ਨਾ ਕੱਢਿਆ ਤੇ ਨਾ ਪਾਇਆ

6

ਲੈ ਤੇਰੀ ਆਲੀ ਗੱਲ ਤੋਂ ਇੱਕ ਗੱਲ ਯਾਦ ਆਗੀ ,,
ਕੇਰਾਂ ਭਾਈ ਬੰਤੋਂ ਤੇ ਮਿੰਦੋ ਗੋਹਾ ਸੈੱਟਣ ਗਈਆਂ ਈ ਡੰਡੀ ਪਿੱਛੇ ਲੜ ਪਈਆਂ ।।ਬੰਤੋਂ ਕਹਿੰਦੀ ਤੂੰ ਸਾਡੇ ਵਾੜੇ ਚ ਦੀ ਡੰਡੀ ਬਣਾਈ ਫਿਰਦੀ ਏ ,,ਮਿੰਦੋਂ ਕਹਿੰਦੀ ਇਹ ਸਰਕਾਰੀ ਪਹਿਲਾਂ ਦੀ ਈ ਡੰਡੀ ਏ ਤੂੰ ਰੋਕ ਰੋਕ ਆਪਣਾ ਬਾੜੇ ਚ ਕਰੀ ਜਾਂਦੀਂ ਏ ।। ਤੇ ਫਿਰ ਕੀ ਸੀ ਹੋ ਗੀਆਂ ਹੋ ਸ਼ੁਰੂ ਦੇ ਗਾਲ ਤੇ ਗਾਲ ਇੱਕ ਦੂਜੀ ਨੂੰ ,, ਮਿੰਦੋਂ ਕਹਿੰਦੀ ਮੈਂ ਏਥੋਂ ਦੀ ਈ ਸਿੱਟੂ ਗੋਹਾ ਲਿਆਊ ਸਰਪੰਚ ਨੂੰ ,, ਬੰਤੋਂ ਕਹਿੰਦੀ ਆਉਣ ਦੇ ਉਸਨੂੰ ਵੀ ਕੰਜਰ ਨੂੰ 👉😜😎।। ਕੁਦਰਤੀ ਈ ਸਰਪੰਚ ਲੰਘਿਆ ਜਾਵੇ ਓਥੋਂ ਦੀ ਉਹ ਵਿਚਾਰਾ ਗਾਲ ਜਹੀ ਸੁਣ ਕੇ ਕੱਚਾ ਜਿਆ ਹੋ ਗਿਆ ,,ਤੇ ਓਦੋਂ ਈ ਚੱਕਮੇ ਪੈਰੀ ਹੋ ਕੇ ਲੰਘ ਗਿਆ 😎 ਵੀ ਇਹਨਾਂ ਦਾ ਕੀ ਪਤਾ ਹਜੇ ਹੋਰ ਕੀ ਬੋਲਣ ।।
ਚੱਲ ਬੋਲਦੀਆਂ ਬੋਲਦੀਆਂ ਘਰਾਂ ਨੂੰ ਚਲੀਆਂ ਗਈਆਂ ਜਾ ਕੇ ਦੋਵਾਂ ਨੇ ਭਰਤੇ ਆਵਦੇ ਆਵਦੇ ਖਸਮਾਂ ਦੇ ਕੰਨ ।।
ਉਹ ਪਤੰਦਰ ਵੀ ਆਥਣੇ ਜੇ ਪੀ ਕੇ ਪਾਈਆ ਪਾਈਆ ਲੱਗ...

ਗੇ ਇੱਕ ਦੂਜੇ ਨੂੰ ਗਾਲਾਂ ਜਹੀਆਂ ਕੱਢਣ ।।ਲੋਕਾਂ ਨੇ ਬਥੇਰੇ ਹਟਾਏ ਕਿੱਥੇ ਹਟਦੇ ਹੋ ਗਏ ਜੱਫੋ ਜੱਫੀ ।। ਬੰਤੋਂ ਦੇ ਘਰ ਆਲੇ ਦੇ ਮਾੜੀ ਜਹੀ ਸਿਰ ਜੇ ਚ ਵੱਜ ਗੀ । ।
ਡਾਕਟਰ ਦੇ ਲੈ ਗੇ ਉਹਨੂੰ ਪਿੰਡ ਆਲੇ ਡਕਟਰ ਨੇ ਈ ਪੱਟੀ ਕਰਤੀ ,, ਹੈ ਤੇ ਥੋੜੀ ਈ ਸੀ ,, ਪਰ ਚੱਕ ਦੇਣ ਵਾਲੇ ਕਿੱਥੇ ਹਟਦੇ ਆ ਕਹਿੰਦੇ ਥਾਣੇ ਜਾ ਕੇ ਰਪਟ ਲਿਖਾ ਆ ।। ਉਹਨੇ ਚੱਕਿਆ ਸਾਇਕਲ ਵੱਜਿਆ ਥਾਣੇ ਥਾਣੇ ਆਲੇ ਰਪਟ ਲਿਖਣ ਦਾ ਈ ਹਜਾਰ ਲੈ ਗੇ 😜।। ਮਿੰਦੋ ਦੇ ਘਰ ਆਲੇ ਨੂੰ ਲੈ ਗੇ ਆਕੇ ਪੁਲਸ ਆਲੇ ,,ਉਹਨੂੰ ਕਹਿੰਦੇ ਨਹੀਂ ਤੇ ਕੇਸ ਪਊ ਲੈ ਦੇ ਕੇ ਰਾਜੀਨਾਮਾਂ ਕਰਾ ਦਿੰਦੇ ਆ । ।ਦੋ ਹਜਾਰ ਉਸ ਤੋਂ ਲੈ ਲਿਆ । ਦੂਜੇ ਦਿਨ ਪਿੰਡ ਦੇ ਮੋਹਤਬਰ ਬੰਦੇ ਜਾ ਕੇ ਥਾਣੇ ਰਾਜੀਨਾਮ ਕਰਾ ਆਏ ।।
ਲੈ ਆਹ ਜਮਾਨਾ ਆ ਗਿਆ ਨਾ ਕੱਢਿਆ ਤੇ ਨਾ ਪਾਇਆ ਕੁਝ ,,ਆਹ ਗੋਹਾ ਸਿੱਟਣ ਦਾ ਕੰਮ ਈ 4-5 ਹਜਾਰ ਚ ਪੈ ਗਿਆ ਨਾਲੇ ਸੱਟਾਂ ਖਾਦੀਆਂ ਉਹ ਵਾਧੂ 😜😎।।
ਲੱਕੀ ਗਿੱਲ

Leave A Comment!

(required)

(required)


Comment moderation is enabled. Your comment may take some time to appear.

Comments

2 Responses

  1. ninder

    😜😜😜

  2. bsnsns

    hi

Like us!