More Punjabi Kahaniya  Posts
ਅੱਜਕਲ – ਭਾਗ ਦੂਜਾ


(ਜੈਸਮੀਨ ਦੇ ਘਰ ਦੇ ਅੰਦਰ ਹੋਰ ਸਹੇਲੀਆਂ ਵੀ ਪੁਹਚਿਆਂ ਹੋਇਆ ਸੀ ਅਤੇ ਨਵਨੀਤ ਦੀ ਗੋਦੀ ਚ ਕੁਤਿਆਂ ਨੂੰ ਵੇਖਦੇ ਹੀ ਉਹਨਾਂ ਨੇ ਸਵਾਲਾਂ ਦੀ ਝੜੀ ਲੱਗਾ ਦਿੱਤੀ)
“ਹਾਏ ਨਵਨੀਤ, ਐਨੇ ਪਿਆਰੇ ਪੱਪੀ! ਕਿਥੇ ਲਏ ਨੇ?” ਇੱਕ ਨੇ ਆਪਣੀ ਗੱਲ ਖ਼ਤਮ ਕੀਤੀ ਹੀ ਸੀ ਕੀ ਦੂਸਰੀ ਨੇ ਪੁੱਛਣ ਲੱਗੀ, “ਕੇਹੜੀ ਨਸਲ ਆ ਯਾਰ, ਤੁਹਾਡੀ ਚੋਇਸ ਬੜੀ ਯੂਨੀਕ ਹੈ।”
ਨਵਨੀਤ ਇਹ ਤਾਰੀਫਾਂ ਸੁਣ ਕੇ ਗਦ-ਗਦ ਹੋ ਉੱਠੀ ਤੇ ਅਤੇ ਬੋਲ਼ੀ, “ਇਹ ਦੋਵੇਂ ਆਸਟਰੇਲੀਆ ਤੋਂ ਮਗਵਾਏ ਨੇ ਮੇਰੇ ਹਸਬੈਂਡ ਦੇ ਦੋਸਤ ਕੋਲੋ ਇਹ ਦੋਵੇਂ ਡੇਢ ਲੱਖ ਦੇ ਕਰੀਬ ਪਏ ਨੇ”।
“ਇਹਨਾਂ ਵਲੈਤੀ ਨਸਲਾਂ ਦੇ ਕੁੱਤਿਆਂ ਨੂੰ ਸੰਭਾਲਣ ਵਿਚ ਬੜੀ ਮੁਸਕਲ ਆਉਂਦੀ ਹੋਣੀ ਆ ਇਹਨੇ ਮਹਿੰਗੇ ਜੋ ਨੇ?” ਇਕ ਸਹੇਲੀ ਨੇ ਨਵਨੀਤ ਨੂੰ ਬੜੀ ਇਕਸਾਇਟਮੈਂਟ ਨਾਲ ਪੁੱਛਿਆ।
“ਹਾਂ ਹਾਂ ਯਾਰ ਇਹ ਤਾ ਹੈ, ਮੇਰਾ ਤਾਂ ਪੂਰਾ ਦਿਨ ਇਹਨਾ ਦੀ ਦੇਖਭਾਲ ਵਿਚ ਨਿਕਲ ਜਾਂਦਾ ਹੈ, ਇਹ ਗਿਨੀ ਤਾ ਬਹੁਤ ਚੁਜੀ ਹੈ ਪਰ ਟੋਨੀ ਥੋੜਾ ਸਿੰਪਲ ਹੈ ਦੁੱਧ ਰੋਟੀ ਬਿਸਕੁਟ ਸਭ ਕੁਝ ਖਾ ਲੈਂਦਾ ਹੈ ਤੇ ਜਿਆਦਾ ਨਖਰੇ ਨਹੀਂ ਕਰਦਾ”।
ਦੋ ਤਿੰਨ ਸਹੇਲੀਆਂ ਕੁੱਤਿਆਂ ਵਾਲੀ ਗੱਲ ਨੂੰ ਕੱਟ ਦੀਆਂ ਹੋਇਆ ਇਕ ਆਵਾਜ਼ ਵਿਚ ਬੋਲਿਆ, “ਟਾਈਮ ਹੋ ਗਿਆ ਹੈ, ਆਜੋ ਹੁਣ ਤਮਬੋਲਾ ਸ਼ੁਰੂ ਕਰੀਏ।”
ਨਵਨੀਤ ਨੇ ਕਾਰ ਡਰਾਈਵਰ ਨੂੰ ਆਵਾਜ਼ ਦਿੱਤੀ ਅਤੇ ਬੋਲਿਆ ਕੀ ਗਿਨੀ ਤੇ ਟੋਨੀ ਨੂੰ ਲੈਜਾਕੇ ਦੋਵਾਂ ਨੂੰ ਕਾਰ ਦੀ ਪਿਛਲੀ ਸੀਟ ਤੇ ਬੈਠਾ ਦੇਵੇ ਅਤੇ ਕਾਰ ਦੇ ਦਰਵਾਜ਼ੇ ਬੰਦ ਰੱਖੇ।
ਪਹਿਲਾਂ ਸਾਰਿਆਂ ਨੇ ਤਮਬੋਲਾ ਖੇਡਿਆ, ਫਿਰ ਹਸੀ ਮਜਾਕ ਵਿੱਚ ਜੋਕਸ ਦਾ ਸਿਲਸਿਲਾ ਸ਼ੁਰੂ ਹੋ ਗਿਆ. ਅਜਿਹਾ ਲਗ ਰਹਿ ਸੀ ਜਿਵੇਂ ਸਾਰੀਆਂ ਚੁਟਕਲਿਆਂ ਵਿੱਚ ਇੱਕ ਦੂਸਰੀ ਤੋ ਵੱਧ ਮੁਹਾਰਤ ਹਾਸਿਲ ਰੱਖਦੀਆਂ ਹੋਣ।
ਫਿਰ ਇੱਕ ਦਮ ਸਾਰਿਆਂ ਦਾ ਧਿਆਨ ਬਗਲ ਵਿੱਚ ਚੱਲ ਰਹੇ ਟੀਵੀ ਉੱਪਰ ਸੀਰੀਅਲ ਤੇ ਗਿਆ ਤਾ ਹੁਣ ਟੀਵੀ ਸੀਰੀਅਲਸ ਦੀਆ ਚਰਚਾਵਾ ਵੀ ਚੱਲ ਪਇਆਂ….
“ਤੁਸੀਂ ਉਹ ਵਾਲਾ ਸੀਰੀਅਲ ਵੇਖਿਆ? ਕੱਲ੍ਹ ਦੇ ਐਪੀਸੋਡ ਵਿਚ ਨੂੰਹ(ਨਾਇਕਾ) ਆਪਣੇ ਸੱਸ ਸੋਹਰੇ...

ਤੇ ਨਨਾਣ ਨੂੰ ਨਾਲ ਰੱਖਣ ਤੋਂ ਸਾਫ ਇਨਕਾਰ ਕਰ ਦਿੰਦੀ ਹੈ, ਉਸਦੇ ਪਤੀ ਨੂੰ ਵੀ ਆਪਣੀ ਪਤਨੀ ਦਾ ਕਹਿਣਾ ਮੰਨਣਾ ਹੀ ਪੈਂਦਾ ਹੈ”…..
“ਯਾਰ ਅਸੀਂ 21 ਵੀਂ ਸਦੀ ਵਿੱਚ ਹਾਂ ਇਹ ਉਹ ਪੁਰਾਣਾ ਸਮਾਂ ਨਹੀਂ ਜਦੋਂ ਘਰ ਵਿਚ ਅੱਠ ਦੱਸ ਬੱਚੇ ਹਿੰਦੇ ਸਨ ਅਤੇ ਨੂੰਹ ਆਪਣੇ ਸਿਰ ਢੱਕਕੇ ਰੱਖਦੀ ਸੀ ਅਤੇ ਹਰ ਕਿਸੇ ਦੀ ਜੀ ਹਜ਼ੂਰੀ ਅਤੇ ਸੇਵਾ ਕਰਦੀ ਰਹਿੰਦੀ ਸੀ ਹੁਣ ਇਹ 21 ਵੀਂ ਸਦੀ ਹੈ ਅੱਜ ਦੀ ਔਰਤ ਜਾਗਰੂਤ ਹੈ ਆਪਣੇ ਅਧਿਕਾਰਾਂ ਅਤੇ ਯੋਗਤਾਵਾਂ ਨੂੰ ਜਾਣਦੀ ਹੈ, ਜੇ ਔਰਤ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣਾ ਚਾਹੁੰਦੀ ਹੈ ਤਾਂ ਇਸ ਵਿਚ ਗਲਤ ਵੀ ਕਿ ਹੈ? ਪਤੀ ਅਤੇ ਬੱਚਿਆ ਨੂੰ ਸੰਭਾਲ ਲਈਏ ਏਨਾ ਕਫੀ ਨਹੀਂ”, ਇੱਕ ਸਹੇਲੀ ਨੇ ਜ਼ੋਰ ਦੇਂਦੇ ਹੋਏ ਕਿਹਾ।
“ਨਵਨੀਤ ਤੇਰੀ ਪਿੰਕੀ ਵੀ ਹੁਣ ਅੱਠ ਸਾਲਾਂ ਦੀ ਹੋ ਗਈ ਹੈ, ਤੂੰ ਉਸਦੇ ਦੂਜਾ ਸਾਥੀ ਨੂੰ ਕਦੋਂ ਲਿਆ ਰਹੀ ਹੈਂ? ਯਾਰ ਦੋ ਬੱਚੇ ਤਾ ਜਰੂਰ ਹੋਣੇ ਚਾਹੀਦੇ ਹਨ”। ਇੱਕ ਸਹੇਲੀ ਨੇ ਕਿਹਾ ਤਾ ਨਵਨੀਤ ਨਾਰਾਜ਼ਗੀ ਵਿੱਚ ਬੋਲੀ “ਨਾਨਸੈਂਸ ਮੈਂ ਉਨ੍ਹਾਂ ਵਿੱਚੋਂ ਨਹੀਂ ਜੋ ਬੱਚੇ ਪੈਦਾ ਕਰਕੇ ਆਪਣੇ ਸਰੀਰ ਦਾ ਸੱਤਿਆਨਾਸ ਕਰ ਦਿੰਦਿਆ ਹਨ। ਪਿੰਕੀ ਤੋਂ ਬਾਅਦ ਮੈਨੂੰ ਆਪਣੀ ਵਿਗੜੀ ਹੋਈ ਫਿਗਰ ਨੂੰ ਸੁਧਾਰਨ ਲਈ ਕਿੰਨੀ ਮਿਹਨਤ ਕਰਨੀ ਪਈ ਸੀ ਪਤਾ ਹੈ ਨਾ, ਮੈਂ ਹੁਣ ਦੁਬਾਰਾ ਉਹ ਬੇਵਕੂਫੀ ਕਿਉਂ ਕਰੂੰਗੀ”।
ਹੁਣ ਅਗਲੇ ਮਹੀਨੇ ਨਵਨੀਤ ਦੇ ਘਰ ਕਿੱਟੀ ਪਾਰਟੀ ਵਿੱਚ ਮਿਲਣ ਦਾ ਵਾਅਦਾ ਕਰਦਿਆਂ ਸਭ ਇੱਕ ਦੂਜੇ ਤੋ ਇਜਾਜ਼ਤ ਲੈਣ ਲੱਗਿਆ…..।
✍️ ਬਲਦੀਪ ਸਿੰਘ ਖੱਖ
ਬਾਕੀ ਅਗਲੇ ਭਾਗ ਚ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)