More Punjabi Kahaniya  Posts
ਘੁਟਨ


“ਜਾਹ, ਜਾ ਕੇ ਕੱਪੜਾ ਲਿਆ ਤੇ ਕਾਰ ਸਾਫ਼ ਕਰਕੇ, ਗਾਹਕ ਨੂੰ ਦੇ, ਕੀ ਵੇਖੀ ਜਾਂਦਾ ਹੈ, ਫਿਰ ਤੇਰੀ ਮਾਂ ਨੇ ਆ ਕੇ ਤਰਲੇ ਕਰਨੇ ਹਨ, ਕਿ ਇਸ ਨੂੰ ਕੰਮ ਤੋਂ ਨਾ ਹਟਾਓ।” ਖਿਡੌਣਿਆਂ ਦੀ ਦੁਕਾਨ ਦੇ ਮਾਲਕ ਨੇ ਰੋਹਨ ਨੂੰ ਦੱਬਕਦਿਆ ਹੋਇਆ ਕਿਹਾ, ਰੋਹਨ ਅੱਠ-ਨੌਂ ਸਾਲ ਦਾ ਲੜਕਾ ਸੀ ਜੋ ਪਿਤਾ ਦੀ ਮੌਤ ਤੋਂ ਬਾਅਦ ਪੜ੍ਹਨੋਂ ਹੱਟ ਗਿਆ ਸੀ ਤੇ ਉਸ ਦੀ ਮਾਂ ਨੇ ਉਸ ਨੂੰ ਆਪਣੇ ਮਾਲਕ ਦੇ ਦੋਸਤ ਦੀ ਖਿਡੌਣਿਆਂ ਦੀ ਦੁਕਾਨ ਤੇ ਕੰਮ ਉੱਤੇ ਲਗਵਾਇਆ ਸੀ। ਘਰ ਦੀ ਗਰੀਬੀ ਅਤੇ ਦੋ ਜੌੜੀਆਂ ਭੈਣਾਂ ਦੀ ਬਿਮਾਰੀ ਕਾਰਨ ਉਹ ਆਪਣੀ ਮਾਂ ਦੀ ਆਰਥਿਕ ਮਦਦ ਕਰਨ ਲਈ ਕੰਮ ਤੇ ਲੱਗ ਗਿਆ ਸੀ । ਪਰ ਅਸਲ ਵਿੱਚ ਰੋਹਨ ਦੀ ਤਾਂ ਅਜੇ ਖੇਡਣ-ਮੱਲ੍ਹਣ ਦੀ ਉਮਰ ਸੀ । ਉਹ ਅਕਸਰ ਗਾਹਕਾਂ ਨੂੰ ਖਿਡਾਉਣੇ ਦਿਖਾਉਂਦਾ ਹੋਇਆ ਖੁਦ ਵੀ ਉਹਨਾਂ ਖਿਡਾਉਣਿਆਂ...

ਵਿੱਚ ਗੁਆਚ ਜਾਂਦਾ ਸੀ ਅਤੇ ਖਿਡਾਉਣੇ ਖ਼ਰੀਦਣ ਆਏ ਗਾਹਕ ਬੱਚਿਆਂ ਦੇ ਚਿਹਰਿਆਂ ਦੀ ਖੁਸ਼ੀ ਤੇ ਹਾਵ- ਭਾਵ ਵਿੱਚ ਅਚੇਤਨ ਹੀ ਗੁਆਚ ਜਾਂਦਾ ਤੇ ਅਕਸਰ ਉਸ ਨੂੰ ਕੋਈ ਸੁੱਧ-ਬੁੱਧ ਨਾ ਰਹਿੰਦੀ ਕਿ ਉਹ ਇਸ ਦੁਕਾਨ ਵਿੱਚ ਇੱਕ ਕਾਮਾ ਹੈ । ਖਿਡੌਣਿਆਂ ਦੀ ਰੰਗਤ ਤੇ ਵੰਨ-ਸੁਵੰਨਤਾ ਉਸ ਨੂੰ ਏਨੀ ਪ੍ਰਭਾਵਿਤ ਕਰਦੀ ਸੀ ਕਿ ਉਸ ਨੂੰ ਆਪਣੇ ਮਾਲਕ ਦੀ ਆਵਾਜ਼ ਵੀ ਨਹੀਂ ਸੀ ਸੁਣਦੀ । ਮਾਲਕ ਵੱਲੋਂ ਚੀਕ ਕੇ ਮਾਰੀ ਆਵਾਜ਼ ਉਸ ਦੀ ਰੰਗੀਨ ਸੁਪਨ ਦੁਨੀਆ ਨੂੰ ਤਹਿਸ-ਨਹਿਸ ਕਰ ਦਿੰਦੀ ਅਤੇ ਉਹ ਫੇਰ ਘੁਟਨ ਦੇ ਹਾਲਾਤ ਦਾ ਸ਼ਿਕਾਰ ਹੋ ਜਾਂਦਾ ।

Submitted By:- ਗੁਲਬਦਨ ਸਿੰਘ

...
...



Related Posts

Leave a Reply

Your email address will not be published. Required fields are marked *

One Comment on “ਘੁਟਨ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)