More Punjabi Kahaniya  Posts
ਦਿੱਲੀ ਧਰਨੇ ਤੋਂ ਬਾਪੂ ਦੀ ਉਡੀਕ


ਦਿੱਲੀ ਧਰਨੇ ਤੋਂ ਬਾਪੂ ਦੀ ਉਡੀਕ ( ✍️ ਲੇਖਕ ਸੁੱਖ ਸਿੰਘ ਮੱਟ )

ਸਵੇਰੇ ਛੇ ਕੁ ਵਜੇ ਪਿੰਡ ਦੇ ਗੂਰੂ ਘਰ ਵਿੱਚ ਬਾਬਾ ਜੀ ਆਵਾਜ਼ ਦੇ ਰਹੇ ਸਨ ।ਅੱਜ ਨੋ ਵਜੇ ਪਿੰਡ ਤੋ ਦੋ ਟਰਾਲੀਆਂ ਦਿੱਲੀ ਧਰਨੇ ਲਈ ਜਾਣੀਆਂ ਹਨ । ਭਾਈ ਜਿਹਨਾਂ ਨੇ ਜਾਣ ਲਈ ਕੱਲ ਹਾਮੀ ਭਰੀ ਸੀ ।ਉਹ ਆਪਣੀ ਤਿਆਰੀ ਕਰਕੇ ਕੱਪੜਾ ਲੀੜਾ ਲੈਕੇ ਟਾਈਮ ਤੇ ਪਹੁੰਚ ਜਾਵੇ । ਬਾਪੂ ਉਠਕੇ ਨਹਾਉਣ ਲਈ ਗਰਮ ਪਾਣੀ ਲਾਕੇ ਮੇਰੀ ਮੰਜੀ ਤੇ ਆਕੇ ਬਹਿ ਗਿਆ ਤੇ ਬੇਬੇ ਨੂੰ ਕਹਿਣ ਲੱਗਾ ਮੇਰੇ ਗਰਮ ਲੀੜੇ ਤੇ ਇੱਕ ਦੋ ਲੋਈਆ ਕੱਢਕੇ ਮੇਰੇ ਝੋਲੇ ਚ ਪਾਦੀ । ਮੈਨੂੰ ਦਿੱਲੀ ਧਰਨੇ ਤੇ ਕਈ ਦਿਨ ਲੱਗ ਜਾਣਗੇ । ਬੇਬੇ ਨੇ ਬਾਪੂ ਦੇ ਲੀੜੇ ਕੱਢਕੇ ਰੇਹ ਦੇ ਥੇਲੇ ਤੋਂ ਬਣੇ ਇੱਕ ਝੋਲੇ ਵਿੱਚ ਪਾ ਦਿੱਤੇ ਤੇ ਦੂਜੇ ਝੋਲੇ ਵਿੱਚ ਦੋ ਲੋਈਆ ਪਾ ਦਿੱਤੀਆਂ।ਮੈਂ ਵੀ ਉਠਕੇ ਚਾਹ ਪੀ ਕੇ ਸਾਇਕਲ ਤੇ ਖੇਤ ਨੂੰ ਚਲਾ ਗਿਆ।
ਠੰਡ ਦਾ ਟਾਈਮ ਸੀ ਮੈਨੂੰ ਪੱਠੇ ਵੱਢਦਿਆਂ ਅੱਧਾ ਘੰਟਾ ਲੱਗ ਗਿਆ ਖੇਤ ਤੋਂ ਵਾਪਸ ਆਉਂਦਿਆਂ ਰਾਹ ਵਿੱਚ ਤਾਇਆ ਮਿਲ ਗਿਆ ਤੇ ਪੁੱਛਣ ਲੱਗ ਪਿਆ ਤੇਰਾ ਬਾਪੂ ਵੀ ਚੱਲਿਆ ਫੇਰ ਦਿੱਲੀ ? ਮੈਂ ਕਾਹਲੀ ਵਿੱਚ ਹਾਂ ਦਾ ਜਵਾਬ ਦੇ ਕੇ ਘਰ ਵੱਲ ਨੂੰ ਤੁਰ ਪਿਆ।
ਮੈਂ ਖੇਤੋ ਪੱਠਿਆਂ ਦੀ ਪੰਡ ਲੈਕੇ ਘਰ ਆਇਆ ਤੇ ਮੱਝਾਂ ਵਾਲੇ ਪਾਸੇ ਲੱਗੇ ਟੋਕੇ ਕੋਲ ਪਹੁੰਚਿਆ ਐਨੇ ਨੂੰ ਬੇਬੇ ਨੇ ਆਵਾਜ਼ ਮਾਰੀ । ਪੁੱਤ ਭੱਜਕੇ ਆਈ ਜ਼ਰਾ ਤੇਰਾ ਬਾਪੂ ਘਰ ਲੋਈਆ ਵਾਲਾ ਝੋਲਾ ਛੱਡ ਗਿਆ । ਉਹਨੂੰ ਦੇ ਆ ਜਾਕੇ ਮੈਂ ਸਾਇਕਲ ਦੇ ਮੂਹਰਲੇ ਹੈਂਡਲ ਨਾਲ ਝੋਲਾ ਟੰਗਿਆ ਤੇ ਤੁਰ ਪਿਆ ਪਿੰਡ ਦੇ ਬਾਹਰ ਟੋਭੇ ਕੋਲ ਟਰੈਕਟਰ ਟਰਾਲੀ ਖੜੇ ਸੀ । ਬਾਪੂ ਟਰਾਲੀ ਚ ਪਰਾਲੀ ਦੀ ਪੰਡ ਤੇ ਇੱਕ ਪਾਸੇ ਬੈਠਾ ਸੀ ਮੈਂ ਬਾਪੂ ਨੂੰ ਅਵਾਜ਼ ਮਾਰੀ ਬਾਪੂ ਤੇਰਾ ਲੋਈਆ ਵਾਲਾ ਝੋਲਾ ਰਹਿ ਗਿਆ ਸੀ ਘਰ ਅੱਗੋਂ ਬਾਪੂ ਨੇ ਕਿਹਾ ਚੰਗਾ ਪੁੱਤ ਫੜਾ ਦੇ ਨਾਲੇ ਤੂੰ ਆਪਣਾ ਨਿੱਕੀ ਦਾ ਤੇ ਬੇਬੇ ਦਾ ਧਿਆਨ ਰੱਖੀ ਘਰ ਹੀ ਰਹੀ ਜਦੋ ਤੱਕ ਮੈਂ ਆਉਂਦਾ ਨਹੀਂ।
ਮੈਂ ਹਾਜੀ ਕਹਿ ਕੇ ਬਾਪੂ ਦੇ ਭੋਲੇ ਜਹੇ ਚੇਹਰੇ ਵੱਲ ਵੇਖਦਾ ਪੁੱਠਾ ਘਰ ਨੂੰ ਮੁੜ ਆਇਆ।
ਜਾਂਦਿਆਂ ਨੂੰ ਬੇਬੇ ਨੇ ਕਿਹਾ ਲ਼ੈ ਪੁੱਤ ਚਾਹ ਪੀਲਾ ਠੰਢ ਚ ਖੇਤੋ ਪੱਠੇ ਵੱਢਕੇ ਆਇਆ ਸੀ ਆਉਂਦਿਆਂ ਨੂੰ ਤੇਰੇ ਬਾਪੂ ਮਗਰੇ ਤੋਰਤਾ ।
ਮੈਂ ਚਾਹ ਪੀਕੇ ਪੱਠੇ ਕੁਤਰੇ ਤੇ ਮੱਝਾਂ ਨੂੰ ਬਾਹਰ ਧੁੱਪੇ ਕੱਢਕੇ ਪਾ ਦਿੱਤੇ।
ਮੈਂ ਵੇਹਲਾ ਹੋਇਆ ਤੇ ਬੇਬੇ ਨੇ ਫੇਰ ਆਵਾਜ਼‌ ਮਾਰਕੇ ਕਿਹਾ ਪੁੱਤ ਨਹਾ ਧੋ ਕੇ ਰੋਟੀ ਖਾਕੇ ਸ਼ਹਿਰੋ ਮੇਰੀਆ ਚੱਪਲਾਂ ਤੇ ਆਪਦੀ ਭੈਣ ਨਿੱਕੀ ਨੂੰ ਕਿਤਾਬ ਲਿਆਂਦੀ ਵਿਚਾਰੀ ਕੱਲ ਵੀ ਕਹਿੰਦੀ ਸੀ ਤੇਰੇ ਬਾਪੂ ਨੂੰ , ਆਹ ਲ਼ੈ ਫੜ ਪੇਸ਼ੇ ਧਿਆਨ ਨਾਲ ਜੇਬ ਚ ਪਾਲੀ ਕਿਤੇ ਡੇਗ ਨਾ ਲਈ।
ਮੈਂ ਰੋਟੀ ਖਾਕੇ ਸਹਿਰ ਨੂੰ ਚੱਲ ਪਿਆ ਰਸਤੇ ਵਿੱਚ ਸਾਇਕਲ ਪੈਂਚਰ ਹੋ ਗਿਆ ,ਪੈਂਚਰ ਵਾਲੇ ਨੇ ਮੇਰੇ ਤੋਂ ਤੀਹ ਰੁਪਏ ਲ਼ੈ ਲਏ ਤੇ ਬਾਕੀ ਪੈਸਿਆਂ ਚੋਂ ਨਿੱਕੀ ਦੀ ਕਿਤਾਬ ਤੇ ਬੇਬੇ ਦੀਆਂ ਚੱਪਲਾਂ ਵੀ ਲੈਣੀਆਂ ਸੀ।
ਸ਼ਹਿਰ ਕਿਤਾਬਾਂ ਵਾਲੀ ਦੁਕਾਨ ਤੋਂ ਨਿੱਕੀ ਦੀ ਦਸਵੀਂ ਦੀ ਕਿਤਾਬ ਵੀ ਇੱਕ ਸੋ ਸੱਠਾ ਦੀ ਆਈ ਤੇ ਫੇਰ ਚੱਪਲਾਂ ਆਲੀ ਦੁਕਾਨ ਤੇ ਚਲਾ ਗਿਆ ਮੈਂ ਦੁਕਾਨ ਵਾਲੇ ਨੂੰ ਕਿਹਾ
ਵਧੀਆ ਜਿਹੀਆ ਬੇਬੇ ਵਾਸਤੇ ਸੱਤ ਨੰਬਰ ਚਪਲਾਂ ਵਖਾਦੇ ।
ਦੁਕਾਨ ਵਾਲੇ ਨੇ ਮੇਰੇ ਵੱਲ ਵੇਖਿਆ ਤੇ ਚਪਲਾਂ ਦੇ ਦੋ ਤਿਨ ਜੋੜੇ ਕੱਢਕੇ ਮੇਰੇ ਅੱਗੇ ਰੱਖ ਦਿੱਤੇ ।
ਮੈਂ ਤਿਨਾ ਜੋੜਿਆ ਦਾ ਰੇਟ ਪੁਛਿਆ ਤੇ ਦੁਕਾਨਦਾਰ ਨੇ ਕਿਹਾ ਤਿੰਨਾਂ ਜੋੜਿਆ ਦਾ ਰੇਟ ਇੱਕੋ ਹੀ ਹੈ ਇੱਕ ਸੋ ਵੀਹ ਰੁਪਏ ।ਮੈਂ ਕਿਹਾ ਵੀ ਆਹ ਵਾਲਾ ਖ਼ਾਕੀ ਰੰਗ ਦਾ ਜੋੜਾਂ ਦੇਂਦੋ ਜੀ।
ਮੈਂ ਜੇਬ ਵਿੱਚੋਂ ਪੈਸੇ ਕੱਢੇ ਤੇ ਮੇਰੇ ਕੋਲ ਇੱਕ ਸੋ ਦੱਸ ਰੁਪਏ ਸੀ ।
ਮੈਂ ਦੱਸ ਰੁਪਏ ਛੜਵਾਕੇ ਚੱਪਲਾਂ ਲੇਕੇ ਘਰ ਚਲਾ ਗਿਆ ।
ਨਿੱਕੀ ਭੱਜਕੇ ਮੇਰੇ ਤੋਂ ਕਿਤਾਬ ਖੋਹਕੇ ਲੈ ਗਈ। ਤੇ ਬੇਬੇ ਡੰਗਰਾਂ ਨੂੰ ਪਾਣੀ ਧਰ ਰਹੀ ਸੀ ਮੈਂ ਬੇਬੇ ਦੀਆਂ ਟੁੱਟੀਆਂ ਬੱਦਰਾ ਵਾਲੀਆ ਚੱਪਲਾਂ ਲਹਾਕੇ ਨਵੀਆਂ ਪਵਾ ਦਿੱਤੀਆ।
ਬਾਹਰ ਵੇਹੜੇ ਵਿੱਚ ਮੰਜਾ ਪਿਆ ਸੀ ਮੈਂ ,ਨਿੱਕੀ ਤੇ ਬੇਬੇ ਧੁੱਪੇ ਬਹਿ ਗਏ।
ਬੇਬੇ ਵਿਚਾਰੀ ਬਾਪੂ ਦਾ ਫ਼ਿਕਰ ਕਰੀਂ ਜਾਂਦੀ ਸੀ ਪਤਾ ਨਹੀਂ ਕਿੰਨੇ ਦਿਨ ਲੱਗ ਜਾਣਗੇ ਦਿੱਲੀ ਉਹਨਾ ਨੂੰ ?
ਮੈਂ ਬੇਬੇ ਨੂੰ ਹੋਂਸਲਾ ਦੇਣ ਲਈ ਕਿਹਾ ਲ਼ੈ ਤੂੰ ਤਾਂ ਐਵੇਂ ਹੀ ਟੈਨਸ਼ਨ ਲੇਕੇ ਬਹਿ ਗਈ ਬਾਪੂ ਵਰਗੇ ਹੋਰ ਵੀ ਬੇਥੇਰੇ ਗਏ ਨੇ ਧਰਨੇ ਤੇ।
ਨਿੱਕੀ ਨੇ ਵੀ ਆਪਣੀ ਪੜਾਈ ਛੱਡਕੇ ਬੇਬੇ ਨੂੰ ਗੱਲਾਂ ਚ ਲਾ ਲਿਆ ।
ਮੈਂ ਕਿਹਾ ਬੇਬੇ ਮੈਂ ਖੇਤ ਵੱਲ ਗੇੜਾ ਮਾਰ ਆਵਾਂ ।ਬੇਬੇ ਕਹਿੰਦੀ ਪੁੱਤ ਸਾਗ ਤੋੜ ਲਿਆਈ ਕੱਲ ਨੂੰ ਬਣਾ ਲਵਾਂਗੇ ਸਬਜ਼ੀਆਂ ਤਾਂ ਮਹਿੰਗੀਆਂ ਬੜੀਆਂ ਆਉਂਦੀਆਂ ਨੇ ਰੋਜ਼ ਰੋਜ਼ ਕਿਥੋਂ ਲਿਆਈਏ ।ਜ਼ਮੀਨ ਵੀ ਸਾਰੀ ਡੇਢ ਕਿਲਾ ,ਕੀ ਬੰਦਾ ਸਬਜ਼ੀ ਲਾਵੇ ਕੀ ਕੱਖ ਕੰਡਾ ਬੀਜੇ ਚੱਲ ਪੁੱਤ ਟਾਇਮ ਨਾਲ ਆਜੀ ਛੇ ਵਜੇ ਤਾਂ ਵੇਸੇ ਹੀ ਹਨੇਰਾ ਹੋ ਜਾਂਦਾ । ਟੈਮ ਨਾਲ ਰੋਟੀ ਟੁੱਕ ਕਰਕੇ ਪੈਣਾ ਵੀ ਆ ਅੱਜ ਬਾਪੂ ਵੀ ਤੇਰਾ ਘਰ ਨਹੀਂ।
ਮੈਂ ਖੇਤ ਜ਼ਿਆਦਾ ਟਾਇਮ ਨਾ ਲਾਇਆ ਤੇ ਵੀਹਾਂ ਮਿੰਟਾ ਚ ਘਰ ਵਾਪਿਸ ਆ ਗਿਆ ।
ਆਉਂਦਿਆਂ ਨੂੰ ਬੇਬੇ ਨੇ ਚੁਲੇ ਤੇ ਸਬਜ਼ੀ ਰੱਖੀ ਹੋਈ ਸੀ ਠੰਡ ਵੀ ਹੋ ਗਈ ਸੀ ਮੈਂ ਤੇ ਨਿੱਕੀ ਵੀ ਬੇਬੇ ਕੋਲ ਬੈਠ ਗਏ ਤੇ ਅੱਗ ਸੇਕਣ ਲੱਗ ਗਏ।ਬੇਬੇ ਅਜੇ ਵੀ ਬਾਪੂ ਬਾਰੇ ਸੋਚੀ ਜਾਂਦੀ ਸੀ ਅਸੀਂ ਗੱਲਾਂ ਚ ਲਾਕੇ ਧਿਆਨ ਹੋਰ ਪਾਸੇ ਲਾ ਲਿਆ ।
ਗੱਲਾਂ ਕਰਦੇ ਕਰਦੇ ਸਬਜ਼ੀ ਵੀ ਬਣ ਗਈ ਤੇ ਬੇਬੇ ਕਹਿੰਦੀ ਪੁੱਤ ਰੋਟੀਆ ਲਾ ਦਿੰਨੀ ਆ ਗਰਮ ਗਰਮ ਖਾ ਕੇ ਜੁੱਲੇ ਚ ਵੜਜੋ । ਮੈਂ ਤੇ ਨਿੱਕੀ ਰੋਟੀ ਪਾਣੀ ਖਾਕੇ ਬੈਠ ਗਏ । ਤੇ ਬੇਬੇ ਵੀ ਕੰਮ ਕਰਕੇ ਆਕੇ ਸਾਡੇ ਕੋਲ ਬਹਿ ਗਈ।
ਰਾਤ ਦੇ ਅੱਠ ਵਜੇ ਹੋਏ ਸੀ ਮੇਰੇ ਆਲੇ ਫੋਨ ਤੇ ‘ਪਿੰਡ ਦੇ ਬੰਦੇ ਦੇ ਫੋਨ ਤੋ’ ਬਾਪੂ ਨੇ ਫੋਨ ਸਾਨੂੰ ਫੋਨ ਕੀਤਾ ਵੀ ਅਸੀਂ ਦਿੱਲੀ ਠੀਕ ਠਾਕ ਉਪੜ ਗਏ ਆ।ਬੇਬੇ ਨੇ ਮੇਰੇ ਤੋਂ ਫੋਨ ਫੜਕੇ ਬਾਪੂ ਨਾਲ ਗੱਲ ਕਰਦੇ ਕਿਹਾ ਧਿਆਨ ਰੱਖੀ ਬਾਈ ਆਪਦਾ ਠੰਡ ਵੀ ਬਹੁਤ ਆ ਤੇ ਤੈਨੂੰ ਦਿਸਦਾ ਵੀ ਘੱਟ ਆ ਰਾਤ ਨੂੰ ਇਧਰ ਉਧਰ ਜਾਂਦੇ ਬੇਟਰੀ ਲਾ ਲਿਆ ਕਰੀ।
ਐਨੇ ਗੱਲਾਂ ਕਰਦੇ ਬਾਪੂ ਨੇ ਚੰਗਾ ਕਹਿ ਕੇ ਫੋਨ ਕੱਟ ਦਿੱਤਾ ।ਅਸੀਂ ਵੀ ਪੈ ਗਏ ਪਰ ਬੇਬੇ ਨੂੰ ਅਜੇ ਵੀ ਬਾਪੂ ਦਾ ਫ਼ਿਕਰ ਸੀ ਤੇ ਰਾਤ ਪਤਾ ਨਹੀਂ ਕਿਵੇਂ ਕੱਟੀ ਹੋਣੀ ਬੇਬੇ ਨੇ।
ਸਵੇਰੇ ਪਾਠੀ ਵੇਲੇ ਮੇਰੀ ਅੱਖ ਖੁੱਲੀ ਤੇ ਬੇਬੇ ਸੱਜੇ ਪਾਸੇ ਕੰਧ ਤੇ ਲੱਗੀ ਬਾਬੇ ਨਾਨਕ ਜੀ ਦੀ ਫੋਟੋ ਨੂੰ ਮੱਥਾ ਟੇਕਦੀ ਮੰਜੇ ਤੋਂ ਉਠ ਪਈ । ਮੈਨੂੰ ਜਾਗਦੇ ਨੂੰ ਵੇਖਕੇ ਕਹਿਣ ਲੱਗੀ ਪੁੱਤ ਮੈਂ ਗੂਰੂ ਦੂਆਰਾ ਸਾਹਿਬ ਮੱਥਾ ਟੇਕ ਆਵਾਂ ਤੁਸੀਂ ਸੋਜੋ ਅਜੇ ਇਹਨਾਂ ਕਹਿ ਕੇ ਬੇਬੇ ਨਹਾ ਧੋ ਕੇ ਚਲੀ ਗਈ ਤੇ ਮੇਰੀ ਅੱਖ ਲੱਗ ਗਈ।
ਜਦੋਂ ਮੇਰੀ ਅੱਖ ਖੁੱਲੀ ਤੇ ਸੱਤ ਵਜੇ ਹੋਏ ਸੀ। ਬੇਬੇ ਨੇ ਕਿਹਾ ਪੁੱਤ ਚਾਹ ਪੀ ਲਾ ਉੱਠਜਾ ਤੇ ਪੱਠੇ ਵੀ ਲਿਆਉਣੇ ਨੇ ਡੰਗਰ ਬੱਛਿਆ ਲਈ। ਚਾਹ ਪੀਂਦੇ ਹੋਏ ਮੇਰਾ ਮਨ ਵੀ ਉਦਾਸ ਸੀ ਅੱਜ ।
ਬਾਪੂ ਤੋਂ ਬਿਨਾਂ ਅੱਜ ਦੀ ਰਾਤ ਕੱਟਕੇ ਮੈਂਨੂੰ ਵੀ ਬੇਚੈਨੀ ਲੱਗੀ ਹੋਈ ਸੀ ਵੀ ਪਤਾ ਨਹੀਂ ਕਿਵੇਂ ਹੋਣਾ ਮੇਰਾ ਬਾਪੂ।
ਮੈਂ ਪਿੰਡ ਦੇ ਬੰਦੇ ਦੇ ਫੋਨ ਤੇ ਫੋਨ ਲਾਇਆ ਉਹ ਵੀ ਬੰਦ ਆ ਰਿਹਾ...

ਸੀ। ਮੈਂ ਬੇਟਰੀ ਡਾਉਨ ਹੋਣੀ ਕਹਿ ਕੇ ਖੇਤ ਨੂੰ ਤੁਰ ਪਿਆ ।
ਖੇਤ ਤੋਂ ਵਾਪਿਸ ਆਉਂਦੇ ਮੈਨੂੰ ਨਾਜਰ ਚਾਚਾ ਮਿਲ ਗਿਆ ਉਹਦਾ ਮੁੰਡਾ ਜਿੰਦਰ ਟਰੈਕਟਰ ਲੈਕੇ ਗਿਆ ਸੀ ਦਿੱਲੀ ਮੈਂ ਚਾਚੇ ਨੂੰ ਸਤਿ ਸ੍ਰੀ ਆਕਾਲ ਬੁਲਾ ਕੇ ਜਿੰਦਰ ਦਾ ਨੰਬਰ ਲ਼ੈ ਲਿਆ।
ਤੇ ਘਰ ਆਇਆ ਬੇਬੇ ਨੇ ਆਵਾਜ਼ ਮਾਰਕੇ ਕਿਹਾ ਪੁੱਤ ਬਾਪੂ ਨੂੰ ਫੋਨ ਕਰਕੇ ਹਾਲ ਚਾਲ ਪੁੱਛਲਾ ,ਮੈਂ ਹਾਂ ਬੇਬੇ ਕਰਦਾ
ਮੈਂ ਜਿੰਦਰ ਵਾਲੇ ਫੋਨ ਤੇ ਫੋਨ ਕੀਤਾ ਅੱਗੋਂ ਉਹਦਾ ਨੰਬਰ ਵੀ ‘ਆਊਟ ਆਫ ਰੇਂਜ’ ਆਈ ਜਾਂਦਾ ਸੀ।
ਮੈਨੂੰ ਹੋਰ ਵੀ ਬਾਪੂ ਦੀ ਫ਼ਿਕਰ ਹੋ ਰਹੀ ਸੀ ।ਮੈਂ ਬੇਬੇ ਵੱਲ ਵੇਖਦਿਆਂ ਬੇਬੇ ਨੂੰ ਹੋਂਸਲਾ ਦੇਣ ਲਈ ਕਹਿ ਦਿੱਤਾ ਅਜੇ ਫੋਨ ਬੰਦ ਨੇ ਸ਼ਾਇਦ ਫੋਨ ਦੀਆਂ ਬੇਟਰੀਆ ਡਾਉਨ ਹੋਣੀਆਂ ਉਥੇ ਕਿਹੜਾ ਚਾਰਜਰ ਲੱਗੇ ਹੋਣੇ ।
ਬੇਬੇ ਚੱਲ ਪੁੱਤ ਬਾਅਦ ਵਿਚ ਕਰਕੇ ਪੁੱਛ ਲਈ ਜ਼ਰੂਰ।
ਐਨੇ ਨੂੰ ਮੇਰੇ ਮਾਮੇ ਦੀ ਕੁੜੀ ਛਿੰਦੀ ਦੀ ਕਨੇਡਾ ਤੋਂ ਵਿਡਿਉ ਕਾਲ ਆ ਗਈ।
ਉਹਦੇ ਨਾਲ ਗੱਲਾਂ ਕਰਕੇ ਬੇਬੇ ਦਾ ਮਨ ਠੀਕ ਹੋ ਗਿਆ ਤੇ ਮਾਮੇ ਦੀ ਕੁੜੀ ਦੱਸਦੀ ਸੀ ਬੇਬੇ ਨੂੰ ਸਾਡੇ ਏਥੇ ਕਨੇਡਾ ਦੀਆਂ ਸਰਕਾਰਾਂ ਬਹੁਤ ਵਧੀਆ ਨੇ ਸਾਰੀਆਂ ਸਹੂਲਤਾਂ ਨੇ ਏਥੇ ਦੇ ਲੋਕਾਂ ਨੂੰ ਤੇ ਧਰਨਿਆ ਦਾ ਕੁੱਝ ਪਤਾ ਵੀ ਨਹੀਂ।
ਬੇਬੇ ਬਸ ਪੁੱਤ ਤੈਨੂੰ ਪਤਾ ਤਾਂ ਹੈ ਆਪਣੇ ਏਥੇ ਦੀਆਂ ਸਰਕਾਰਾਂ ਦਾ।ਛਿੰਦੀ ਦੇ ਸਕੂਲ ਦਾ ਟਾਈਮ ਹੋ ਰਿਹਾ ਸੀ ਉਹ ਵੀ ਚੰਗਾ ਭੂਆ ਜੀ ਆਪਣਾ ਧਿਆਨ ਰੱਖਿਉ ਕਹਿ ਕੇ ਫੋਨ ਕੱਟ ਗਈ।
ਮੈਂ ਵੀ ਆਪਣੇ ਕੰਮ ਤੇ ਲੱਗ ਗਿਆ ਡੰਗਰਾਂ ਨੂੰ ਪੱਠੇ ਪਾਉਣ ਤੇ ਡੰਗਰਾਂ ਨੂੰ ਬਾਹਰ ਕੱਢਣ ।ਮੈਂ ਡੰਗਰ ਬੱਛਿਆ ਦਾ ਕੰਮ ਨਬੇੜ ਕੇ ਬੇਬੇ ਨੂੰ ਕਹਿਣ ਲੱਗਾ ਮੈਂ ਪਿੰਡੋ ਕਿਸੇ ਦਾ ਹੋਰ ਨੰਬਰ ਲ਼ੈ ਆਉਨਾ ਆਪਾਂ ਬਾਪੂ ਨਾਲ ਗੱਲ ਕਰਕੇ ਹਾਲ ਚਾਲ ਪੁੱਛਲਾਗੇ।
ਮੇਰੇ ਪਿੰਡੋ ਪੁੱਛਣ ਤੇ ਪਤਾ ਲੱਗਾ ਜਿੰਦਰ ਨਾਲ ਦੀਪਾ ,ਸੋਨੀ, ਗਿੰਦਾ ਕਈ ਮੁੰਡੇ ਗਏ ਨੇ।
ਮੈਂ ਸੋਨੀ ਦੇ ਘਰ ਗਿਆ ਤੇ ਕਰਨੈਲੋ ਤਾਈਂ ਤੋਂ ਨੰਬਰ ਲ਼ੈ ਆਇਆ।
ਮੈਂ ਸੋਨੀ ਨਾਲ ਫੋਨ ਤੇ ਗੱਲ ਕੀਤੀ ਉਹਨੇ ਕਿਹਾ ਮੈਂ ਸਿੰਘੂ ਬਾਡਰ ਤੋਂ ਥੋੜਾ ਪਰੇ ਹਾਂ ਪਰ ਸਾਰੇ ਠੀਕ ਠਾਕ ਨੇ ਤੁਸੀਂ ਫ਼ਿਕਰ ਨਾ ਕਰੋ।
ਮੈਂ ਘਰ ਬੇਬੇ ਨੂੰ ਜਾ ਕੇ ਦੱਸਿਆ ਵੀ ਕਰਨੈਲੋ ਤਾਈਂ ਦੇ ਮੁੰਡੇ ਨਾਲ ਗੱਲ ਹੋਈ ਸੀ ਉਹ ਬਾਪੂ ਤੋਂ ਥੋੜਾ ਦੂਰ ਸੀ ਪਰ ਸਾਰੇ ਠੀਕ ਠਾਕ ਨੇ।
ਬੇਬੇ ਦਾ ਮਨ ਟਿੱਕ ਗਿਆ ਤੇ ਮੈ ਵੀ ਬੇਚੈਨੀ ਤੋੜਕੇ ਆਪਣੇ ਕੰਮੀ ਲੱਗ ਗਿਆ।
ਕੰਮਾਂ ਕਾਰਾਂ ਵਿੱਚ ਫੇਰ ਸ਼ਾਮ ਦਾ ਵੇਲਾ ਹੋ ਗਿਆ ਬੇਬੇ ਨੇ ਅੱਜ ਸਾਗ ਬਣਾਇਆ ਸੀ ਅਸੀਂ ਚੁੱਲੇ ਤੇ ਬਹਿ ਕੇ ਅੱਗ ਸੇਕਦੇ ਹੋਏ ਸਾਗ ਨਾਲ ਮੱਕੀ ਦੀਆਂ ਰੋਟੀਆਂ ਖਾ ਕੇ
ਦੁੱਧ ਪੀ ਕੇ ਜੁੱਲੇ ਚ ਵੜ ਗਏ ।
ਮੈਂ ਫੋਨ ਤੇ ਵਿਡਿਉ ਦੇਖ ਰਿਹਾ ਸੀ ਦਿੱਲੀ ਧਰਨੇ ਦੀਆਂ , ਲੋਕਾਂ ਦਾ ਕੱਠ ਤੇ ਏਕਾ ਦੇਖਿਆ ਕਿ ਸਾਰੇ ਧਰਮਾਂ ਦੇ ਲੋਕਾਂ ਦਾ ਯੋਗਦਾਨ ਹੈ ਕੱਠ ਚ ,ਤੇ ਬੜੀ ਸ਼ਿੱਦਤ ਨਾਲ ਸੇਵਾ ਵਿੱਚ ਲੱਗੇ ਹੋਏ ਨੇ ਕਿਤੇ ਮੇਰੇ ਮਨ ਵਿੱਚ ਇਹ ਵੀ ਆ ਰਿਹਾ ਸੀ ਸਾਨੂੰ ਇੱਕ ਦੂਜੇ ਧਰਮ , ਜਾਤਾ , ਰਾਜਾ ਨਾਲ ਸਰਕਾਰਾਂ ਹੀ ਲੜਵਾਉਦੀਆ ਨੇ ।
ਇਹ ਹੀ ਸਾਨੂੰ ਇੱਕ ਹੋ ਕੇ ਨਹੀਂ ਰਹਿਣ ਦਿੰਦੀਆ ਜਿਵੇਂ ਸਾਡੀ ਇੱਕ ਧਰਤੀ ਤੇ ਇਹਨਾਂ ਨੇ ਕਈ ਬਾਡਰ ਬਣਾਕੇ ਟੁੱਕੜੇ ਕਰ ਦਿੱਤੇ ।
ਐਨੇ ਨੂੰ ਬੇਬੇ ਨੇ ਕਿਹਾ ਸੋ ਜਾ ਪੁੱਤ ਟੈਮ ਬਹੁਤ ਹੋ ਗਿਆ।ਸਾਰਾ ਦਿਨ ਕੰਮ ਕਰਨੇ ਹੁੰਦੇ ਨੇ।
ਅਗਲੇ ਦਿਨ ਸਵੇਰੇ ਉਠਿਆ ਮੈਂ ਤੇ ਚਾਹ ਪੀ ਕੇ ਫੇਰ ਕੰਮ ਵਿੱਚ ਲੱਗ ਗਿਆ ਤੇ ਘਰੋਂ ਗਿਆ ਬਾਪੂ ਨੂੰ ਵੀ ਤੀਜਾ ਦਿਨ ਸੀ ਅੱਜ , ਬਾਪੂ ਦੀ ਉਡੀਕ ਬੇਬੇ ਨੂੰ ਵੀ ਵੱਢ ਰਹੀ ਸੀ । ਮੈਂ ਜਿੰਦਰ ਨੂੰ ਫੋਨ ਲਾਇਆ ਤੇ ਬਾਪੂ ਨਾਲ ਗੱਲ ਹੋਈ ਬਾਪੂ ਨੇ ਸਭ ਠੀਕ ਦੱਸਿਆ ਤੇ ਨਾਲੇ ਕਹਿੰਦੇ ਅਸੀਂ ਪਿੰਡ ਵਾਲਿਆਂ ਨੇ ਏਥੇ ਸਲਾਹ ਕੀਤੀ ਹੈ ਚਾਰ ਦਿਨ ਬਾਅਦ ਇੱਕ ਟਰੈਕਟਰ ਟਰਾਲੀ ਆਇਆ ਕਰੂ ਤੇ ਦੂਜਾ ਨਵਾਂ ਏਥੇ ਆਜਿਆ ਕਰੂਗਾ ਤੇ ਮੈਂ ਪੁੱਤ ਕੱਲ ਨੂੰ ਆਵਾਂਗਾ।
ਮੈਂ ਜਾਕੇ ਬੇਬੇ ਨੂੰ ਦੱਸਿਆ ਤੇ ਬੇਬੇ ਦਾ ਥੋੜਾ ਜਾਂ ਮਨ ਹਲਕਾ ਹੋਇਆ।ਮੈਂ ਵੀ ਖੇਤ ਨੂੰ ਚਲਾ ਗਿਆ ਪੱਠੇ ਟੁੱਕ ਲੈਣ ।
ਕੰਮ ਕਰਦਿਆਂ ਅੱਜ ਦਾ ਦਿਨ ਵੀ ਕੰਮਾਂਕਾਰਾਂ ਵਿੱਚ ਲੰਘ ਗਿਆ ।
ਸ਼ਾਮੀਂ ਚੁੱਲੇ ਤੇ ਬੇਠੈ ਕੇ ਰੋਟੀ ਖਾਂਦੇ ਹੋਏ ਬੇਬੇ ਨਾਲ ਅਸੀਂ ਗੱਲਾਂ ਕਰ ਰਹੇ ਸੀ ਵੀ ਬਾਪੂ ਕੱਲ ਨੂੰ ਆਜੂਗਾ ।
ਰੋਟੀ ਖਾਕੇ ਆਪਣੇ ਆਪਣੇ ਮੰਜਿਆਂ ਤੇ ਪੈ ਗਏ ।
ਅਗਲੇ ਦਿਨ ਸਵੇਰੇ ਉਠੇ ਤਾਂ ਮੈਂ ਕੰਮਾ ਵਿੱਚ ਲੱਗ ਗਿਆ ਤੇ ਅੱਜ ਬਾਪੂ ਨੇ ਵੀ ਆ ਜਾਣਾ ਹੈ ਇਹ ਸੋਚਦਾ ਸੋਚਦਾ ਮੈਂ ਖੇਤ ਨੂੰ ਚੱਲ ਗਿਆ ਪੱਠੇ ਲੈਣ।
ਜਾਂਦਿਆ ਨੂੰ ਰਸਤੇ ਵਿੱਚ ਜਿੰਦਰ ਦਾ ਬਾਪੂ ਮਿਲ ਗਿਆ ਉਹ ਕਹਿੰਦਾ ਮੇਰੀ ਗੱਲ ਹੋਈ ਸੀ ਜਿੰਦੇ ਨਾਲ ਇੱਕ ਦੋ ਵਜੇ ਆ ਜਾਣਗੇ । ਮੈ ਬਾਪੂ ਦਾ ਚੇਹਰਾ ਚਾਰ ਦਿਨਾਂ ਬਾਅਦ ਦੇਖਣਾ ਸੀ ਅੱਜ ।
ਖੇਤੋ ਪੱਠੇ ਲੈਕੇ ਘਰ ਆਕੇ ਮੈਂ ਬੇਬੇ ਨੂੰ ਦੱਸਿਆ ਵੀ ਜਿੰਦਰ ਦਾ ਬਾਪੂ ਕਹਿੰਦਾ ਸੀ ਬਾਪੂ ਹੋਰੀ ਅੱਜ ਇੱਕ ਦੋ ਵਜੇ ਆ ਜਾਣਗੇ। ਬੇਬੇ ਵੀ ਵਾਹਿਗੁਰੂ ਦਾ ਸ਼ੁਕਰ ਕਰਦੀ ਸੀ ਤੇ ਮਨ ਟਿਕਿਆ ਹੋਇਆ ਸੀ।
ਕੰਮ ਕਰਦਿਆਂ ਦੁਪਹਿਰ ਗੂਰੂ ਘਰ ਬਾਬਾ ਜੀ ਨੇ ਆਵਾਜ਼ ਦਿੱਤੀ ਵੀ ਦਿੱਲੀ ਤੋਂ ਇੱਕ ਟਰਾਲੀ ਵਾਪਸ ਆਈ ਹੈ ਤੇ ਹੁਣ ਦੁਸਰੀ ਜਾਣੀ ਹੈ ਭਾਈ ਜਿਹਨੇ ਜਿਹਨੇ ਜਾਣਾ ਆਪਣੀ ਤਿਆਰੀ ਕਰਲੇ।
ਐਨੇ ਨੂੰ ਘਰ ਬਾਪੂ ਨੂੰ ਜਿੰਦਰ ਤੇ ਸੋਨੀ ਛੱਡਣ ਆਏ ਬਾਪੂ ਦੇ ਕਾਫ਼ੀ ਸੱਟਾਂ ਲੱਗੀਆਂ ਹੋਈਆਂ ਸਨ।ਉਹਨਾਂ ਦੱਸਿਆ ਰਾਤ ਹਨੇਰੇ ਚ ਪੱਥਰ ਨਾਲ ਠੋਕਰ ਲੱਗਣ ਨਾਲ ਕਾਫੀ ਸੱਟਾਂ ਲੱਗ ਗਈਆ ,ਰਾਤ ਕਿਤੇ ਡਿੱਗ ਪਿਆ ਸੀ ਜਿਆਦਾ ਅੱਖ ਦੇ ਉਤੇ ਸੱਟ ਲੱਗੀ ਹੈ ।
ਅਸੀਂ ਫੜਕੇ ਬਾਪੂ ਨੂੰ ਮੰਜੀ ਤੇ ਪਾ ਲਿਆ ਤੇ ਬੇਬੇ ਨੇ ਹਲਦੀ ਵਾਲਾ ਦੁੱਧ ਗਰਮ‌ ਕਰਕੇ ਦਿੱਤਾ । ਤੇ ਬੇਬੇ ਮਾਲਕ ਦਾ ਸ਼ੁਕਰ ਕਰਦੀ ਸੀ ਚੱਲ ਜਾਨ ਬੱਚ ਗਈ ਤੇਰੇ ਬਾਪੂ ਦੀ।
ਤੇ ਮੈਂ ਕਿਹਾ ਅਗਲੀ ਵਾਰੀ ਮੈਂ ਜਾਊਗਾ ਧਰਨੇ ਤੇ ਬਾਪੂ ਨੂੰ ਹੁਣ ਨਹੀਂ ਜਾਣ ਦੇਣਾ ਬੇਬੇ ਕੱਖਾ ਦਾ ਫੇਰ ਤੂੰ ਕਰਲੀ ਕਰੀ ।ਪਰ ਆਪਣੇ ਹੱਕਾ ਲਈ ਲੜਨਾ ਤਾਂ ਸਭ ਨੂੰ ਪੈਣਾ।

ਆਪਣੇ ਹੱਕਾ ਲਈ ਅਸੀਂ ਲੜਾਗੇ ਤਾਂ ਜ਼ਰੂਰ ਪਰ ਇਹ ਸਰਕਾਰਾਂ ਕਦੋਂ ਸਾਡੇ ਲੋਕਾਂ ਬਾਰੇ ਸੋਚਣ ਗੀਆ । ਕਿ ਅਸੀਂ ਐਵੇਂ ਹੀ ਧਰਨਿਆ ਤੇ ਬੈਠਾਂਗੇ ਸਾਨੂੰ ਸਾਡਾ ਆਪਣਾ ਕੋਈ ਅਧਿਕਾਰ ਨਹੀਂ। ਪਹਿਲਾਂ ਸਾਨੂੰ ਧਰਨਿਆ ਲਈ ਮਜਬੂਰ ਕਰਦੀਆਂ ਨੇ ਸਰਕਾਰਾਂ ਫੇਰ ਸਾਡੇ ਤੇ ਹਮਲੇ ਵੀ ਕਰਵਾਉਂਦੀਆਂ ਨੇ ਤੇ ਬਾਅਦ ਵਿੱਚ ਸਾਡੀਆਂ ਲਾਸ਼ਾਂ ਖਰੀਦ ਲੈਂਦੀਆਂ ਨੇ ਵੀਹ ਵੀਹ ਲੱਖ ਦਾ ਐਲਾਨ ਕਰਕੇ ਕਿ ਅਸੀਂ ਆਪਣੇ ਹੱਕ ਲਈ ਐਵੇਂ ਹੀ ਮਰਾਂਗੇ ਪਰ ਕਦੋਂ ਤੱਕ ? ਜੇ ਕੁੱਝ ਗਲਤ ਲਿਖਿਆ ਗਿਆ ਹੋਵੇ ਮਾਫ ਕਰਨਾ ਜੀ ।
ਧੰਨਵਾਦ ਜੀ ਪੜਨ ਲਈ 🙏🙏

✍️✍️ ਸੁੱਖ ਸਿੰਘ ਮੱਟ

ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ

WhatsApp no.
7889079971

Facebook id https://www.facebook.com/profile.php?id=100009659345595

Insta id

https://www.instagram.com/p/CIBOm2oJGrZ/?igshid=xk7l7p7dtlyv

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)