More Punjabi Kahaniya  Posts
ਇਕੱਲਾ ਮੈਂ ਬੇਘਰ


(ਇਕੱਲਾ ਮੈਂ ਬੇਘਰ)

ਇਕ ਵਾਰ ਇਕ ਲੜਕੀ ਇਕੱਲੀ ਰਾਸਤੇ ਤੇ ਜਾਰੀ ਹੁੰਦੀ ਆ ਤੇ ਪਿੱਛੋ ਇਕ ਲੜਕਾ ਆਵਾਜ਼ ਦੇਂਦਾ ਆ।
“ਮੇਰੀ ਗੱਲ ਸੁਣੀਓ ਜੀ”
ਲੜਕੀ ਡਰੀ ਹੋਈ ਦੇਖ ਦੀ ਆ।
ਓਹ ਲੜਕਾ ਬੋਲਦਾ ਆ – ਮੈਡਮ ਤੁਸੀਂ ਮੈਂਨੂੰ ਮੇਰੇ ਘਰ ਦਾ ਰਾਸਤਾ ਦੱਸ ਸੱਕਦੇ ਹੋ ਮੈਂ ਭੁੱਲ ਗਿਆ ਹਾਂ।
ਲੜਕੀ ਡਰੀ ਹੋਈ ਬੋਲਦੀ ਆ – ਮੈਂ ਚੰਗੀ ਤਰ੍ਹਾਂ ਜਾਣਦੀ ਆਂ ਤੁਹਾਡੇ ਵਰਗੇ ਮੁੰਡੀਆ ਨੂੰ, ਕੁੜੀਆਂ ਨੂੰ ਪਰੇਸ਼ਾਨ ਕਰਨ ਦਾ ਕੋਈ ਨਵਾਂ ਤਾਰੀਕਾ ਆ।

ਉਹ ਲੜਕਾ ਬੋਲਦਾ ਆ – ਨਹੀਂ ਜੀ ਤੁਸੀਂ ਮੈਂਨੂੰ ਗ਼ਲਤ ਨਾ ਸਮਝੋ ਮੈਂ ਬਹੁਤ  ਨੇਕ ਤੇ ਸ਼ਰੀਫ ਲੜਕਾ ਆਂ।
ਉਹ ਲੜਕੀ ਬੋਲਦੀ ਆ – ਬਸ – ਬਸ ਸਾਰੇ ਏਦਾਂ ਹੀ ਕਹਿੰਦੇ ਆ। ਫੇਰ ਫਾਇਦਾ ਚੱਕਦੇ ਆ।
ਲੜਕਾ ਬੋਲਿਆ ਮੇਰੇ ਤੇ ਯਕੀਨ ਤਾਂ ਕਰੋ, ਮੈਂ ਸੱਚ ਬੋਲ ਰਿਹਾ ਆਂ। ਕਿ ਮੈਂ ਤੁਹਾਨੂੰ ਕੋਈ ਲੋਫਰ ਲੜਕਾ ਲੱਗਦਾ ਆਂ।

ਲੜਕੀ ਮਨ ਵਿਚ ਸੋਚਦੀ ਆ – ਦੇਖਣ ਨੂੰ ਤੇ ਚੰਗਾ ਹੀ ਲੱਗਦਾ ਆ। ਗੱਲ ਕਰਨ ਤੋ ਵੀ ਸਹੀ ਲੱਗਦਾ ਆ ਚੱਲ ਮਨ ਹੀ ਲੈਂਦੀ ਆਂ ਏਦੀ ਗੱਲ ਨੂੰ।
ਲੜਕੀ ਬੋਲੀ ਤੁਸੀਂ ਜਾਣਾ ਕਿੱਥੇ ਆ ?
ਲੜਕਾ ਬੋਲਿਆ – ਕਾਫੀ ਸਮੇਂ ਤੋ ਭਟਕ ਦਾ ਪਿਆ ਵਾ ਘਰ ਹੀ ਨਹੀਂ ਲੱਭ ਰਿਹਾ ਮੇਰਾ ਮੈਂਨੂੰ।

ਲੜਕੀ ਬੋਲੀ – ਕਮਾਲ ਆ ਤੁਹਾਨੂੰ ਤੁਹਾਡਾ ਆਪਣਾ ਘਰ ਹੀ ਨਹੀਂ ਲੱਭ ਰਿਹਾ। ਏਹ ਕਿ ਗੱਲ ਆ ਭਲਾ। ਏਦਾਂ ਵੀ ਕਦੀ ਹੁੰਦਾ ਆ ਕਿ ਇਨਸਾਨ ਨੂੰ ਆਪਣਾ ਘਰ ਹੀ ਨਾ ਲੱਭੇ।

ਲੜਕਾ ਮੁਸਕਰਾਉਣ ਲੱਗ ਜਾਂਦਾ। ਲੜਕੀ ਤੁਸੀਂ ਮੁਸਕਰਾ ਕਿਉਂ ਰਹੇ  ਹੋ। ਲੜਕਾ ਬੋਲਦਾ – ਮੈਂ ਇਨਸਾਨ ਨਹੀਂ ਆਂ  ਰੂਹ ਆਂ।
ਤੈਂਨੂੰ ਯਾਦ ਆ ਜਿਦੋੰ ਤੂੰ ਛੋਟੀ ਸੀ, ਸਾਈਕਲ ਤੋ ਡਿੱਗ ਕੇ ਲੱਤ ਤੇ ਸੱਟ ਲਗਵਾ ਲਈ ਸੀ। ਤੇ ਇਕ ਵਾਰ ਤੂੰ ਆਪਣੀ ਵੱਡੀ ਭੈਣ ਦੀਆਂ ਚਾਕਲੇਟਸ ਚੋਰੀ ਖਾ ਲਾਈਆਂ ਸੀ। ਤੇ ਤੁਹਾਡੀ ਮਾਂ ਨੇ ਤੁਹਾਨੂੰ ਬਹੁਤ ਚਿੜਕਿਆ ਸੀ। ਤੇ ਤੁਸੀਂ ਆਪਣੀ...

ਆਂਟੀ ਘਰ ਜਾਕੇ ਬਹੁਤ ਰੋਏ ਸੀ, ਜੋ ਤੁਹਾਡੇ ਗੁਆਂਢੀ ਸੀ।

ਲੜਕੀ ਚੁੱਪ ਤੇ ਖਾਮੋਸ਼ ‘ਤੇ ਫੇਰ ਥੋੜ੍ਹੀ ਦੇਰ ਬਾਦ ਬੋਲੀ – ਪਰ ਤੁਹਾਨੂੰ ਏਹ ਸਭ ਕਿਵੇਂ ਪਤਾ ਸੱਚ ਦੱਸੋ। ਕਿਤੇ ਤੁਸੀਂ ਕੋਈ ਮਜ਼ਾਕ ਤਾਂ ਨਹੀਂ ਨਾ ਕਰਦੇ ਪਏ। ਤੁਸੀਂ ਮੇਰੇ ਰਿਸ਼ਤੇ ਦਾਰ ਹੋਣੇ ਆਂ। ਤਾਂਹੀ ਤੁਹਾਨੂੰ ਏਹ ਸਭ ਕੁਝ ਪਤਾ ਆ।

ਲੜਕਾ ਬੋਲਿਆ – ਰਿਸ਼ਤੇਦਾਰੀ ਤਾਂ ਸੀ। ਪਰ ਹੁਣ ਨਹੀਂ, ਮੈਂ ਹੁਣ ਕਿਸੇ ਹੋਰ ਦੁਨੀਆ ਦਾ ਵਾਸੀ ਹਾਂ। ਨਾਲੇ ਹਾਂ ਤੁਹਾਨੂੰ ਯਾਦ ਆ। ਇਕ ਵਾਰ ਦਿਵਾਲੀ ਤੇ ਤੁਸੀਂ ਬਹੁਤ ਪਟਾਕੇ ਚਲਾ ਰਹੇ ਸੀ। ਤੇ ਮਸਤੀ ਕਰਦੇ – ਕਰਦੇ ਤੁਸੀਂ ਇਕ ਹਵਾਈ ਨੂੰ ਅੱਗ ਲਾਈ। ਜੋ ਕਿ ਤੁਹਾਡੇ ਗੁਆਢੀਆਂ ਦੇ ਘਰ ਜਾਕੇ ਡਿੱਗ ਗਈ ਸੀ। ਜੋ ਕਿ ਤੁਹਾਡੀ ਆਂਟੀ ਸੀ। ਜਿਦੇ ਵਿਚ ਸਾਰੇ ਘਰ ਨੂੰ ਅੱਗ ਲੱਗ ਗਈ। ਪਰ ਪਰਿਵਾਰ ਦੇ ਸਾਰੇ ਜੀਅ ਬੱਚ ਗਏ।
ਪਰ ਤੁਹਾਡੀ ਆਂਟੀ ਦਾ 7 ਸਾਲ ਦਾ ਬੱਚਾ ਉਸ ਅੱਗ ਵਿਚ ਸੜਕੇ ਮਰ ਗਿਆ ਸੀ, ਓਹ ਲੜਕਾ ਮੈਂ ਹੀ ਆਂ। ਜੋ ਹੁਣ ਆਪਣਾ ਘਰ ਲੱਭਦਾ ਫਿਰਦਾ ਹਾਂ।

ਐਸੇ ਬੇਘਰ ਹੋਏ ਹਾਂ…
ਅੱਜ ਤੱਕ ਰਾਹਾਂ ਵਿਚ ਹੀ ਸੋਏ ਹਾਂ…
ਮੇਰੀ ਮੰਜ਼ਿਲ ਮੈਂਨੂੰ ਮਿਲਦੀ ਨਹੀਂ…
ਅਸੀਂ ਰਾਹਾਂ ਵਿਚ ਹੀ ਪ੍ਰੋਏ ਹਾਂ…

****ਸਮਾਪਤ****

ਨੋਟ : ਇਸ ਕਹਾਣੀ ਲਈ ਆਪਣੇ ਵਿਚਾਰ ਪੇਸ਼ ਕਰਨ ਦੇ ਲਈ ਆਪ ਜੀ ਸਾਨੂੰ ਸਾਡੇ ਵਟਸਐਪ ਨੰ: ਜਾਂ ਸਾਡੀ instagram I’d ਤੇ ਵੀ ਮੈੱਸਜ ਭੇਜ ਕੇ ਰਾਬਤਾ ਕਰ ਸਕਦੇ ਹੋ। ਕਹਾਣੀ ਵਿਚ ਆਈਆਂ ਖਾਮੀਆਂ ਲਈ ਸਾਨੂੰ ਮੁਆਫ ਕਰਨਾ। ਅੱਗੇ ਤੋਂ ਅਸੀਂ ਹੋਰ ਵਧੀਆ ਲਿਖਣ ਦੀ ਕੋਸ਼ਿਸ਼ ਕਰਾਂਗੇ। ਆਪ ਸਭ ਦਾ ਦਿਲੋਂ ਧੰਨਵਾਦ।

ਆਪ ਜੀ ਦਾ ਨਿਮਾਣਾ
___ਪ੍ਰਿੰਸ
ਵਟਸਐਪ ਨੰਬਰ :7986230226
instagram :- official_prince_grewal

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)