More Punjabi Kahaniya  Posts
ਬਾਪੂ ਤੰਗ ਐ


ਇਹ ਦਾ ਤਾਂ ਨਿੱਤ ਦਾ ਡਰਾਮਾ,,,,, ਅਗਲੇ ਵੀ ਤੀਏ ਦਿਨ ਸੁਨੇਹਾ ਦੇ ਦਿੰਦੇ ਨੇ,,,,,,,,, ਬੲੀ ਤੇਰਾ ਬਾਪੂ ਤੰਗ ਐ,,,,,,,,ਸਾਲੇ ਬੁੜੇ ਨੂੰ ਛੇ ਮਹੀਨੇ ਹੋਗੇ ਲਟਕਦੇ,ਰੱਬ ਪਤਾ ਨੀਂ ਕਾਗਜ਼ ਕਿੱਥੇ ਲਕੋਈ ਬੈਠਾ,,,,,,ਮੇਰੇ ਤੋਂ ਨੀ ਜਾਇਆ ਜੁਇਆ ਜਾਂਦਾ,,,,,,ਫੁੱਕੀ ਜਾਓ ਸਾਰਾ ਦਿਨ ਤੇਲ ਸਾਲੇ ਨੰਗਾ ਪਿੱਛੇ,,,,,, ਨਿੱਕਾ ਫੋਨ ਪਟਕਦਿਆਂ ਮੰਜੇ ਤੇ ਬੈਠੀ ਆਪਣੀ ਮਾਂ ਕੈਲੋ ਵੱਲ ਵੇਖਦਿਆਂ ਬੋਲਿਆ।ਵੇ ਕੀ ਹੋਇਆ? ,,,, ਕਿਉਂ ਅੱਗ ਬਬੂਲਾ ਹੋਈ ਜਾਂਦੈਂ?,,,,,, ਕੈਲੋ ਨੇ ਨਿੱਕੇ ਵੱਲ ਵੇਖਦਿਆਂ ਪੁੱਛਿਆ।ਓ ਓਹਦੇ ਪੇਕਿਆਂ ਤੋਂ ਫੋਨ ਆਇਆ,ਇਹਦਾ ਭਾਈ ਆਖਦਾਂ ਸੀ ਕਿ ਬਾਪੂ ਤੰਗ ਐ,,,,ਕੋਮਲ ਨੂੰ ਭੇਜ ਦਿੰਦੇ,,,,,,ਨਿੱਕਾ ਉੱਚੀ ਅਵਾਜ਼ ਵਿੱਚ ਰਸੋਈ ਵਿੱਚ ਚਾਹ ਬਣਾ ਰਹੀ ਆਪਣੀ ਘਰਵਾਲੀ ਕੋਮਲ ਵੱਲ ਗੁੱਸੇ ਨਾਲ ਘੂਰਦਾ ਆਖਣ ਲੱਗਾ।
“ਬਾਪੂ ਤੰਗ ਐ”ਸ਼ਬਦ ਸੁਣ ਕੇ ਜਿਵੇਂ ਕੋਮਲ ਦੀਆਂ ਲੱਤਾਂ ਦੀ ਜਾਨ ਹੀ ਨਿੱਕਲ ਗਈ।ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਆਪ ਮੂਹਾਰੇ ਹੀ ਵਹਿ ਤੁਰੇ।ਕੋਮਲ ਦਾ ਬਾਪੂ ਕੈਂਸਰ ਦੀ ਬਿਮਾਰੀ ਨਾਲ ਜੂਝ ਰਿਹਾ ਸੀ,ਜਿਸ ਕਾਰਨ ਕੲੀਂ ਮਹਿਨਿਆਂ ਤੋਂ ਉਸ ਦੀ ਹਾਲਤ ਗੰਭੀਰ ਹੀ ਚੱਲ ਰਹੀ ਸੀ, ਜਿਸ ਕਾਰਨ ਕੲੀਂ ਵਾਰ ਉਹ ਮਰਨ ਕੰਢਾਹੇ ਆ ਜਾਂਦਾ ਤਾਂ ਧੀ ਹੋਣ ਕਰਕੇ ਉਸਦਾ ਭਾਈ ਕੋਮਲ ਨੂੰ ਸੁਨੇਹਾ ਲਾ ਦਿੰਦਾ,ਪਰ ਨਿੱਕਾ ਤੇ ਕੋਮਲ ਦੀ ਸੱਸ ਕੈਲੋ ਦਾ ਵਤੀਰਾ ਕੋਮਲ ਨਾਲ ਠੀਕ ਨਹੀਂ ਸੀ ਉਹ ਅਕਸਰ ਉਸ ਨੂੰ ਦਾਜ ਪਿੱਛੇ ਤੁੱਨਦੇ ਰਹਿੰਦੇ ,ਨਿੱਕੇ ਨੇ ਕੲੀ ਵਾਰ ਉਸ ਤੇ ਹੱਥ ਵੀ ਚੁੱਕਿਆ ਸੀ ਪਰ ਉਹ ਆਪਣੇ ਪੇਕੇ ਘਰ ਕਿਸੇ ਨੂੰ ਕੁੱਝ ਵੀ ਨਹੀਂ ਸੀ ਦੱਸਦੀ, ਕਿਉਂਕਿ ਘਰ ਵਿੱਚ ਗ਼ਰੀਬੀ ਹੋਣ ਕਰਕੇ ਬਾਪੂ ਨੇ ਜ਼ਮੀਨ ਗਹਿਣੇ ਰੱਖ ਕੇ ਉਸ ਦਾ ਵਿਆਹ ਕੀਤਾ ਸੀ, ਬੱਸ ਕੰਧੀਂ ਕੌਲੀ ਲੱਗ ਰੋ ਕੇ ਮਨ ਹਲਕਾ ਕਰ ਲੈਂਦੀ।
ਨੀ ਲਿਆ ਚਾਹ ਹੁਣ ਕਿੱਧਰ ਮਰ ਗੀ,,,,,ਇੱਕੋ ਕੰਮ ਤੇ ਘੰਟਾ ਲਾ ਦਿੰਦੀ ਐ,,,,,ਕੋਮਲ ਰਸੋਈ ਵਿੱਚੋਂ ਅੱਖਾਂ ਪੂੰਝ ਚਾਹ ਦੇ ਦੋ ਗਿਲਾਸ ਲੈਕੇ ਕੰਬਦੇ ਪੈਰਾਂ ਨਾਲ ਬਾਹਰ ਆੲੀ।” ਆ ਤੇਰੇ ਭਾੲੀ ਦਾ ਫੋਨ ਆਇਆ ਸੀ ,ਤੇਰਾ ਬਾਪੂ ਤੰਗ ਐ,,,,,,ਸਾਲਾਂ ਤੀਏ ਦਿਨ ਦਾ ਕੰਮ ਐ,,,,,,,ਮੇਰੇ ਤੋਂ ਨੀ ਜਾਇਆ ਜਾਂਦਾ,,,,,, ਮੈਂ ਤਾਂ ਸ਼ਹਿਰ ਚੱਲਿਆਂ ਕੱਪੜੇ ਲੈਣ ,,,,,, ਸਰਪੰਚਾਂ ਦੇ ਮੁੰਡੇ ਦਾ ਵਿਆਹ ਐ,,,,,,, ਨਿੱਕਾ ਕੋਮਲ ਵੱਲ ਘੂਰਦਾ ਬੋਲਿਆ “ਵੇ ਮੈਂ ਤਾਂ ਆਪ ਦਵਾਈ ਨੂੰ ਜਾਣਾ ਸੀ ,,,,,,ਕਿੱਦੇਂ ਦੀ ਖੰਘ ਹੋ ਰਹੀ ਐ,,,,,, ਰਪੋਟ ਕਰਵਾਉਣੀ ਸੀ,,,,,,,ਕੈਲੋ ਕੋਮਲ ਵੱਲ ਚੋਰ ਨਜ਼ਰਾਂ ਨਾਲ ਵੇਖਦੀ ਬੋਲੀ । ਕੋਮਲ ਚੁੱਪ ਕਰੀਂ ਧਰਤੀ ਤੇ ਨਿਗ੍ਹਾ ਟਿਕਾਈਂ ਰੋਈ ਜਾ ਰਹੀ ਸੀ।ਨੀ ਸੁੱਖੇ ਸਾਂਦੇ ਰੋਣ ਨੂੰ ਕੀ ਹੋਇਆ ਤੈਨੂੰ?,,,,,,ਲੱਗੀ ਆ ਫਫੜੇ ਲਾਓਣ,,,,,,ਲੈ ਦੱਸ ਹੁਣ,,,,ਥੋਡਾ ਤਾਂ ਰੋਜ਼ ਦਾ ਡਰਾਮਾ,,,,,, ਚੱਕ ਕੇ ਫੋਨ ਕਰ ਦਿੰਦੇ ,,,,,ਆਖੇ ਬਾਪੂ ਤੰਗ ਐ,,,,,ਸਾਰਾ ਦਿਨ ਸੜਕਾਂ ਤੇ ਫਿਰਨ ਨੂੰ ਅਸੀਂ ਵਿਹਲੇ ਆਂ?,,,,,,ਨਾਲੇ ਆਹ ਮੋਟਰ ਸਾਇਕਲ ਕਿਹੜਾ ਪਾਣੀ ਤੇ ਚੱਲਦਾ,,,,,,ਸਾਰਾ ਕੰਮ ਪਿਆ ,,,,,ਮੇਰੇ ਤੋਂ ਨੀ ਹੁੰਦਾ,,,,,ਮੇਰੇ ਤਾਂ ਆਪ ਗੋਡੇ ਦੁਖਦੇ ਨੇ,,,,,ਖਿੱਝਦੀ ਹੋਈ ਕੈਲੋਂ ਬੋਲੀ। ਉਹ ਛੱਡ ਬੇਬੇ ,,,,, ਕਾਹਨੂੰ ਭਕਾਈ ਮਾਰੀ ਜਾਂਦੀ ਐ ਇਹਦੇ ਨਾਲ,,,,,,ਇਹਨਾਂ ਦਾ ਤਾਂ ਇਹੀ ਕੁਝ ਰਹੂ,,,,,, ਤੂੰ ਚੱਲ ਮੇਰੇ ਨਾਲ ਮੋਟਰ ਸਾਈਕਲ ਤੇ ਮੈਂ ਦਵਾਈ ਦਵਾ ਲਿਆਉਂ,,,,,ਨਿੱਕਾ ਕਾਹਲੀ ਨਾਲ ਬੋਲਿਆ।
ਬੀਜੀ ਹਜੇ ਤਾਂ ਅੱਠ ਹੀ ਵਜੇ ਨੇ ,,,,,,,ਮੈਂ ਸਾਰਾ ਕੰਮ ਕਰਕੇ ਬੱਸ ਚਲੀ ਜਾਵਾਂ,,,,,, ?ਆਥਣੇ ਕੰਮ ਦੇ ਟੈਮ ਤੱਕ ਮੁੜ ਆਉਂਗੀ,,,,, ਕੋਮਲ ਨੇ ਭਰੀਆਂ ਅੱਖਾਂ ਨਾਲ ਤਰਲਾ ਜਿਹਾ ਕਰਦੀ ਨੇ ਕੈਲੋ ਨੂੰ ਪੁੱਛਿਆ ।ਵੇ ਨਿੱਕਿਆ ਦੇਂਦੇ ਇਹਨੂੰ ਸੌ ਰੁਪਏ,,,,,,ਕੀ ਰੋਣਾ ਪਿੱਟਣਾ ਲਾਇਆ ਸਵੇਰੇ – ਸਵੇਰੇ,,,,,, ਕੈਲੋ ਨੇ ਖਿੱਝ ਕੇ ਕਿਹਾ।
ਆਹ ਚੱਕ ਜਾ ਕੇ ਰੋਟੀ ਬਣਾ,,,,, ਮੈਂ ਜਾਣਾ ਸ਼ਹਿਰ,,,,,ਵਿਹਲਾ ਨੀ ਤੇਰੇ ਡਰਾਮੇ ਦੇਖਣ ਨੂੰ,,,,,, ਨਿੱਕੇ ਨੇ ਜੇਬ ਵਿੱਚੋਂ ਸੌ ਰੁਪਏ ਦਾ ਨੋਟ ਕੱਢ ਕੇ ਕੋਮਲ ਵੱਲ ਸੁੱਟਦਿਆਂ ਕਿਹਾ।ਕੋਮਲ ਨੇ ਧਰਤੀ ਤੇ ਪਏ ਪੈਸੇ ਚੁੱਕੇ ਤੇ ਰਸੋਈ ਵਿੱਚ ਚਲੀ ਗਈ।ਰੋ- ਰੋ ਕੇ ਉਸ ਦੀਆਂ ‌ਅੱਖਾਂ ਲਾਲ ਹੋ ਗੲੀਆਂ ਹਨ ਤੇ ਹੰਝੂ ਰੁਕਣ ਦਾ ਨਾਂ ਨਹੀਂ ਸੀ ਲੈ ਰਹੇ,ਧਿਆਨ ਮੁੜ- ਮੁੜ ਘੜੀ ਦੀਆਂ ਸੁਈਆਂ ਵੱਲ ਜਾਂਦਾਂ ।
ਕਾਹਲੀ ਨਾਲ ਸਾਰਾ ਕੰਮ ਸਮੇਟ ਕੇ ਕੋਮਲ ਨੇ ਕੱਪੜੇ ਪਾਏ ਤੇ ਦੋ ਡਿੰਗਾ ਕਰਦੀ ਨੇ ਮਸਾਂ ਬੱਸ ਫੜੀ।ਸਾਰੇ ਰਸਤੇ ਮਨ ਵਿੱਚ ਆਉਂਦੇ ਭੈੜੇ ਖਿਆਲਾਂ ਨੇ ਉਸ ਨੂੰ ਤੜਫਾਈ ਰੱਖਿਆ,ਉਸ ਨੂੰ ਇੰਜ ਜਾਪਦਾ ਸੀ ਜਿਵੇਂ ਕੲੀਂ ਮੀਲਾਂ ਦਾ ਲੰਮਾ ਪੈਂਡਾ ਤੈਅ ਕਰਕੇ ਅੱਜ ਉਸ ਦਾ ਪੇਕਾ ਘਰ ਆਇਆ ਏ।
ਕੋਮਲ ਨੇ ਅੱਖਾਂ ਪੂੰਝਦੀ ਨੇ ਆਪਣੇ ਚਿਹਰੇ...

ਦੇ ਹਾਵ ਭਾਵ ਠੀਕ ਕਿੱਤੇ ਤੇ ਭਾਰੀ ਜਿਹੇ ਕਦਮਾਂ ਨਾਲ ਅੰਦਰ ਨੂੰ ਵਧੀ,ਅੰਦਰ ਮਹੌਲ ਸ਼ਾਂਤ ਸੀ ,ਦਿਲ ਚੋਂ ਅਵਾਜ਼ ਆਈ ਕਿ ਸਭ ਠੀਕ ਕੇ ਅੰਦਰੋਂ ਨਿੱਕਾ ਭਤੀਜਾ ਭੱਜ ਕੇ ਆਇਆ ਤੇ ਭੂਆ ਭੂਆ ਕਰਦਾ ਕੋਮਲ ਨਾਲ ਲਿਪਟ ਗਿਆ।ਕੋਮਲ ਠੀਕ ਐਂ ਪੁੱਤ,,,,, ਇੰਨੀਂ ਦੇਰ ਲਾਤੀ ਆਉਣ ਨੂੰ,,,,,,? ਅਸੀਂ ਤਾਂ ਕਦੋਂ ਦੇ ਉਡੀਕ ਦੇ ਆਂ ਤੈਨੂੰ,,,,, ਅੰਦਰੋਂ ਭੱਜ ਕੇ ਆਈ ਮਾਂ ਨੇ ਕੋਮਲ ਨੂੰ ਕਲਾਵੇ ਵਿੱਚ ਲੈਂਦੀ ਨੇ ਕਾਹਲੀ ਨਾਲ ਕਿਹਾ।ਕੋਮਲ ਨੇ ਮਸਾਂ ਆਪਣਾ ਆਪ ਸੰਭਾਲਿਆ ,ਜੀਅ ਕਰਦਾ ਸੀ ਕਿ ਅੱਜ ਮਾਂ ਦੇ ਗਲ਼ ਲੱਗ ਕੇ ਸਾਰੇ ਦੁੱਖ ਦੱਸ ਦੇਵੇ,ਪਰ ਉਸ ਨੂੰ ਹੋਰ ਦੁੱਖ ਨਹੀਂ ਸੀ ਦੇਣਾ ਚਾਹੁੰਦੀ ,
ਇਸ ਲਈ ਉਸ ਨੇ ਆਪਣਾ ਦਰਦ ਅੰਦਰ ਹੀ ਦੱਬ ਲਿਆ।ਨੀ ਤੂੰ ਕੱਲੀ ਆਈ ਐਂ?,,,,,, ਨਿੱਕਾ ਕਿੱਥੇ ਆ,,,,,,,?ਸਭ ਠੀਕ ਤਾਂ ਐ ਧੀਏ?,,,,,, ਮਾਂ ਦੇ ਰੁਕੇ ਸਵਾਲਾਂ ਦੀ ਲੜੀ ਫੇਰ ਸ਼ੁਰੂ ਹੋ ਗਈ ।ਬੇਬੇ ਬਾਪੂ ਕਿੱਥੇ ਐ?,,,,,ਉਹ ਠੀਕ ਤਾਂ ਏ,,,,,? ਕੋਮਲ ਮਾਂ ਦੀ ਗੱਲ ਵਿੱਚ ਹੀ ਕੱਟਦਿਆਂ ਅੰਦਰ ਨੂੰ ਦੌੜਦੀ ਬੋਲੀ।ਬੱਸ ਪੁੱਤਰਾ ਰਲੇ ਸਾਂਹ ਨੇ ਹੁਣ ਤਾਂ ,,,,,,,ਜਾਂਦੀ ਵਾਰ ਦੇ ਮੇਲੇ,,,,,,ਇੰਨਾ ਕਹਿੰਦੀਆਂ ਹੀ ਕੋਮਲ ਦੀ ਮਾਂ ਦੀ ਭੁੱਬ ਨਿੱਕਲ ਗਈ।ਕੋਮਲ ਦੇ ਪੈਰ ਅੰਦਰ ਜਾਣ ਨੂੰ ਹੋਰ ਵੀ ਕਾਹਲੇ ਹੋ ਗੲੇ ਸੀ ਜਿਵੇਂ ਕਿਸੇ ਅਨਹੋਣੀ ਦਾ ਖਤਰਾ ਹੋਵੇ।
ਕੋਮਲ ਇੱਕ ਦਮ ਜਾ ਕੇ ਸਾਹਮਣੇ ਬੈਠਕ ਵਿੱਚ ਪਾਏ ਮੰਜੇ ਕੋਲ ਜਾ ਰੁਕੀ ਤੇ ਹੱਡੀਆਂ ਦਾ ਮੁੱਠ ਬਣੇ ਬਾਪੂ ਨੂੰ ਅਵਾਜ਼ਾ ਮਾਰਨ ਲੱਗੀ,ਪਰ ਬੇਸੁੱਧ ਪਾਏ ਬਾਪੂ ਨੂੰ ਸ਼ਾਇਦ ਅੱਜ ਧੀ ਦੀਆਂ ਅਵਾਜ਼ਾਂ ਸੁਣਾਈ ਨਹੀਂ ਸੀ ਦਿੰਦੀਆਂ।ਉਹ ਕਿੰਨਾ ਚਿਰ ਬਾਪੂ – ਬਾਪੂ ਕਰਦੀ ਰਹੀ ਪਰ ਸਭ ਯਤਨ ਵਿਅਰਥ ਸੀ,ਕੋਲ ਬੈਠੇ ਚਾਚੇ ਨੇ ਸਿਰ ਤੇ ਹੱਥ ਧਰ ਕੇ ਵਰਿਆਉਂਦੇ ਨੇ ਕਿਹਾ ਬੱਸ ਪੁੱਤ ,,,, ਰੋਂਦੇ ਨੀ ਹੁੰਦੇ,,,,, ਤੇਰਾ ਬਾਪੂ ਤਾਂ ਰਾਤ ਦਾ ਬਹੁਤ ਤੰਗ ਸੀ,,,,,ਬੱਸ ਤੈਨੂੰ ਯਾਦ ਕਰਦਾ-ਕਰਦਾ ਹੀ ਦੋ ਘੰਟੇ ਪਹਿਲਾਂ ਬੇਸੁਰਤ ਹੋਇਆ,,,,,,ਥੋੜਾ ਚਿਰ ਹੋਇਆ ਸਭ ਨੂੰ ਸਿਆਣਿਆ,,,,,,, ਬੋਲਿਆ ਵੀ ਐ,,,,,,,ਪਰ ਹੁਣ ਅਸੀਂ ਘੋਥਲ- ਘੋਥਲ ਜੋਰ ਲਾ ਲਿਆ ੲਿਹ ਨੀ ਬੋਲਦਾ,,,,,,।
ਕੋਮਲ ਕਿੰਨਾ ਚਿਰ ਬਾਪੂ-ਬਾਪੂ ਕਰਦੀ ਉਸ ਦਾ ਹੱਥ ਆਪਣੇ ਹੱਥਾਂ ਵਿੱਚ ਲੈਣ ਚੀਕਾਂ ਮਾਰਦੀ ਰਹੀ ਤੇ ਥੱਕ ਕੇ ਪੱਥਰ ਬਣਕੇ ਬੈਠ ਗਈ।ਸੀ ਉਸ ਨੂੰ ਦਿਲਾਸਾ ਦਿੰਦੇ ਰਹੇ ਪਰ ਸਾ਼ਇਦ ਉਸ ਘਾਟ ਦੀ ਪੂਰਤੀ ਕੋੲੀ ਨਹੀ ਸੀ ਕਰ ਸਕਦਾ । ਉਹ ਕਿੰਨਾ ਚਿਰ ਬਾਪੂ ਦੇ ਮੂੰਹ ਵੱਲ ਇਸ ਉਮੀਦ ਵਿੱਚ ਟਿਕਟਿਕੀ ਲਗਾ ਕੇ ਦੇਖਦੀ ਰਹੀ ਕਿ ਸ਼ਾਇਦ ਉਹ ਉੱਠੇਗਾ ਤੇ ਇੱਕ ਵਾਰ ਉਸ ਨੂੰ ਪੁੱਤ ਕਹਿ ਕੇ ਗਲ ਨਾਲ ਜ਼ਰੂਰ ਲਾਵੇਗਾ,ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ,ਕੋਮਲ ਦੇ ਬਾਪੂ ਨੇ ਅੱਧੇ ਕੁ ਘੰਟੇ ਬਾਅਦ ਇੱਕ ਅੌਖਾ ਜਿਹਾ ਸਾਂਹ ਲਿਆ ਤੇ ਹਮੇਸ਼ਾ ਲਈ ਸ਼ਾਂਤ ਹੋ ਗਿਆ ਸੀ।
ਘਰ ਵਿੱਚ ਰੋਣ ਕੁਰਲਾਉਣ ਦੀਆਂ ਅਵਾਜ਼ਾਂ ਆਉਣ ਲੱਗੀਆਂ,ਹੋਲੀ -ਹੋਲੀ ਸਾਰਾ ਘਰ ਪਿੰਡ ਦੇ ਲੋਕਾਂ ਤੇ ਰਿਸ਼ਤੇਦਾਰਾਂ ਨਾਲ ਭਰ ਗਿਆ ਸੀ ਪਰ ਕੋਮਲ ਨੂੰ ਘਰ ਦਾ ਹਰ ਖੂੰਜਾਂ ਵਿਰਾਨ ਜਾਪਦਾ ਸੀ।
ਹਾਏ ਨੀਂ ਧੀਏ ਰੱਬ ਇੰਨਾ ਡਾਢਾ ਕਾਹਤੋਂ ਹੋਗਿਆ,,,,,,,ਹਾਏ ਨੀ ਮਾਂ ਬਾਪਾਂ ਬਿਨਾਂ ਤਾਂ ਜੱਗ ਸੁਨਾਂ ਧੀਏ,,,,,,,ਹਾਏ,,,,, ਕਲਾਕਾਰਾਂ ਵਾਂਗੂੰ ਮਹੌਲ ਅਨੂੰਸਾਰ ਪੈਂਤਰਾ ਬਦਲਦੀ ਕੈਲੋ , ਚਿੱਟੀ ਚੁੰਨੀ ਵਿੱਚ ਮੂੰਹ ਲਕੋਈ ਵੈਣ ਪਾਉਂਦੀ ਅੰਦਰ ਆ ਵੜੀ ਤੇ ਕੋਮਲ ਨੂੰ ਕਲਾਵੇ ਵਿੱਚ ਇੰਜ ਲੈ ਲਿਆ ਜਿਵੇਂ ਉਸ ਦੀ ਸਗੀ ਮਾਂ ਹੀ ਹੋਵੇ।ਨਿੱਕਾ ਮੂੰਹ ਦੇਖ ਕੇ ਬੰਦਿਆਂ ਵਿਚ ਪੱਲੀ ਤੇ ਜਾ ਬੈਠਾ।
ਬੱਸ ਪੁੱਤ ਇਹਦਾ ਸਾਥ ਇੰਨਾ ਹੀ ਸੀ ਆਪਣੇ ਨਾਲ,,,,,, ਕਮਲੇ ਨੀ ਬਣੀਂਦਾ,,,,,, ਉਹ ਮਾਲਕ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੀ ਦੈ,,,,,, ਜਿੱਥੇ ਰੱਖਦਾ ਰਹਿਣਾ ਪੈਂਦਾ,,,,,,,,,
ਕੋਮਲ ਦੇ ਹੱਥ ਚੋਂ ਬਾਪੂ ਦੇ ਹੱਥ ਨੂੰ ਛੁਡਾਉਦਿਆਂ ਚਾਚੇ ਨੇ ਕੰਬਦੇ ਬੋਲ ਨਾਲ ਕਿਹਾ । ਬਾਪੂ ਦਾ ਹੱਥ ਹੱਥਾਂ ਚੋਂ ਛੁਟਦਿਆਂ ਕੋਮਲ ਨੂੰ ਇੰਜ ਪ੍ਰਤੀਤ ਹੋ ਰਿਹਾ ਸੀ ਜਿਵੇਂ ਕਿਸੇ ਹਨੇਰੇ ਜੰਗਲ ਦੇ ਉੱਬੜ ਖੂਭੜੇ ਭਿਆਨਕ ਰਾਹਾਂ ਵਿੱਚ ਉਸ ਤੋਂ ਬਾਪੂ ਦੀ ਉਂਗਲ ਛੁਟ ਗਈ ਹੋਵੇ ਤੇ ਉਸ ਨੂੰ ਅੱਗੇ ਜਾਣ ਦਾ ਕੋਈ ਰਾਹ ਨਾ ਲੱਭ ਰਿਹਾ ਹੋਵੇ।ਕੋਮਲ ਬੇਸੁੱਧ ਹੋ ਕੇ ਧਰਤੀ ਤੇ ਢੇਰੀ ਹੋ ਗਈ।
ਰੁਪਿੰਦਰ ਕੌਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)