——– ਬਾਗਾਂ ਦੇ ਰਾਖੇ ——–
ਇੱਕ ਵਾਰੀ ਦੀ ਗੱਲ ਹੈ ਕਿ ਇੱਕ ਸੇਠ ਦਾ ਬਹੁਤ ਵੱਡਾ ਬਾਗ਼ ਸੀ। ਰਾਮੂ ਕਾਫੀ ਲੰਮੇ ਸਮੇਂ ਤੋਂ ਉਸ ਬਾਗ਼ ਵਿੱਚ ਕੰਮ ਕਰਦਾ ਆ ਰਿਹਾ ਸੀ। ਅਚਾਨਕ ਉਸ ਬਾਗ਼ ਵਿੱਚ ਇੱਕ ਭਿਆਨਕ ਬਿਮਾਰੀ ਫੈਲ ਗਈ, ਜਿਸ ਕਾਰਨ ਉਸ ਬਾਗ਼ ਦੇ ਅੱਧੇ ਫਲ਼ ਖਰਾਬ ਹੋ ਗਏ। ਸੇਠ ਨੂੰ ਇਸ ਨੁਕਸਾਨ ਦੀ ਡਾਢੀ ਚਿੰਤਾ ਸੀ। ਉਸਨੇ ਇਸ ਨੁਕਸਾਨ ਦੀ ਭਰਪਾਈ ਕਰਨ ਲਈ ਆਪਣਾ ਦਿਮਾਗ ਲੜਾਇਆ ਤੇ ਅਖੀਰ ਉਹ ਇਸ ਸਿੱਟੇ ਤੇ ਪੁੱਜਾ ਕੇ ਫਲ਼ਾਂ ਦੇ ਰੇਟ ਦੁਗਣੇ ਕਰ ਦਿੱਤੇ ਜਾਣ, ਇਸ ਕਾਰਨ ਉਸਦਾ ਨੁਕਸਾਨ ਹੋਣਾ ਬਚ ਜਾਵੇਗਾ। ਉਸਨੇ ਹੋਰ ਮੁਨਾਫੇ ਲਈ ਹੋਰ ਦਿਮਾਗ ਲਗਾਇਆ ਤੇ ਇਹ ਪਲੈਨਿੰਗ ਬਣਾਈ ਕਿ ਆਪਣੇ ਬਾਗ਼ ਵਿੱਚ ਕੰਮ ਕਰਦੇ ਕਾਮਿਆਂ ਦੀ ਤਨਖਾਹ ਇਹ ਕਹਿ ਕੇ ਅੱਧੀ ਕਰ ਦਿੱਤੀ ਜਾਵੇ ਕਿ ਸੇਠ ਨੂੰ ਬੜਾ ਭਾਰੀ ਘਾਟਾ ਪੈ ਗਿਆ ਹੈ। ਉਸਨੇ ਆਪਣੇ ਪੁਰਾਣੇ ਵਫਾਦਾਰ ਰਾਮੂ ਦੀ ਤਨਖਾਹ ਅੱਧੀ ਕਰ ਦਿੱਤੀ ਤੇ ਨਵੇਂ...
ਭਰਤੀ ਕੀਤੇ ਕਾਮਿਆਂ ਨੂੰ ਕੁੱਝ ਪੈਸੇ ਦੇ ਕੇ ਅੱਧ ਵਿਚਾਲਿਓਂ ਹਟਾ ਦਿੱਤਾ। ਹੁਣ ਸੇਠ ਨੇ ਜਦੋਂ ਸਾਰਾ ਲੇਖਾ ਜੋਖਾ ਕੀਤਾ ਤਾਂ ਅੰਦਰੋਂ ਅੰਦਰੀਂ ਉਹ ਖ਼ੁਸ਼ ਹੋ ਰਿਹਾ ਸੀ ਕਿਉਂਕਿ ਉਸਨੇ ਆਪਣੇ ਨੁਕਸਾਨ ਦੀ ਭਰਪਾਈ ਗਰੀਬਾਂ ਦਾ ਹੱਕ ਮਾਰ ਕੇ ਤੇ ਮਹਿੰਗੇ ਦਾਮ ਕਰਕੇ ਕਰ ਲਈ ਸੀ। ਹੁਣ ਰਾਮੂ ਵੀ ਇਸ ਗੱਲੋਂ ਖ਼ੁਸ਼ ਸੀ ਕਿ ਬਾਕੀ ਕਾਮਿਆਂ ਨੂੰ ਹਟਾ ਦਿੱਤਾ ਗਿਆ ਸੀ ਪਰ ਮਾਲਕ ਨੇ ਉਸਦੀ ਵਫਾਦਾਰੀ ਕਾਰਨ ਭਾਵੇਂ ਉਸਦੀ ਤਨਖਾਹ ਅੱਧੀ ਕਰ ਦਿੱਤੀ ਸੀ ਪਰ ਨੌਕਰੀ ਤੋਂ ਹਟਾਇਆ ਨਹੀਂ ਸੀ। ਰਾਮੂ ਬਾਕੀ ਕਾਮਿਆਂ ਦੇ ਮੁਕਾਬਲੇ ਇਸਨੂੰ ਵੱਡੀ ਪ੍ਰਾਪਤੀ ਮੰਨਦਾ ਸੀ ਤੇ ਸੇਠ ਵਾਲ ਦੀ ਖੱਲ ਉਧੇੜਨ ਵਾਲੇ ਆਪਣੇ ਦਿਮਾਗ ਨੂੰ ਵੱਡੀ ਪ੍ਰਾਪਤੀ ਸਮਝਦਾ ਸੀ।