“ਆਪਣੇ ਪਿੰਡ ਦੀ ਮਿੱਟੀ”
“ਕੰਮ ਕਰਦੀ ਬੀਬੀ ਜਾਗੀਰ ਨੂੰ ਆਣ ਗੁਆਂਢਣ ਦੱਸਣ ਲੱਗੀ ਕਿ ਬੀਬੀ ਤੇਰੇ ਪੇਕੇ ਪਿੰਡ ਇੱਥੋਂ ਆਪਣੇ ਪਿੰਡੋਂ ਕੁੜੀ ਵਿਆਹੀ ਜਾਣੀ ਏ,ਇੰਨ੍ਹਾਂ ਸੁਣ ਹੀ ਬੀਬੀ ਨੂੰ ਇੰਨ੍ਹਾਂ ਚਾਅ ਚੜਦਾ ਕਿ ਚਲੋ ਕੋਈ ਖ਼ਬਰ ਹੀ ਮਿਲ ਜਾਇਆ ਕਰੋ ਇੱਧਰੋਂ ਉਧਰੋਂ ਮੇਰੇ ਪੇਕੇ ਪਿੰਡ ਦੀ,ਫਿਰ ਪੁੱਛਣ ਲੱਗਦੀ ਬੀਬੀ ਜਾਗੀਰ ਕਿ ਕੁੜੇ ਕਿੰਨਾ ਦੀ ਕੁੜੀ ਆਪਣੇ ਪਿੰਡੋਂ ਤੇ ਪਤਾ ਭਲਾ ਮੇਰੇ ਪੇਕੇ ਪਿੰਡ ਕਿੰਨਾ ਦੇ ਵਿਆਹੀ ਜਾਣੀ ਏ,
ਉਹ ਥੋੜ੍ਹਾ ਬਹੁਤਾ ਦੱਸ ਆਖਦੀ ਬੀਬੀ ਇੰਨ੍ਹਾਂ ਕੁ ਹੀ ਪਤਾ ਮੈਨੂੰ, ਬਾਕੀ ਮੈ ਪੁੱਛ ਕੇ ਦੱਸ ਦੇਵਾਂਗੀ, ਆਖਦੀ ਬੀਬੀ ਹੁਣ ਮੈਂ ਘਰਦੇ ਕੰਮ ਕਰਨੇ ਹੁਣ ਚੱਲਦੀ ਆ ਮੈਂ ਫਿਰ ਮਾਰਦੀ ਆ ਆਥਣੇ ਗੇੜਾ,ਬੀਬੀ ਜਾਗੀਰ ਨੂੰ ਪਿੰਡ ਦੀ ਫਿਰ ਬਹੁਤ ਯਾਦ ਆਉਂਦੀ ਕਿਉਂਕਿ ਕਿੰਨ੍ਹੇ ਹੀ ਸਾਲ ਹੋਗੇ ਸੀ ਹੁਣ ਉਹਨੂੰ ਪਿੰਡ ਗਈ ਨੂੰ,
ਕਾਰਨ ਇਹ ਸੀ ਕਿ ਮਾਂ ਪਿਉ ਮੁੱਕ ਚੁੱਕੇ ਸਨ,ਬੀਬੀ ਜਾਗੀਰ ਹੋਰੀਂ ਦੋ ਭੈਣਾਂ ਹੀ ਸਨ, ਭਰਾ ਹੈ ਨਹੀਂ ਸੀ ਕੋਈ,ਫਿਰ ਕੋਈ ਚਾਚਾ ਤਾਇਆ ਵੀ ਨਹੀਂ ਸੀ ਕੋਈ ਬਸ ਫਿਰ ਕਿੱਥੇ ਰਿਹਾ ਸੀ ਕੋਈ ਪੇਕੇ ਪਿੰਡ,ਪਰ ਰੂਹ ਅੱਜ ਵੀ ਉੱਥੇ ਹੀ ਪੇਕੇ ਪਿੰਡ ਹੀ ਰਹਿੰਦੀ,ਵਧੀਆ ਘਰ ਮਿਲਿਆ ਸੀ ਭਾਮੇਂ ਬੀਬੀ ਜਾਗੀਰ ਨੂੰ ਪਰ ਪੇਕੇ ਘਰ ਨੂੰ ਕਿਵੇ ਭੁੱਲਦਾ ਕੋਈ ਨਾਲੇ ਇਹੋ ਜਿਹੇ ਹਲਾਤਾਂ ਵਿੱਚ ਜਦ ਕੋਈ ਘਰ ਪਰਿਵਾਰ ਹੀ ਖਤਮ ਹੋਕੇ ਰਹਿ ਜੇ,
ਬਸ ਇਹੀ ਸੋਚਦੀ ਰਹਿੰਦੀ ਜਦੋ ਕਦੇ ਪੇਕੇ ਪਿੰਡ ਦਾ ਨਾਂ ਸੁਣ ਲੈਂਦੀ ਜਾਂ ਕਿੱਧਰੋਂ ਕੋਈ ਖ਼ਬਰ ਮਿਲਦੀ ਪੇਕੇ ਪਿੰਡ ਦੀ,ਚੱਲ ਇੰਨ੍ਹਾਂ ਸੋਚ ਫਿਰ ਤੋਂ ਆਪਣੇ ਕੰਮੀ ਲੱਗ ਗਈ ਕੇ ਮਨ ਥੋੜ੍ਹਾ ਹੋਰ ਹੋਜੂ ਨਹੀਂ ਤਾਂ ਕਿੱਧਰੇ ਚਿੱਤ ਨਾ ਲੱਗਦਾ ਬਸ ਬੇਚੈਨੀ ਲੱਗੀ ਰਹਿੰਦੀ, ਕੰਮ ਕਰਦੀ ਕਰਦੀ ਦੁਪਹਿਰ ਹੋ ਜਾਂਦੀ ਕਿ ਕੀ ਦੇਖਦੀ ਘਰ ਬੂਹੇ ਤੇ ਦਸਤਕ ਹੁੰਦੀ ਜਾ ਕੇ ਦੇਖਦੀ ਕਿ ਇੱਕ ਬਜ਼ੁਰਗ ਬੂਹੇ ਵਿੱਚ ਖੜ੍ਹਾ ਏ,
ਆਖਦਾ ਭਾਈ ਘਰ ਹੀ ਓ, ਬੀਬੀ ਜਾਗੀਰ ਆਖਦੀ ਆਜੋ ਬਾਪੂ ਜੀ ਘਰ ਹੀ ਆ,ਲੰਘ ਆਉ ਅੰਦਰ, ਆਖਦਾ ਪੁੱਤ ਮੈਂ ਤੇਰੇ ਪੇਕੇ ਪਿੰਡੋਂ ਆਇਆ,ਆਪਣੇ ਮੁੰਡੇ ਨੂੰ ਵਿਆਹੁਣ ਆਉਣਾ ਇੱਥੇ ਇਸ ਪਿੰਡ ਥੋੜ੍ਹੇ ਦਿਨਾਂ ਤੱਕ ਮੈਨੂੰ ਪਤਾ ਲੱਗਿਆ ਕਿ ਮੇਰੇ ਪਿੰਡ ਦੀ ਧੀ ਇਸ ਘਰ ਵਿਆਹੀ ਏ ਮੈ ਮਿਲ ਆਵਾਂ ਤਾਂ ਆਇਆ ਪੁੱਤ,
ਇੰਨ੍ਹਾਂ ਸੁਣ ਬੀਬੀ ਜਾਗੀਰ ਭਾਵੁਕ ਹੋ ਗਈ ਤੇ ਬਾਪੂ ਜੀ ਗਲ਼ ਲੱਗ ਰੋਣ ਲੱਗੀ, ਬੀਬੀ ਜਾਗੀਰ ਨੂੰ ਬਾਪੂ ਵਿੱਚੋਂ ਆਪਣਾ ਪਿਉ, ਆਪਣੀ ਮਾਂ ਸਭ ਨਜ਼ਰ ਆ ਰਿਹਾ ਸੀ,ਇੰਝ ਲੱਗ ਰਿਹਾ ਸੀ ਕਿ ਅਜੇ ਵੀ ਮੇਰੀ ਹੋਂਦ ਬਾਕੀ ਰੱਖੀ ਏ ਆਪਣੇ ਕੋਲ ਮੇਰੇ ਪਿੰਡ ਦੀ ਮਿੱਟੀ ਨੇ,ਕਿੰਨਾਂ ਹੀ ਚਿਰ ਬਾਪੂ ਗਲ਼ ਲੱਗ ਰੋਈ ਬੀਬੀ ਜਾਗੀਰ,ਬਾਪੂ ਆਖਦਾ ਚੱਲ ਹੁਣ ਚੁੱਪ ਕਰ ਐਵੇ ਨਹੀਂ ਕਰੀਦਾ ਝੱਲੀ ਨਾ ਹੋਵੇ,
ਅੱਜ ਵੀ ਪਿੰਡ...
ਸਭ ਯਾਦ ਕਰਦੇ ਰਹਿੰਦੇ ਤੈਨੂੰ ਗੇੜਾ ਮਾਰਿਆ ਕਰ ਸਾਰਾ ਪਿੰਡ ਹੀ ਆਪਣਾ ਹੁੰਦਾ ਸਭ ਆਪਣੇ ਭੈਣ ਭਾਈ ਮਾਂ ਪਿਉ ਹੀ ਹੁੰਦੇ ਪਿੰਡ ਵਿੱਚ ਆਪਸੀ ਮੋਹ ਦੀ ਸਾਂਝ ਹੀ ਇਹੋ ਜਿਹੀ ਹੁੰਦੀ ਜੋ ਕਦੇ ਵੱਖ ਨਹੀਂ ਹੁੰਦੀ,ਫਿਰ ਹੱਸਦਾ ਆਖਦਾ ਕੁੜੇ ਚਾਹ ਵੀ ਪਿਆਏਗੀ ਜਾ ਫਿਰ ਰੋਈ ਜਾਣਾ ਅਜੇ,ਥੋੜ੍ਹਾ ਹੱਸ ਆਖਦੀ ਲੈਕੇ ਆਓਨੀ ਆ ਬਾਪੂ ਜੀ ਬੈਠੋ,ਫਿਰ ਬੀਬੀ ਜਾਗੀਰ ਚਾਹ ਕਰ ਲੈ ਆਈ ਨਾਲ ਮਿੱਠਾ ਲੈ ਆਈ ਬੈਠ ਬਾਪੂ ਨੇ ਚਾਹ ਪੀਤੀ,
ਫਿਰ ਆਖਦੀ ਬਾਪੂ ਜੀ ਰੋਟੀ ਬਣਾ ਲਵਾ ਮੈਂ ਰੋਟੀ ਖਾ ਲਵੋ,ਬਾਪੂ ਆਖਦਾ ਧੀਏ ਅੱਜ ਨਹੀਂ ਫਿਰ ਕਦੇ ਸਹੀ,ਅੱਜ ਹੋਰ ਕੰਮ ਹੈ ਜ਼ਰੂਰੀ ਇੱਕ ਉਹ ਕਰਨਾ,ਤੇ ਆਖਦਾ ਤੂੰ ਵਿਆਹ ਜ਼ਰੂਰ ਆਉਣਾ ਆਪਣੇ ਪਿੰਡ ਤੇਰੇ ਵੀਰ ਨੇ ਵੀ ਅਲੱਗ ਤੋਂ ਆਖ ਕੇ ਭੇਜਿਆ ਮੈਨੂੰ,ਇੰਨ੍ਹਾਂ ਆਖ ਬਾਪੂ ਨੇ ਪੈਸੇ ਕੱਢੇ ਤੇ ਬੀਬੀ ਜਾਗੀਰ ਕੌਰ ਨੂੰ ਪੈਸੇ ਫੜਾਉਣ ਲੱਗਾ ਆਖਦਾ ਫ਼ੜ ਧੀਏ ,
ਬੀਬੀ ਜਾਗੀਰ ਆਖਣ ਲੱਗੀ ਬਾਪੂ ਜੀ ਥੋੜ੍ਹੇ ਦੇ ਦਵੋ ਆਖਦਾ ਧੀਏ ਸਾਡੇ ਜਵਾਈ,ਮੇਰੇ ਦੋਹਤਿਆਂ ਦੇ ਵੀ ਨੇ ਇਹ ਥੋੜ੍ਹੇ ਹੀ ਨੇ ਰੱਖਲਾ, ਬੀਬੀ ਜਾਗੀਰ ਨੇ ਫ਼ੜ ਪੈਸੇ ਰੱਖ ਲਏ,ਤੇ ਆਖਣ ਲੱਗੀ ਬਾਪੂ ਜੀ ਜਦ ਵੀ ਤੁਸੀ ਆਉਣਾ ਇੱਥੇ ਮੈਨੂੰ ਮਿਲ ਕੇ ਜ਼ਰੂਰ ਜਾਇਆ ਕਰੋ,ਬਾਪੂ ਆਖਦਾ ਠੀਕ ਆ ਪੁੱਤ ਤੂੰ ਵੀ ਵਿਆਹ ਜ਼ਰੂਰ ਆਉਣਾ,
ਮੈਂ ਕਾਰਡ ਵੀ ਜ਼ਰੂਰ ਭੇਜਾਂਗਾ ਕਿਸੇ ਹੱਥ ਸਾਰੇ ਪਰਿਵਾਰ ਨੇ ਆਉਣਾ ਮੇਰੇ ਜਵਾਈ ਤੇ ਮੇਰੇ ਦੋਹਤਿਆਂ ਨੂੰ ਵੀ ਨਾਲ ਜ਼ਰੂਰ ਲੈ ਆਈ,ਜੀਂ ਜ਼ਰੂਰ ਬਾਪੂ ਜੀ ਵਾਅਦਾ ਰਿਹਾ ਤੁਹਾਡੇ ਨਾਲ,ਚਲੋ ਫਿਰ ਸਿਰ ਤੇ ਹੱਥ ਰੱਖ ਬਾਪੂ ਨੇ ਆਖਿਆ ਚੰਗਾ ਧੀਏ ਹੁਣ ਮੈਂ ਚੱਲਦਾ, ਬੀਬੀ ਜਾਗੀਰ ਬਾਪੂ ਨੂੰ ਬਾਹਰ ਤੱਕ ਛੱਡ ਕੇ ਆਈ,ਕਿੰਨਾਂ ਹੀ ਚਿਰ ਗਿੱਲੀਆਂ ਅੱਖਾਂ ਨਾਲ ਦੂਰ ਤੱਕ ਬਾਪੂ ਨੂੰ ਜਾਂਦਾ ਦੇਖਦੀ ਰਹੀ,”!!!
ਆਪਣੇ ਪਿੰਡ ਆਪਣੀ ਮਿੱਟੀ ਦਾ ਮੋਹ ਕਦੇ ਵੀ ਨਹੀਂ ਦਿਲ ਚੋ ਵਿੱਸਰ ਸਕਦਾ,ਕਿਹੋ ਜਿਹੇ ਵੀ ਹਲਾਤ ਹੋ ਜਾਣ ਆਪਣੇ ਪਿੰਡ ਦੀ ਇੱਕ ਵੱਖਰੀ ਤੜਫ਼ ਰੂਹ ਚੋ ਨਹੀਂ ਜਾਂਦੀ,ਹਾਂ ਇੰਨਾਂ ਜ਼ਰੂਰ ਹੈ ਕਿ ਹਲਾਤ ਕਈ ਬਾਰ ਆਪਣੇ ਪਿੰਡ ਆਪਣੀ ਮਿੱਟੀ ਤੋਂ ਦੂਰ ਕਰ ਦਿੰਦੇ ਪਰ ਰੂਹਾਂ ਕਿਸੇ ਬੰਨਣ ਦੀਆਂ ਮੁਹਤਾਜ਼ ਨਹੀ ਹੁੰਦੀਆਂ”!!!
ਲੇਖ਼ਕ::::::::ਅਬਦੁਲ ਮਹੇਰਨਾ
Abdul Gaffar Ghurail
9855588002
SANJAY 🌹🤝
sanjaygandhi2201@gmail.com