More Punjabi Kahaniya  Posts
ਸੰਘਰਸ਼


ਇੱਕ ਕੁੜੀ ਜਿਹਨੇ ਖੁਦ ਐਮ ਫਿਲ ਕੀਤੀ ਹੋਈ ਤੇ ਓਹਦਾ ਪਤੀ ਇੱਕ ਕਾਲਜ ਚ ਪ੍ਰੋਫੈਸਰ ਆ ਦੋਵਾਂ ਦੀ ਆਰੇਂਜ ਮੈਰਿਜ ਹੋਈ।ਕੁੜੀ ਵਾਲਿਆਂ ਨੇ ਦਾਜ ਚ ਮਹਿੰਗੀ ਗੱਡੀ ਦਿੱਤੀ ਤੇ ਟਰੱਕ ਭਰ ਕੇ ਦਾਜ ਦਿੱਤਾ।ਪ੍ਰੋਫੈਸਰ ਸਾਹਬ ਦੇ ਬਾਹਰ ਪਤਾ ਨਹੀਂ ਕਿੰਨੀਆਂ ਔਰਤਾਂ ਨਾਲ ਚੱਕਰ ਚਲਦੇ ਆ।ਜਦੋਂ ਓਹਦੀ ਪਤਨੀ ਨੇ ਪੁੱਛਿਆ ਕਿ ਤੁਸੀਂ ਬਾਹਰ ਹੀ ਇਹ ਸਭ ਕਰਨਾ ਸੀ ਤਾਂ ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ ਤਾਂ ਜਵਾਬ ਮਿਲਿਆ ਕਿ ਤੇਰੇ ਨਾਲ ਵਿਆਹ ਸਟੇਟਸ ਲਈ ਕਰਵਾਇਆ ਦੂਜੀ ਗੱਲ ਵਿਆਹ ਤੋਂ ਪਹਿਲਾਂ ਕਿਸੇ ਨਾਲ ਤੇਰਾ ਚੱਕਰ ਨਹੀਂ ਸੀ ਤੇ ਤੇਰੇ ਵਰਜਿਨ ਹੋਣ ਕਰਕੇ ਮੈਂ ਤੇਰੇ ਨਾਲ ਵਿਆਹ ਕਰਵਾਇਆ ਸੀ।ਹੁਣ ਤੂੰ ਬਾਹਰ ਕਿਸੇ ਨਾਲ ਵੀ ਰਿਲੇਸ਼ਨ ਬਣਾ ਸਕਦੀ ਆ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਤੇ ਓਸ ਤੋਂ ਬਾਅਦ ਲੜਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਬਿੱਲੀਆਂ ਅੱਖਾਂ ਵਾਲੀ ਕੁੜੀ ਦੀਆਂ ਅੱਖਾਂ ਹੇਠਾਂ ਭੂਰੇ ਰੰਗ ਦੇ ਟੋਏ ਹਮੇਸ਼ਾ ਲਈ ਪੈ ਗਏ।
ਇੱਕ ਕੁੜੀ ਜਿਹਨੇ ਆਪਣੀ ਮਰਜੀ ਨਾਲ ਵਿਆਹ ਕਰਵਾਇਆ ਓਹਨੂੰ ਸਹੁਰਿਆਂ ਚ ਬਣਦੀ ਇੱਜਤ ਹੀ ਨਾ ਮਿਲੀ।ਪਤੀ ਦਾ ਪਿਆਰ ਵੀ ਤਿੰਨ ਚਾਰ ਮਹੀਨੇ ਚ ਪੂਰਾ ਹੋ ਗਿਆ ਤੇ ਵਰਤਣ ਤੋਂ ਬਾਅਦ ਘਰ ਦੀ ਨੌਕਰਾਣੀ ਬਣਾ ਦਿੱਤਾ।ਮੁੰਡੇ ਦੀ ਮਾਂ ਜਿਹਨੇ ਖੁਦ ਜਾ ਕੇ ਕੁੜੀ ਦੇ ਘਰਦਿਆਂ ਤੋਂ ਆਪਣੇ ਪੁੱਤ ਨੂੰ ਹੋਣ ਵਾਲੇ ਖਤਰੇ ਦੀ ਐੱਫ ਆਈ ਆਰ ਕਟਵਾਈ ਸੀ।ਓਹਨੇ ਲੜ ਕੇ ਆਪਣੀ ਹੱਥੀਂ ਲਿਆਂਦੀ ਨੂੰਹ ਨੂੰ ਕੁੱਟਿਆ ਤੇ ਤਾਹਨਾ ਦਿੱਤਾ ਅੱਜ ਤੇਰੇ ਘਰਦੇ ਮਿਲਦੇ ਹੁੰਦੇ ਤਾਂ ਤੈਨੂੰ ਓਹਨਾਂ ਦੇ ਦਰ ਤੇ ਸੁੱਟ ਆਓਂਦੇ।ਹੁਣ ਗਲ ਪਿਆ ਢੋਲ ਤਾਂ ਸਾਨੂੰ ਵਜਾਉਣਾ ਹੀ ਪੈਣਾ ਆ।
ਔਰਤ ਨੂੰ ਮਹਾਨ ਕਿਹਾ ਜਾਂਦਾ ਹਾਂ ਔਰਤ ਵਾਕਿਆ ਹੀ ਮਹਾਨ ਹੁੰਦੀ ਆ। ਪਰ ਓਹਨੂੰ ਮਹਾਨ ਸਮਝਿਆ ਨਹੀਂ ਜਾਂਦਾ ਤੇ ਨਾ ਹੀ ਕਦੇ ਔਰਤ ਨੂੰ ਮਹਿਸੂਸ ਕਰਵਾਇਆ ਜਾਂਦਾ ਕਿ ਤੂੰ ਮਹਾਨ ਆ।
ਫੇਸਬੁੱਕ,ਇੰਸਟਗ੍ਰਾਮ,ਅਖ਼ਬਾਰਾਂ,ਰਸਾਲੇ ਹਰ ਜਗ੍ਹਾ ਹੈਪੀ ਵੂਮੇਨ ਡੇ ਲਿਖ ਕੇ ਵਿਸ਼ ਕੀਤਾ ਜਾ ਰਿਹਾ।
ਔਰਤ ਮਾਂ ਦੇ ਰੂਪ ਚ ਹੋਵੇ,ਭੈਣ ਦੇ ਰੂਪ ਚ ਹੋਵੇ,ਪਤਨੀ ਦੇ ਰੂਪ ਚ ਹੋਵੇ ਜਾਂ ਫੇਰ ਦੋਸਤ ਦੇ ਰੂਪ ਚ ਔਰਤ ਤੋਂ ਬਿਨਾ ਕੁੱਲ ਕਾਇਨਾਤ ਅਧੂਰੀ ਆ।
ਛੋਟੇ ਹੁੰਦੇ ਵੇਖਦੇ ਹੁੰਦੇ ਸੀ ਮਾਂ ਦੇ ਕਦੇ ਸੱਟ ਲੱਗ ਜਾਣੀ ਤਾਂ ਮਾਂ ਬੱਚਿਆਂ ਸਾਹਮਣੇ “ਹਾਏ/ਸੀ” ਤੱਕ ਵੀ ਨਹੀਂ ਕਰਦੀ ਸੀ।ਸੋਚਦੇ ਹੁੰਦੇ ਸੀ ਕਿ ਮਾਂ ਨੂੰ ਸ਼ਾਇਦ ਦਰਦ ਹੀ ਨਹੀਂ ਹੁੰਦਾ।ਦਰਦ ਹੁੰਦਾ ਕੀ ਆ ਜਦੋਂ ਇਹ ਲਫਜ਼ ਦੀ ਖੁਦ ਨੂੰ ਸਮਝ ਆਈ ਤਾਂ ਪਤਾ ਚੱਲਿਆ ਕਿ ਮਾਂ ਕਿੰਨੇ ਦਰਦਾਂ ਨੂੰ ਚੁੱਪ ਕਰਕੇ ਸਹਿ ਜਾਂਦੀ ਆ।
ਵੀਰ ਛੋਟਾ ਹੋਵੇ ਜਾਂ ਵੱਡਾ ਭੈਣ ਹਮੇਸ਼ਾ ਆਪਣੇ ਵੀਰਾਂ ਤੋਂ ਡਰਦੀ ਆ।ਭੈਣ ਵੱਡੇ ਭਰਾ ਦੀ ਅੱਖ ਦੀ ਘੁਰ ਤੋਂ ਡਰਦੀ ਆ ਤੇ ਛੋਟੇ ਦੇ ਰੁੱਸ ਜਾਣ ਤੋਂ ਡਰਦੀ ਆ।
ਸੱਸ ਵੀ ਔਰਤ ਆ ਤੇ ਨੂੰਹ ਵੀ ਔਰਤ ਆ ਤੇ ਨੂੰਹ ਦੀ ਕੁੱਖੋਂ ਧੀ ਨੇ ਜਨਮ ਲਿਆ ਤਾਂ ਇਹਦੇ ਚ ਨੂੰਹ ਦਾ ਕੀ ਕਸੂਰ ਆ ਜੀ।
ਹਰ ਇੱਕ ਘਰ ਚ ਨੂੰਹਾਂ ਵੀ ਨੇ ਤੇ ਧੀਆਂ ਵੀ ਨੇ ਜਿਹੜੀਆਂ ਔਰਤਾਂ ਸੱਸਾਂ ਬਣ ਚੁੱਕੀਆਂ ਓਹਨਾ ਨੇ ਕਦੇ ਖੁਦ ਨੂੰ ਦੁਰਕਾਰਿਆ...

ਕਿ ਮੇਰੇ ਧੀਆਂ ਕਿਉਂ ਆ ਜਾਂ ਮੈਂ ਔਰਤ ਕਿਉਂ ਆ? ਕਦੇ ਸੋਚਿਆ ਕਿ ਅਗਰ ਮੇਰੇ ਜੰਮਣ ਤੇ ਮੇਰੀ ਦਾਦੀ ਜਾਂ ਨਾਨੀ ਮੇਰਾ ਗਲਾ ਦੱਬ ਦਿੰਦੀ ਤਾਂ ਕੀ ਮੈਂ ਪੁੱਤਾਂ ਵਾਲੀ ਹੋਣਾ ਸੀ ਜਾਂ ਇਹ ਸੱਸ ਦਾ ਰੁਤਬਾ ਅਪਣਾ ਲੈਣਾ ਸੀ?
ਕੁੜੀ ਕਾਲਜ ਪੜ੍ਹਨ ਆਓਂਦੀ ਓਹਦੀ ਬੋਲਣੀ,ਓਹਦਾ ਕੱਪੜਿਆਂ ਦਾ ਸਟਾਇਲ ਓਹਦੀ ਹਰ ਚੀਜ਼ ਦੀ ਤਰੀਫ ਕੀਤੀ ਜਾਂਦੀ।ਤਰੀਫ ਤਾਂ ਹਰ ਕੋਈ ਕਰ ਦਿੰਦਾ ਕਦੇ ਇਹ ਸੋਚਿਆ ਕਿ ਕਾਲਜ ਲੱਗਣ ਲਈ ਓਹਨੇ ਆਪਣੇ ਪਿਓ ਦੀਆਂ ਕਿੰਨੀਆਂ ਮਿੰਨਤਾਂ ਕੀਤੀਆਂ ਹੋਣਗੀਆਂ ਆਪਣੇ ਵੱਡੇ ਭਰਾ ਦੇ ਤਰਲੇ ਕੀਤੇ ਹੋਣਗੇ ਕਿ ਵੀਰ ਮੈਨੂੰ ਕਾਲਜ ਲਗਾ ਦਿਓ।ਜਿਹੜੀ ਜੀਨ ਟੋਪ ਦੀ ਤਰੀਫ ਕੀਤੀ ਜਾਂਦੀ ਕਦੇ ਸੋਚਿਆ ਓਹਨੇ ਜੀਨ ਟੋਪ ਪਾਉਣ ਦੀ ਇਜਾਜ਼ਤ ਕਿਵੇਂ ਲਈ ਹੋਵੇਗੀ ਜਾਂ ਸੂਟ ਦਾ ਰੰਗ ਵੇਖਣ ਲੱਗੀ ਨੇ ਦਾਦੀ ਜਾਂ ਪਿਓ ਤੋਂ ਕਿਹੜੀਆਂ ਗੱਲਾਂ ਸੁਣੀਆਂ ਹੋਣਗੀਆਂ?
ਕੁੜੀ ਨੂੰ ਕਿਹਾ ਜਾਂਦਾ ਪੁੱਤ ਤੂੰ ਜਿਥੋਂ ਤੱਕ ਪੜਨਾ ਪੜ੍ਹਲਾ ਬਸ ਸਾਨੂੰ ਤੇਰਾ ਕੋਈ ਉਲਾਂਭਾ ਨੀ ਆਉਣਾ ਚਾਹੀਦਾ।ਫੇਰ ਪੜਾ ਲਿਖਾ ਕੇ ਕੁੜੀ ਦੀ ਮਰਜੀ ਬਿਨਾਂ ਜਾਣਿਆ ਕਿਸੇ ਅਮੀਰ ਘਰ ਦੇ ਮੁੰਡੇ ਨਾਲ ਵਿਆਹ ਦਿੱਤਾ ਜਾਂਦਾ।ਫੇਰ ਪੜੀ ਲਿਖੀ ਨੂੰ ਨੌਕਰਾਣੀ ਤੇ ਪਤੀ ਲਈ ਵੇਸਵਾ ਬਣਾ ਦਿੱਤਾ ਜਾਂਦਾ।ਓਹਨੂੰ ਵਰਤਿਆ ਜਾਂਦਾ ਸੁਣਾਇਆ ਜਾਂਦਾ।ਓਹਦੀਆਂ ਜਰੂਰਤਾਂ ਨੂੰ ਕਦੇ ਨੀ ਵੇਖਿਆ ਜਾਂਦਾ ਤੇ ਨਾ ਕਦੇ ਸੁਣਿਆ ਜਾਂਦਾ।
ਔਰਤ ਮਹਾਨ ਪਤਾ ਕਿਉਂ ਹੁੰਦੀ ਕਿਉੰਕੀ ਰੱਬ ਨੇ ਸਭ ਤੋਂ ਜਿਆਦਾ ਸਬਰ ਇੱਕ ਔਰਤ ਨੂੰ ਦਿੱਤਾ ਆ।ਓਹਦਾ ਸਬਰ ਸ਼ੁਰੂ ਹੁੰਦਾ ਜਦੋਂ ਓਹਦੀ ਮਾਂ ਕਹਿੰਦੀ ਪੁੱਤ ਆਪਣਾ ਖਿਲੌਣਾ ਆਪਣੇ ਭਾਅ ਨੂੰ ਦੇਦੇ ਆਹ ਚੀਜ਼ ਵੀ ਭਾਅ ਨੂੰ ਦੇਦੇ ਓਹ ਵੀ ਭਾਅ ਨੂੰ ਦੇਦੇ।ਫੇਰ ਭਰਾ ਤੋਂ ਲੈਕੇ ਆਪਣੇ ਪਤੀ ਸੱਸ ਸਹੁਰੇ ਫੇਰ ਧੀਆਂ ਪੁੱਤਾਂ ਨੂੰ ਖੁਸ਼ ਕਰਦੀ ਕਰਦੀ ਓਹ ਖੁਦ ਮਰ ਜਾਂਦੀ ਆ।
ਕਹਿੰਦੇ ਮਰਦ ਤਾਕਤਵਰ ਹੁੰਦਾ ਪਰ ਮੈਂ ਔਰਤ ਨੂੰ ਸਭ ਤੋਂ ਵੱਧ ਤਾਕਤਵਰ ਸਮਝਦਾ ਪਤਾ ਕਿਉਂ ਜਦੋਂ ਇੱਕ ਮਰਦ ਦੇ ਹਲਕੀ ਜਹੀ ਸੱਟ ਲਗਦੀ ਜਾਂ ਸਿਰ ਵੀ ਦੁਖਦਾ ਤਾਂ ਵੀ ਕੰਮ ਤੋਂ ਛੁੱਟੀ ਕਰ ਲੈਂਦਾ ਤੇ ਚਾਦਰ ਲੈਕੇ ਪਿਆ ਰਹਿੰਦਾਂ। ਪਰ ਇੱਕ ਔਰਤ ਵੇਖੋ ਪੀਰੀਅਡ ਦੌਰਾਨ ਹੋਣ ਵਾਲੀ ਅਸਿਹ੍ਹ ਪੀੜ ਓਹਦੀਆਂ ਲੱਤਾਂ ਨੂੰ ਪੇਟ ਨੂੰ ਤੇ ਕਮਰ ਨੂੰ ਬੈਡ ਤੇ ਪਈ ਨੂੰ ਵੀ ਚੈਨ ਨਹੀਂ ਆਉਣ ਦਿੰਦੀ ਪਰ ਫੇਰ ਵੀ ਓਹ ਆਪਣੀ ਦਰਦ ਦੇ ਨਾਲ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੀ ਆ ਓਹ ਵਿਚਾਰੀ ਦਵਾਈ ਤੱਕ ਨਹੀਂ ਖ਼ਾ ਸਕਦੀ ਤੇ ਕਿਸੇ ਨੂੰ ਆਪਣੀ ਦਰਦ ਦਾ ਅਹਿਸਾਸ ਤੱਕ ਨਹੀਂ ਹੋਣ ਦਿੰਦੀ।
ਔਰਤ ਆਪਣੇ ਸਬਰ ਬੇਬੇ ਬਾਪੂ ਤੇ ਭਰਾਵਾਂ ਦੀ ਇੱਜ਼ਤ ਤੇ ਆਪਣੇ ਬੱਚਿਆਂ ਦੇ ਪਿਆਰ ਕਰਕੇ ਸਾਰੀ ਜ਼ਿੰਦਗੀ ਸੰਘਰਸ਼ ਕਰਦੀਂ ਆ ਤੇ ਸਾਰੀ ਜ਼ਿੰਦਗੀ ਬਿਨਾ ਛੁੱਟੀ ਔਰ ਰਿਟਾਇਰਮੈਂਟ ਦੇ ਕੰਮ ਕਰਦੀ ਆ ਤੇ ਹਮੇਸ਼ਾ ਦੂਜਿਆਂ ਦੀ ਖੁਸ਼ੀ ਚ ਜਿਉਂਦੀ ਆ।
ਸਾਰੀਆਂ ਮਾਵਾਂ ਨੂੰ ਭੈਣਾ ਨੂੰ ਦੋਸਤਾਂ ਨੂੰ ਮੇਰਾ ਦਿਲ ਤੋਂ ਸਲਾਮ ਆ।
ਧੰਨਵਾਦ,
ਜਸਕਰਨ ਬੰਗਾ।

...
...



Related Posts

Leave a Reply

Your email address will not be published. Required fields are marked *

One Comment on “ਸੰਘਰਸ਼”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)