ਇਕ ਵਾਰ ਜਰੂਰ ਪੜਿਉ ਜੀ , ਲਾਲਚ ਬੁਰੀ ਬੁਲਾ ਹੈ , ਇਕ ਸਿੱਖਿਆ ਦਾਇਕ ਕਹਾਣੀ ।
ਪੁਰਾਣੇ ਸਮਿਆਂ ਦੀ ਗੱਲ ਹੈ ਇਕ ਗਰੀਬ ਪੰਡਤ ਸੀ ਜਿਸ ਦੀ ਭਗਵਾਨ ਤੇ ਬਹੁਤ ਸ਼ਰਧਾ ਸੀ । ਉਸ ਨੇ ਪਿੰਡ ਦੇ ਹੀ ਇਕ ਮੰਦਰ ਵਿੱਚ ਰਮਾਇਣ ਦਾ ਪਾਠ ਸੁਰੂ ਕੀਤਾ ਤੇ ਇਕ ਸਾਲ ਬਾਅਦ ਭੋਗ ਪਾਉਣ ਦੀ ਅਰਦਾਸ ਕੀਤੀ । ਜਦੋ ਪੰਡਤਾਣੀ ਨੂੰ ਪਤਾ ਲਗਾ ਤਾ ਉਹ ਕਹਿਣ ਲੱਗੀ ਤੈਨੂ ਇਕ ਸਾਲ ਦੇ ਰਮਾਇਣ ਪਾਠ ਨਾਲ ਕੀ ਮਿਲਣਾ ਹੈ ਮੰਦਰ ਵਿੱਚ ਤੇ ਕੋਈ ਆਉਦਾ ਨਹੀ ਨਾ ਕੋਈ ਪੈਸਾ ਹੀ ਹੋਣਾ ਕਿਉ ਆਪਣਾ ਟਾਇਮ ਖਰਾਬ ਕਰਦੇ ਹੋ । ਕੋਈ ਹੋਰ ਕੰਮ ਕਾਰ ਕਰ ਲਵੋ ਕੋਈ ਪੈਸਾ ਆਵੈਗਾ ਤੇ ਘਰ ਦਾ ਤੋਰੀ ਫੁਲਕਾ ਚਲਦਾ ਰਹੇਗਾ । ਪਰ ਪੰਡਤ ਦੀ ਸ਼ਰਧਾ ਸੀ ਉਸ ਨੇ ਪੰਡਤਾਣੀ ਦੀ ਗੱਲ ਵੱਲ ਬਹੁਤਾ ਧਿਆਨ ਨਾ ਦਿੱਤਾ ਤੇ ਆਪਣੇ ਨੇਮ ਨਾਲ ਹਰ ਰੋਜ ਰਮਾਇਣ ਦਾ ਪਾਠ ਕਰਦਾ ਗਿਆ। ਜਦੋ ਇਕ ਸਾਲ ਪੂਰਾ ਹੋ ਗਿਆ ਤੇ ਅਗਲੇ ਦਿਨ ਰਮਾਇਣ ਦਾ ਭੋਗ ਪੈਣਾ ਸੀ । ਉਸ ਸ਼ਾਮ ਨੂੰ ਰਾਮ ਚੰਦਰ ਜੀ ਦੀ ਮੂਰਤੀ ਵਿੱਚੋ ਅਵਾਜ ਆਈ ਹੇ ਹਨੂਮਾਨ ਜੀ ਇਸ ਪੰਡਤ ਨੇ ਬੜੀ ਸ਼ਰਧਾ ਨਾਲ ਇਕ ਸਾਲ ਰਮਾਇਣ ਦਾ ਪਾਠ ਕੀਤਾ ਹੈ । ਇਹ ਘਰ ਤੋ ਵੀ ਬਹੁਤ ਗਰੀਬ ਹੈ ਇਸ ਦੀ ਹੁਣ ਗਰੀਬੀ ਕੱਟ ਦਿੱਤੀ ਜਾਵੇ ਇਸ ਨੂੰ ਪੈਸੇ ਦਿਤੇ ਜਾਣ । ਹਨੂੰਮਾਨ ਦੀ ਮੂਰਤੀ ਵਿੱਚੋ ਅਵਾਜ ਆਈ ਪ੍ਭੂ ਜੀ ਹੁਕਮ ਕਰੋ ਕਿਨੇ ਪੈਸੇ ਦਿਤੇ ਜਾਣ ਤਾ ਰਾਮ ਚੰਦਰ ਜੀ ਦੀ ਮੂਰਤੀ ਕਹਿਣ ਲੱਗੀ ਇਸ ਨੂੰ ਦੋ ਹਜਾਰ ਮੋਹਰ ਦਿੱਤੀ ਜਾਵੇ । ਹਨੂਮਾਨ ਜੀ ਕਹਿਣ ਲੱਗੇ ਠੀਕ ਆ ਭਗਵਾਨ ਜੀ ਕਲ ਤਕ ਇਸ ਨੂੰ ਦੋ ਹਜਾਰ ਮੋਹਰ ਮਿਲ ਜਾਵੇਗੀ । ਇਹ ਸਾਰੀ ਵਾਰਤਾ ਮੰਦਰ ਕੋਲੋ ਲੰਘਦੇ ਜਾਦੇ ਸ਼ਾਹੂਕਾਰ ਨੇ ਸੁਣੀ ਜੋ ਬਹੁਤ ਲਾਲਚੀ ਸੀ ਤੇ ਲੋਕਾ ਨੂੰ ਬਹੁਤ ਤੰਗ ਪਰੇਸਾਨ ਕਰਕੇ ਮਾਇਆ ਇਕੱਠੀ ਕਰਦਾ ਸੀ । ਇਹ ਵਾਰਤਾ ਸੁਣ ਕੇ ਉਹ ਸ਼ਾਹੂਕਾਰ ਸੋਚੀ ਪੈ ਗਿਆ ਇਹ ਦੋ ਹਜਾਰ ਮੋਹਰ ਮੈਨੂੰ ਕਿਵੇ ਮਿਲ ਸਕਦੀ ਹੈ । ਸੋਚਦਾ ਸੋਚਦਾ ਪੰਡਤ ਦੇ ਘਰ ਪਹੁੰਚ ਗਿਆ ਤੇ ਪੰਡਤ ਨੂੰ ਕਹਿਣ ਲੱਗਾ ਦੇਖ ਪੰਡਤਾ ਤੂੰ ਕਲ ਰਮਾਇਣ ਦਾ ਭੋਗ ਪਾਉਣਾ ਹੈ ਮੰਦਰ ਵਿੱਚ । ਇਉ ਕਰ ਆਹ ਫੜ ਇਕ ਹਜਾਰ ਮੋਹਰ ਤੇ ਜੋ ਕਲ ਜਿੰਨਾ ਚੜਾਵਾ ਹੋਇਆ ਉਹ ਸਾਰਾ ਮੇਰਾ ਹੋਵੇਗਾ । ਜਦੋ ਇਕ ਹਜਾਰ ਮੋਹਰ ਪੰਡਤਾਣੀ ਨੇ ਦੇਖੀ ਉਹ ਖੁਸ਼ੀ ਵਿੱਚ ਝੂੰਮਣ ਲੱਗ ਪਈ ਉਸ ਪੰਡਤ ਦੀ ਸਾਰੀ ਗਰੀਬੀ ਨਿਕਲ ਗਈ ਸੀ । ਪੰਡਿਤ ਨੇ ਹਾਂ ਕਰ ਦਿੱਤੀ ਸੇਠ ਜੀ ਕਲ ਜੋ ਵੀ ਕੁਝ ਹੋਇਆ ਸਭ ਤੁਹਾਡਾ ਸ਼ਾਹੂਕਾਰ ਵੀ ਖੁਸ਼ ਹੋ ਗਿਆ ।...
ਜਦੋ ਸਵੇਰ ਹੋਈ ਸ਼ਾਹੂਕਾਰ ਸਵੇਰ ਤੋ ਹੀ ਮੰਦਰ ਵਿੱਚ ਜਾ ਕੇ ਬੈਠ ਗਿਆ ਪੰਡਿਤ ਆਪਣੇ ਟਾਇਮ ਨਾਲ ਆਇਆ ਤੇ ਆ ਕੇ ਰਮਾਇਣ ਦੇ ਪਾਠ ਦਾ ਭੋਗ ਪਾਇਆ ਇਸ ਮੰਦਰ ਵਿੱਚ ਤੇ ਪਹਿਲਾ ਹੀ ਕੋਈ ਨਹੀ ਸੀ ਵੜਦਾ ਫੇਰ ਉਸ ਦਿਨ ਕਿਸ ਨੇ ਵੜਨਾ ਸੀ । ਪੰਡਿਤ ਨੇ ਭੋਗ ਪਾਇਆ ਤੇ ਆਪਣੇ ਘਰ ਚਲਾ ਗਿਆ ਇਹ ਸਭ ਵੇਖ ਕੇ ਸ਼ਾਹੂਕਾਰ ਨੂੰ ਅੱਗ ਲੱਗ ਗਈ ਆਪੇ ਤੋ ਬਾਹਰ ਹੋ ਗਿਆ। ਹਨੂੰਮਾਨ ਦੀ ਮੂਰਤੀ ਸਾਹਮਣੇ ਖਲੋ ਕੇ ਬੁਰਾ ਭਲਾ ਕਹਿਣ ਲੱਗ ਪਿਆ ਤੇ ਗੁੱਸੇ ਵਿੱਚ ਆ ਕੇ ਹਨੂਮਾਨ ਦੀ ਮੂਰਤੀ ਦੇ ਲੱਤ ਕੱਢ ਮਾਰੀ । ਜਦੋ ਲੱਤ ਮਾਰੀ ਰੱਬ ਦੀ ਮਰਜੀ ਲੱਤ ਮੂਰਤੀ ਵਿੱਚ ਫੱਸ ਗਈ ਬਹੁਤ ਕੋਸ਼ਿਸ਼ ਕੀਤੀ ਪਰ ਲੱਤ ਨਾ ਨਿਕਲੀ । ਚੱਕਰ ਖਾ ਕੇ ਸ਼ਾਹੂਕਾਰ ਡਿੱਗ ਪਿਆ ਜਦੋ ਸ਼ਾਹੂਕਾਰ ਨੂੰ ਹੋਸ਼ ਆਈ ਉਸ ਸਮੇ ਰਾਮ ਚੰਦਰ ਜੀ ਦੀ ਮੂਰਤੀ ਹਨੂੰਮਾਨ ਨੂੰ ਕਹਿ ਰਹੀ ਸੀ ਹਨੂੰਮਾਨ ਜੀ ਉਸ ਪੰਡਿਤ ਨੂੰ ਪੈਸੇ ਦੇ ਦਿੱਤੇ ਸਨ । ਹਨੂੰਮਾਨ ਦੀ ਮੂਰਤੀ ਕਹਿ ਰਹੀ ਸੀ ਭਗਵਾਨ ਜੀ ਇਕ ਹਜਾਰ ਤੇ ਕਲ ਹੀ ਭੇਜ ਦਿੱਤਾ ਸੀ ਬਾਕੀ ਇਸ ਸ਼ਾਹੂਕਾਰ ਦੀ ਲੱਤ ਫੜੀ ਹੈ ਜਦੋ ਹਜਾਰ ਮੋਹਰ ਹੋਰ ਦੇ ਦੇਵੇਗਾ ਲੱਤ ਛੱਡ ਦੇਵਾਗਾ । ਜਦੋ ਸ਼ਾਹੂਕਾਰ ਨੇ ਇਹ ਗਲ ਸੁਣੀ ਤਾ ਪੀੜ ਦੇ ਮਾਰੇ ਲੱਗਾ ਰੌਲਾ ਪਾਉਣ , ਉਧਰ ਸ਼ਾਹੂਕਾਰ ਦੀ ਘਰਵਾਲੀ ਸਵੇਰ ਤੋ ਗਏ ਸ਼ਾਹੂਕਾਰ ਨੂੰ ਲੱਭਦੀ ਲੱਭਦੀ ਜਦੋ ਮੰਦਰ ਦੇ ਨੇੜੇ ਪਹੁੰਚੀ ਤਾਂ ਸ਼ਾਹੂਕਾਰ ਦੀਆ ਚੀਕਾਂ ਸੁਣ ਕੇ ਮੰਦਰ ਦੇ ਅੰਦਰ ਗਈ ਤਾ ਸ਼ਾਹੂਕਾਰ ਨੂੰ ਲਮਕਦਾ ਵੇਖ ਕੇ ਹੈਰਾਨ ਹੋ ਗਈ। ਸ਼ਾਹੂਕਾਰ ਛੇਤੀ ਨਾਲ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਛੇਤੀ ਨਾਲ ਘਰੋ ਇਕ ਹਜਾਰ ਮੋਹਰ ਲੈ ਕੇ ਪੰਡਿਤ ਦੇ ਘਰ ਦੇ ਕੇ ਆ ਤੇ ਮੇਰੀ ਏਥੋ ਜਾਨ ਛੁਡਵਾ । ਇਹ ਸੁਣ ਕੇ ਸ਼ਾਹੂਕਾਰ ਦੀ ਘਰਵਾਲੀ ਇਕ ਹਜਾਰ ਮੋਹਰ ਲੈ ਕੇ ਪੰਡਿਤ ਦੇ ਘਰ ਦੇ ਕੇ ਆਈ । ਫੇਰ ਕਦੇ ਜਾ ਕੇ ਸ਼ਾਹੂਕਾਰ ਦੀ ਜਾਨ ਛੁੱਟੀ ਤੇ ਅਗੋ ਤੋ ਸ਼ਾਹੂਕਾਰ ਨੇ ਲਾਲਚ ਕਰਨ ਤੋ ਤੋਬਾ ਕੀਤੀ ਤੇ ਮੁਆਫ਼ੀ ਮੰਗੀ ਤੇ ਚੰਗਾ ਜੀਵਨ ਬਤੀਤ ਕਰਨ ਦਾ ਪ੍ਰਣ ਕੀਤਾ।
ਇਸ ਤੋ ਦੋ ਸਿਖਿਆ ਮਿਲਦੀਆਂ ਹਨ ਇਕ ਤੇ ਪ੍ਰਮਾਤਮਾ ਤੇ ਪੂਰਾ ਵਿਸ਼ਵਾਸ ਬਣਾ ਕੇ ਰਖੋ ਪਤਾ ਨਹੀ ਕਿਹੜੇ ਰੂਪ ਵਿੱਚ ਆ ਕੇ ਵਾਹਿਗੁਰੂ ਤੁਹਾਡੇ ਕਾਰਜ ਸਵਾਰ ਦੇਵੇ । ਦੂਸਰਾ ਲਾਲਚ ਬੁਰੀ ਬਲਾ ਹੈ ਇਸ ਤੋ ਬਚ ਕੇ ਰਹੋ ਜੀ ।
ਜੋਰਾਵਰ ਸਿੰਘ ਤਰਸਿੱਕਾ ।