More Punjabi Kahaniya  Posts
ਬਰਕਤਾਂ ਦੇ ਮੀਂਹ


ਡੇਢ ਦੀ ਇੱਕ ਬੋਤਲ ਆਇਆ ਕਰਦੀ..ਕੇਰਾਂ ਮੰਮੀ ਪਾਪਾ ਪਿੰਡ ਵਿਆਹ ਗਏ..!
ਜਾਂਦੇ ਹੋਏ ਪੱਠਿਆਂ ਲਈ ਪੰਜ ਰੁਪਈਏ ਦੇ ਗਏ..ਨੋਟ ਵੇਖ ਘਰੇ ਆਏ ਮਾਮੇ ਦੇ ਮੁੰਡੇ ਨਾਲ ਸਲਾਹ ਕੀਤੀ..ਦੁੱਧ ਸੋਢਾ ਪੀਤਾ ਜਾਏ..ਏਧਰੋਂ ਓਧਰੋਂ ਕਰ ਬੰਨਿਆਂ ਪਹਿਆਂ ਤੋਂ ਘਾਹ ਦੀ ਪੰਡ ਬਣਾ ਲਈ..ਚਾਰੇ ਲਈ ਮਿਲੇ ਸਾਰੇ ਬਚਾ ਲਏ..ਫੇਰ ਦੋ ਬੋਤਲਾਂ ਸੋਢੇ ਦੀਆਂ,ਕਿੰਨੀ ਸਾਰੀ ਬਰਫ ਅਤੇ ਹੋਰ ਵੀ ਕਿੰਨਾ ਕੁਝ ਮੁੱਲ ਲਿ ਆਂਦਾ..!
ਐਨ ਬਣਾ ਸਵਾਰ ਕੇ ਦੋ ਵੱਡੇ ਪਤੀਲੇ ਦੁੱਧ ਸੋਢੇ ਦੇ ਬਣਾਏ..ਫੇਰ ਰੱਜ ਰੱਜ ਪੀਤਾ..ਫੇਰ ਚੱਲਦੇ ਪੱਖੇ ਹੇਠ ਲੰਮੀਆਂ ਤਾਣ ਸੋਂ ਗਏ..!
ਅਚਾਨਕ ਪੇਟ ਵਿੱਚ ਵੱਡਾ ਵੱਟ ਪਿਆ..ਲੈਟਰੀਨਾਂ ਘਰੇ ਨਹੀਂ ਸਨ ਹੁੰਦੀਆਂ..ਸਿੱਧਾ ਖੇਤ ਨੂੰ..ਮਾਮੇ ਦਾ ਪੁੱਤ ਪਹਿਲੋਂ ਹੀ ਓਥੇ ਅੱਪੜਿਆਂ ਸੀ..ਦੋਹਾਂ ਦੇ ਪੇਟ ਖਰਾਬ ਹੋ ਚੁਕੇ ਸਨ..ਫੇਰ ਜੱਗ ਜੰਕਸ਼ਨ ਰੇਲਾਂ ਦਾ..ਗੱਡੀ ਇੱਕ ਆਵੇ ਇੱਕ ਜਾਵੇ ਵਾਲੀ ਗੱਲ ਹੋ ਗਈ..ਉੱਤੋਂ ਡੰਗਰਾਂ ਨੇ...

ਵੱਢੀ ਪੰਡ ਦੇ ਸਾਰੇ ਕੁਤਰੇ ਨੂੰ ਮੂੰਹ ਤੱਕ ਨਹੀਂ ਸੀ ਲਾਇਆ..ਬਥੇਰੇ ਗਤਾਵੇ ਕੀਤੇ..ਖਲਾਂ ਪਾਈਆਂ..ਉੱਤੋਂ ਰੱਬ ਦਾ ਕਹਿਰ..ਸੋਢੇ ਦੀ ਇੱਕ ਬੋਤਲ ਵੀ ਟੁੱਟ ਗਈ..!
ਮਗਰੋਂ ਅਗਲੇ ਦਿਨ ਦੁੱਧ ਸੋਢੇ ਦੀ ਝੁੱਟੀ ਦੋਬਾਰਾ ਲੱਗੀ..ਪਰ ਇਸ ਵੇਰ ਠੰਡੇ ਦੀ ਬੋਤਲ ਬਾਪੂ ਹੂਰੀ ਲੈ ਕੇ ਆਏ..ਗੁੱਸਾ ਇਸ ਗੱਲ ਦਾ ਨਹੀਂ ਸੀ ਕੇ ਸੋਢਾ ਕਿਓਂ ਪੀਤਾ..ਇਸ ਗੱਲ ਦਾ ਸੀ ਕੇ ਝੂਠ ਕਿਓਂ ਬੋਲਿਆ..ਉੱਤੋਂ ਡੰਗਰ ਵੀ ਭੁੱਖੇ ਰਹੇ..ਖੈਰ ਓਹਨਾ ਵੇਲਿਆਂ ਦੀ ਗੱਲ ਏ ਜਦੋਂ ਵੇਹੜੇ ਬੱਝੇ ਦੁਧਾਰੂ ਪਸ਼ੂ ਅਤੇ ਹੱਥੀਂ ਕੀਤਾ ਕੰਮ ਅਕਸਰ ਹੀ ਬਰਕਤਾਂ ਦੇ ਮੀਂਹ ਵਰਾ ਦਿਆ ਕਰਦੇ ਸਨ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)