More Punjabi Kahaniya  Posts
ਅਸਲ ਜ਼ਿੰਦਗੀ


ਗੱਲ 1960-61 ਦੀ ਹੈ। ਮੈਂ ਅਜੇ ਗੁਰੂ ਨਾਨਕ ਕਾਲਿਜ ਵਿਚ ਬੀ ਏ ਦੇ ਫਾਈਨਲ ਈਯਰ ਦਾ ਵਿਦਿਆਰਥੀ ਸਾਂ। ਉਹਨਾਂ ਦਿਨਾਂ ਵਿਚ ਸਹਿਕਾਰੀ ਸਭਾਵਾਂ ਬਣਾਉਣ ਨੂੰ ਸਰਕਾਰ ਉਤਸਾਹਿਤ ਕਰ ਰਹੀ ਸੀ। ਡਬਵਾਲੀ ਅਤੇ ਇਸਦੇ ਆਲੇ-ਦੁਆਲੇ ਦੇ ਲੋਕਾਂ ਨੇ ਵੀ ਮਿਲ ਕੇ ਇੱਕ ” cooperative transport company “ਬਣਾ ਲਈ। ਸੌ ਰੁਪਏ ਦੇ ਕੇ ਕੋਈ ਵੀ ਇਸਦਾ ਸ਼ੇਅਰ ਹੋਲ੍ਡਰ ਬਣ ਸਕਦਾ ਸੀ।
ਮੈਂ ਵੀ ਮੈਂਬਰ ਬਣ ਗਿਆ। ਕੰਪਨੀ ਦੇ ਕੰਮ ਕਾਜ ਵਿਚ ਜ਼ਿਆਦਾ ਰੁਚੀ ਲੈਣ ਕਰਕੇ ਮੈਨੂੰ ਕੰਪਨੀ ਦੇ ” ਬੋਰਡ ਆਫ ਡਾਇਰੈਕਟਰਜ਼ ” ਵਿਚ ਚੁਣ ਲਿਆ ਗਿਆ। ਕੰਪਨੀ ਦਾ ਚੇਅਰਮੈਨ ਡਬਵਾਲੀ ਦੇ ਹਾਈ ਸਕੂਲ ਦਾ ਹੈਡਮਾਸਟਰ ਸ੍ਰੀ ਚੰਦਗੀ ਰਾਮ ਜੀ ਸਨ। ਕਰਜ਼ਾ ਲੈ ਕੇ ਕੰਪਨੀ ਨੇ ਦੋ ਟਰੱਕ ਖਰੀਦ ਲਏ।
ਕੁਝ ਸਮਾਂ ਟਰੱਕ ਚੱਲਦੇ ਰਹੇ, ਪਰ ਕਮਾਈ ਜ਼ਿਆਦਾ ਨਾ ਹੋਇਆ ਕਰੇ। ਕਰਜ਼ੇ ਦੀਆਂ ਕਿਸ਼ਤਾਂ ...

ਦੇ ਕੇ ਦਫਤਰੀ ਅਮਲੇ ਵਾਸਤੇ ਕੁਝ ਨਹੀਂ ਸੀ ਬਚਦਾ।
ਬੋਰਡ ਦੀ ਮੀਟਿੰਗ ਸੱਦੀ ਗਈ।ਪਤਾ ਲੱਗਿਆ ਕਿ ਟਰੱਕਾਂ ਵਿਚ ਮਾਲ ਅਸੂਲਾਂ ਅਨੁਸਾਰ ਲੱਦਿਆ ਜਾਂਦਾ ਹੈ। ਬਹੁਤੇ ਟਰੱਕਾਂ ਵਾਲੇ ਟਰੱਕ ਓਵਰਲੋਡ ਕਰ ਕੇ ਕਮਾਈ ਕਰਦੇ ਨੇ। ਹੈਡਮਾਸਟਰ ਸਾਹਿਬ ਨੇ ਸਲਾਹ ਦਿੱਤੀ ਕਿ “ਆਪਾਂ ਵੀ ਟਰੱਕਾਂ ਨੂੰ ਓਵੇਰਲੋਡ ਕਰ ਲਿਆ ਕਰੀਏ”। ਮੈਂ ਉਹਨਾਂ ਦਾ ਵਿਦਿਆਰਥੀ ਰਹਿ ਚੁੱਕਾ ਸਾਂ। ਮੈਂ ਪੁੱਛਿਆ,” ਸਰ ! ਸਾਨੂੰ ਤੁਸੀਂ ਇਮਾਨਦਾਰੀ ਦਾ ਪਾਠ ਪੜ੍ਹਾਉਂਦੇ ਰਹੇ ਹੋ, ਇਹ ਕਿਵੇਂ ?”
ਹੈਡਮਾਸਟਰ ਸਾਹਿਬ ਨੇ ਝੱਟ ਜੁਆਬ ਦਿੱਤਾ,” ਵੋਹ ਬਾਤੇਂ ਔਰ ਥੀਂ। ਅਸਲ ਜ਼ਿੰਦਗੀ ਮੇਂ ਬਹੁਤ ਕੁਛ ਕਰਨਾ ਪੜਤਾ ਹੈ, ਅਜਮੇਰ ਸਿੰਘ।” ……….
—-ਡਾ ਅਜਮੇਰ ਸਿੰਘ

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)