More Punjabi Kahaniya  Posts
ਪ੍ਰੇਮ – ਡੋਰ ਭਾਗ -੧


ਕਹਾਣੀ- (ਪ੍ਰੇਮ- ਡੋਰ) ਭਾਗ -੧
ਕਿੰਨੇ ਵਰ੍ਹੇ ਬੀਤਣ ਤੋਂ ਬਾਅਦ ਸੁਖਦੇਵ ਅੱਜ ਫੇਰ ਉਸੇ ਬੈਂਚ ਉੱਤੇ ਬੈਠਾ ਸੀ ਜਿੱਥੇ ਕਦੇ ਉਹ ਕਾਲਜ ਜਾਣ ਲਈ ਰੇਲ ਫੜ੍ਹਦਾ ਹੁੰਦਾ ਸੀ । ਕਨੈਡਾ ਤੋਂ ਆਕੇ ਉਹਦਾ ਘਰ ਜੀਅ ਈ ਨੀ ਲੱਗ ਰਿਹਾ ਸੀ , ਮਨਜੋਤ ਨੂੰ ਨਾਲ ਲੈ ਕੇ ਮੋਟਰ ਸੈਕਲ ਤੇ ਇੱਥੇ ਆ ਗਿਆ ਸੀ । ਮਨਜੋਤ ਉਹਦੇ ਨਾਲ ਪੜ੍ਹਦਾ ਰਿਹਾ ਸੀ ਤੇ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸੁਖਦੇਵ ਇੱਥੇ ਕਿਉੰ ਆਇਆ ਹੈ ।
ਕੁੱਝ ਚਿਰ ਚੁੱਪ ਬੈਠਿਆਂ ਚੋਂ ਮਨਜੋਤ ਨੇ ਗੱਲ ਛੇੜੀ ,”ਤੇਰਾ ਜੀਅ ਨਹੀਂ ਕੀਤਾ ਕਦੇ ਕਿ ਤੂੰ ਐਡਮਿੰਟਨ ਤੋਂ ਉਹਦੀ ਸਿਟੀ ਹੋ ਕੇ ਆਵੇਂ?”
“ਆਪਣੀ ਕਲਪਨਾ ਵਿੱਚ ਤਾਂ ਬਹੁਤ ਵਾਰ ਉੱਥੇ ਗਿਆ ਹਾਂ , ਉਹ ਕਿਤੇ ਨਾ ਕਿਤੇ ਕਿਸੇ ਰੈਸਟੋਰੈਂਟ ਜਾਂ ਸਟ੍ਰੀਟ ਵਿੱਚ ਮਿਲ ਹੀ ਜਾਂਦੀ ਸੀ, ਪਰ ਅਸਲ ਵਿੱਚ ਉਹਨੂੰ ਕੀਤਾ ਵਾਅਦਾ ਤੋੜਨ ਨੂੰ ਦਿਲ ਨਹੀਂ ਮੰਨਿਆ।”
ਸੁਖਦੇਵ ਆਪਣਾ ਹੇਠਲਾ ਬੁੱਲ ਚੱਬਦਾ ਇੱਕ ਅਜੀਬ ਮੁਸਕਾਨ ਵਿੱਚ ਉੱਤਰ ਦਿੰਦਾ ਹੈ ।
“ਤੈਨੂੰ ਯਾਦ ਐ , ਜਦ ਉਹ ਪਹਿਲੀ ਵਾਰ ਮੈਨੂੰ ਕਾਲਜ ਵਿੱਚ ਮਿਲੀ ਸੀ ਤੂੰ ਨਾਲ ਤਾਂ ਸੀ ਮੇਰੇ। ਗੁਲਾਬੀ ਸੂਟ ਪਾਇਆ ਹੋਇਆ ਸੀ ਉਹਦੇ , ਧੁੱਪ ਤੋਂ ਬਚਣ ਲਈ ਕਾਪੀਆਂ ਦੀ ਸਿਰ ਉੱਤੇ ਇੱਕ ਹੱਥ ਨਾਲ ਛੱਤ ਕੀਤੀ ਹੋਈ ਸੀ ।”
“ਹਾਹਾ..ਤੇ ਤੂੰ ਉਹਨੂੰ ਹੋਰ ਦੇਖਣ ਦਾ ਮਾਰਾ ਧੁੱਪੇ ਹੀ ਬੈਠ ਗਿਆ ਸੀ ਜਦ ਤੱਕ ਉਹ ਤੇ ਉਹਦੀਆਂ ਸਹੇਲੀਆਂ ਰੇਲਵੇ ਸ਼ਟੇਸ਼ਨ ਵੱਲ ਨਹੀਂ ਚਲੀਆਂ ਗਈਆਂ ।” ਮਨਜੋਤ ਨੂੰ ਵੀ ਇਹ ਦਿਨ ਸੁਖਦੇਵ ਵਾਂਗ ਹੀ ਯਾਦ ਸੀ । ਹੋਵੇ ਵੀ ਕਿਉੰ ਨਾ ਉਸ ਦਿਨ ਤੋਂ ਬਾਅਦ ਉਹਦੇ ਤਾਏ ਦੇ ਮੁੰਡੇ ਸੁਖਦੇਵ ਦੀ ਜਿੰਦਗੀ ਸਦਾ ਲਈ ਬਦਲਣ ਵਾਲੀ ਸੀ ।
ਪ੍ਰਭ ਨੂਰ ਕਾਲਜ਼ ਟਰੇਨ ਤੇ ਆਇਆ ਕਰਦੀ ਸੀ , ਹਾਲਾਂਕਿ ਉਹਦੇ ਪਿਤਾ ਸਰਕਾਰੀ ਮੁਲਾਜ਼ਮ ਸਨ ਫੇਰ ਵੀ ਟਰੇਨ ਸੁਖਾਲਾ ਸਾਧਨ ਸੀ ਕਿਉਕਿ ਕਾਲਜ ਸਟੇਸ਼ਨ ਤੋਂ ਬਸ ਪੰਜ ਛੇ ਸੌ ਮੀਟਰ ਦੀ ਦੂਰੀ ਤੇ ਸੀ ।
ਗੱਡੀ ਸ਼ਹਿਰ ਆਉਣ ਤੋਂ ਪਹਿਲਾਂ ਸੁਖਦੇਵ ਕੇ ਪਿੰਡ ਵਿੱਚ ਦੀ ਲੰਘਦੀ ਸੀ , ਇੱਕ ਦੋ ਸਵਾਰੀ ਜੋ ਵੀ ਹੁੰਦੀ ਸਟਾਪ ਹੋਣ ਕਰਕੇ ਗੱਡੀ ਨੂੰ ਰੁਕਣਾ ਪੈਂਦਾ ਸੀ ।
ਸੁਖਦੇਵ ਨੇ ਅਗਲੇ ਦਿਨ ਪ੍ਰਭਨੂਰ ਦੀ ਕਲਾਸ ਲੱਭੀ , ਆਪਣੇ ਕਿਸੇ ਮਿੱਤਰ ਜੋ ਪ੍ਰਭ ਦਾ ਕਲਾਸ ਮੇਟ ਸੀ ਉਹਨੂੰ ਉਹਦੇ ਬਾਰੇ ਗੱਲਾਂ ਗੱਲਾਂ ਵਿੱਚ ਪੁੱਛਿਆ ਤੇ ਕੱਲ ਮਿਲਦੇ ਆਂ ਕਹਿ ਮਨਜੋਤ ਨੂੰ ਨਾਲ ਲੈ ਗੇਟ ਤੇ ਅ ਖੜ੍ਹਾ ਹੋਇਆ ।
ਪ੍ਰਭਨੂਰ ਨੇ ਧੁੱਪੇ ਖੜ੍ਹੇ ਸੁਖਦੇਵ ਵੱਲ ਇੱਕ ਪਲ ਦੇਖਿਆ ਤੇ ਉਹਨੂੰ ਉਹਦੀ ਸਹੇਲੀ ਦੀ ਓਸ ਦਿਨ ਕਹੀ ਗੱਲ ਯਾਦ ਆ ਗਈ ਕਿ ਲੱਗਦਾ ਭੌਰ ਫੁੱਲ ਤੇ ਡੁੱਲਣ ਨੂੰ ਫਿਰਦਾ”
ਉਹਨੇ ਉਹਨੂੰ ਝਿੜਕ ਕੇ ਚੁੱਪ ਕਰਵਾ ਦਿੱਤਾ ਸੀ , ਪਰ ਅੱਜ ਉਹਨੂੰ ਲੱਗਿਆ ਸ਼ਾਇਦ ਪ੍ਰੀਤ ਸਹੀ ਕਹਿ ਰਹੀ ਸੀ । ਸੁਖਦੇਵ ਦਾ ਗੋਰਾ ਚਿਹਰਾ ਧੁੱਪ ਵਿੱਚ ਥੋੜਾ ਜਾ ਲਾਲ ਹੋਇਆ ਪਿਆ ਸੀ ਥੋੜੀ ਜਿਹੀ ਕੁੰਡੀ ਮੁੱਛ ਤੇ ਥੋਡੀ ਤੇ ਆਈ ਦਾਹੜੀ ਨਾਲ ਭਾਂਵੇ ਉਹ ਬਦਮਾਸ਼ ਕਿਸਮ ਦਾ ਲੱਗ ਸਕਦਾ ਸੀ ਪਰ ਚਿਹਰੇ ਦੇ ਭੋਲੇਪਨ ਨੇ ਇਹ ਪ੍ਰਭਾਵ ਪ੍ਰਭਜੋਤ ਤੇ ਪੈਣ ਨਹੀਂ ਸੀ ਦਿੱਤਾ ।
ਓਸ ਦਿਨ ਤੋਂ ਸੁਖਦੇਵ ਪਹਿਲਾਂ ਤਾਂ ਮੋਟਰਸੈਕਲ ਤੇ ਉਹਦੇ ਮਗਰ ਸਟੇਸ਼ਨ ਤੱਕ ਜਾਂਦਾ ਪਰ ਫੇਰ ਮੋਟਰ ਸੈਕਲ ਦੀ ਥਾਂ ਜਾਣ ਈ ਰੇਲ ਗੱਡੀ ਤੇ ਲੱਗ ਪਿਆ ।
ਪ੍ਰਭਜੋਤ ਦੀ ਸਹੇਲੀ ਨੂੰ ਸਿਫਾਰਸ਼ ਪਾ ਪ੍ਰਭਜੋਤ ਤੋਂ ਆਪਣੇ ਲਈ ਹਾਮੀ ਭਰਵਾ ਲਈ ।
ਫੇਰ ਕੀ ਸੀ , ਪ੍ਰਭਜੋਤ ਲੈਕਚਰ ਲਾ ਰਹੀ ਹੁੰਦੀ ਤੇ ਸੁਖਦੇਵ ਆਪਣੀ ਕਲਾਸ ਛੱਡ ਉਹਦਾ ਇੰਤਜ਼ਾਰ ਕਰ ਰਿਹਾ ਹੁੰਦਾ ।
ਮੁਲਾਕਾਤਾਂ ਦੇ ਏਸ ਸਿਲਸਿਲੇ ਨੇ ਪ੍ਰਭਜੋਤ ਪ੍ਰਤੀ ਸੁਖਦੇਵ ਦੀ ਖਿੱਚ ਇੰਨੀ ਕੁ ਵਧਾ ਦਿੱਤੀ ਕਿ ਹੁਣ ਸੁਖਦੇਵ ਦਾ ਉਹਤੋਂ ਬਿਨਾਂ ਇੱਕ ਪਲ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਸੀ ।
ਬੁਲਟ ਤੇ ਉਹਦੇ ਸ਼ਹਿਰ ਚਲੇ ਜਾਂਦੇ , ਬਾਰ ਮੂਹਰੇ ਗੇੜੇ ਮਾਰਨ ਨਾਲ ਪਭਜੋਤ ਭਾਵੇਂ ਨਾ ਦਿਸਦੀ ਪਰ ਉਹਦੇ ਦਿਲ ਨੂੰ ਕੋਈ ਸਕੂਨ ਜਰੂਰ ਮਿਲ ਜਾਂਦਾ ਸੀ ।
ਸਿਰ ਤੇ ਚੜ੍ਹਿਆ ਪਿਆਰ ਦਾ ਭੂਤ ਜਾਂ ਤਾਂ ਬੰਦੇ ਨੂੰ ਬਹੁਤ ਚਿੜਚਿੜਾ ਬਣਾ ਦਿੰਦਾ ਜਾ ਬਹੁਤ ਸਹਿਜ । ਬਦਕਿਸਮਤੀ ਨੂੰ ਸੁਖਦੇਵ ਦੇ ਘਰ ਦੇ ਉਹਤੇ ਕਰੀਅਰ ਲਈ ਬਹੁਤ ਪ੍ਰੈਸ਼ਰ ਪਾਉਣ ਲੱਗ ਪਏ ਜੀਹਨੇ ਸੁਖਦੇਵ ਨੂੰ ਹੋਰ ਖਿੱਝਿਆ ਖਿੱਝਿਆ ਰਹਿਣਾ ਲਾ ਦਿੱਤਾ । ਉਹਦਾ ਬਸ ਉਨਾਂ ਕੁ ਸਮਾਂ ਚੰਗਾ ਲੰਘਦਾ ਜਿੰਨਾ ਉਹ ਪ੍ਰਭਜੋਤ ਨਾਲ ਬਿਤਾਉੰਦਾ ਸੀ।
ਮਨਜੋਤ ਉਹਦੇ ਏਸ ਬਦਲੇ ਰਵੱਇਏ ਤੋਂ ਪਰੇਸ਼ਾਨ ਜਰੂਰ ਸੀ ਪਰ ਉਹਦੀ ਵੀ ਘੱਟ ਉਮਰ ਏਸ ਦੇ ਗਾਂਹ ਆਉਣ ਆਲੇ ਨਤੀਜਿਆਂ ਤੋਂ ਬੇਖਬਰ ਸੀ ।
ਕਾਲਜ ਦੇ ਤੀਜੇ ਸਾਲ ਦੇ ਦਾ ਆਖਰੀ ਇਮਤਿਆਨ ਸੀ , ਸੁਖਦੇਵ ਏਸ ਬਾਰ ਵੀ ਆਪਣੇ ਪੇਪਰ ਖਾਲੀ ਛੱਡ ਆਇਆ ਸੀ । ਪ੍ਰਭਜੋਤ ਉਹਦੀਆਂ ਪੇਪਰਾਂ ਚੋਂ ਆ ਰਹੀਆਂ ਸਪਲੀਆਂ ਦਾ ਜਿੰਮੇਵਾਰ ਕਿਤੇ ਨਾ ਕਿਤੇ...

ਆਪਣੇ ਆਪ ਨੂੰ ਸਮਝਣ ਲੱਗ ਪਈ ਸੀ । ਉਹਨੇ ਸੁਖਦੇਵ ਨੂੰ ਬਹੁਤ ਵਾਰ ਸਮਝਾਇਆ ਪਰ ਹੁਣ ਸੁਖਦੇਵ ਲਈ ਪ੍ਰਭਜੋਤ ਤੋਂ ਬਿਨਾਂ ਸਭ ਕੁੱਝ ਬੇਮਤਲਬ ਸੀ ।
ਕਾਲਜ਼ ਖਤਮ ਹੋਏ ਤਾਂ ਪ੍ਰਭਜੋਤ ਨੂੰ ਸੁਖਦੇਵ ਨੇ ਕਿਹਾ,”ਹੁਣ ਆਪਾਂ ਵਿਆਹ ਕਰਵਾ ਲਈਏ , ਸਦਾ ਲਈ ਇੱਕ ਤਾਂ ਆਪਾਂ ਭਾਵੇਂ ਹੈ ਈਂ ਪਰ ਏਸ ਰਿਸ਼ਤੇ ਨੂੰ ਹੋਰ ਗੂੜਾ ਕਰ ਲਈਏ ।”
ਪ੍ਰਭਜੋਤ ਵੀ ਚਾਹੁੰਦੀ ਤਾਂ ਏਹੀ ਸੀ ਪਰ ਉਹਦੇ ਹਜੇ ਆਪਣੇ ਸੁਪਨੇ ਵੀ ਸਨ , ਤੇ ਦੂਜਾ ਸੁਖਦੇਵ ਨੇ ਆਪਣਾ ਸਾਰਾ ਕੁੱਝ ਤਾਂ ਲਾਪਰਵਾਹੀ ਵਿੱਚ ਖਤਮ ਕਰ ਲਿਆ ਤਿੰਨ ਸਾਲਾਂ ਵਿੱਚ ਇੰਨੀਆਂ ਸਪਲੀਆਂ ਵਾਲੇ ਨੂੰ ਮੇਰੇ ਘਰਦੇ ਰਿਸ਼ਤਾ ਕਿਵੇਂ ਦੇਣਗੇ, ਮਨ ਹੀ ਮਨ ਉਹ ਝੁਰਦੀ ਜਾ ਰਹੀ ਸੀ।
ਫੇਰ ਉਹਨੇ ਦਿਲ ਕਰੜਾ ਕੀਤਾ ਤੇ ਕਹਿ ਦਿੱਤਾ ,”ਦੇਖ ਸੁੱਖ ਆਪਾਂ ਹੁਣ ਅੱਗੇ ਤਾਂ ਹੀ ਮਿਲ ਸਕਾਂਗੇ ਜੇ ਆਪਣਾ ਕੋਈ ਫਿਊਚਰ ਹੋਵੇਗਾ , ਮੈਂ ਹਜੇ ਕਨੈਡਾ ਜਾਣਾ ਹੈ ਆਪਣੇ ਆਪ ਨਾਲ ਵੀ ਜੀਣਾ ਚਾਹੁੰਦੀ ਹਾਂ । ਮੈਂ ਇੱਥੇ ਕਿਸੇ ਮੁੰਡੇ ਦੇ ਆਸਰੇ ਆਪਣੀ ਲਾਇਫ ਨਹੀਂ ਕੱਢ ਸਕਦੀ । ਠੀਕ ਹੈ ਮੈ ਤੈਨੂੰ ਪਿਆਰ ਕਰਦੀ ਹਾਂ ਪਰ ਤੇਰਾ ਜਰੂਰਤ ਤੋਂ ਜਿਆਦ ਪ੍ਰੋਟੈਕਟਿਵ ਹੋਣਾ ਮੇਰੀ ਅਜਾਦੀ ਲਈ ਨਾ ਪੱਖੀ ਸਾਬਿਤ ਹੋ ਸਕਦਾ ਹੈ। ਦੇਖ ਪੰਜ ਸਾਲ ਨੇ ਤੇਰੇ ਕੋਲ ਆਪਣਾ ਕਰੀਅਰ ਬਣਾ ਤੇ ਫੇਰ ਆਪਾਂ ਜਿੰਦਗੀ ਕੱਠੇ ਬਿਤਾਵਾਂਗੇ , ਮਾਂ ਪਿਉ ਪ੍ਰਤੀ ਵੀ ਔਲਾਦ ਦੇ ਕੁੱਝ ਫਰਜ਼ ਹੁੰਦੇ ਨੇ ਤੂੰ ਪਹਿਲਾਂ ਉਹਨਾਂ ਨੂੰ ਪੂਰਾ ਕਰ । ਆਪਾਂ ਆਪਣੇ ਬਾਰੇ ਫੇਰ ਸੋਚਾਂਗੇ। …ਚੰਗਾ ਚਲਦੀ ਹਾਂ ਸ਼ਾਇਦ ਅੱਜ ਤੋਂ ਬਾਅਦ ਆਪਾਂ ਨਾ ਮਿਲ ਸਕੀਏ”
ਤੇ ਪ੍ਰਭ ਸਟੇਸ਼ਨ ਵੱਲ ਨੂੰ ਤੁਰ ਪਈ।
ਗੁੱਸੇ ਤੇ ਉਦਾਸੀ ਦੇ ਰਲਵੇਂ ਮਿਲਵੇਂ ਭਾਵਾਂ ਵਿੱਚ ਸੁਖਦੇਵ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਇਹ ਹੋ ਕੀ ਗਿਆ । ਉਸਨੂੰ ਇੱਕ ਪਲ ਤਾਂ ਪਲ ਤਾਂ ਪ੍ਰਭਜੋਤ ਧੋਖੇਬਾਜ਼ ਲੱਗਣ ਲੱਗ ਪਈ ਸੀ ਜਿਸਨੇ ਉਸ ਨਾਲ ਸਿਰਫ ਟਾਇਮਪਾਸ ਕੀਤਾ ਸੀ ।
ਉਹ ਘਰੇ ਆ ਕੇ ਬਿਨਾ ਰੋਟੀ ਖਾਧੇ ਸੌਂ ਗਿਆ , ਜਦ ਉੱਠਿਆ ਤਾਂ ਲੱਗਿਆ ਆਪਣਾ ਕੋਈ ਅੰਗ ਲਹਿ ਕਿ ਡਿੱਗ ਪਿਆ ਹੋਵੇ । ਉਹਨੇ ਪ੍ਰਭਜੋਤ ਤੋਂ ਬਿਨਾਂ ਤਾਂ ਕੁੱਝ ਸੋਚਿਆ ਈ ਨਹੀਂ ਸੀ । ਉਹਦੇ ਲਈ ਤਾਂ ਕਾਲਜ ਤੋਂ ਬਾਅਦ ਪ੍ਰਭ ਬਿਨਾਂ ਇੱਕ ਪਲ ਕੱਢਣਾ ਵੀ ਮੁਸ਼ਕਿਲ ਸੀ ਤੇ ਹੁਣ ਉਹ ਕਹਿ ਗਈ ਕਿ ਪੰਜ ਸਾਲ ਉਸਨੂੰ ਮਿਲੇਗੀ ਨਹੀਂ , ਕਿਹੋ ਜਿਹਾ ਪਿਆਰ ਸੀ ਉਹਦਾ ।
ਦੋ ਤਿੰਨ ਮਹੀਨੇ ਤਾਂ ਸੁਖਦੇਵ ਕਿਸੇ ਚਾਅ ਨਾਲ ਆਪਣੇ ਆਪ ਨੂੰ ਸੈੱਟ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਰਿਹਾ , ਦੁਬਾਰਾ ਪੇਪਰ ਦਿੱਤੇ ਪਰ ਐਂਤਕੀ ਫੇਰ ਫੇਲ ..ਤਿੰਨ ਸਾਲ ਦੀ ਪੜਾਈ ਚਾਰ ਪੰਜ ਮਹੀਨੇ ਵਿੱਚ ਕਿਵੇਂ ਹੋ ਸਕਦੀ ਸੀ ।
ਐਸੇ ਨਿਰਾਸ਼ਤਾ , ਵਿਛੋੜੇ ਤੇ ਘਰਦਿਆਂ ਦੇ ਦਬਾਅ ਨੇ ਉਹਨੂੰ ਪੁੱਠੇ ਪਾਸੇ ਮੋੜ ਦਿੱਤਾ । ਕਦੋਂ ਚਿੱਟਾ ਪੀਣ ਲੱਗ ਪਿਆ ਉਹਨੂੰ ਆਪ ਨੂੰ ਵੀ ਪਤਾ ਨਹੀਂ ਲੱਗਾ ।
ਤੇ ਰਾਤ ਨੂੰ ਇੱਕ ਦਿਨ ਡੱਕੇ ਦਾ ਐਕਸੀਡੈਂਟ ਹੋ ਗਿਆ । ਦਿਲ ਦੇ ਕੋਲ ਆਲੀ ਪਸਲੀ ਵਿੱਚ ਟਰਾਲੀ ਦਾ ਕਿਨਾਰਾ ਖੁੱਬ ਗਿਆ । ਕੋਲੋਂ ਲੰਘਦੇ ਕਿਸੇ ਭਲੇ ਮਾਣਸ ਨੇ ਹਸਪਤਾਸ ਦਾਖਲ ਕਰਵਾ ਦਿੱਤਾ।
ਤਿੰਨ ਆਪਰੇਸ਼ਨਾਂ ਤੋਂ ਬਾਅਦ ਵੀ ਉਹਦੇ ਬਚਣ ਦੇ ਚਾਂਸ ਨਹੀਂ ਸਨ , ਅੱਧ ਬਹੋਸ਼ੀ ਦੀ ਹਾਲਾਤ ਵਿੱਚ ਪ੍ਰਭਜੋਤ ਦਾ ਨਾ ਉਹਨੇ ਪਤਾ ਨਹੀਂ ਕਿੰਨੇ ਕੁ ਵਾਰ ਲਿਆ ਸੀ । ਉਹਦੇ ਐਕਸੀਡੈਂਟ ਦੀ ਖਬਰ ਪ੍ਰਭਜੋਤ ਨੂੰ ਮਿਲੀ ਤਾਂ ਉਹ ਮਿਲਣ ਆ ਗਈ ਆਪਣੀ ਇੱਕ ਸਹੇਲੀ ਨੂੰ ਨਾਲ ਲੈ ਕੇ ।
ਸੁਖਦੇਵ ਦੀ ਹਾਲਤ ਦੇਖ ਉਹਦਾ ਰੌਣਾ ਨਿਕਲ ਆਇਆ ਕਿੰਨਾ ਚਿਰ ਰੋਂਦੀ ਰਹੀ । ਸੁਖਦੇਵ ਦੀ ਅੱਖ ਖੁੱਲੀ ਤਾਂ ਉਹਦੇ ਵਿੱਚੋਂ ਵੀ ਪਾਣੀ ਛਲਕ ਪਿਆ । ਸੁਖਦੇਵ ਬੋਲਣ ਦੀ ਹਾਲਾਤ ਵਿੱਚ ਨਹੀਂ ਸੀ ਤੇ ਪ੍ਰਭ ਤੋਂ ਕੁੱਝ ਬੋਲਿਆ ਨਾ ਗਿਆ । ਕਈ ਵਾਰ ਹੰਝੂ ਬਹੁਤ ਕੁੱਝ ਕਹਿ ਜਾਂਦੇ ਨੇ ਤੇ ਸੱਚੇ ਪ੍ਰੇਮੀ ਅਕਸਰ ਇੰਨਾ ਨਾਲ ਹੀ ਗਲਬਾਤ ਕਰਦੇ ਨੇ।
ਅਗਲੇ ਹਫਤੇ ਪ੍ਰਭ ਦੀ ਫਲਾਇਟ ਸੀ , ਜਾਣ ਲੱਗੀ ਆਖ ਗਈ ਤੂੰ ਪੰਜ ਸਾਲ ਵੀ ਇੰਤਜਾਰ ਨਹੀਂ ਕਰ ਸਕਿਆ, ਆਖਦਾ ਸੀ ਕਿ ਤੂੰ ਹੀਰ ਐਂ ਤੇ ਮੈਂ ਰਾਂਝਾ …ਪਿਆਰ ਕੱਲੇ ਮਿਲਣ ਦਾ ਹੀ ਨਾਂ ਨਹੀਂ ਹੈ ਸੁੱਖ ਵਿਛੋੜੇ ਦੀ ਭੱਠੀ ਵਿੱਚ ਤਪਣਾ ਹਰ ਦੋ ਪਿਆਰ ਕਰਨ ਵਾਲਿਆਂ ਦਾ ਧਰਮ ਹੈ । ਮੈਨੂੰ ਤੇਰੇ ਤੇ ਬੜਾ ਮਾਣ ਸੀ ਪਰ ਤੂੰ ਤੋੜ ਦਿੱਤਾ ਹੈ ਪਰ ਮੈਂ ਫੇਰ ਵੀ ਤੇਰੀ ਉਡੀਕ ਕਰੂੰਗੀ , ਤੈਨੂੰ ਮੇਰੇ ਲਈ ਨਾ ਸਹੀ ਆਪਣੀ ਰੋਂਦੀ ਮਾਂ ਲਈ ਤਾਂ ਠੀਕ ਹੋਣਾ ਈ ਪਊਗਾ ……
—-ਜਾਰੀ …
ਅਰਸ਼ਦੀਪ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)