ਬਹੁਤ ਕੁਝ ਪੜ੍ਹਿਆ ਸੀ ਕਿ 1978 ਚ ਇੰਝ ਹੁੰਦਾ ਸੀ ਇੰਝ ਹੁੰਦਾ ਸੀ ਪਰ ਅੱਜ ਓਹੀ ਸਮਾਂ ਦੁਬਾਰਾ ਅੱਖਾਂ ਅੱਗੇ ਵੇਖ ਰਹੇ ਹਾਂ….ਤੇ ਜਿਸ ਤਰਾਂ ਨਾਲ ਉਦੋਂ ਸਿੱਖ ਨੌਜਵਾਨਾਂ ਨੂੰ ਸਰਕਾਰਾਂ ਤੰਗ ਕਰਦੀਆਂ ਸੀ…ਉਹਨਾਂ ਦੇ ਸ਼ਿਕਾਰ ਖੇਡਦੀਆਂ ਸੀ…ਓਹੀ ਕੁਛ ਅੱਜ ਹੋ ਰਿਹਾ ਹੈ…
ਨਾ ਉਦੋਂ ਏਨਾ ਦੇ ਹੱਕ ਚ ਮੀਡੀਆ ਬੋਲਦਾ ਸੀ ਤੇ ਨਾ ਅੱਜ ਏਨਾ ਦੇ ਹੱਕ ਚ ਮੀਡੀਆ ਨੇ ਕੋਈ ਪ੍ਰੋਗਰਾਮ ਚਲਾਉਣਾ ਹੈ….ਉਦੋਂ ਵੀ ਏਨਾ ਦੇ ਹੱਕ ਚ ਬੋਲਣ ਵਾਲੇ ਥੋੜੇ ਜਨੇ ਸੀ ਤੇ ਅੱਜ ਵੀ ਏਨਾ ਦੇ ਨਾਲ ਖੜੇ ਹੋਣ ਵਾਲੇ ਲੋਕ ਬਹੁਤ ਘੱਟ ਨੇ….ਜਿਆਦਾ ਜਣੇ ਇਸ ਗੱਲੋਂ ਡਰਦੇ ਨੇ ਕਿ ਇਸ ਵੀਰ ਦੀ ਗੱਲ ਕਰਕੇ ਕਿਤੇ ਅਸੀਂ ਵੀ ਖਾਲਿਸਤਾਨੀ ਨਾ ਸਮਝੇ ਜਾਈਏ….
ਬੜੀ ਅਜੀਬ ਹਾਲਤ ਹੈ…ਜਿਥੇ ਤੁਸੀ ਤਲਵਾਰ ਚੁੱਕੋਗੇ ਤਾਂ ਤੁਹਾਡੇ ਆਪਣੇ ਹੀ ਰੌਲਾ ਪਾਉਣਗੇ ਕਿ ਹਿੰਸਾ ਨਾ ਕਰੋ….ਤੇ ਜੇ ਕੋਈ ਸ਼ਾਂਤੀ ਨਾਲ ਆਪਣੀ ਗੱਲ ਕਰਦਾ ਹੋਇਆ ਫੜ੍ਹ ਲਿਆ ਜਾਵੇ ਉਦੋਂ ਇਹ ਹਿੰਸਾ ਅਹਿੰਸਾ ਦੀ ਗੱਲ ਕਰਨ ਵਾਲੇ ਗੂੰਗੇ ਹੀ ਹੋ ਜਾਂਦੇ ਨੇ…
ਮੈਨੂੰ ਚੰਡੀਗੜ ਚ ਮਿਲੇ ਇਕ ਸਰਦਾਰ ਭਾਈ ਸਾਹਬ ਯਾਦ ਆ ਰਹੇ ਨੇ….ਜਿਹੜੇ ਹਿੰਦੀ ਫ਼ਿਲਮ ਇੰਡਸਟਰੀ ਚ ਕੰਮ ਕਰਦੇ ਨੇ ਤੇ ਉਹ ਆਖਦੇ ਸੀ –
” ਮੈਂ ਕਦੀ ਵੀ ਵੱਖਰੇ ਮੁਲਕ ਦਾ ਹਮਾਇਤੀ ਨਹੀਂ ਰਿਹਾ….ਖਾਲਿਸਤਾਨ ਦੀ ਗੱਲ ਕਰਨੀ ਵੀ ਖਰਾਬ ਸਮਝਦਾ ਹਾਂ ਪਰ ਇਹ ਜੋ ਕੁਛ ਹੋ ਰਿਹਾ ਹੈ…ਜਿਵੇਂ ਜੇਲਾਂ ਚ ਬੰਦ ਸਾਡੇ ਮੁੰਡੇ ਸਜ਼ਾਵਾਂ ਮੁਕਾਉਣ ਦੇ ਬਾਵਜੂਦ ਅੰਦਰ...
ਡੱਕੇ ਹੋਏ ਨੇ…ਜਿਵੇਂ ਸਾਡੇ ਨੌਜਵਾਨਾਂ ਨੂੰ ਬਿਨਾਂ ਅਦਾਲਤਾਂ ਚ ਦੋਸ਼ ਸਾਬਤ ਕਰੇ ਵੀ ਅੱਤਵਾਦੀ ਲਿਖ ਕੇ ਖਬਰ ਬਣਾਈ ਜਾਂਦੀ ਹੈ…ਜਿਵੇਂ ਏਨਾ ਬੇਦੋਸ਼ਿਆਂ ਦੀਆਂ ਗ੍ਰਿਫਤਾਰੀਆਂ ਨਾਲ ਕਿਸੇ ਨੂੰ ਕੋਈ ਫਰਕ ਹੀ ਨਹੀ ਪੈਂਦਾ….ਉਦੋਂ ਮੈਂ ਕਨਫਿਊਜ਼ ਹੋ ਜਾਂਦਾ ਹਾਂ ਕਿ ਸਾਡੇ ਕੋਲ ਇਸ ਦੇਸ਼ ਨਾਲੋਂ ਅਲੱਗ ਹੋਣ ਤੋਂ ਬਿਨਾਂ ਤਰੀਕਾ ਵੀ ਕੀ ਬੱਚਦਾ ਹੈ…ਸਾਨੂੰ ਨਾ ਬਰਾਬਰੀ ਦੇ ਹੱਕ ਦੇ ਕੇ ਨਾਲ ਰਖਿਆ ਗਿਆ ਹੈ ਤੇ ਨਾ ਸਾਨੂੰ ਅਲੱਗ ਹੋਣ ਦੀ ਮਰਜ਼ੀ ਦਿਤੀ ਜ਼ਾ ਰਹੀ ਹੈ…”
ਏਨਾ ਸਰਦਾਰ ਸਾਹਬ ਦੀ ਗੱਲ ਨਾਲ ਮੈਂ ਵੀ ਸਹਿਮਤ ਹਾਂ….ਤੇ ਮੈਂ ਆਪਣੀ ਹੁਣ ਤੱਕ ਦੀ ਜ਼ਿੰਦਗੀ ਚ ਅਣਗਿਣਤ ਮੁੰਡੇ ਜੇਲਾਂ ਅੰਦਰ ਜਾਂਦੇ ਵੇਖੇ ਨੇ ਪਰ ਬਰੀ ਹੋ ਕੇ ਵਾਪਸ ਬਾਹਰ ਆਉਂਦੇ ਨਾਮਾਤਰ ਹੀ ਦਿਸਦੇ ਨੇ…ਤੇ ਜਿਹੜੇ ਵਾਪਸ ਵੀ ਮੁੜਦੇ ਨੇ ਜਾਂ ਤਾਂ ਜ਼ਮਾਨਤਾਂ ਉਪਰ ਮੁੜਦੇ ਨੇ…ਜਾਂ ਬੁੱਢੇ ਹੋ ਕੇ ਮੁੜਦੇ ਨੇ….ਤੇ ਕਈ ਕਦੀ ਵੀ ਨਹੀਂ ਮੁੜਦੇ… ਜੱਗੀ ਜੌਹਲ ਸਮੇਤ ਅਣਗਿਣਤ ਵੀਰ ਅਜੀਹੇ ਨੇ ਜਿੰਨਾ ਉਪਰ ਜੁਰਮ ਕੀ ਸਾਬਤ ਕੀਤਾ ਗਿਆ ਹੈ ਕਿਸੇ ਨੂੰ ਨਹੀਂ ਪਤਾ….ਬਸ ਏਨਾ ਪਤਾ ਹੈ ਕਿ ਇਸ ਦੇਸ਼ ਦਾ ਕਾਨੂੰਨ ਅਤੇ ਇਸ ਦੇਸ਼ ਦੀ ਬਹੁਗਿਣਤੀ ਨਹੀ ਚਾਹੰਦੀ ਕਿ ਇਹ ਮੁੰਡੇ ਕਦੀ ਵੀ ਬਾਹਰ ਆਉਣ…
#freejagmeet
#ਹਰਪਾਲਸਿੰਘ