੂਰ ਵਰਗੀ ਲੱਗੀ, ਸਾਨੂੰ ਤੇ ਇਹ ਵੀ ਨਹੀਂ ਪਤਾ,ਉਸਦੇ ਇਲਾਜ ਖਾਤਰ ਸਾਨੂੰ ਪੈਸੇ ਕੌਣ ਭੇਜ ਰਿਹਾ
ਸੁਖ : ਯਰ ਮੈਂ ਅੰਮ੍ਰਿਤਸਰ ਆਉਂਣਾ
ਦੋਸਤ : ਸੁਖ ਮੈਨੂੰ ਪੱਕਾ ਨਹੀਂ ਪਤਾ ਕਿ ਉਹ ਅਲਫ਼ ਆ ਜਾ ਕੋਈ ਹੋਰ
ਸੁਖ : ਯਰ‌ ਤੂੰ ਉਸ ਤੋਂ ਕੀ ਲੈਣਾਂ ਤੂੰ ਬਸ ਉਹਦਾ ਧਿਆਨ ਰੱਖੀਂ
ਦੋਸਤ : ਹਾਂ , ਮੈਂ ਉਥੇ ਹੀ ਆਂ
ਸੁਖ : ਠੀਕ ਹੈ ਮੈਂ ਰੁੱਕ ਕੇ ਕਰਦਾਂ ਗੱਲ

ਸੁਖ ਨੇ ਨਾਲ਼ ਦੀ ਨਾਲ਼ ਜੋ ਸੁੱਝਿਆ ਉਹੀ ਕਰਿਆ,ਉਸਨੇ ਚੰਨਨ ਨੂੰ ਫ਼ੋਨ ਲਗਾਇਆ ਤੇ ਕਿਹਾ ਕਿ ਉਹ ਉਸਦੇ ਕੱਪੜੇ ਤਿਆਰ ਕਰੇ, ਜਲਦੀ ਜਲਦੀ ਉਸਨੇ ਕਿਤੇ ਐਮਰਜੈਂਸੀ ਮੀਟਿੰਗ ਵਿੱਚ ਜਾਣਾ ਹੈ,ਤੇ ਉਹ ਕੁਝ ਹੀ ਮਿੰਟਾਂ ਵਿੱਚ ਘਰ ਪਹੁੰਚ ਜਾਵੇਗਾ,ਸੁਖ ਨੇ ਘਰ ਜਾ ਜਲਦੀ ਜਲਦੀ ਕੱਪੜੇ ‌ਬਦਲੇ ਤੇ ਸਿੱਧੀ ਅੰਮ੍ਰਿਤਸਰ ਵਾਲ਼ੀ ਬੱਸ‌ ਫੜ ਲਈ,ਓਧਰ ਚੰਨਨ ਨੂੰ ਲਖਤਾ ਤਾਂ ‌ਲਗਾ ਲਿਆ ਸੀ ਕਿ ਸੁਖ ਜ਼ਰੂਰ ਅਲਫ਼ਨੂਰ ਨੂੰ ਮਿਲਣ ਜਾ ਰਿਹਾ ਹੈ,ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਮੁੜਕੇ ਵਾਪਿਸ ਆਵੇਗਾ ਵੀ ਜਾਂ ਨਹੀਂ,ਉਹ ਕਿੰਨਾ ਚਿਰ ਸੁਖ ਬਾਰੇ ਸੋਚਦੀ ਰਹੀ ਤੇ ਸੋਚਦੀ ਸੋਚਦੀ ਰੋਟੀ ਖਾਣੀਂ ਵੀ ਭੁੱਲ ਗਈ, ਸੁਖ ਅਜੇ ਅੱਧੇ ਰਸਤੇ ਵਿਚ ਹੀ ਪਹੁੰਚਾ ਸੀ ਕਿ ਬੱਸ ਦਾ ਟਾਇਰ‌ ਫੱਟ ਗਿਆ , ਜਿਸ ਕਰਕੇ ਦੂਸਰੀ ਬੱਸ‌ ਬੁਲਾਉਣੀ ‌ਪਈ ਦੋ ਤਿੰਨ ਘੰਟੇ ਵਾਧੂ ਸਮਾਂ ਲੱਗ ਗਿਆ, ਸ਼ਾਮ ਦੇ ਸੱਤ ਵੱਜ‌ ਗਏ‌‌ ਜਦੋਂ ਨੂੰ ਸੁਖ ਅੰਮ੍ਰਿਤਸਰ ਪਹੁੰਚਾ, ਚਾਰੇ ਪਾਸਿਓਂ ਠੰਢੀ ਠੰਢੀ ਹਵਾ ਵਗ ਰਹੀ ਸੀ ਤੇ ਰੇਲ ਗੱਡੀ ਵਾਂਗ ਅਸਮਾਨ ਵਿਚ ‌ਕਾਲੇ ਬੱਦਲ਼ ਭੱਜ ਰਹੇ ਸਨ,‌ਐਦਾਂ ਲੱਗ ਰਿਹਾ ਸੀ ਜਿਦਾਂ ਅੱਜ ਦਾ ਦਿਨ ਆਖ਼ਰੀ ਹੋਵੇਂ,ਸੁਖ‌‌ ਨੇ ਆਪਣੇ ਦੋਸਤ ਨੂੰ ਫੋਨ ਕੀਤਾ ਤੇ ਕਿਹਾ ਕਿ ਉਹ ਪਹੁੰਚ ਗਿਆ ਹੈ‌,ਉਸ‌ਦੇ ਦੋਸਤ ਨੇ ਸਹਿਮੀ ਜਿਹੀ ਆਵਾਜ਼ ਵਿਚ ਕਿਹਾ ਕਿ ਉਹ ਉਸਨੂੰ ਲੁਕੇਸ਼ਨ ਭੇਜ‌ ਰਿਹਾ ਹੈ,‌ਲੁਕੇਸ਼ਨ ਮਿਲਦੇ ਸਾਰ ਹੀ ਸੁਖ ਨੇ ਇੱਕ ਟੈਕਸੀ ਵਾਲ਼ੇ ਨੂੰ ਜਗਾਹ ਦਾ ਨਾਮ‌ ਦੱਸਿਆ ਤੇ ਜਲਦੀ ਜਲਦੀ ਜਾਣ‌ ਲਈ ਕਿਹਾ , ਜਦੋਂ ਸੁਖ ਓਥੇ ਪਹੁੰਚਾ ਤਾਂ ਉਸਦਾ ਦੋਸਤ ਪਹਿਲਾਂ ਹੀ ਬਾਹਿਰ ਖੜ੍ਹਾ ਸੀ, ਉਸਨੇ ਹਾਲ ਚਾਲ ਪੁੱਛਿਆ ਤੇ ਕਿਹਾ ਕਿ ਕਿੱਥੇ ਹੈ ਅਲਫ਼ ਤਾਂ ਉਸਦੇ ਦੋਸਤ ਨੇ ਦੱਸਿਆ ਕਿ ਉਸਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੈ, ਜਿਸ ਕਰਕੇ ਉਹ ਐਮਰਜੈਂਸੀ ਰੂਮ ਵਿਚ ਹੈ, ਪਰ ਸੁਖ ਨੇ ਕਿਹਾ ਕਿ ਉਹ ਉਸਨੂੰ ਵੇਖਣਾਂ ਚਾਹੁੰਦਾ ਹੈ, ਸੁਖ ਦੇ ਦੋਸਤ ਨੇ ਸਾਰੀ ਗੱਲ ਆਪਣੀ ਭੂਆ ਨੂੰ ਦੱਸੀ ਜਿਸ ਦਾ ਕਿ ਇਹ ਹਸਪਤਾਲ ਸੀ,ਉਸ ਨੇ ਸਿਰਫ਼ ਪੰਜ ਮਿੰਟ ਲਈ ਕਮਰੇ ਵਿਚ ਜਾਣ ਲਈ ਕਿਹਾ, ਜਦੋਂ ਸੁਖ ਨੇ ਵੇਖਿਆ ਤਾਂ ਉਹ ਅਲਫ਼ਨੂਰ ਹੀ ਸੀ, ਉਸਦੇ ਆਕਸੀਜਨ ਲੱਗੀ‌ ਹੋਈ ਸੀ, ਸੁਖ ਨੇ ਅਲਫ਼ਨੂਰ ਦੇ ਹੱਥ ਉੱਪਰ ਆਪਣਾ ਧਰਿਆ ਤੇ ਹਲਕਾ ਜਿਹਾ ਉਂਗਲਾਂ ਨਾਲ਼ ਘੁੱਟਿਆ ਤਾਂ ਅਲਫ਼ ਨੇ ਅੱਖਾਂ ਖੋਲ੍ਹ ਲਈਆਂ , ਪਰ ਉਸ ਤੋਂ ਕੁਝ ਬੋਲਿਆ ਨਹੀਂ ਸੀ ਜਾ ਰਿਹਾ,ਪਰ ਉਸਦੀ ਅੱਖ ਵਿਚੋਂ ਫੁੱਟਦੇ ਹੋਏ ਝਰਨੇ ਦੀ ਤਰ੍ਹਾਂ ਪਾਣੀ ‌ਵਹਿਣ ਲੱਗਾ,ਸੁਖ ਨੇ ਚੁੱਪ ਹੋਣ‌ ਤੇ ਹਲਕਾ ਜਿਹਾ ਹੱਸਣ ਦਾ ਹੱਥ ਨਾਲ ਇਸ਼ਾਰਾ ਕੀਤਾ, ਅਲਫ਼ਨੂਰ ਨੇ ਹਲਕੀ ਜਿਹੀ ਮੁਸਕਰਾਹਟ ਦਿੱਤੀ, ਐਨੇ ਵਿਚ ਹੀ ਡਾਕਟਰ ਨੇ ਆਵਾਜ਼ ਲਗਾ ਦਿੱਤੀ,ਸੁਖ ਬਾਹਿਰ ਆ ਕੇ ਕਿੰਨਾਂ ਚਿਰ ਰੋਂਦਾ ਰਿਹਾ ਕਿ ਮੈਂ ਇੱਕ ਵਾਰ ਵੀ ਅਲਫ਼ ਨੂੰ ਸਮਝਣ ਦੀ ਕੋਸ਼ਿਸ਼ ਨਾ ਕੀਤੀ ਆਪਣੇ ਵੱਲੋਂ ਕਿੰਨਾਂ ਕੁਝ ਬਣਾਉਂਦਾ ਰਿਹਾ ਉਹ ਕੀ ਕੀ ਤਕਲੀਫ਼ ਝੱਲ ਰਹੀ ਸੀ, ਰਾਤ ਦੇ ਨੌਂ ਵੱਜ ਗਏ,ਸੁਖ ਦਾ ਦੋਸਤ ਤੇ ਸੁਖ ਅਲਫ਼ ਦੇ ਕਮਰੇ ਦੇ ਬਾਹਿਰ ਬੈਠੇ ਸਨ, ਅੰਦਰ ਇੱਕ ਨਰਸ ਅਲਫ਼ ਨੂੰ ਦਵਾਈ ਦੇ ਰਹੀ ਸੀ,ਉਹ ਕਾਹਲ਼ੀ ਨਾਲ਼ ਬਾਹਿਰ ਆਈ ਤੇ ਦੂਸਰੇ ਡਾਕਟਰਾਂ ਨੂੰ ਬੁਲਾ ਕੇ ਲੈ ਗਈ ਤੇ ਪੰਦਰਾਂ ਵੀਹ ਮਿੰਟ ਤੀਕ ਕੁਝ ਨਾ ਪਤਾ ਲੱਗਾ ਕਿ ਕੀ ਹੋ ਰਿਹਾ ਹੈ,ਉਸ ਤੋਂ ਬਾਅਦ ਇੱਕ ਡਾਕਟਰ ਬਾਹਿਰ ਆਇਆ ਉਸ ਨੇ ਦੱਸਿਆ ਕਿ ਅਲਫ਼ਨੂਰ ਇਸ ਦੁਨੀਆਂ ਤੇ ਨਹੀਂ ਰਹੀ,ਇਹ ਸੁਣਦੇ ਸਾਰ ਸੀ ਸੁਖ ਤੜਾਕ ਦਿੰਨੇ ਡਿੱਗ ਗਿਆ,ਜਲਦੀ‌ ਜਲਦੀ ਉਸ ਨੂੰ ਚੁੱਕ ਕੇ ਬੈੱਡ ਤੇ ਪਾਇਆ ਗਿਆ, ਜਦੋਂ ਡਾਕਟਰ ਨੇ ਸੁਖ ਦੀ ਦਿਲ ਦੀ ਧੜਕਣ ਚੈੱਕ ਕਰੀ ਤਾਂ ਉਹ ਰੁੱਕ ਚੁੱਕੀ ਸੀ,ਦੋ ਪਲ ਦੇ ਵਿਚ ਹੀ ਇੱਕ ਕਿੱਸਾ ਇੱਕ ਕਹਾਣੀ ਬਣ ਗਿਆ, ਅਗਲੇ ਦਿਨ ਸੁਖ ਦੇ ਪਰਿਵਾਰ ਨੂੰ ਦੱਸਿਆ ਗਿਆ ਤਾਂ ਉਹਨਾਂ ਨੂੰ ਯਕੀਨ ਨਾ ਆਇਆ ਕਿ ਇਹ ਕਿਵੇਂ ਹੋ ਗਿਆ, ਅਲਫ਼ਨੂਰ ਦੇ ਘਰ ਤੇ ਪਰਿਵਾਰ ਦਾ ਪਹਿਲਾਂ ਹੀ ਕੁਝ ਨਹੀਂ ਸੀ ਪਤਾ,ਜਿਸ ਕਰਕੇ ਉਸ ਦੀ‌ ਡੈੱਡ ਬੌਡੀ ਸੁਖ ਦੇ ਦੋਸਤ ਦੇ ਕਹਿਣ ਤੇ ਸੁਖ ਦੇ ਪਿੰਡ ਹੀ ਸੁਖ ਦੇ ਨਾਲ ਭੇਜ ਦਿੱਤੀ ਗਈ , ਇਸ ਅਣਹੋਣੀ ਘਟਨਾ ਨੂੰ ਬੀਤੇ ਹੋਏ ਇੱਕ ਹਫ਼ਤਾ ਹੋ ਗਿਆ, ਚੰਨਨ ਨੇ ਮੈਨੂੰ ਇੱਕ ਗੱਲ ਪੁੱਛੀ ਜੋ ਮੇਰੇ ਪੈਰਾਂ ਥੱਲੋਂ ਦੀ ਜ਼ਮੀਨ ਖਿਸਕਣ ਵਾਲ਼ੀ ਗੱਲ ਸੀ ਕਿ ਜੋ ਸੁਖ ਦੇ ਡੈੱਡ ਬੌਡੀ ਦੇ ਨਾਲ ਬੌਡੀ ਸੀ ਉਹ ਅਲਫ਼ਨੂਰ ਦੀ ਸੀ, ਮੇਰੇ ਤੋਂ ਝੂਠ ਨਾ ਬੋਲਿਆ ਗਿਆ ਮੈਂ ਹਾਂ ਕਹਿ ਦਿੱਤਾ ਚੰਨਨ ਨੇ ਕਿਹਾ ਕਿ ਮੈਨੂੰ ਪਹਿਲਾਂ ਹੀ ਪਤਾ ਸੀ, ਕਿਉਂਕਿ ਸੁਖ ਨੂੰ ਬਲੱਡ ਕੈਂਸਰ ਸੀ ਤੇ ਅਲਫ਼ ਨਾਲ ਉਸਨੇ ਸਰੀਰਕ ਸੰਬੰਧ ਬਣਾਏ ਜਿਸ ਕਰਕੇ ਅਲਫ਼ ਵੀ ਉਸਦਾ ਸ਼ਿਕਾਰ ਹੋ ਗਈ,ਪਰ ਉਹ ਜਾਣਦੇ ਦੋਵੇਂ ਹੀ ਨਹੀਂ ਸਨ, ਮੇਰੀ ਇਹ ਬੇਟੀ ਮੇਰਾ ਆਪਣਾ ਖੂਨ ਨਹੀਂ ਆ,ਇਹ ਗੱਲ ਸਿਰਫ ਮੈਂ ਤੇ ਸੁਖ ਹੀ ਜਾਣਦੇ ਸੀ,ਤੇ ਜੋ ਅਲਫ਼ਨੂਰ ਦੀ ਹਸਪਤਾਲ ਦੀ ਫ਼ੀਸ ਭਰਦਾ ਸੀ ਉਹ ਕੋਈ ਹੋਰ ਨਹੀਂ ਉਹ ਮੈਂ ਹੀ ਸੀ, ਮੈਨੂੰ ਇਹ ਸਭ‌ ਸੁਣ ਕੇ ਹੈਰਾਨ ਸੀ, ਮੈਂ ਕਿਹਾ ਕਿ ਜੇ ਤੁਸੀਂ ਇਸ ਸਭ‌ ਜਾਣਦੇ ਸੀ ਫੇਰ ਤੁਸੀਂ ਸੁਖ ਨੂੰ ਕਿਉਂ ਨਹੀਂ ਦੱਸਿਆ ,
ਚੰਨਨ : ਕਿਉਂਕਿ ਸੁਖ ਨੇ ਮੈਨੂੰ ਵਿਆਹ ਤੋਂ ਪਹਿਲਾਂ ਇਹ ਨਹੀਂ ਦੱਸਿਆ ਕਿ ਉਹ  ਅਲਫ਼ਨੂਰ ਨੂੰ ਧੋਖਾ ਦੇ ਕੇ ਮੇਰੇ ਨਾਲ ਵਿਆਹ ਕਰਵਾ ਰਿਹਾ ਹੈ,

ਮੈਂ: ਫੇਰ ‌ਤੁਸੀਂ ਅਲਫ਼ਨੂਰ ਦੇ ਮਾਤਾ ਪਿਤਾ ਨੂੰ ਤਾਂ ਦੱਸ ਹੀ ਸਕਦੇ ਸੀ
ਚੰਨਨ : ਦੱਸ ਸਕਦੀ ਸੀ ਨੀ ਮੈਂ ਦੱਸਿਆ ਸੀ,ਜਿਸ ਦਿਨ ਅਲਫ਼ਨੂਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਉਸੇ ਦਿਨ ਹੀ  ਦੱਸ ਦਿੱਤਾ ਸੀ,ਪਰ ਉਹਦੇ ਘਰਦਿਆਂ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ ਤੇ ਸਗੋਂ ਇਹ ਗੱਲ ਕਹਿ ਫੋਨ ਕੱਟ ਦਿੱਤਾ ਕਿ ਉਹ ਕੌਣ ਹੈ ਅਸੀਂ ਨਹੀਂ ਜਾਣਦੇ
ਮੈਂ : ਤੁਹਾਡੀ ਸੁਖ ਨਾਲ ਦੁਸ਼ਮਣੀ ਸੀ
ਚੰਨਨ : ਨਹੀਂ ਮੈਂ ਵੀ ਉਸ ਨੂੰ ਪਿਆਰ ਕਰਦੀ ਸੀ,ਪਰ ਉਹ ਸਿਰਫ਼ ਅਲਫ਼ਨੂਰ ਨੂੰ
ਮੈਂ : ਤੁਸੀਂ ਚੰਗਾ ਨਹੀਂ ਕੀਤਾ
ਚੰਨਨ : ਮੈਨੂੰ ਵਧੀਆ ਲੱਗ ਰਿਹਾ ਹੈ, ਏਦਾਂ ਹੀ ਹੋਣਾਂ ਚਾਹੀਦਾ ਸੀ
ਮੈਂ : ਕਿਸੇ ਦਾ ਘਰ ਉਜਾੜ ਕੇ ਕੋਈ ਵੀ ਔਰਤ ਖੁਦ ਨਹੀਂ ਵੱਸ ਸਕਦੀ
ਚੰਨਨ : ਪਤਾ ਨਹੀਂ

ਚੰਨਨ‌‌ ਪੰਦਰਾਂ ਦਿਨ ਬਾਅਦ ਹੀ ਆਪਣੇ ਪੇਕੇ ਘਰ ਚਲੀ ਗਈ ਤੇ ਅਲਫ਼ ‌ਨੂੰ ਸੁਖ ਦੇ ਮਾਂ ਪਿਓ ਕੋਲ਼ ਹੀ ਛੱਡ ਗਈ, ਇੱਕ ਵਧੀਆ ‌ਹੱਸਦਾ ਵੱਸਦਾ ਪਰਿਵਾਰ ‌ਪਲਾਂ ਵਿਚ ਹੀ ਟੁੱਟ ਕੇ ਚੂਰ ਹੋ ਗਿਆ,ਚੰਨਨ ਜਿੰਨੀਂ ਮੂੰਹ ਤੋਂ ‌ਮਿੱਠੀ ਸੀ ਓਨੀ ਹੀ ਦਿਲ ਦੀ‌ ਕੌੜੀ ਸੀ ,ਪਰ ਕਿਸੇ ਦਾ ਅੰਦਰ ਕੌਣ‌‌ ਪੜ ਸਕਦਾ,ਬਾਕੀ ਸੁਖ ਦੇ ਮਾਂ ਬਾਪ ਨੇ ਇਹ ਆਖ ਮਨ ਸਮਝਾ ਲਿਆ ਕਿ … ਤੇਰਾ ਭਾਣਾ ਮੀਠਾ ਲਾਗੇ….ਜੋ ਹੋਇਆ ਕਿਸਮਤ ਵਿੱਚ ਲਿਖਿਆ ਸੀ

ਹੌਲ਼ੀ ਹੌਲ਼ੀ ਸਮਾਂ ਲੰਘਣ ਲੱਗਾ, ਬਾਪੂ ਨੇ ਰਹਿੰਦੀ ਪੈਲ਼ੀ ਠੇਕੇ ਤੇ ਦੇਣੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਕੁਝ ਕੁ ਸਾਲਾਂ ਬਾਅਦ ਫ਼ਸਲ ਘੱਟ ਹੋਣ ਲੱਗ ਗਈ, ਲੋਕਾਂ ਨੇ ਵਾਹਨ ਠੇਕੇ ਤੇ ‌ਲੈਣਾਂ ਛੱਡ ਦਿੱਤਾ, ਹੁਣ ਬੁੱਢੇ ਮਾਂ ‌ਪਿਓ ਕੋਲੋਂ ਕੋਈ ਕੰਮ ਵੀ ਨਹੀਂ ਸੀ ਹੁੰਦਾ ਕਿ ਉਹ ਰੋਟੀ ਪਾਣੀ ਦਾ ਖਰਚਾ ਦਹਾੜੀ ਕਰ ਕੇ ਹੀ ਕਮਾ ਲੈਦੇਂ, ਅਖੀਰ ਸਾਰੀ ਜ਼ਮੀਨ ਵੇਚ ਦਿੱਤੀ, ਜਿਸ ਨਾਲ ਦੋ ਕੁ ਸਾਲ ਤੇ ਚੰਗੇ ਲੱਗੇ,ਪਰ ਹੁਣ ਅਲਫ਼ ਵੀ ਵੱਡੀ ਹੋ ਰਹੀ ਸੀ, ਉਸਨੂੰ ਵੀ ਪੜਨ ਲਾਉਣਾ ਸੀ, ਜਦੋਂ ਸੁਖ ਦੇ ਮਾਂ ਬਾਪ ਨੂੰ ਕੋਈ ਰਾਹ ਨਾ ਮਿਲਿਆ ਤਾਂ ਸੁਖ ਦੇ ਮਾਂ ਬਾਪ ਨੇ ਆਤਮ-ਹੱਤਿਆ ਕਰ ਲਈ, ਖੇਤ ਲੰਘਦੇ ਟੱਪਦੇ ਰਾਹੀਂ ਨੇ ਜਦੋਂ ਵੇਖਿਆ ਤਾਂ ਪਿੰਡ ਵਾਲਿਆਂ ਨੇ ਦਾਅ ਕਰ ਦਿੱਤਾ, ਹੁਣ ‌ਵਿਚਾਰੀ ਅਲਫ਼ ਰਹਿ ਗਈ, ਪਿੰਡ ਵਿੱਚ ਕੋਈ ਵੀ ਆਪਣੇ ਘਰ ਇਸ ਬੱਚੀ ਨੂੰ ਰੱਖਣ ਲਈ ਤਿਆਰ ਨਾ ਹੋਇਆ, ਅਖ਼ੀਰ ਇਹ ਗੱਲ ਸੁਖ ਦੇ ਦੋਸਤ ਨੂੰ ਪਤਾ ਲੱਗੀ, ਉਹ ਅਲਫ਼ ਨੂੰ ਆਪਣੇ ਘਰ ਲੈ ਗਿਆ, ਅਲਫ਼ ਬਹੁਤ ਹੀ ਨਰਮ‌ ਜਿਹੀ ਤੇ ਭੋਲੀ ਜਿਹੀ‌‌ ਬੱਚੀ ਸੀ, ਸੁਖ ਦੇ ਦੋਸਤ ਦੀ ਘਰਵਾਲੀ ਅਲਫ਼ ਦਾ ਰੱਤੀ ਭਰ ਵੀ‌ ਮੋਹ ਨਾ ਕਰਦੀ ਸਗੋਂ ਉਸ ਨਾਦਾਨ ਨੂੰ ਬੁਰਾ ਭਲਾ‌‌ ਬੋਲਦੀ, ਜਦੋਂ ਸੁਖ ਦੇ ਦੋਸਤ ਨੂੰ ਇਹ ਗੱਲ ਪਤਾ ਲੱਗੀ ਤਾਂ ਸੁਖ ਦਾ ਦੋਸਤ ਉਸਨੂੰ ਅੰਮ੍ਰਿਤਸਰ ਅਨਾਥਆਸ਼ਰਮ ਵਿਚ ਛੱਡ ਆਇਆ, ਉਥੇ ਹੀ ਉਸਨੇ ਪੜਨਾ ਸ਼ੁਰੂ ਕੀਤਾ, ਅਲਫ਼ ਨੂੰ ਛੋਟੀ ਉਮਰੇ ਹੀ ਲਿਖਣ ਦਾ ਸ਼ੌਕ ਪੈ ਗਿਆ,ਕਹਿ ਲਵੋ ਇਹ ਉਸਦੇ ਖੂਨ ਵਿਚ ਹੀ‌‌ ਸੀ,ਅਨਾਥ ਆਸ਼ਰਮ ਵਿਚ ਹੀ ਉਸਦੇ ਬਹੁਤ ਸਾਰੇ ਦੋਸਤ ਬਣੇ , ਉਥੇ ਹੀ ਉਸਦੀ ਦੋਸਤੀ ਇੱਕ ਦੀਪ ਨਾਂ ਦੇ ਮੁੰਡੇ ਨਾਲ ਹੋਈ ਜੋ ਅਲਫ਼ ਨੂੰ ਸਭ‌ ਤੋਂ ਚੰਗਾ ਲੱਗਦਾ,ਤੇ ਦੀਪ ਨੂੰ ਅਲਫ਼ ਨਾਲ ਗੱਲਾਂ ਕਰਨਾ ਚੰਗਾ ਲੱਗਦਾ,

ਹੌਲ਼ੀ ਹੌਲ਼ੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ,ਦੀਪ ਪੜਨ ਵਿਚ ਕਾਫ਼ੀ ਹੁਸ਼ਿਆਰ ਸੀ ਜਿਸ ਕਰਕੇ ਉਸਨੂੰ ਇੱਕ ਪ੍ਰਾਈਵੇਟ ਨੌਕਰੀ ਆਸਾਨੀ ਨਾਲ ਮਿਲ਼ ਗਈ,ਤੇ ਅਲਫ਼ ਨੂੰ ਲਿਖਣ ਦਾ ਸ਼ੌਕ ਸੀ, ਉਸਨੂੰ ਇੱਕ ਅਖਬਾਰ ਵਿੱਚ ਕੰਮ ਮਿਲ ਗਿਆ, ਦੋਵੇਂ ਜਾਣੇ ਬਹੁਤ ਖੁਸ਼ ਸਨ, ਦੋਵਾਂ ਨੇ ਰਲ਼ ਕੇ ਵਿਆਹ ਕਰ ਲਿਆ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਬੁਲਾਇਆ, ਦੋਵੇਂ ਜਾਣੇ ਇੱਕ ਕਰਾਏ ਦਾ ਮਕਾਨ ਲੈ ਕੇ ਰਹਿਣ ਲੱਗੇ, ਅਲਫ਼ ਦਾ ਸੁਪਨਾ ਸੀ ਕਿ ਉਹ ਇੱਕ ਆਪਣਾ ਘਰ ਖਰੀਦਣ,ਦੀਪ ਨੇ ਅਲਫ਼ ਦਾ ਇਹ ਸੁਪਨਾ ਪੂਰਾ ਕਰਨ ਤੇ ਪੂਰਾ ਜ਼ੋਰ ਲਗਾ ਦਿੱਤਾ,ਅਖੀਰ ਉਹਨਾਂ ਨੇ ਘਰ ਵੇਖਣੇ ਸ਼ੁਰੂ ਕਰ ਦਿੱਤੇ, ਸ਼ਹਿਰ ਦੇ ਬਾਹਿਰ ਇੱਕ ਹਰਿਆਵਲੀ ਜਿਹੀ ਜਗਾਹ ਤੇ ਇੱਕ ਛੋਟੀ ਜਿਹੀ ਕਲੋਨੀ ਸੀ, ਜਿੱਥੇ ਇੱਕ ਮਕਾਨ ਬਹੁਤ ਲੰਮੇ ਸਮੇਂ ਤੋਂ ਬੰਦ ਸੀ,ਤੇ ਵਿਕਾਊ ਵੀ ਸੀ, ਕਿਸੇ ਨੂੰ ਕੁਝ ਨਹੀਂ ਸੀ ਪਤਾ ਇਸਦਾ ਅਸਲੀ ਮਾਲਕ‌ ਕੌਂਣ ਹੈ,ਪਰ ਜਿਸ ਨੇ ਸਾਨੂੰ ਦੱਸਿਆ ਸੀ, ਅਸੀਂ ਉਸਦੇ ਨਾਲ ਗੱਲ ਕੀਤੀ ਇਸਨੇ ਸਾਨੂੰ ਬਹੁਤ ਘੱਟ ਪੈਸਿਆਂ ਵਿੱਚ ਇਹ‌ ਮਕਾਨ ਖਰੀਦਣ ਦਾ ਆਫਰ ਦਿੱਤਾ, ਇਸਦੀ‌ ਵਜਾਹ ਇਸ ਸੀ ਕਿ ਅਸੀਂ ਦੋਵੇਂ ਅਨਾਥ ਸਾਂ ਤੇ ਅੱਗੋਂ ਉਹ ਵੀ ਅਨਾਥ ਸੀ, ਅਸੀਂ ਉਹ ਘਰ ਖਰੀਦ ਲਿਆ, ਮੈਂ ਤੇ ਦੀਪ ਅਸੀਂ ਦੋਵੇਂ ਬਹੁਤ ਖੁਸ਼ ਸਾਂ, ਅਸੀਂ ਜਿਸ ਮਕਾਨ ਵਿਚ ਰਹਿੰਦੇ ਸਾਂ, ਉਸਦਾ ਮਹੀਨਾ ਖਤਮ ਹੋਣ ਵਿੱਚ ਅਜੇ...

ਇੱਕ ਹਫ਼ਤਾ ਪਿਆ ਸੀ,ਜਿਸ ਕਰਕੇ ਅਸੀਂ ਕੰਮ ਤੋਂ ਆਕੇ ਪਹਿਲਾਂ ਇਸ ਕੰਮ ਨੂੰ ਦੋ ਤਿੰਨ ਦਿਨਾਂ ਵਿਚ ਚੰਗੀ ਤਰ੍ਹਾਂ ਸਾਫ਼ ਕਰਨ ਦੀ ਸਲਾਹ ਬਣਾਈ,

ਜਦੋਂ ਅਸੀਂ ਦਰਵਾਜ਼ਾ ਖੋਲ੍ਹਿਆ ਤਾਂ ਵੇਖਿਆ ਕਿ ਮਕਾਨ ਅਜੇ ਵੀ ਬਹੁਤ ਹੀ ਜ਼ਿਆਦਾ ਖੂਬਸੂਰਤ ਪਿਆ ਸੀ, ਥੋੜ੍ਹੇ ਬਹੁਤ ਜਾਲੇ ਜ਼ਰੂਰ ਲੱਗ ਗਏ ਸਨ, ਪਰ ਫਿਰ ਵੀ‌‌ ਬਹੁਤ ਵਧੀਆ ਸੀ,‌ਮੈਂ ਦੀਪ ਨੂੰ ਕਿਹਾ ਕਿ ਮੈਨੂੰ ਏਦਾਂ ਲੱਗ ਰਿਹਾ ਹੈ ਜਿਦਾਂ ਇਹ ਪਿਛਲੇ ਜਨਮ ਵਿੱਚ ਆਪਣਾ ਹੀ ਘਰ ਹੋਵੇ, ਜਿਵੇਂ ਮੈਂ ਏਥੇ ਪਹਿਲਾਂ ਵੀ ਕਈ ਪਲ਼ ਗੁਜ਼ਾਰੇ ਹੋਣ, ਦੀਪ ਬੋਲਿਆ..ਕਮਲ਼ੀ ਨਾ ਹੋਵੇ ਤਾਂ, ਐਦਾਂ ਦਾ ਕੁਝ ਨਹੀਂ ਹੁੰਦਾ,‌ਮੈਂ ਕਿਹਾ ਠੀਕ ਆ, ਅਸੀਂ ਸਫ਼ਾਈ ਕਰਨੀਂ ਸ਼ੁਰੂ ਕਰ ਦਿੱਤੀ, ਇੱਕ ਕਮਰੇ ਵਿਚ ਕਾਫ਼ੀ ਸਾਰੀਆਂ ਕਿਤਾਬਾਂ ਪਈਆਂ ਸੀ, ਜਿਹਨਾਂ ਦੇ ਉੱਪਰ ਹੀ ਇੱਕ ਡਾਇਰੀ ਖੁੱਲ੍ਹੀ ਹੋਈ ਪਈ ਸੀ, ਤੇ ਨਾਲ ਹੀ ਇਕ ਪੈੱਨ ਪਿਆ ਸੀ, ਮੈਂ ਦੀਪ ਨੂੰ ਹਾਕ ਲਗਾਈ ਦੀਪ ਉਰੇ ਆਓ, ਕੁਝ ਵਿਖਾਵਾਂ,ਯਰ ਕੀ ਆ…ਆ ਕੀ ਉਏ, ਕੋਈ ਐਦਾਂ ਆਪਣੀ ਡਾਇਰੀ ਖੁੱਲ੍ਹੀ ਕਿਉਂ ਛੱਡੇਗਾ, ਮੈਂ ਡਾਇਰੀ ਚੁੱਕੀ ਤੇ ਰੇਤਾ ਸਾਫ ਕਰਿਆ ਅਸੀਂ ਦੋਵੇਂ ਕੋਲ਼ ਥੱਲੇ ਹੀ ਕੰਧ ਦੀ ਢੂੰਹ ਲਾ‌ ਬੈਠ ਗਏ, ਡਾਇਰੀ ਦੇ ਉੱਪਰ ਲਿਖਿਆ ਸੀ ਤੂੰ ਤੇ ਮੈਂ…  ਜਦੋਂ ਅਸੀਂ ਡਾਇਰੀ ਖੋਲੀ ਉਸ ਵਿਚ ਇੱਕ ਤਸਵੀਰ ਸੀ ਜੋ ਕਿ ਸੁਖ ਤੇ ਅਲਫ਼ਨੂਰ ਦੀ ਸੀ, ਮੈਂ ਪੜ੍ਹਨੀ ਸ਼ੁਰੂ ਕੀਤੀ, ਮੈਂ ਜਿਵੇਂ ਜਿਵੇਂ ਪੜਦੀ ਗਈ, ਓਦਾਂ ਹੀ ਉਸਦੇ ਵਿਚ ਉਤਰਦੀ ਗਈ, ਅਸੀਂ ਅੱਧੀ ਡਾਇਰੀ ਪੜ ਦਿੱਤੀ, ਟਾਇਮ ਕਾਫ਼ੀ ਜ਼ਿਆਦਾ ਹੋ ਚੁੱਕਿਆ ਸੀ, ਸਾਨੂੰ ਦੋਵਾਂ ਨੂੰ ‌ਬੜੀ‌ ਭੁੱਖ ਲੱਗੀ ਹੋਈ ਸੀ,ਐਨਾ ਟਾਇਮ ਹੈ ਨਹੀਂ ਸੀ ਕਿ ਘਰ ਜਾ ਕੇ ਖਾਣਾਂ ਤਿਆਰ ਕਰਿਆ ਜਾਏ ਇਸ ਲਈ ਅਸੀਂ ਇੱਕ ‌ਹੋਟਲ ਤੇ ਰੁੱਕ ਗਏ, ਅਸੀਂ ‌ਆਡਰ ਬੁੱਕ ਕਰਵਾ ਦਿੱਤਾ ਤੇ ਉਸ ਡਾਇਰੀ ਵਿਚਲੀ ਅਲਫ਼ ਦੀਆਂ ਗੱਲਾਂ ਕਰਨ ਲੱਗੇ,ਦੀਪ ਮੈਨੂੰ ਜਾਣ‌ ਬੁੱਝ ਕੇ ਕਹਿਣ‌ ਲੱਗਾ ਕਿ ਅਲਫ਼ ਮੈਨੂੰ ਤਾਂ ਲੱਗਦਾ ਇਹ ਤੇਰਾ ਦੂਸਰਾ ਜਨਮ‌ ਹੈ, ਤੂੰ ਯਾਦ ਕਰਨ ਦੀ‌ ਕੋਸ਼ਿਸ਼ ਕਰ ਕੀ ਪਤਾ ਕੁਝ ਯਾਦ ਆ ਜਾਵੇ,ਦੀਪ ਮਜ਼ਾਕ ਨਹੀਂ ਆ ਤੁਸੀਂ ਐਵੇਂ ਸੋਚੋ, ਉਹ ਅਲਫ਼ ਜਵਾਂ ਮੇਰੇ ਵਰਗੀ ਹੀ ਸੀ,ਪਰ ਉਹ ਦੋਂਵੇ ਹੈ ਕੌਣ ਸੀ ਤੇ ਹੁਣ ਕਿੱਥੇ ਨੇ, ਤੇ ਹੁਣ ਕਿੱਥੇ ਰਹਿੰਦੇ ਨੇ,
ਦੀਪ : ਅਲਫ਼ ਯਰ ਤੂੰ ਜ਼ਿਆਦਾ ਨਾ ਸੋਚ,‌ਖਾਣਾਂ ਖਾ ਲੈ ਪਹਿਲਾਂ
ਅਲਫ਼ : ਹਾਂ, ਖਾ ਲੈਂਣੀ ਆਂ,ਪਰ ਮੈਨੂੰ ਐਵੇਂ ਕਿਉਂ ਲੱਗਦਾ ਆਪਣਾ ਕੋਈ ਰਿਸ਼ਤਾ ਹੈ ਇਹਨਾਂ ਨਾਲ
ਦੀਪ : ਇਹ ਤੇ ਨਹੀਂ ਪਤਾ,ਪਰ ਤੂੰ ਉਹੀ ਅਲਫ਼ ਹੈ
ਅਲਫ਼ : ਮੈਨੂੰ ਨਹੀਂ ਲਗਦਾ ਤੁਸੀਂ ਸੀਰੀਅਸ ਹੋ ਕੇ ਸੋਚੋਗੇ
ਦੀਪ : ਚੱਲੋ ਜਲਦੀ‌ ਜਲਦੀ‌ ਖਾਣਾਂ ਖ਼ਤਮ ਕਰੋ ਨੀਂਦ ਬਹੁਤ ਆ ਰਹੀ ਆ
ਅਲਫ਼ : ਹਾਂ ਜੀ
ਦੀਪ : ਸਵੇਰੇ ਕੰਮ ਤੇ ਵੀ ਜਾਣਾਂ ਹੈ

ਦੀਪ ਨੂੰ ਇਹ ਸਭ‌ ਸੋਚ ਕੇ ਹੈਰਾਨ ਸੀ ਕਿ ਉਹ ਅਲਫ਼ ਦੀ ਤਸਵੀਰ ਬਿਲਕੁਲ ਅਲਫ਼ਨੂਰ ਨਾਲ ਕਿਵੇਂ ਮਿਲ਼ਦੀ ਹੈ,ਪਰ ਉਸ ਅਲਫ਼ਨੂਰ ਨੂੰ ਇਹ ਗੱਲ ਜ਼ਿਆਦਾ ਸੋਚਣ ਲਈ ਨਹੀਂ ਸੀ ਦੇ ਸਕਦਾ, ਕਿਉਂਕਿ ਜਾਣਦਾ ਕੋਈ ਨਹੀਂ ਸੀ ਉਹ ਕੌਣ‌ ਹੈ, ਅਸੀਂ ਦੋਵੇਂ ਘਰ ਚਲੇ ਗਏ,ਘਰ ਜਾ ਕੇ ਅਸੀਂ ਕੱਪੜੇ ਬਦਲੇ ਤੇ ਸੌਂ ਗਏ, ਸਵੇਰੇ ‌ਦਾ ਅਲਾਰਮ ਵੱਜਿਆ, ਐਵੇਂ ਲੱਗਾ ਅੱਜ‌‌ ਰਾਤ‌ ਹੋਈ ਹੀ ਨਹੀਂ ਸੀ, ਜਲਦੀ ਜਲਦੀ ਅਲਫ਼ ਨੇ ਖਾਣਾ ਬਣਾਇਆ ਤੇ ਮੈਂ ਤਿਆਰ ਹੋਣ ਲੱਗ ਗਿਆ, ਉਸਤੋਂ ਬਾਅਦ ਉਹ ਤਿਆਰ ਹੋਣ ਲੱਗ ਗਈ ਮੈਂ ਬਾਕੀ ਸਾਰਾ ਕੰਮ ਕਰ ਦਿੱਤਾ, ਅਸੀਂ ਰੋਜ਼ ਵਾਂਗ ਸੱਤ ਵਜੇ ਨੂੰ ਕੰਮ‌ ਨਿਕਲ਼ ਗਏ , ਮੈਂ ਅਲਫ਼ ਨੂੰ ਉਸਦਾ ਹਾਲ ਪੁੱਛਣ ਲਈ ਚਾਰ ਪੰਜ ਵਾਰ ਫ਼ੋਨ ਕੀਤਾ, ਉਸਨੇ ਆਖਰੀ ਕਾੱਲ ਤੇ ਕਿਹਾ ਕਿ ਕੀ ਗੱਲ ਅੱਜ ਐਨੇ ਫੋਨ ਕਰ ਰਹੇ ਹੋ, ਮੈਂ ਕਿਹਾ ਬੱਸ ਐਦਾਂ ਹੀ ,ਅੱਛਾ ਲੱਗ ਨਹੀਂ ਰਿਹਾ, ਅਸੀਂ ਸਾਢ਼ੇ ‌ਪੰਜ ਦੋਵੇਂ ਘਰ‌ ਪਹੁੰਚ ਗਏ, ਕੱਪੜੇ ਬਦਲ ਥੋੜ੍ਹਾ ਆਰਾਮ ਕਰ, ਅਲਫ਼ ਨੇ ਡਾਇਰੀ ਫੇਰ ਚੁੱਕ ਲਈ ਮੈਂ ਅਲਫ਼ ਨੂੰ ਕਿਹਾ ਕਿ ਡਾਇਰੀ ਮੈਂ ਪੜ੍ਹਾਂਗਾ ਇਸ ਵਾਰ, ਮੈਂ ਪੜ੍ਹਨੀ ਸ਼ੁਰੂ ਕੀਤੀ ਉਸ ਵਿਚ ਸੁਖ ਦੇ ਘਰ ਦਾ ਪਤਾ ਮਿਲਿਆ ਤੇ ਅਲਫ਼ ਦੇ ਦਾ ਵੀ, ਅਸੀਂ ਜਲਦੀ ਜਲਦੀ ਫ਼ੋਨ ਵਿਚ ਤਸਵੀਰ ਖਿੱਚ ਲਈ ਅਸੀਂ ਡਾਇਰੀ ਪੂਰੀ ਪੜ ਦਿੱਤੀ ਜਿੱਥੋਂ ਸਾਨੂੰ ਪਤਾ ਲੱਗਾ ਕਿ ਅਲਫ਼ ਨੂੰ ਕੋਈ ਭਿਆਨਕ ਬਿਮਾਰੀ ਹੋ ਗਈ‌ ਸੀ, ਜਿਸ ਕਰਕੇ ਉਸਨੇ ਖੁਦ ਨੂੰ ਹਸਪਤਾਲ ਦਾਖਲ ਕਰਵਾਉਣ ਲਈ ਚਲੀ ਗਈ,ਪਰ ਇਸ ਗੱਲ ਦਾ ਸੁਖ ਨੂੰ ਨਹੀਂ ਸੀ ਪਤਾ, ਡਾਕਟਰਾਂ ਨੇ ਉਸ ਕੋਲੋਂ ਐਨਾ ਪੈਸਾ ਮੰਗਿਆ ਕਿ ਉਸਨੂੰ ਇਹ ਘਰ ਵੇਚਣਾ ਪਿਆ,ਪਰ ਉਸਨੇ ਜਿਸ ਨੂੰ ਇਹ ਘਰ ਵੇਚਿਆ ਸੀ ਉਸਨੂੰ ਕਿਹਾ ਸੀ ਕਿ ਇਹ ਘਰ ਉਹ ਕਦੇ ਵੀ ਕਿਸੇ ਨੂੰ ਕਰਾਏ ਉੱਪਰ ਨਾ ਦੇਣ , ਡਾਇਰੀ ਪੜ ਕੇ ਸਾਨੂੰ ਦੋਵਾਂ ਨੂੰ ਬਹੁਤ ਅਜ਼ੀਜ਼ ਮਹਿਸੂਸ ਹੋਇਆ ਕਿਉਂਕਿ ਉਹ‌ ਇੱਕ ਦੂਜੇ ਨੂੰ ਐਨਾ ਜ਼ਿਆਦਾ ਪਿਆਰ ਕਰਦੇ ਸਨ,ਪਰ ਕਿਸਮਤ ਤੇ ਹੱਥਾਂ ਦੀਆਂ ਲੀਕਾਂ ਨੇ ਉਹਨਾਂ ਨੂੰ ਇੱਕ ਨਾ ਹੋਣ ਦਿੱਤਾ, ਅਸੀਂ ਡਾਇਰੀ ਵਿੱਚੋਂ ਮਿਲੇ ਪਤੇ ਨੈੱਟ ਉੱਪਰ ਵੇਖੇ ਸਾਨੂੰ ਦੋਵੇਂ ਸਹੀ ਪਤੇ ਮਿਲ ਗਏ, ਅਲਫ਼ਨੂਰ ਦਾ ਪਿੰਡ ਸਾਡੇ ਕੋਲ ਹੀ ਸੀ, ਅਸੀਂ ਐਤਵਾਰ ਨੂੰ ਦੋਵੇਂ ਉਥੇ ਗਏ, ਪਰ ਉਥੇ ਸਾਨੂੰ ਕਿਸੇ ਨੇ ਕੁਝ ਨਾ ਦੱਸਿਆ, ਸਾਨੂੰ ਇਹ ਡਾਇਰੀ ਇੱਕ ਕਹਾਣੀ ਲੱਗਣ‌ ਲੱਗੀ, ਮਹੀਨੇ ਦੇ ਆਖਰੀ ਵਾਰ ਤੇ ਐਤਵਾਰ ਦੀ ਇਸ ਵਾਰ ਛੁੱਟੀ ਸੀ ਤੇ ਅਸੀਂ ਐਤਵਾਰ ਨੂੰ ਨਵੇਂ ‌ਘਰ ਵਿਚ ਸਾਰਾ ਸਮਾਨ ਲੈ ਜਾਣਾ ਸੀ, ਅਸੀਂ ਦੋਵੇਂ ‌ਸ਼ਨੀਵਾਰ ਨੂੰ ਸਵੇਰੇ ਹੀ ਰੇਲਗੱਡੀ ਤੇ ਸੁਖ ਦੇ ਪਿੰਡ ਚਲੇ ਗਏ, ਜਦੋਂ ਅਸੀਂ ਉਥੇ ਜਾ ਪਤਾ ਕੀਤਾ ਤਾਂ ਸਾਨੂੰ ਪਤਾ ਲੱਗਿਆ ਕਿ ਸੁਖ ਦਾ ਘਰ ਖੇਤ ਵਿਚ ਹੈ, ਅਸੀਂ ਉਥੇ ਗਏ ਤਾਂ ਸਾਹਮਣੇ ਇੱਕ ਜਵਾਕ ਖੇਡ ਰਿਹਾ ਸੀ, ਅਲਫ਼ ਨੇ ਪਿਆਰ ਨਾਲ ਉਸਨੂੰ ਪੁੱਛਿਆ ਕਿ ਪੁੱਤ ਤੇਰੇ ਮੰਮੀ ਪਾਪਾ ਕਿੱਥੇ ਨੇ, ਤਾਂ ਉਹ ਅੰਦਰ ਚਲਾ ਗਿਆ, ਅਸੀਂ ਆਵਾਜ਼ ਲਗਾਈ ਤਾਂ ‌ਇੱੱਕ ਸੱਠ ਕੁ ਸਾਲ ਦਾ ਅੰਕਲ ਆਇਆ,
ਅੰਕਲ : ਹਾਂ ਪੁੱਤ ਤੁਹਾਨੂੰ ਪਹਿਚਾਣਿਆ ਨਹੀਂ
ਦੀਪ : ਅੰਕਲ ਜੀ ਅਸੀਂ ਸ਼ਹਿਰੋਂ ਆਏਂ ਆਂ
ਅੰਕਲ : ਆਜੋ ਪੁੱਤ ਬੈਠ ਜਾਓ , ਪਹਿਲਾਂ ਪਾਣੀ ਧਾਣੀ ਪੀ ਲਵੋ, ਫੇਰ ਦੱਸੋ ਕੌਣ ਹੋ
ਅਸੀਂ ਅੰਦਰ ਜਾਂ ਇੱਕ ਸੌਫੇ ਉੱਪਰ‌ ਬੈਠ ਗਏ, ਆਂਟੀ ਵੀ ਆ ਗਏ, ਮੈਂ ਤੇ ਦੀਪ ਨੇ ਸਤਿ ਸ੍ਰੀ ਆਕਾਲ ਬੁਲਾਈ
ਦੀਪ : ਅੰਕਲ ਜੀ ਸਾਨੂੰ ਇਹ ਡਾਇਰੀ ਮਿਲੀ ਸੀ ਜੀ,ਇਸ ਵਿਚ ਸੁਖ ਤੇ ਅਲਫ਼ਨੂਰ ਦੀ ਕਹਾਣੀ ਲਿਖੀ ਹੋਈ ਆ ਜੀ,ਪਤਾ ਨਹੀਂ ਇਹ ਸੱਚ ਹੈ ਜਾਂ ਕਲਪਨਾ
ਅੰਕਲ : ਉਏ ਪੁੱਤਰਾ ਮੇਰੇ ਯਾਰ ਸੀ ਸੁਖ
ਦੀਪ : ਸੱਚੀਂ ਅੰਕਲ ਜੀ, ਫੇਰ ਤੇ ਤੁਸੀਂ ਅਲਫ਼ਨੂਰ ਜੀ ਨੂੰ ਵੀ ਜਾਣਦੇ ਹੋਵੋਗੇ
ਅੰਕਲ : ਹਾਂ ਪੁੱਤ ਚੰਗੀ ਤਰ੍ਹਾਂ, ਇਹਨਾਂ ਹੱਥਾਂ ਹੀ ਦੋਵਾਂ ਦੀ ਢੇਰੀ ਨੂੰ ਆਪਸ ਵਿੱਚ ਮਿਲਾਇਆ‌ ਸੀ
ਦੀਪ : ਉਹਨਾਂ ਦੀ ਮੌਤ ਹੋ ਗਈ ਜੀ
ਅੰਕਲ : ਹਾਂ ਪੁੱਤ ( ਅੰਕਲ ਦੀਆਂ ਅੱਖਾਂ ਵਿਚ ਪਾਣੀ ਆ ਗਿਆ )
ਦੀਪ : ਅੰਕਲ ਜੀ ਸਾਨੂੰ ਸਾਰੀ ਗੱਲ ਦੱਸ ਸਕਦੇ ਹੋ
ਅੰਕਲ : ਜ਼ਰੂਰ ਪੁੱਤ … ਅਲਫ਼ ਤੇ ਸੁਖ ਦੋਵੇਂ ਹੀ ਥੋੜ੍ਹਾ ਬਹੁਤ ਲਿਖ ਲੈਂਦੇ ਸੀ, ਜਿੱਥੋਂ ਦੋਵਾਂ ਦਾ ਆਪਸ ਵਿੱਚ ਰਾਬਤਾ ਬਣਿਆ, ਜਦੋਂ ਸੁਖ ਪਹਿਲੀ ਵਾਰ ਅਲਫ਼ਨੂਰ ਨੂੰ ਮਿਲਣ ਗਿਆ, ਤਾਂ ਮੈਂ ਉਹਦੇ ਨਾਲ ਹੀ ਗਿਆ ਸੀ,ਉਸ ਦਿਨ ਅਲਫ਼ਨੂਰ ਨੇ ਇਹ ਜਾਣਨ ਲਈ ਕਿ ਸੁਖ ਮੈਨੂੰ ਪਹਿਚਾਣਦਾ ਹੈ ਜਾਂ ਨਹੀਂ, ਆਪਣੀ ਸਹੇਲੀ ਨੂੰ ਅਲਫ਼ਨੂਰ ਕਹਿ ਦਿੱਤਾ,ਸੁਖ ਨੇ ਕਦੇ ਅਲਫ਼ਨੂਰ ਨੂੰ ਪਹਿਲਾਂ ਵੇਖਿਆ ਨਹੀਂ ਸੀ,ਜਿਸ ਕਰਕੇ ਉਹ ਪਹਿਚਾਣ ਨਾ ਸਕਿਆ, ਉਸਤੋਂ ਬਾਅਦ ਉਹ ਦੋਵੇਂ ਇੱਕ ਦੂਸਰੇ ਤੋਂ ਦੋ ਸਾਲ ਦੂਰ ਰਹੇ, ਦੋਵਾਂ ਦੇ ਵਿਆਹ ਹੋ ਗਏ, ਦੋਵਾਂ ਦੇ ਬੱਚੇ ਵੀ ਹੋ ਗਏ, ਅਚਾਨਕ ਦੋ ਸਾਲ ਬਾਅਦ ਫੇਰ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਰਾਬਤਾ ਹੋਇਆ ਜਿਸ ਨਾਲ ਉਹ ਦੁਬਾਰਾ ਪੂਰੀ ਤਰ੍ਹਾਂ ਇੱਕ ਹੋ ਗਏ,ਸੁਖ ਨੂੰ ਬਲੱਡ ਕੈਂਸਰ ਸੀ , ਸਰੀਰਕ ਸੰਬੰਧ ਬਣਨ ਕਾਰਨ ਇਹ ਅਲਫ਼ਨੂਰ ਨੂੰ ਵੀ ਹੋ ਗਿਆ,ਨਾ ਇਹ ਅਲਫ਼ਨੂਰ ਨੂੰ ਪਤਾ ਸੀ ਤੇ ਨਾ ਹੀ ਸੁਖ ਨੂੰ , ਸਿਰਫ਼ ਇਹ ਗੱਲ ਸੁਖ ਦੀ ਘਰਵਾਲੀ ਚੰਨਨ ਨੂੰ ਪਤਾ ਸੀ,ਪਰ ਉਸਨੇ ਇਹ ਸੁਖ ਨੂੰ ਵੀ ਨਹੀਂ ਸੀ ਦੱਸਿਆ ਕਿਉਂਕਿ ਸੁਖ ਅਲਫ਼ਨੂਰ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤੇ ਚੰਨਨ ਨੂੰ ਬਿਲਕੁਲ ਵੀ ਨਹੀਂ,ਬਸ ਇਤਫ਼ਾਕ ਹੋਇਆ ਮੈਂ ਅੰਮ੍ਰਿਤਸਰ ਆਪਣੀ ਭੂਆ ਕੋਲ ਗਿਆ, ਜਿੱਥੇ ਅਲਫ਼ਨੂਰ ਦਾਖ਼ਲ ਸੀ,ਉਹ ਮੇਰੀ ਭੂਆ ਦਾ ਹਸਪਤਾਲ ਸੀ, ਜਦੋਂ ਮੈਨੂੰ ਪਤਾ ਲੱਗਾ ਕਿ ਇਹ ਅਲਫ਼ਨੂਰ ਹੈ, ਮੈਂ ਸੁਖ ਨੂੰ ਦੱਸ‌ ਦਿੱਤਾ, ਸੁਖ ਸ਼ਾਮ ਤੀਕ ਹੀ ਮੇਰੇ ਕੋਲ ਓਥੇ ਪੁੱ‌ਜ ਗਿਆ, ਜਦੋਂ ਨੂੰ ਸੁਖ ਉਥੇ ਪਹੁੰਚਿਆ ਉਦੋਂ ਨੂੰ ਅਲਫ਼ਨੂਰ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੀ ਸੀ,ਉਹ ਅਲਫ਼ ਨੂੰ ਸਿਰਫ਼ ਵੇਖ ਤੇ ਛੂਹ ਹੀ ਸਕਿਆ ਉਸ ਨਾਲ ਕੋਈ ਗੱਲ ਨਾ ਕਰ ਸਕਿਆ, ਉਸੇ ਰਾਤ ਹੀ ਨੌਂ ਵਜੇ ਅਲਫ਼ ਦੀ ਮੌਤ ਹੋ ਗਈ ਜਦੋਂ ਹੀ ਡਾਕਟਰ ਨੇ ਸਾਨੂੰ ਅਲਫ਼ ਦੀ ਮੌਤ ਬਾਰੇ ਦੱਸਿਆ ਨਾਲ ਦੀ ਨਾਲ ਹੀ ਸੁਖ ਦੀ ਵੀ ਮੌਤ ਹੋ ਗਈ, ਮੇਰੇ ਵੇਖਦੇ ਵੇਖਦੇ ਦੋਵੇਂ ਪਲ਼ ਵਿਚ ਹੀ ਅੰਬਰ ਦਾ ਤਾਰਾ ਬਣ ਗਏ

ਦੀਪ ਤੇ ਅਲਫ਼ ਦੋਵੇਂ ਇੱਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਸਨ, ਬਹੁਤ ਹੀ ਜ਼ਿਆਦਾ ਦੁੱਖ ਹੋ ਰਿਹਾ ਸੀ ਸੁਣ ਕੇ
ਦੀਪ : ਅੰਕਲ ਸੀ ਸੱਚੀਂ ਸੁਣ ਕੇ ਬਹੁਤ ਜ਼ਿਆਦਾ ਦਿਲ ਨੂੰ ਮਹਿਸੂਸ ਹੋ ਰਿਹਾ ਤੇ ਜਿਸ ਨੇ ਇਹ ਆਪਣੇ ਉੱਪਰ ਹੰਢਾਇਆ, ਅੱਲ੍ਹਾ ਖ਼ੈਰ ਕਰੇ
ਅੰਕਲ : ਪੁੱਤ ਵੈਸੇ ਤੁਹਾਨੂੰ ਇਹ ਡਾਇਰੀ ਕਿੱਥੋਂ ਮਿਲੀ
ਦੀਪ : ਅੰਕਲ ਸੀ ਅਸੀਂ ਇੱਕ ਘਰ ਖ਼ਰੀਦਿਆ ਉਥੋਂ ਮਿਲ਼ੀ
ਅੰਕਲ : ਉਹ ਅਲਫ਼ਨੂਰ ਦਾ ਆਪਣਾ ਘਰ ਸੀ
ਦੀਪ : ਅੰਕਲ ਜੀ ਇੱਕ ਗੱਲ ਪੁੱਛਾਂ
ਅੰਕਲ : ਹਾਂ ਪੁੱਤ ਪੁੱਛ
ਦੀਪ : ਸੁਖ ਦੀ ਘਰਵਾਲੀ ਹੁਣ ਕਿੱਥੇ ਆ ਤੇ ਦੋਵਾਂ ਦੇ ਬੱਚੇ
ਅੰਕਲ : ਪੁੱਤ ਸੁਖ ਦੀ ਘਰਵਾਲੀ ਆਪਣੇ ਪੇਕੇ ਚਲੀ ਗਈ ਸੀ ਤੇ ਉਸਨੇ ਹੋਰ ਵਿਆਹ ਕਰਵਾ ਲਿਆ,ਤੇ ਸੁਖ ਦੀ‌ ਬੇਟੀ ਜਿਸਦਾ ਨਾਂ ਅਲਫ਼ਨੂਰ ਸੀ, ਉਸਨੂੰ ਸੁਖ ਦੇ ਮਾਂ ਬਾਪ ਦੀ‌ ਮੌਤ ਤੋਂ ਬਾਅਦ ਮੈਂ ਆਪਣੇ ਘਰ ਲੈ ਆਇਆ ਸੀ, ਪੁੱਤ ਮੇਰਾ ਆਪਣਾ ਪਰਿਵਾਰ ਵੀ ਸੁਖ ਨਾਲ ਕਾਫ਼ੀ ‌ਵੱਡਾ ਸੀ,ਤੇ ਕਮਾਈ ਐਨੀ ਹੈ ਨਹੀਂ ਸੀ,ਜਿਸ ਕਰਕੇ ਮੈਂ ਅਲਫ਼ਨੂਰ ਨੂੰ ਆਨਾਥ ਆਸ਼ਰਮ ਛੱਡ ਆਇਆ ਸੀ
ਦੀਪ : ਜੀ ਅੰਕਲ ਜੀ ਤੇ ਜੋ ਅਲਫ਼ਨੂਰ ਦਾ ਬੇਟਾ ਜਾਂ ਬੇਟੀ ਸੀ ਉਹ
ਅੰਕਲ : ਪੁੱਤ ਅਲਫ਼ਨੂਰ ਦੇ ਬੇਟਾ ਸੀ ਜਿਸਦਾ ਨਾਂ ਮੈਨੂੰ ਲੱਗਦਾ ਦੀਪ ਸੀ, ਅਲਫ਼ਨੂਰ ਉਸਨੂੰ ਆਪਣੇ ਪਿੰਡ ਛੱਡ ਆਈ ਸੀ,ਪਰ ਉਸ ਬਾਰੇ ਮੈਨੂੰ ਕੁਝ ਨਹੀਂ ਪਤਾ

ਅਲਫ਼ਨੂਰ ਨੇ ਰੋਣਾ ਸੁਰੂ ਕਰ ਦਿੱਤਾ ਮੈਂ ਆਪਣੇ ਮੋਢੇ ਤੇ ਸਿਰ ਰੱਖ ਕੇ ਚੁੱਪ ਕਰਵਾਉਣ ਲੱਗਾ ਤੇ ਐਨੇ ਵਿਚ ਅੰਟੀ ਜੀ ਕੋਲ ਆ ਬੈਠੇ ਤੇ ਅਲਫ਼ਨੂਰ ਨੂੰ ਸਮਝਾਉਣ ਲੱਗੇ

ਅੰਕਲ : ਪੁੱਤ ਤੈਨੂੰ ਕੀ ਹੋਇਆ ਤੂੰ ਕਿਉਂ ਰੋ ਰਹੀ ਆਂ

ਦੀਪ : ਅੰਕਲ ਜੀ ਦਰਅਸਲ ਗੱਲ ਇਹ ਹੈ ਕਿ ਅਸੀਂ ਦੋਵੇਂ ਹੀ‌ ਅਨਾਥ ਹਾਂ ਤੇ ਇਹਨਾਂ ਦਾ ਨਾਮ ਵੀ‌ ਅਲਫ਼ਨੂਰ ਹੀ ਹੈ,ਤੇ ਮੇਰਾ ਦੀਪ ਹੈ, ਅਸੀਂ ਦੋਵੇਂ ਇੱਕ ਦੂਜੇ ਨੂੰ ਆਸ਼ਰਮ ਵਿਚ ਹੀ ਮਿਲ਼ੇ ਸੀ

ਅੰਕਲ : ਪੁੱਤ ਤੁਹਾਡੇ ਨੈਣ ਨਕਸ਼ ਤੋਂ ਹੀ ਪਤਾ ਲੱਗ ਗਿਆ ਸੀ ਮੈਨੂੰ ਕਿ ਤੁਸੀਂ ਹੀ ਹੋ, ਤਾਂ ਹੀ ਤਾਂ ਮੈਂ ਬਿਨਾਂ ਨਾਂ ਥੇਹ ਸਿੱਧਾ ਅੰਦਰ ‌ਆ ਬੈਠਣ‌ ਲਈ ਕਹਿ ਦਿੱਤਾ… ਪੁੱਤ ਤੁਹਾਨੂੰ ਦੋਵੇਂ ਇੱਕਠਿਆਂ ਨੂੰ ਬੈਠੇ ਵੇਖ ਕੇ ਮੈਨੂੰ ਐਦਾਂ ਲੱਗ ਰਿਹਾ ਹੈ ਕਿ ਜਿਵੇਂ ਅਲਫ਼ਨੂਰ ਤੇ ਸੁਖ ਇੱਕਠੇ ਬੈਠੇ ਹੋਣ….

ਸਾਨੂੰ ਦੋਵਾਂ ਨੂੰ ਬਹੁਤ ਖੁਸ਼ ਮਿਲ਼ੀ ਤੇ ਦੁੱਖ ਵੀ ਹੋਇਆ,ਪਰ ਸਾਡਾ ਮਿਲਣਾਂ ਸਾਡੇ ਖ਼ੂਨ ਪੈਦਾ ਹੋਣ‌ ਨਾਲ ਹੀ ਤੈਅ ਹੋਇਆਂ ਸੀ,ਉਸ ਦਿਨ ਤੋਂ ਬਾਅਦ ਅਸੀਂ ਉਸ ਅੰਕਲ ਨੂੰ ਹੀ ਆਪਣਾ ਮਾਂ ਬਾਪ ਸਮਝਿਆ ਤੇ ਉਹਨਾਂ ਨੂੰ ਸਮੇਂ ਸਮੇਂ ਤੇ ਮਿਲ਼ਦੇ ਰਹਿਣੇ ਆਂ, ਮੈਂ ਹੁਣ ਅਲਫ਼ ਨੂੰ ਅਕਸਰ ਆਖ ਦੇਣਾਂ ਹਾਂ ਕਿ ਅਲਫ਼ ਤੂੰ ਹੁਣ ਵੀ ਡਾਇਰੀ ਲਿਖਿਆ ਕਰ ਕੀ ਪਤਾ ਆਪਾਂ ਅਗਲੇ ਜਨਮ ਵਿਚ ਫੇਰ ਤੋਂ ਇੱਕ ਹੋ ਕੇ ਮਿਲ਼ੀਏ

ਅਲਫ਼ ਅਕਸਰ ਦੀਪ ਨੂੰ ਪੁੱਛਿਆ ਕਰਦੀ ਸੀ ਕਿ ਭਲਾਂ ਐਨੇ ਜਾਣਿਆਂ ਵਿਚੋਂ ਤੁਹਾਨੂੰ ਮੈਂ ਹੀ ਚੰਗੀ ਕਿਉਂ ਲੱਗਦੀ ਆਂ, ਦੀਪ ਇੱਕ ਕੀ ਗੱਲ ਬੋਲਦਾ ਸੀ ਕਿ ਕੀ ਪਤਾ ਸਾਡਾ ਕੋਈ ਅਤੀਤ ਦਾ ਰਿਸ਼ਤਾ ਹੋਵੇ, ਅਖੀਰ ਉਹੀ ਹੋਇਆ…

ਦਿਨ ਤੇ ਜਿਵੇਂ ਰਾਤ ਵੇ ਸੱਜਣਾ
ਚੁੱਪ ਤੇ ਜਿਵੇਂ ਬਾਤ ਵੇ ਸੱਜਣਾ
ਤੇਰੇ ਨਾਲ ਉੱਡਦੇ ਇੱਤਰ
ਤੇਰੇ ਬਿਨ ਖ਼ਾਕ ਵੇ ਸੱਜਣਾਂ
ਤੂੰ ਹੈਂ ਦੇਹ ਵੇ ਸਾਡੀ ,
ਤੇ ਤੂੰ ਹੈਂ ਸਾਡੀ ਰੂਹ
ਮੁੱਕਦੀ ਗੱਲ ਏਥੇ ਆ ਕੇ
ਸਾਡਾ ਤਾਂ ਸਭ ਕੁਝ ਤੂੰ…

ਤੇਰੇ ਕਰਕੇ ਸਾਹ ਨੇ ਚੱਲਦੇ
ਹਵਾਵਾਂ ਤਾਂ ਇੱਕ ਭਰਮ ਨੇ
ਸਾਨੂੰ ਤੇ ਉਹ ਲੱਗਣ‌ ਮਿੱਠੇ
ਤੇਰੇ ਜੋ ਵੀ ਬੋਲ ਗਰਮ ਨੇ
ਤੇਰੇ ਨਾਲ ਤੁਰਦੇ ਐਦਾਂ
ਜਿਦਾਂ ਪੌਣਾਂ ਦੇ ਸੰਗ ਲੂੰ
ਮੁੱਕਦੀ ਗੱਲ ਏਥੇ ਆ ਕੇ
ਸਾਡਾ ਤਾਂ ਸਭ ਕੁਝ ਤੂੰ…

ਜਨਮਾਂ ਤੋਂ ਤੇਰੇ ‌ਮੁਰੀਦੇ
ਕਿਸੇ ਵੱਲ ਤੱਕਣਾਂ ਕੀ
ਸਾਰੀ ਗੱਲ ਰੱਖੀ ਫੋਲ ਕੇ
ਉਹਲੇ ਤੇਰੇ ਤੋਂ ਰੱਖਣਾ ਕੀ
ਜੇ ਮੈਂ ਫਿਰਨੀ ਕੱਚੇਂ ਪਿੰਡਾਂ ਦੀ
ਤੇ ਤੂੰ ਉਹਦੀ‌ ਸੱਜਣਾ ਆਖ਼ਰੀ ‌ਯੂ
ਮੁੱਕਦੀ ਗੱਲ ਏਥੇ ਆ ਕੇ
ਸਾਡਾ ਤਾਂ ਸਭ ਕੁਝ ਤੂੰ…

ਚੰਨ ਵੱਲ ਵੀ ਤੱਕਣਾ ਛੱਡਦਾ
ਜਦ ਹੈ ਤੈਨੂੰ ਤੱਕਿਆ
ਪੁੱਛੀਂ ਕਦੇ ਦਿਲ ਆਪਣੇ ਨੂੰ
ਕਿੱਥੇ ਹੈ ਸੁਖ ਨੂੰ ਰੱਖਿਆ
ਫੁੱਲ ਜਿਹੀ ਸੋਹਲ ਤੂੰ ਅੜੀਏ
ਜਦ ਪਿੰਜ ਕੇ ਰੱਖੀ ਰੂੰ
ਮੁੱਕਦੀ ਗੱਲ ਏਥੇ ਆ ਕੇ
ਸਾਡਾ ਤਾਂ ਸਭ ਕੁਝ ਤੂੰ…

ਮੈਂ ਫੇਰ ਦੁਬਾਰਾ ਉਹੀ ਗੱਲ ਕਹਾਂ ਗਾ… ਏਥੇ ਕੋਈ ਨਾ ਮਿਲ਼ਦਾ ਆਪੇ ਰੱਬ ਮਿਲਾਉਂਦਾ ਏ

****

ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏

ਨੋਟ : ਜਲਦੀ ਹੀ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼, ਇੱਕ ਨਵੀਂ ਸ਼ੁਰੂਆਤ ( ਕਾਵਿ-ਸੰਗ੍ਰਹਿ ) ਕਿਤਾਬ ਰਾਹੀਂ ਤੁਹਾਡੇ ਰੁਬਰੂ ਹੋ ਰਹੀ ਆ,ਆਸ ਹੈ ਤੁਸੀਂ ਸਾਡੀਆਂ ਇਹਨਾਂ ਕਹਾਣੀਆਂ ਵਾਂਗ ਇਸ ਕਿਤਾਬ ਨੂੰ ਵੀ ਪਿਆਰ ਦੇਵੋਂਗੇ,ਇਸ ਕਿਤਾਬ ਬਾਰੇ ਵਧੇਰੇ ਜਾਣਕਾਰੀ ਲਈ ਤੇ ਇਸ ਕਿਤਾਬ ਨੂੰ ਘਰ ਮੰਗਵਾਉਣ ਲਈ, ਤੁਸੀਂ ਹੇਠ ਲਿਖੇ ਨੰਬਰ ਤੇ ਸੰਪਰਕ ਜਾਂ ਮੈਸਜ਼ ਕਰ ਸਕਦੇ ਹੋ ।

✍️ ਸੁਖਦੀਪ ਸਿੰਘ ਰਾਏਪੁਰ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ  ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।

ਸੁਖਦੀਪ ਸਿੰਘ ਰਾਏਪੁਰ (  8699633924 )

ਈ-ਮੇਲ : writersukhdeep@gmail.com

ਇੰਸਟਾਗ੍ਰਾਮ : im_sukhdep

ਮੁੱਲ : 30/-
( Paytm, Google pay, phone pay 👉8699633924 )

...
...



Related Posts

Leave a Reply

Your email address will not be published. Required fields are marked *

4 Comments on “ਇੱਕ ਕਹਾਣੀ ( ਭਾਗ: ਅਖੀਰਲਾ )”

  • can u clear my confusion

  • hlo Sir the story is very is very interesting the second part of the story end when sukh goes to meet alafnoor but the 3rd part of the story start with alfnoor losted

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)