More Punjabi Kahaniya  Posts
ਬੇਵਫਾਈ ਪਿਆਰ ਦੀ


ਇੱਕ ਹੀ ਕਲਾਸ ਵਿੱਚ ਪੜ੍ਹਦੇ ਸੀ ਅਸੀਂ ਰਵੀ ਦਾ ਮੁੰਡਿਆਂ ਵਿੱਚ ਬੜਾ ਟੋਹਰ ਹੁੰਦਾ ਸੀ,ਅਸਕਰ ਹੀ ਜਦੋਂ ਉਸ ਤੇ ਨਜ਼ਰ ਪੈਣੀ ਤਾਂ ਦਿਲ ਨੇ ਉਸਦੇ ਵੱਲ ਖਿੱਚੇ ਜਿਹੇ ਜਾਣਾ,ਇੱਕ ਦੂਜੇ ਦੇ ਸਾਹਮਣੇ ਹੀ ਹੁੰਦੇ ਨਜ਼ਰਾਂ ਇੱਕ ਦੂਜੇ ਨਾਲ ਮਿਲ ਗਈਆਂ , ਸਹਿਜੇ ਸਹਿਜੇ ਇਹ ਰਿਸ਼ਤਾ ਦੋਸਤੀ ਵਿੱਚ ਬਦਲ ਗਿਆ, ਬਹੁਤ ਵਿਸ਼ਵਾਸ ਹੋ ਗਿਆ ਰਵੀ ਤੇ ਹਰ ਘਰ ਦੀ ਗੱਲ, ਹਰ ਦਿਲ ਦੀ ਸਲਾਹ, ਕਦੇ ਕਿਤੇ ਆਉਣਾ ਜਾਣਾ ਤਾਂ ਵੀ ਰਵੀ ਦੀ ਮਰਜੀ ਤੋਂ ਬਿਨਾਂ ਨਹੀਂ ਏਥੋਂ ਤੱਕ ਕੇ ਸਬਜ਼ੀ ਵੀ ਰਵੀ ਦੀ ਸਲਾਹ ਤੋਂ ਬਿਨਾਂ ਨਾ ਬਨਾਉਨੀਂ, ਵਿਸ਼ਵਾਸ ਜਿੱਤ ਚੁੱਕੇ ਰਵੀ ਨੇ ਮਿਲਣ ਲਈ ਅਪੀਲ ਕੀਤੀ ,ਪਰ ਮੈਂ ਇਸ ਸਮਾਜ ਅਤੇ ਆਪਣੀ ਇੱਜਤ ਪੱਤ ਨੂੰ ਲੈ ਕੇ ਬਹੁਤ ਸਕਿਓਰ ਸੀ, ਤਾਂ ਮੈਂ ਮਨਾਂ ਕਰ ਦਿੱਤਾ, ਪਰ ਉਸਦੇ ਬਾਰ ਬਾਰ ਕਹਿਣ ਤੇ ਝੁੱਕਦੀ ਹੋਈ ਨੇ ਨਾਂ ਚਾਹੁੰਦਿਆਂ ਵੀ ਹਾਂ ਕਰ ਦਿੱਤੀ, ਮੈਨੂੰ ਇੱਕ ਰੈਸਟੋਰੈਂਟ ਵਿੱਚ ਮਿਲਣ ਨੂੰ ਕਿਹਾ ਗਿਆ, ਡਰਦੀ ਡਰਦੀ ਓਥੇ ਚਲੇ ਗਈ, ਦਿਲ ਮੇਰਾ ਬਹੁਤ ਧੜਕ ਰਿਹਾ ਸੀ ਜੋਰ ਨਾਲ ਕੇ ਕੋਈ ਦੇਖ ਨਾਂ ਲਏ, ਪਰ ਉਥੇ ਜਾ ਕੇ ਜੋ ਮਹਿਸੂਸ ਕੀਤਾ ਉਹ ਕਦੇ ਸੋਚਿਆ ਵੀ ਨਹੀਂ ਸੀ,ਇੱਕ ਟੇਬਲ ਉੱਪਰ ਦਾਰੂ ਦੀ ਬੋਤਲ ਨਾਲ ਪਤਾ ਨਹੀਂ ਕੀ ਕੁਛ ਮੇਰੇ ਜਿਸਮ ਨੂੰ ਨੋਚਨ ਲਈ ਪਾਈ ਫਿਰਦਾ ਸੀ,
ਜਦੋਂ ਮੈਂ ਇਹ ਸਭ ਉਸ ਨੂੰ ਪੁੱਛਿਆ ਤਾਂ ਕਹਿੰਦਾ ਇਹਨਾਂ ਕੋ ਹੀ ਪਿਆਰ ਕਰਦੀ ਆ ਤੂੰ ਮੈਨੂੰ, ਮੈਨੂੰ ਕੋਲ ਬਿਠਾ ਕੇ ਮੇਰੇ ਪਿਆਰ ਦੀਆਂ ਧੱਜੀਆਂ ਉਡਾਉਂਦਾ ਹੋਇਆ, ਆਪਣੀ ਮਰਿਯਾਦਾ ਤੋਂ...

ਉਲਟ ਮੈਨੂੰ ਸ਼ੂਹ ਰਿਹਾ ਸੀ ਪਰ ਇਸ ਗੱਲ ਤੋਂ ਬਿਲਕੁੱਲ ਰਾਜੀ ਨਹੀਂ ਸੀ ਕਿਉਂਕਿ ਮੇਰੀ ਵੀ ਕੋਈ ਇੱਜਤ ਸੀ ਮੇਰਿਆ ਮਾਪਿਆਂ ਦੀ ਇੱਜਤ ਵੀ ਕਿਵੇਂ ਨਿਲਾਮ ਹੋਣ ਦੇਂਦੀ ਪਰ ਉਹ ਆਪਣੀ ਜਿਦ ਤੇ ਅੜ੍ਹਇਆ ਸੀ, ਨਾਲ ਬਿਠਾ ਕੇ ਜਬਰਦਸੀ ਇੱਕ ਸਲਫੀ ਲੈ ਲਈ, ਮੈਨੂੰ ਇਹਨਾਂ ਕੋ ਜਿਆਦਾ ਮਜਬੂਰ ਕਰ ਦਿੱਤਾ ਕਿ ਆਪਣੇ ਹੋਸ਼ੋ ਹਵਾਸ ਭੁੱਲ ਕੇ ਉਸਦੀਆਂ ਗੱਲਾਂ ਵਿੱਚ ਆ ਕੇ ਓਹ ਕੰਮ ਕਰ ਬੈਠੀ ਜੋ ਮੈਨੂੰ ਸਦਾ ਲਈ ਉਸਦਾ ਗੁਲਾਮ ਬਣਾ ਰਿਆ ਸੀ, ਕਿਉਂਕੇ ਉਸਨੇ ਮੇਰੇ ਨਾਲ ਲਈਆਂ ਉਹ ਨਿਰਵਸਤਰ ਸਲਫੀਆਂ ਹਰ ਰੋਜ ਨੈਟ ਤੇ ਪਾਉਣ ਦੀਆਂ ਧਮਕੀਆਂ, ਅਤੇ ਮੇਰੇ ਅਕਸ ਨੂੰ ਦੁਨੀਆਂ ਸਾਹਮਣੇ ਗੰਦਾ ਕਰਨ ਲਈ ਪਤਾ ਨਹੀਂ ਕੀ ਕੀ ਚਾਲਾਂ ਚੱਲੀਆਂ, ਆਖਰ ਅੱਕ ਹਾਰ ਕੇ ਆਪਣੀ ਹਿੰਮਤ ਨੂੰ ਉਜਾਗਰ ਕਰਕੇ ਪੁਲਿਸ ਕੰਮਪਲੇਟ ਕਰਕੇ ਉਸ ਦਰਿੰਦੇ ਤੋਂ ਆਪਣਾ ਪਿੱਛਾ ਛੁਡਵਾਇਆ, ਜਿਸਨੂੰ ਮੈਂ ਆਪਣਾ ਪਿਆਰ ਮੰਨਦੀ ਸੀ, ਉਹ ਅਸਲ ਰਾਖਸ਼ਸ ਨਿਕਲਿਆ, ਅਤੇ ਜਲਾਦ ਨਿਕਲਿਆ,ਅੱਜ ਤੱਕ ਇਸ ਨੂੰ ਨਹੀਂ ਭੁੱਲ ਪਾਈ, ਅੱਜ ਪਿਆਰ ਦੇ ਨਾਮ ਤੋਂ ਹਮੇਸ਼ਾਂ ਡਰ ਲੱਗਣ ਲੱਗਾ,ਲੋਕਾਂ ਲਈ ਪਿਆਰ ਅੱਜ ਕੱਲ ਇੱਕ ਬਲੈਕ ਮੇਲਿੰਗ ਦਾ ਧੰਦਾ ਬਣ ਗਿਆ ਹੈ ਜੋ ਕਦੇ ਵੀ ਤੁਹਾਡੀ ਇੱਜਤ ਨੂੰ ਤਾਰ ਤਾਰ ਕਰਨ ਵਿੱਚ ਦੇਰ ਨਹੀਂ ਲਗਾਉਂਦੇ।
ਲੇਖਕ ਜਗਜੀਤ ਸਿੰਘ ਡੱਲ ਪ੍ਰੈਸ ਮੀਡੀਆ, 9855985137,
8646017000

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)