More Punjabi Kahaniya  Posts
ਸਮਝੌਤਾ ( ਆਖਰੀ ਭਾਗ)


ਪਰ ਸ਼ਾਇਦ ਸਾਡੀ ਕਿਸਮਤ ਵਿੱਚ ਕਦੇ ਮਿਲਣਾ ਲਿਖਿਆ ਹੀ ਨਹੀਂ ਸੀ। ਅਮਨ ਦੇ ਘਰ ਉਸਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ। ਉਸਨੇ ਮੈਨੂੰ ਆਪਣੇ ਘਰ ਗੱਲ ਕਰਨ ਲਈ ਕਿਹਾ। ਪਰ ਮੇਰੀ ਭੈਣ ਦੀ ਹਾਲਤ ਵਿੱਚ ਕੋਈ ਵੀ ਸੁਧਾਰ ਨਹੀਂ ਆ ਰਿਹਾ ਸੀ ਜਿਸ ਕਾਰਨ ਮੰਮੀ ਪਾਪਾ ਬਹੁਤ ਜਿਆਦਾ ਟੈਂਸ਼ਨ ਵਿਚ ਰਹਿੰਦੇ ਸਨ। ਇਸ ਹਾਲਾਤ ਵਿੱਚ ਮੈੰ ਆਪਣੇ ਤੇ ਅਮਨ ਬਾਰੇ ਦੱਸਣ ਦੀ ਹਿੰਮਤ ਨਾ ਕਰ ਸਕੀ। ਓਧਰ ਅਮਨ ਦੇ ਘਰ ਵਾਲੇ ਕੁੜੀ ਦੇਖਣ ਦੀ ਤਿਆਰੀ ਕਰ ਰਹੇ ਸੀ। ਅਮਨ ਨੇ ਮੈਨੂੰ ਕਿਹਾ ਕਿ ਜੇ ਤੁਸੀ ਘਰ ਗੱਲ ਕਰ ਲਵੋ ਤਾਂ ਮੈ ਆਪਣੇ ਮੰਮੀ ਪਾਪਾ ਨੂੰ ਮਨਾਂ ਲਵਾਗਾ। ਪਰ ਮੈੰ ਇਸ ਹਾਲਾਤ ਵਿੱਚ ਕਿਵੇਂ ਉਨ੍ਹਾਂ ਨਾਲ਼ ਗੱਲ ਕਰ ਸਕਦੀ ਸੀ। ਅਮਨ ਦੇ ਘਰ ਵਾਲੇ ਉਸ ਲਈ ਕੁੜੀ ਪਸੰਦ ਕਰ ਆਏ। ਮੈੰ ਅਮਨ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕੁਝ ਵੀ ਸੁਣਨ ਲਈ ਤਿਆਰ ਨਹੀਂ ਸੀ। ਆਖਿਰਕਾਰ ਮੈੰ ਹਿੰਮਤ ਕਰਕੇ ਮੰਮੀ ਨਾਲ ਗੱਲ ਕੀਤੀ। ਉਹ ਬਹੁਤ ਜਿਆਦਾ ਨਾਰਾਜ਼ ਹੋ ਗਏ। ਉਹਨਾਂ ਪਾਪਾ ਨਾਲ਼ ਕੋਈ ਵੀ ਗੱਲ ਕਰਨ ਤੋਂ ਮਨਾਂ ਕਰ ਦਿੱਤਾ। ਮੈਨੂੰ ਕੁਝ ਵੀ ਸਮਝ ਨਹੀਂ ਆ ਰਹੀ ਸੀ ਕਿ ਕੀ ਕਰਾ।
ਇੱਕ ਪਾਸੇ ਅਮਨ ਨੇ ਮੇਰੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਤੇ ਦੂਜੇ ਪਾਸੇ ਮੰਮੀ ਵੀ ਮੇਰੇ ਨਾਲ ਗੱਲ ਨਹੀਂ ਕਰ ਰਹੇ ਸੀ। ਮੈਨੂੰ ਆਪਣੇ ਹੀ ਘਰ ਵਿੱਚ ਬਹੁਤ ਘੁਟਣ ਮਹਿਸੂਸ ਹੋ ਰਹੀ ਸੀ।
ਇਕ ਦਿਨ ਅਮਨ ਦਾ ਮੈਸੇਜ ਆਇਆ ਕਿ ਦੋ ਦਿਨ ਬਾਅਦ ਉਸਦਾ ਵਿਆਹ ਹੈ। ਪਰ ਉਹ ਅੱਜ ਵੀ ਮੈਨੂੰ ਪਿਆਰ ਕਰਦਾ ਹੈ। ਉਸਨੇ ਮੈਨੂੰ ਕਿਹਾ ਕਿ ਅਜੇ ਵੀ ਕੁਝ ਨਹੀਂ ਵਿਗੜਿਆ ਜੇਕਰ ਮੈ ਵੀ ਉਸਨੂੰ ਪਿਆਰ ਕਰਦੀ ਹਾਂ ਤਾਂ ਉਸ ਨਾਲ ਭੱਜ ਕੇ ਕੋਰਟ ਮੈਰਿਜ ਕਰਵਾ ਲਵਾਂ। ਮੈਂ ਵੀ ਉਸ ਨੂੰ ਬਹੁਤ ਪਿਆਰ ਕਰਦੀ ਸੀ । ਇਸ ਲਈ ਮੈਂ ਉਸਦੀ ਗੱਲ ਮੰਨ ਲਈ। ਉਸਨੇ ਕਿਹਾ ਕਿ ਮੈੰ ਕੱਲ ਰਾਤ ਨੂੰ ਆਵਾਗਾ ਤੂੰ ਤਿਆਰ ਰਹੀ। ਪਰ ਕਿਤੇ ਨਾ ਕਿਤੇ ਮੈਨੂੰ ਇਹ ਸਭ ਗ਼ਲਤ ਲੱਗ ਰਿਹਾ ਸੀ।
ਮੈੰ ਆਪਣੇ ਕਮਰੇ ਵਿੱਚ ਪਈ ਇਹ ਸਭ ਸੋਚ ਰਹੀ ਸੀ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਮੇਰੀ ਅੱਖ ਲੱਗ ਗਈ। ਰਾਤ ਦੇ ਬਾਰਾਂ ਵਜ ਗਏ ਮੈਨੂੰ ਅਮਨ ਦਾ ਮੈਸੇਜ ਆਇਆ ਕਿੱਥੇ ਓ ਮੈੰ ਬਾਹਰ ਆ ਗਿਆ ਹਾਂ ਜਲਦੀ ਆ ਜਾਓ। ਮੈੰ ਹੌਲੀ ਜਿਹੀ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਈ। ਅਮਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਅੱਜ ਅਸੀਂ ਆਪਣੀ ਕਿਸਮਤ ਹਰਾ ਕੇ ਇੱਕ ਹੋ ਜਾਣਾ ਸੀ। ਅਸੀਂ ਦੋਵੇਂ ਆਪਣੇ ਅਪਣਿਆ ਤੋਂ ਬਹੁਤ ਦੂਰ ਜਾ ਕੇ ਇੱਕ ਨਵੀਂ ਦੁਨੀਆ ਵਾਉਣ ਦੇ ਸੁਪਨੇ ਦੇਖ ਰਹੇ ਸੀ ਕਿ ਅਚਾਨਕ ਇੱਕ ਅਵਾਜ਼...

ਆਈ ਕੌਣ? ਮੈੰ ਤੇ ਅਮਨ ਦੋਵੇਂ ਬਹੁਤ ਡਰ ਗਏ। ਓਹ ਪਰਛਾਈ ਸਾਡੇ ਨੇੜੇ ਆਈ ਤਾਂ ਪਤਾ ਲੱਗਾ ਓਹ ਮੇਰੇ ਪਾਪਾ ਸੀ । ਮੈਨੂੰ ਇਸ ਤਰ੍ਹਾਂ ਕਿਸੇ ਅਜਨਬੀ ਦੇ ਨਾਲ ਦੇਖ ਕੇ ਓਹ ਬਹੁਤ ਘਬਰਾ ਗਏ। ਉਹਨਾਂ ਮੈਨੂੰ ਪੁੱਛਿਆ ਕਿ ਇਹ ਕੌਣ ਹੈ? ਮੈੰ ਆਪਣੇ ਤੇ ਅਮਨ ਬਾਰੇ ਸਭ ਸੱਚ ਦੱਸ ਦਿੱਤਾ। ਉਹ ਇਹ ਸਭ ਬਰਦਾਸ਼ਤ ਨਹੀਂ ਕਰ ਸਕੇ।ਸਾਡੇ ਭੱਜਣ ਦੀ ਗੱਲ ਸੁਣ ਕੇ ਪਾਪਾ ਜਮੀਨ ਤੇ ਡਿੱਗ ਗਏ।
ਓਹਨਾ ਨੂੰ ਦਿਲ ਦਾ ਦੌਰਾ ਪੈ ਗਿਆ ਸੀ। ਮੈੰ ਇੱਕਦਮ ਬਹੁਤ ਉੱਚੀ ਚੀਕ ਮਾਰੀ। ਇੰਨੇ ਨੂੰ ਮੇਰੀ ਅੱਖ ਖੁੱਲ ਗਈ। ਇਹ ਬਸ ਇਕ ਸੁਪਨਾ ਸੀ।ਮੇਰੀ ਚੀਕ ਦੀ ਆਵਾਜ਼ ਸੁਣ ਕੇ ਮੰਮੀ ਆ ਗਏ। ਉਹਨਾਂ ਮੈਨੂੰ ਆ ਕੇ ਗਲ਼ ਨਾਲ ਲਗਾ ਕੇ ਪੁੱਛਿਆ ਕਿ ਕੀ ਹੋਇਆ। ਮੈੰ ਕਿਹਾ ਕੋਈ ਬੁਰਾ ਸੁਪਨਾ ਸੀ। ਮੈੰ ਮੰਮੀ ਨੂੰ ਪੁੱਛਿਆ ਪਾਪਾ ਕਿੱਥੇ ਆ? ਮੰਮੀ ਨੇ ਕਿਹਾ ਉਹ ਤਾਂ ਸੋਂ ਰਹੇ ਆ। ਬਹੁਤ ਰਾਤ ਹੋ ਗਈ ਆ, ਹੁਣ ਤੂੰ ਵੀ ਸੋਂ ਜਾ ਇਹ ਕਹਿਕੇ ਮੰਮੀ ਚਲੇ ਗਏ। ਪਰ ਮੈਂ ਤਾਂ ਗੁਆਚੀ ਹੋਈ ਸੀ ਉਸ ਸੁਪਨੇ ਵਿੱਚ। ਇੰਨੇ ਨੂੰ ਅਮਨ ਦਾ ਫੋਨ ਆ ਗਿਆ, ਮੈ ਸਭ ਤਿਆਰੀ ਕਰ ਲਈ ਹੈ, ਤੂੰ ਬਸ ਟਾਈਮ ਨਾਲ ਆ ਜਾਈ। ਮੈਂ ਅਮਨ ਨੂੰ ਮਨਾ ਕਰ ਦਿੱਤਾ। ਅਮਨ ਨੇ ਮੈਨੂੰ ਕਿਹਾ ਕਿ ਲਗਦਾ ਹੁਣ ਤੂੰ ਮੈਨੂੰ ਪਿਆਰ ਨਹੀ ਕਰਦੀ। ਇਸ ਲਈ ਤਾਂ ਤੂੰ ਮੇਰੇ ਨਾਲ ਜਾਣਾ ਨਹੀ ਚਾਹੁੰਦੀ। ਮੈਂ ਉਸਨੂੰ ਕਿਹਾ ਕਿ ਤੂੰ ਮੇਰਾ ਪਹਿਲਾਂ ਪਿਆਰ ਹੈ ਮੈ ਤੈਨੂੰ ਕਦੇ ਵੀ ਭੁਲਾ ਨਹੀਂ ਸਕਦੀ ਪਰ ਮੈਂ ਆਪਣੇ ਮਾਂ ਬਾਪ ਨੂੰ ਛਡ ਨਹੀਂ ਸਕਦੀ। ਇਸ ਸਮੇਂ
ਓਹਨਾ ਨੂੰ ਮੇਰੀ ਜਿਆਦਾ ਜਰੂਰਤ ਹੈ। ਇਹ ਸੁਣ ਕੇ ਅਮਨ ਨੇ ਫੋਨ ਕੱਟ ਦਿੱਤਾ। ਉਹਨੇ ਮੈਨੂੰ ਕਦੇ ਵੀ ਫੋਨ ਜਾਂ ਮੈਸੇਜ ਨਾ ਕਰਨ ਲਈ ਕਿਹਾ। ਮੈਂ ਚੁੱਪ ਕਰਕੇ ਉਸਦੀ ਹਰ ਗੱਲ ਸੁਣ ਲਈ।
ਆਖਿਰਕਾਰ ਸਾਡੀ ਕਿਸਮਤ ਜਿੱਤ ਗਈ ਤੇ ਮੈਂ ਅਤੇ ਅਮਨ ਕਿਸਮਤ ਸਾਮ੍ਹਣੇ ਹਾਰ ਗਏ। ਮੈਂ ਆਪਣੇ ਆਪ ਨਾਲ ਸਮਝੌਤਾ ਕਰ ਲਿਆ ਤੇ ਉਸਨੇ ਆਪਣੇ ਪਿਆਰ ਨਾਲ। ਉਸਨੂੰ ਇਹ ਵਿਆਹ ਵੀ ਇਸ ਸਮਝੌਤੇ ਦਾ ਹਿੱਸਾ ਲੱਗ ਰਿਹਾ ਸੀ। ਮੈਂ ਉਸਨੂੰ ਦੁਬਾਰਾ ਕਦੇ ਵੀ ਫੋਨ ਕਰਨ ਦੀ ਹਿੰਮਤ ਨਾ ਕੀਤੀ। ਹੁਣ ਵੀ ਜਦੋਂ ਕਦੇ ਹਿਚਕੀ ਆਉਂਦੀ ਆ ਤੇ ਲਗਦਾ ਕਿ ਅਮਨ ਮੈਨੂੰ ਯਾਦ ਕਰ ਰਿਹਾ।
ਕਿਸੇ ਨੇ ਸੱਚ ਹੀ ਕਿਹਾ ਕਿ ਇਨਸਾਨ ਬਸ ਦੋ ਚੀਜਾਂ ਤੋਂ ਹਾਰਦਾ ਇੱਕ ਪਿਆਰ ਤੇ ਦੂਜਾ ਪਰਿਵਾਰ।

...
...



Related Posts

Leave a Reply

Your email address will not be published. Required fields are marked *

7 Comments on “ਸਮਝੌਤਾ ( ਆਖਰੀ ਭਾਗ)”

  • ਤਲਾਸ਼ ਆਪਣੇ ਆਪ ਦੀ

    thank to all of you for supporting me

  • ਦਿਲ ਨੂੰ ਛੂਹਣ ਵਾਲੀ ਕਹਾਣੀ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)