More Punjabi Kahaniya  Posts
ਮੰਦ ਬੁੱਧੀ


ਛੋਟਾ ਬੱਚੇ ਨੇ ਸਕੂਲ ਦੇ ਪ੍ਰਿੰਸੀਪਲ ਦੁਆਰਾ ਦਿੱਤਾ ਕਾਗਜ ਦਾ ਛੋਟਾ ਜਿਹਾ ਨੋਟ ਆਪਣੀ ਮਾਂ ਨੂੰ ਫੜਾਇਆ ਅਤੇ ਪੁੱਛਿਆ ਕੇ ਕੀ ਲਿਖਿਆ ਇਹਦੇ ਵਿਚ ? ਮਾਂ ਨੇ ਖੁਸ਼ੀ ਦੇ ਹੰਜੂ ਵਗਾਉਂਦਿਆ ਕਿਹਾ ਕੇ ਪੁੱਤ ਤੇਰੇ ਸਕੂਲ ਵਾਲੇ ਕਹਿੰਦੇ ਕੇ ਤੂੰ ਬਹੁਤ ਹੋਸ਼ਿਆਰ ਹੈ ਤੇ ਓਹਨਾ ਦੇ ਸਕੂਲ ਦੀ ਪੜਾਈ ਦਾ ਮਿਆਰ ਬਹੁਤ ਥੱਲੇ ਪੱਧਰ ਦਾ ਹੈ !
ਸੋ ਓਹਨਾ ਕਿਹਾ ਕੇ ਤੈਨੂੰ ਕਿਸੇ ਵਧੀਆ ਸਕੂਲ ਵਿਚ ਪਾਇਆ ਜਾਵੇ ਉਹ ਤੈਨੂੰ ਪੜਾਉਣ ਤੋਂ ਅਸਮਰਥ ਹਾਂ !
ਬੱਚਾ ਵੱਡਾ ਹੋ ਗਿਆ ਤੇ ਮਾਂ ਇੱਕ ਦਿਨ ਰੱਬ ਨੂੰ ਪਿਆਰੀ ਹੋ ਗਈ !
ਇੱਕ ਦਿਨ ਮਾਂ ਦੀਆਂ ਪੁਰਾਣੀਆਂ ਚੀਜਾਂ ਫਰੋਲ ਰਿਹਾ ਸੀ ਕੇ ਓਹੀ ਬਚਪਨ ਵਾਲਾ ਸਕੂਲੋਂ ਲਿਆਂਦਾ ਕਾਗਜ ਦਾ ਟੋਟਾ ਦਿਸ ਪਿਆ …ਪੜਿਆ ਤੇ ਵਿਚ ਲਿਖਿਆ ਸੀ ਕੇ ਅਸੀਂ ਇਸ ਮੰਧ -ਬੁੱਧੀ (ਬੋਧਿਕ ਤੌਰ ਤੇ ਕਮਜ਼ੋਰ ) ਵਾਲੇ ਬੱਚੇ ਨੂੰ ਆਪਣੇ ਸਕੂਲ ਵਿਚ ਨਹੀਂ ਰੱਖ ਸਕਦੇ ! ਇਸਨੂੰ ਦੁਬਾਰਾ ਇਸ ਸਕੂਲ ਵਿਚ ਨਾ ਭੇਜਿਆ ਜਾਵੇ !
ਕਾਗਜ ਦਾ ਟੋਟਾ ਆਪਣੇ ਸੀਨੇ ਨਾਲ ਲਗਾ ਲਿਆ ਕਈ ਘੰਟੇ ਰੋਂਦਾ ਰਿਹਾ...

ਤੇ ਫਿਰ ਆਪਣੀ ਡਾਇਰੀ ਵਿਚ ਲਿਖਿਆ ਕੇ ਮਹਾਨ ਸੋਚ ਦੀ ਮਾਲਕ ਇੱਕ ਬਹਾਦੁਰ ਮਾਂ ਨੇ ਆਪਣੀ ਸਿਆਣਪ ਅਤੇ ਹਿੰਮਤ ਨਾਲ ਇੱਕ ਬੋਧਿਕ ਤੌਰ ਤੇ ਕਮਜ਼ੋਰ ਬੱਚੇ ਨੂੰ ਸਦੀ ਦਾ ਮਹਾਨ ਵਿਗਿਆਨੀ ਬਣਾ ਦਿੱਤਾ !
ਸ਼ਾਇਦ ਇਹੀ ਹੁੰਦੀ ਹੈ ਹਾਂ ਪੱਖੀ ਸੋਚ ( positive thinking) ਦੀ ਤਾਕਤ ਜਿਹੜੀ ਕਿਸੇ ਨਕਾਰੇ ਹੋਏ ਨੂੰ ਪਤਾਲ ਚੋਂ ਕੱਢ ਅੰਬਰ ਦਾ ਚਮਕਦਾ ਸਿਤਾਰਾ ਬਣਾ ਦਿੰਦੀ ਹੈ !
ਬਚਪਨ ਵਿਚ ਬੌਧਿਕ ਤੌਰ ਤੇ ਅਪਾਹਜ ਐਲਾਨੇ ਇਸ ਮਹਾਨ ਵਿਗਿਆਨੀ ਦਾ ਨਾਮ ਸੀ ਥੋਮਸ ਐਲਵਾ ਐਡੀਸਨ ..ਜਿਸਨੇ ਬਿਜਲੀ ਦੇ ਬਲਬ ਤੋਂ ਲੈ ਕੇ ਮੂਵੀ ਕੈਮਰੇ ਤੱਕ ਦੀਆਂ ਕਈ ਅਣਗਿਣਤ ਚੀਜਾਂ ਦੀ ਖੋਜ ਕੀਤੀ !
ਮਾਪਿਆਂ ਦੀ ਇਸ ਕਿਸਮ ਦੀ ਖੁੱਲ ਦਿੱਲੀ ਤੇ ਦਲੇਰਾਨਾ ਸੋਚ ਕਈ ਬੱਚਿਆਂ ਨੂੰ ਨੰਬਰ ਘੱਟ ਆਉਣ ਤੇ ਖ਼ੁਦਕੁਸ਼ੀ ਦੇ ਰਾਹ ਤੁਰਨ ਤੋਂ ਰੋਕ ਸਕਦੀ ਹੈ !

Eduਖਾਲਸਾ Welfare

...
...



Uploaded By:Ninder Singh

Related Posts

Leave a Reply

Your email address will not be published. Required fields are marked *

One Comment on “ਮੰਦ ਬੁੱਧੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)