ਇਸ ਸਮਾਜ ਦੇ ਵਿਚ ਹਰ ਇਕ ਇਨਸਾਨ ਦੇ ਦੋ ਚਿਹਰੇ ਹਨ । ਇੱਕ ਤਾਂ ਉਹ ਚਿਹਰਾ ਜੋ ਸਭ ਜਾਣਦੇ ਹਨ । ਦੂਜਾ ਉਹ ਚਿਹਰਾ ਜੋ ਉਹ ਆਪ ਜਾਣਦੇ ਹਨ, ਜਾਂ ਫਿਰ ਕੋਈ ਹੋਰ ਜੋ ਉਸ ਵਿਅਕਤੀ ਦੇ ਬਹੁਤ ਕਰੀਬ ਹਨ ।
ਮੇਰੀ ਇਸ ਕਹਾਣੀ ਦੇ ਵਿਚ ਐਸੇ ਹੀ ਇੱਕ ਸ਼ਖਸ਼ ਦੀ ਗੱਲ ਕਰਨ ਜਾ ਰਿਹੈ ਹਾਂ । ਜਿਸ ਦੇ ਦੋ ਚਿਹਰੇ ਹਨ । ਇੱਕ ਤਾਂ ਉਹ ਜੋ ਦੂਜਿਆਂ ਨੂੰ ਦਿਖਾਉਣ ਲਈ ਰੱਖਦਾ ਹੈ । ਦੂਜਾ ਉਹ ਜੋ ਉਹ ਖੁਦ ਜਾਣਦਾ ਹੈ ।
ਹੁਸਨਪ੍ਰੀਤ ਬੜਾ ਹੀ ਸੁਨੱਖਾ ਅਤੇ ਸ਼ਰਮਾਕਲ ਜਿਹਾ ਮੁੰਡਾ ਸੀ । ਉਸ ਦਾ ਬਚਪਨ ਬੜੇ ਹੀ ਚਾਵਾਂ ਤੇ ਲਾਡਾਂ ਦੇ ਨਾਲ ਨਿਕਲਿਆ ਸੀ । ਉਸਦੀ ਮਾਂ ਬਚਪਨ ਵਿਚ ਹੀ ਉਸਨੂੰ ਜੁਦਾਈ ਦੇ ਗਈ । ਜਿਸ ਤੋਂ ਬਾਅਦ ਉਸ ਦੀ ਸਾਰੀ ਪਰਵਰਿਸ਼ ਉਸ ਦੇ ਪਿਤਾ ਜੀ ਨੇ ਕੀਤੀ । ਉਸਦੇ ਪਿਤਾ ਜੀ ਉਸ ਨੂੰ ਉਸ ਦੀ ਮਾਂ ਨਾਲੋਂ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸਨ । ਪਰ ਪਿਤਾ ਲੱਖ ਚਾਹੇ ਪਿਆਰਾ ਹੋਵੇ । ਹਰ ਇੱਕ ਬੱਚੇ ਨੂੰ ਆਪਣੀ ਮਾਂ ਦੀ ਕਮੀ ਜ਼ਰੂਰ ਮਹਿਸੂਸ ਹੁੰਦੀ ਹੈ । ਹੁਸਨਪ੍ਰੀਤ ਨੂੰ ਵੀ ਆਪਣੀ ਮਾਂ ਦੀ ਜਦੋਂ ਯਾਦ ਆਉਂਦੀ ਸੀ, ਤਾਂ ਉਹ ਵੀ ਬਹੁਤ ਉੱਚੀ ਉੱਚੀ ਰੋਣ ਲੱਗ ਜਾਂਦਾ ਸੀ । ਉਸ ਦੇ ਪਿਤਾ ਜੀ ਉਸ ਦਾ ਇਸ ਵਿਚ ਦੁੱਖ ਦੇਖ ਦੇਖ ਕੇ ਕਈ ਵਾਰ ਆਪ ਬਹੁਤ ਹੀ ਦੁਖੀ ਹੋ ਜਾਂਦੇ ਸਨ ।
ਇਸ ਲਈ ਰਿਸ਼ਤੇਦਾਰੀ ਦੇ ਵਿੱਚੋਂ ਕਿਸੇ ਨੇ ਸਮਝਾਇਆ ਕਿ ਮਹਿੰਦਰ ਸਿੰਘ ਤੇਰੀ ਹਲੇ ਕੁਝ ਉਮਰ ਨਹੀਂ ਹੈਂ । ਹੁਸਨ ਵੀ ਹਲੇ ਜਿਆਦਾ ਵੱਡਾ ਨਹੀਂ ਹੋਇਆ। ਇਸ ਲਈ ਮੇਰੀ ਮੰਨ ਤਾਂ ਵਿਆਹ ਕਰਵਾ ਲੈ, ਨਾਲੇ ਹੁਸਨ ਨੂੰ ਵੀ ਮਾਂ ਦਾ ਪਿਆਰ ਮਿਲ ਜਾਵੇਗਾ । ਦੇਖ ਭਾਈ ਅਸੀਂ ਤਾਂ ਜੋ ਕਹਿਣਾ ਸੀ ਕਹਿ ਦਿੱਤਾ । ਅੱਗੇ ਤੇਰੀ ਆਪਣੀ ਮਰਜ਼ੀ ਹੈ । ”
ਰਿਸ਼ਤੇਦਾਰਾਂ ਦੀ ਇਸ ਗੱਲ ਦਾ ਮਹਿੰਦਰ ਸਿੰਘ ਉਪਰ ਬਹੁਤ ਅਸਰ ਹੋਇਆ । ਉਨ੍ਹਾਂ ਨੇ ਫੈਸਲਾ ਕੀਤਾ । ਗੱਲ ਤਾਂ ਸਹੀ ਹੈ, ਇਸ ਦੇ ਨਾਲ ਹੁਸਨਪ੍ਰੀਤ ਨੂੰ ਵੀ ਮਾਂ ਦਾ ਪਿਆਰ ਮਿਲ ਜਾਵੇਗਾ । ਪਰ ਇਹ ਫੈਸਲਾ ਲੈਣ ਤੋਂ ਪਹਿਲਾਂ ਮਹਿੰਦਰ ਸਿੰਘ ਨੇ ਆਪਣੀ ਪਹਿਲੀ ਪਤਨੀ ਦੇ ਪਰਿਵਾਰ ਦੀ ਸਲਾਹ ਮੰਗੀ । ਤਾਂ ਉਨ੍ਹਾਂਨੇ ਵੀ ਹਾਂ ਵਿੱਚ ਜਵਾਬ ਦਿੱਤਾ । ਮਹਿੰਦਰ ਸਿੰਘ ਦੀ ਆਪਣੇ ਪਹਿਲੇ ਸਹੁਰਾ ਪਰਿਵਾਰ ਦੇ ਨਾਲ ਚੰਗੀ ਸਾਂਝ ਸੀ, ਇਸ ਲਈ ਉਹ ਕੋਈ ਵੀ ਏਦਾਂ ਦਾ ਫੈਸਲਾ ਆਪਣੀ ਮਰਜ਼ੀ ਦੇ ਨਾਲ ਨਹੀਂ ਲੈ ਸਕਦਾ ਸੀ ।
ਖੈਰ ਚਲੋ ਹਰ ਇੱਕ ਨੇ ਮਹਿੰਦਰ ਸਿੰਘ ਦੇ ਪੱਖ ਦੀ ਗੱਲ ਕੀਤੀ । ਕਿਸੇ ਦੂਰ ਦੇ ਪਿੰਡ ਇਕ ਗਰੀਬ ਪਰਿਵਾਰ ਦੀ ਸੁਨੱਖੀ ਕੁੜੀ ਦਾ ਰਿਸ਼ਤਾ ਕਰਵਾ ਦਿੱਤਾ ।
ਹੁਸਨ ਬੜਾ ਖੁਸ਼ ਸੀ, ਕਿਉਂਕਿ ਉਸ ਦੇ ਪਿਤਾ ਜੀ ਦਾ ਦੂਸਰਾ ਵਿਆਹ ਹੋਣ ਜਾ ਰਿਹਾ ਸੀ । ਪਰ ਹਾਲੇ ਉਸਨੂੰ ਵਿਆਹ ਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ । ਪਰ ਉਸ ਨੂੰ ਇਸ ਗੱਲ ਦਾ ਪੂਰਾ ਅੰਦਾਜਾ ਸੀ, ਕੀ ਹੁਣ ਉਸ ਨੂੰ ਮਾਂ ਮਿਲ ਜਾਵੇਗੀ ।
ਸਾਰਾ ਕੁਝ ਬੜਾ ਹੀ ਸਾਦ ਮੁਰਾਦਾ ਜਿਹਾ ਹੋਇਆ ।
ਪਰ ਖੁਸ਼ੀ ਸਾਰਿਆਂ ਦੇ ਚਿਹਰੇ ਉੱਤੇ ਸਾਫ ਝਲਕ ਰਹੀ ਸੀ । ਹਰ ਕੋਈ ਇਸ ਰਿਸ਼ਤੇ ਨੂੰ ਲੈ ਕੇ ਬਹੁਤ ਹੀ ਖ਼ੁਸ਼ ਸੀ । ਸਭ ਤੋਂ ਜ਼ਿਆਦਾ ਤਾਂ ਹੁਸਨਪ੍ਰੀਤ ਸੀ, ਅਤੇ ਉਸ ਤੋਂ ਬਾਅਦ ਉਸਦੇ ਪਿਤਾ ਜੀ ।
ਨਵੀਂ-ਨਵੀਂ ਵਹੁਟੀ ਦਾ ਹਰ ਇੱਕ ਨੂੰ ਚਾਅ ਚਾਹੁੰਦਾ ਹੈ । ਸਾਰਿਆਂ ਨੂੰ ਬੜਾ ਹੀ ਚਾਅ ਸੀ ਉਸ ਦਾ । ਹੁਸਨ ਪ੍ਰੀਤ ਨੇ ਜੋ ਸੋਚਿਆ ਸੀ । ਉਸਦੀ ਮਾਂ ਉਸਨੂੰ ਉਸਤੋ ਵੀ ਜਿਆਦਾ ਪਿਆਰ ਕਰਦੀ ਸੀ । ਏਦਾਂ ਹੀ ਇਹ ਦਿਨ ਬੀਤਦੇ ਗਏ ।
ਕਦੋਂ ਚਾਰ ਸਾਲ ਬੀਤ ਗਏ ਪਤਾ ਹੀ ਨੀਂ ਚੱਲਿਆ । ਪਰ ਇਹ ਖ਼ੁਸ਼ੀਆਂ ਹੋਰ ਕਿੰਨੀ ਕੁ ਦੇਰ ਰਹਿਣੀਆਂ ਸੀ । ਮਹਿੰਦਰ ਸਿੰਘ, ਹੁਸਨਪ੍ਰੀਤ, ਅਤੇ ਰਿਸ਼ਤੇਦਾਰਾਂ ਨੂੰ ਨਹੀਂ ਪਤਾ ਸੀ । ਇਕ ਦਿਨ ਮਹਿੰਦਰ ਸਿੰਘ ਦੀ ਛਾਤੀ ਵਿੱਚ ਬਹੁਤ ਤੇਜ਼ ਦਰਦ ਹੋਇਆ । ਜਲਦੀ ਨਾਲ ਹਸਪਤਾਲ ਲੈ ਕੇ ਗਏ । ਪਰ ਰਸਤੇ ਵਿਚ ਹੀ ਮਹਿੰਦਰ ਸਿੰਘ ਨੇ ਦਮ ਤੋੜ ਦਿੱਤਾ । ਡਾਕਟਰਾਂ ਨੇ ਕਿਹਾ – ਥੋੜੀ ਦੇਰ ਪਹਿਲਾਂ ਲੈ ਆਉਂਦੇ ਤਾਂ ਬਚ ਜਾਂਦੇ , ਪਰ ਹੁਣ ਅਸੀਂ ਕੁਝ ਨਹੀਂ ਕਰ ਸਕਦੇ ।
ਮਹਿੰਦਰ ਸਿੰਘ ਦੀ ਹਾਟ ਅਟੈਕ ਨਾਲ ਮੌਤ ਹੋ ਗਈ ।
ਜਿੰਨਾ ਸ਼ਕਲ ਸੂਰਤ...
ਤੋਂ ਹੁਸਨਪ੍ਰੀਤ ਸੋਹਣਾ-ਸੁਨੱਖਾ ਸੀ। ਉਨ੍ਹਾਂ ਇਹ ਕਰਮਾਂ ਦਾ ਹੌਲਾ ਸੀ । ਜਦ ਮਾਂ ਦਾ ਪਿਆਰ ਮਿਲਿਆ । ਤਾਂ ਪਿਤਾ ਹੀ ਕਿਤੇ ਖੁੱਸ ਗਿਆ ।
ਮਹਿੰਦਰ ਸਿੰਘ ਦੀ ਮੌਤ ਨੂੰ, ਕਈ ਮਹੀਨੇ ਬੀਤ ਗਏ । ਸਾਰਾ ਘਰ ਮਹਿੰਦਰ ਸਿੰਘ ਦੇ ਸਿਰ ਤੇ ਸੀ । ਮਹਿੰਦਰ ਸਿੰਘ ਦੇ ਜਾਣ ਦੇ ਕਾਰਨ ਘਰ ਦੇ ਹਾਲਾਤ ਕੁਝ ਬਦਲ ਗਏ । ਤੰਗੀਆਂ ਪੇਸ਼ੀਆਂ ਆਉਣੀਆਂ ਸ਼ੁਰੂ ਹੋ ਗਈਆਂ । ਜਿਸ ਦੇ ਕਾਰਨ ਹੁਸਨਪ੍ਰੀਤ ਨੂੰ ਆਪਣੀ ਪੜ੍ਹਾਈ ਛੱਡ ਕੇ ਖੇਤਾਂ ਵਿੱਚ ਕੰਮ ਕਰਨਾ ਪਿਆ । ਹੁਸਨਪ੍ਰੀਤ ਦੀ ਮਾਂ ਬਹੁਤੀ ਸੋਹਣੀ ਤੇ ਸੁਨੱਖੀ ਸੀ । ਉਹ ਉਸ ਨੂੰ ਬਹੁਤ ਪਿਆਰ ਕਰਦੀ ਸੀ । ਪਰ ਮਹਿੰਦਰ ਸਿੰਘ ਦੀ ਮੌਤ ਤੋਂ ਬਾਅਦ ਪਤਾ ਨਹੀਂ ਉਸ ਦਾ ਉਹ ਮਾਂ ਵਾਲਾ ਪਿਆਰ ਕਿੱਥੇ ਚਲਾ ਗਿਆ । ਅੱਜ ਕੱਲ ਉਹ ਚੁੱਪ ਚੁੱਪ ਰਹਿੰਦੀ ਹੈ । ਹੁਸਨ ਪ੍ਰੀਤ ਨੂੰ ਵੀ ਖੂੱਲ-੨ ਖਾਂਦੀ ਹੈ । ਜੋ ਕਿ ਹੁਸਨਪ੍ਰੀਤ ਕਦੀ ਵੀ ਨਹੀਂ ਸੋਚ ਸਕਦਾ ਸੀ, ਕਿ ਉਸਦੀ ਮਾਂ ਉਸਦੇ ਨਾਲ ਉਸ ਦੇ ਪਿਤਾ ਦੇ ਜਾਣ ਤੋਂ ਬਾਅਦ ਇਸ ਤਰ੍ਹਾਂ ਦਾ ਸਲੂਕ ਕਰੇਗੀ ।
ਇੱਕ ਦਿਨ ਹੁਸਨਪ੍ਰੀਤ ਨੇ ਕਹਿ ਦਿੱਤਾ- ਤੁਸੀਂ ਮੈਨੂੰ ਇਨ੍ਹਾਂ ਖੂੱਲ੍ਹ – ੨ ਕਿਉਂ ਖਾਂਦੇ ਹੋ । ਤਾਂ ਅੱਗੋਂ ਹੁਸਨਪ੍ਰੀਤ ਨੂੰ ਜਵਾਬ ਮਿਲਿਆ – ਸਾਰੇ ਸਿਆਪੇ ਦੀ ਜੜ੍ਹ ਤੂੰ ਹੀ ਹੈਂ, ਪਹਿਲਾਂ ਆਪਣੀ ਮਾਂ ਨੂੰ ਖਾ ਗਿਆ, ਤੇ ਹੁਣ ਆਪਣੇ ਪਿਓ ਨੂੰ, ਇਹ ਵੀ ਨਹੀਂ ਪਤਾ ਕਿ ਕਦੋਂ ਮੈਨੂੰ ਵੀ ਖਾ ਜਾਵੇ । ਤੂੰ ਹੁਸਨਪ੍ਰੀਤ ਨਹੀਂ ਤੂੰ ਇੱਕ ਮਨਹੂਸ ਹੈ । ਦੂਰ ਹੋਜਾਂ ਮੇਰੀਆਂ ਨਜ਼ਰਾਂ ਤੋਂ ਤੇ ਮੈਨੂੰ ਕਦੀ ਆਪਣਾ ਮੂੰਹ ਨਾ ਦਿਖਾਈਂ ।”
ਇਸ ਗੱਲ ਦਾ ਹੁਸਨਪ੍ਰੀਤ ਉੱਤੇ ਬੜਾ ਹੀ ਗਹਿਰਾ ਅਸਰ ਹੋਇਆ ।
ਉਸਨੇ ਆਪਣੀ ਮਾਂ ਦਾ ਮਮਤਾ ਵਾਲਾ ਚਿਹਰਾ ਤਾਂ ਦੇਖਿਆ ਸੀ, ਪਰ ਅੱਜ ਉਸਨੇ ਇਕ ਖੌਫ਼ਨਾਕ ਔਰਤ ਦਾ ਚਿਹਰਾ ਦੇਖਿਆਂ ਸੀ, ਜਿਸਦੇ ਵਿਚ ਉਸਨੂੰ ਉਸਦੀ ਮਾਂ ਕੀਤੇ ਨਜ਼ਰ ਨਹੀਂ ਆਈ। ਜੋ ਮਾਂ ਉਸ ਨੂੰ ਬਚਪਨ ਵਿਚ ਉਸ ਦੀ ਸਕੀ ਮਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦੀ ਸੀ । ਉਸ ਦੇ ਮੂੰਹੋਂ ਅੱਜ ਇਹ ਬੋਲ ਸੁਣਕੇ, ਹੁਸਨਪ੍ਰੀਤ ਬੜੀਆਂ ਹੀ ਡੂੰਘੀਆਂ ਸੋਚਾਂ ਵਿੱਚ ਪੈ ਗਿਆ । ਕਿ ਮੇਰੀ ਮਾਂ ਏਦਾਂ ਕਿਉਂ ਹੋ ਗਈ ਹੈ ? ਉਹ ਮੈਨੂੰ ਇੱਦਾਂ ਕਿਉਂ ਬੋਲ ਰਹੀ ਹੈ ? ਇਸ ਦੇ ਵਿੱਚ ਮੇਰਾ ਕੀ ਕਸੂਰ ਹੈ ?
ਹਰ ਦਿਨ ਹੁਸਨਪ੍ਰੀਤ ਆਪਣੇ ਨਾਲ ਕਈ ਸਵਾਲ ਲੈ ਕੇ ਦਿਨ ਨੂੰ ਖੇਤਾਂ ਵਿਚ ਕੰਮ ਕਰਦਾ, ਅਤੇ ਰਾਤ ਨੂੰ ਘਰ ਆਕੇ ਚੁੱਪ ਚਾਪ ਸੌਂ ਜਾਂਦਾ ।
ਪਰ ਉਸ ਨੂੰ ਉਸਦੇ ਸਵਾਲਾਂ ਦੇ ਜਵਾਬ ਨਹੀਂ ਮਿਲਦੇ ।
*****
ਮਾਂ ਦਾ ਪਿਆਰਾ ਚਿਹਰਾ ਸਭਨੇ ਦੇਖਿਆ ਸੀ । ਪਰ ਉਸਦਾ ਦੂਸਰਾ ਚਿਹਰਾ ਸਿਰਫ ਤੇ ਸਿਰਫ ਹੁਸਨਪ੍ਰੀਤ ਦੇਖ ਸਕਿਆ । ਹੁਣ ਚਾਹੇ ਉਸ ਨੂੰ ਖੌਫਨਾਕ ਚਿਹਰਾ ਕਿਹਾ ਜਾਵੇ । ਜਾਂ ਕੁਝ ਹੋਰ । ਏਸ ਦਾ ਫੈਸਲਾ ਪਿਆਰੇ ਪਾਠਕੋ ਤੁਸੀਂ ਆਪ ਕਰਨਾ ਹੈ ।
ਇਸ ਕਹਾਣੀ ਦਾ ਮਾਂ ਦੀ ਮਮਤਾ ਨੂੰ ਠੇਸ ਪਹੁੰਚਾਉਣ ਦਾ ਕੋਈ ਮਕਸਦ ਨਹੀਂ ਹੈ, ਇਸ ਵਿਚ ਇਕ ਵਿਅਕਤੀ ਦੇ ਚਿਹਰੇ ਪਿਛਲੇ ਪਰਦੇ ਦਾ ਚਿਹਰਾ ਦਿਖਾਉਣ ਦਾ ਮਕਸਦ ਹੈ। ਜਦ ਘਰ ਵਿਚ ਹਰ ਇਕ ਤਰਾਂ ਦੀ ਸੁੱਖ ਸੁਵਿਧਾ ਸੀ, ਤਾਂ ਮਹਿੰਦਰ ਸਿੰਘ ਦੀ ਦੂਸਰੀ ਪਤਨੀ ਨੂੰ ਕੋਈ ਸ਼ਿਕਾਇਤ ਨਹੀਂ ਸੀ। ਪਰ ਜਿੱਦਾਂ ਹੀ ਘਰ ਦੇ ਹਾਲਾਤ ਮਾੜੇ ਹੋ ਗਏ, ਉਸਦੇ ਉਹ ਸੁਨੱਖੇ ਚਿਹਰੇ ਉਤੋਂ ਪਰਦਾ ਚੁੱਕਿਆ ਗਿਆ, ਅਤੇ ਉਸਦਾ ਉਹ ਦੂਸਰਾ ਚਿਹਰਾ ਸਾਹਮਣੇ ਆ ਗਿਆ। ਜਿਸਦੀ ਹੁਸਨ ਨੂੰ ਕੋਈ ਉਮੀਦ ਨਹੀਂ ਸੀ। ਸਗੋਂ ਉਸਦੀ ਮਤਰੇਈ ਮਾਂ ਨੂੰ ਆਪਣੇ ਪੁੱਤ ਦਾ ਸਾਥ ਅਤੇ ਉਸਨੂੰ ਖੁਸ਼ੀ ਦੇਣੀ ਚਾਹੀਦੀ ਸੀ, ਪਰ ਸਭ ਆਰਾਮ ਘਰੋਂ ਨੱਠ ਜਾਣ ਦੇ ਉਸਦਾ ਖੌਫ਼ਨਾਕ ਚਿਹਰਾ ਹੋ ਗਿਆ।
ਇਹ ਦੂਸਰਾ ਚਿਹਰਾ ਹਰ ਇਕ ਦਾ ਹੁੰਦਾ ਹੈ, ਚਾਹੇ ਫਿਰ ਮੈਂ ਹੋਵਾਂ, ਜਾਂ ਤੁਸੀਂ, ਅਸੀਂ ਸਭ ਨਕਲੀ ਜਿਹੀ ਹਾਸੀ ਹੱਸਦੇ ਹਾਂ, ਆਪਣੇ ਉਸ ਖੌਫ਼ਨਾਕ ਚਿਹਰੇ ਨੂੰ ਲੁਕਾਉਣ ਲਈ।
********************************************
ਨੋਟ : ਇਸ ਕਹਾਣੀ ਲਈ ਆਪਣੇ ਵਿਚਾਰ ਸਾਂਝੇ ਕਰਨ ਲਈ ਸਾਨੂੰ ਸਾਡੇ ਵਟਸਐਪ ਨੰ: ਜਾਂ ਇੰਸਟਾਗ੍ਰਾਮ ਆਈ ਡੀ ਉਤੇ ਮੈਸਜ ਕਰ ਸਕਦੇ ਹੋ। ਇਸ ਕਹਾਣੀ ਨੂੰ ਪੜਨ ਵਾਲੇ ਮੇਰੇ ਹਰ ਇਕ ਆਪਣੇ ਦਾ ਦਿਲੋਂ ਧੰਨਵਾਦ ਕਰਦਾ ਹਾਂ।
ਆਪ ਜੀ ਦਾ ਨਿਮਾਣਾਂ
_____ਪ੍ਰਿੰਸ
ਵਟਸਐਪ ਨੰ : 7986230226
ਇੰਸਟਾਗ੍ਰਾਮ : @official_prince_grewal