ਕਹਿਰ ਹੋ ਗਿਆ ਬੇਬੇ – ਧੰਜਲ ਜ਼ੀਰਾ।

4

ਹੁਣ ਕਿੱਧਰ ਨੂੰ ਜਾਈਏ ਬੇਬੇ? ਕੌਣ ਬਚਾਊ ਮੁਲਕ? ਸੱਭ ਕੁੱਝ ਤਬਾਹ ਹੋਈ ਜਾਂਦਾ ਏ। ਮੈਂ ਮਰਜਾਣਾ ਬੇਬੇ।
ਪੁੱਤ ਹੌਸਲਾ ਰੱਖ, ਕਿਓ ਡੋਲੀ ਜਾਨ੍ਹਾਂ?
ਹੋਇਆ ਕੀ ਆ?
ਬੇਬੇ ਕੋਰੋਨਾ?
ਕੀ ਕੋਰੋਨਾ ਪੁੱਤ?
ਬੇਬੇ ਮਹਾਂਮਾਰੀ ਫੈਲ ਗਈ ਕੋਰੋਨਾ ਨਾਂ ਦੀ ਚਾਰੇ ਪਾਸੇ। ਕੋਈ ਬਚਣ ਦੀ ਉਮੀਦ ਨਹੀਂ ਰਹੀ। ਹਰ ਰੋਜ 100 ਤੋਂ ਵੱਧ ਮੌਤਾਂ ਹੋ ਰਹੀਆਂ ਨੇ। ਹੁਣ ਆਪਾਂ ਕਿੱਦਾਂ ਬਚਾਂਗੇ?
ਪੁੱਤ ਹਿੰਮਤ ਨਾ ਹਾਰ, ਬਾਬੇ ਨਾਨਕ ਦਾ ਨਾਂ ਲੈਹ। ਓਹ ਆਪੇ ਸੱਭ ਕੁੱਝ ਸਵਾਰੇਗਾ।
ਬੇਬੇ ਨਾਮ ਲਇਆਂ ਰੋਟੀ ਨਹੀਂ ਮਿਲਣੀ। ਰੋਟੀ ਲਈ ਤਾਂ ਘਰੋਂ ਬਾਹਰ ਨਿਕਲਣਾ ਹੀ ਪਵੇਗਾ। ਪੁਲਿਸ ਨੇ ਥਾਂ-ਥਾਂ ਨਾਕੇ ਲਾਏ ਹੋਏ ਆ। ਕਿਸੇ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ।
ਬੇਬੇ! ਉਹਨਾਂ ਗਰੀਬਾਂ ਨੂੰ ਕੌਣ ਖਾਣ ਨੂੰ ਦੇਵੇਗਾ, ਜਿਹੜੇ ਦਿਹਾੜੀਦਾਰ ਹਨ? ਹਰ ਰੋਜ ਦਿਹਾੜੀ ਕਰਕੇ ਵੀ ਜਿਨ੍ਹਾਂ ਦਾ ਗੁਜਾਰਾ ਮਸਾਂ ਚੱਲਦਾ ਹੈ।
ਕੌਣ ਭਰੂ ਉਹਨਾਂ ਦਾ ਢਿੱਡ?
ਸਰਕਾਰ ਮਾਇਕ ਫੜ੍ਹ ਕੇ ਤਾਂ ਕਰੋੜਾਂ ਦਾ ਐਲਾਨ ਕਰ ਦਿੰਦੀ ਹੈ। ਉਹ ਮਿਲਦਾ ਕਿੰਨ੍ਹਾਂ ਨੂੰ ਹੈ? ਲੀਡਰਾਂ ਨੂੰ ਜਾਂ ਆਮ ਜਨਤਾ ਨੂੰ?
ਬੇਬੇ ਕੁੱਝ ਨਹੀਂ ਹੋਣਾ, ਦੇਖੀ ਚੱਲ। ਤੇਰੇ ਸਾਹਮਣੇ ਹੀ ਸਾਰੀ ਦੁਨੀਆਂ ਖਤਮ ਹੋਣੀ ਏ।
ਪੁੱਤ! ਸਰਕਾਰ ਨਹੀਂ ਕੁੱਝ ਕਰਦੀ ਤਾਂ ਫਿਰ ਕੀ ਹੋਇਆ? ਪੰਜਾਬ ‘ਚ ਬੜੇ ਦਾਨੀ ਬੈਠੇ ਹਨ। ਜਿਹੜੇ ਮੇਰੇ ਸੋਹਣੇ ਪੰਜਾਬ ਨੂੰ ਮੰਝੇ ‘ਤੇ ਨਹੀਂ ਪੈਣ ਦੇਣਗੇ। ਘਰ ਘਰ ਜਾ ਕੇ ਸੌਦਾ(ਰਾਸ਼ਣ) ਵੰਡਣਗੇ। ਉਹ ਦਾਨੀ, ਜਿਹਨੀਂ ਕੂ ਉਹਨਾਂ ਦੀ ਪਹੁੰਚ ਹੋਵੇਗੀ, ਕਿਸੇ ਨੂੰ ਭੁੱਖੇ ਢਿੱਡ ਨਹੀਂ ਰਹਿਣ ਦਿੰਦੇ।
ਤੂੰ ਪੁੱਤ ਇਹਨੀਂ ਕੂ ਸਾਰਿਆਂ ਨੂੰ...

ਅਪੀਲ ਕਰ, ਕਿ ਕੋਈ ਘਰੋਂ ਬਾਹਰ ਨਾ ਨਿਕਲੇ, ਸਰਕਾਰ ਦੀ ਧਾਰਾ ਨੂੰ ਨਾ ਤੋੜੇ। ਹਰੇਕ ਜਾਣਾ ਆਪਣੇ ਹੱਥ ਸਾਫ ਰੱਖੇ। ਮੂੰਹ ਉੱਤੇ ਰੁਮਾਲ ਜਾਂ ਮਾਸਕ ਪਹਿਨੇ, ਹਰ ਇਕ ਜਾਣੇ ਨੂੰ ਕਹਿ ਕਿ ਘੱਟੋਂ ਘੱਟ ਇਕ-ਦੂਜੇ ਤੋਂ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣ। ਜੇ ਕਿਸੇ ਨੂੰ ਖੰਗ-ਜੁਕਾਮ ਜਾਂ ਬੁਖਾਰ ਹੁੰਦਾ ਹੈ, ਤਾਂ ਉਸੇ ਵੇਲੇ ਉਹ ਆਪਣੀ ਦਵਾਈ ਲਵੇ। ਪੁੱਤ ਜੇ ਸਾਰੇ ਇਹਦਾਂ ਕਰਨਗੇ ਤਾਂ ਫਿਰ ਬੀਮਾਰੀ ਨਹੀਂ ਫੈਲ ਸਕਦੀ।
ਬੇਬੇ, ਚੱਲ ਮੈਂ ਮੰਨ ਲੈਨ੍ਹਾ ਕਿ ਬੜੇ ਦਾਨੀ ਸੱਜਣ ਹੋਣਗੇ, ਜਿਹੜੇ ਕਈ ਗਰੀਬਾਂ ਦਾ ਢਿੱਡ ਭਰਨਗੇ। ਉਹਨਾਂ ਨੂੰ ਖਾਲੀ ਢਿੱਡ ਨਹੀਂ ਸੌਣ ਦਿੰਦੇ। ਬੇਬੇ ਦਾਨੀ ਸੱਜਣ ਕਿੰਨ੍ਹੀ ਕੂ ਆਮ ਜਨਤਾ ਦਾ ਢਿੱਡ ਭਰਣਗੇ? ਆਖਿਰ ਕਾਰ ਤਾਂ ਉਹਨਾਂ(ਆਮ ਜਨਤਾ) ਨੂੰ ਸਰਕਾਰ ਦੀ ਧਾਰਾ ਨੂੰ ਤੋੜਣਾ ਹੀ ਪਵੇਗਾ।
ਸੱਭ ਕੁੱਝ ਸਰਕਾਰ ਨੇ ਬੰਦ ਕਰ ਦਿੱਤਾ ਹੈ। ਸਾਨੂੰ ਤਾਂ ਬੰਦੀ ਬਣਾ ਕੇ ਰੱਖ ਦਿੱਤਾ ਹੈ। ਮੈਨੂੰ ਉਹਨਾਂ ਕੋਰੋਨਾ ਤੋਂ ਡਰ ਨਹੀੰ ਲੱਗਦਾ ਬੇਬੇ, ਜਿਹਨਾਂ ਭੁੱਖੇ ਢਿੱਡ ਮਰਨ ਤੋਂ ਲੱਗਦਾ ਹੈ।
ਵਾਹ ਸਰਕਾਰੇ! ਤੂੰ ਬਹੁਤ ਚੰਗਾ ਕੀਤਾ ਕਰਫਿਓ ਲਗਾ ਕੇ, ਪਰ ਜੇ ਤੂੰ ਆ ਕਰਫਿਓ ਲਗਾਉਣ ਤੋਂ ਥੋੜੇ ਦਿਨ ਪਹਿਲਾਂ ਆਮ ਜਨਤਾ ਨੂੰ ਸੁਚੇਤ ਕਰ ਦਿੰਦੀ ਤਾਂ ਆਮ ਜਨਤਾ ਆਪੇ ਕੋਈ ਆਵਦਾ ਸੱਜਾ-ਖੱਬਾ ਕਰਦੀ। ਦਿਨ-ਰਾਤ ਇਕ ਕਰਕੇ ਆਪਣੀ ਰੋਟੀ ਜੋਗੇ ਪੈਸੇ ਇਕੱਠੇ ਕਰਕੇ ਆਪਣੇ ਬੱਚਿਆਂ ਦਾ ਢਿੱਡ ਭਰਦੀ। ਤੇ ਅੱਜ ਆਮ ਜਨਤਾ ਨੂੰ ਤੇਰੇ ਪ੍ਰਸ਼ਾਸ਼ਨ ਤੋਂ ਰੋਟੀ ਦੀ ਥਾਂ ਡੰਡੇ ਨਾ ਖਾਣੇ ਪੈਂਦੇ।

– ਧੰਜਲ ਜ਼ੀਰਾ।

Leave A Comment!

(required)

(required)


Comment moderation is enabled. Your comment may take some time to appear.

Comments

3 Responses

 1. ਧੰਜਲ ਜ਼ੀਰਾ

  ਕਾਲੀ ਜੀ,
  ਮੇਰਾ Whatsapp No. 98885-02020 ਹੈ
  ਤੁਸੀ ਇਸ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ।
  – ਧੰਜਲ ਜ਼ੀਰਾ।

 2. dhaNjall Zira

  My contact no. & Whatsapp no. 98885-02020
  Please contact this no.

 3. kaali

  sir main tuhaadi kahani te short film bnaona chonda aa
  ki main short film bnaa ke YouTube te upload kr skdaa haan
  please reply me

Like us!