More Punjabi Kahaniya  Posts
ਮਹਿਮਾਨ ਨਿਵਾਜੀ ( ਸੱਚੀ ਹਾਸ ਘਟਨਾ )


ਮਹਿਮਾਨ ਨਿਵਾਜੀ ਪੰਜਾਬੀਆ ਦੀ ਫ਼ਿਤਰਤ ਹੈ ।ਪਿੱਠ ਪਿੱਛੇ ਚਾਹੇ ਉਹ ਮਹਿਮਾਨ ਨੂੰ ਵੀਹ ਗਾਲਾ ਕੱਡ ਲਈਏ ਪਰ ਮੂੰਹ ਤੇ ਅਸੀਂ ਖੰਡ ਖੀਰ ਹਾਂ । ਮਹਿਮਾਨ ਉਦੋ ਸੋਹਣੇ ਲੱਗਦੇ ਹਨ, ਜਦ ਚਾਹ ਪਾਣੀ ਬਣਾਉਣ ਲਈ ਬੇਬੇ ਘਰ ਹੋਵੇ ਜੇਕਰ ਬੇਬੇ ਜੀ ਘਰ ਨਹੀਂ ਤਾਂ ਸਮਝ ਲਉ ਪਤਿਲੀ ਤਹਾਨੂੰ ਚੂਲ਼ੇ ਚੜਾਨੀ ਪਵੇਗੀ

ਮਾਂ ਦੇ ਘਰ ਨਾ ਹੋਣ ਤੇ ਕਿਸੇ ਦੀ ਸੇਵਾ ਕਰਨਾ ਮੁੰਡਿਆ ਲਈ ਸਭ ਤੋਂ ਜ਼ਿਆਦਾ ਅੋਖਾ ਹੁੰਦਾ ਹੈ। ਦੋ ਕੁ ਵਰੇ ਪਹਿਲਾ ਦਾ ਗੱਲ ਐ ਮੇਰੀ ਬੇਬੇ ਤੇ ਭੈਣ ਰਿਸ਼ਤੇਦਾਰੀ ਚ ਵਿਆਹ ਗਈਆਂ ਸਨ ਭੂਆ ਜੀ ਦੇ ਨਾਲ ,ਮੈ ਮੇਰੇ ਬਾਪੂ ਜੀ ਦਾਦਾ ਜੀ ਤੇ ਦਾਦੀ ਜੀ ਘਰ ਸਾਂ । ਸਿਆਲਾਂ ਦੇ ਦਿਨ ਸਨ ਸਾਡੀ ਸਵੇਰ ਸ਼ਾਮ ਦੀ ਚਾਹ ਤੇ ਰੋਟੀ ਪਾਣੀ ਸਾਡੇ ਕੰਮ ਵਾਲੇ ਅੰਟੀ ਜੀ ਬੁਣਾਉਂਦੇ ਸੀ। ਇੱਕ ਦਿਨ 2 ਕੁ ਵਜੇ ਦੀ ਗੱਲ ਐ

ਮੇਰੇ ਬਾਪੂ ਜੀ ਖੇਤਾਂ ਨੂੰ ਗਏ ਸੀ। ਮੈ ਸਾਡੇ ਘਰ ਦੇ ਪਿਛਲੇ ਪਾਸੇ ਹਵੇਲੀ exercise ਕਰ ਰਿਹਾ ਸੀ। ਤਦ ਮੈਨੂੰ ਲੱਗਾ ਕੋਈ ਸਾਡੇ ਘਰ ਵੱਲ ਆਇਆ ਐ ,ਸਾਡੇ ਘਰ ਅਕਸਰ ਦਾਦਾ ਜੀ ਕੋਲ ਬੈਠਣ ਵਾਲੇ ਬਜ਼ੁਰਗ ਆਉਂਦੇ ਆਉਂਦੇ ਜਾਂਦੇ ਰਹਿੰਦੇ ਸਨ । ਮੈ ਧਿਆਨ ਨਹੀਂ ਦਿੱਤਾ 10ਕੁ ਮਿੰਨਟ ਲੰਘੇ ਮੈਨੂੰ ਘਰੋਂ ਅਵਾਜ਼ ਪਈ ਮੈ ਉਵੇ ਹੀ ਘਰ ਚਲੇ ਗਿਆ ਜਦ ਜਾਕੇ ਦੇਖਿਆਂ ਇੱਕ ਅੰਕਲ ਜਿਹੇ ਸੀ ਤੇ ਇੱਕ 20-21 ਸਾਲ ਦੀ ਕੁੜੀ ਤੇ ਇੱਕ 7-8 ਸਾਲ ਦਾ ਮੁੰਡਾ ਮੈ ਉਹਨਾਂ ਨੂੰ ਸਾਰਿਆ ਨੂੰ ਦੂਰੋ ਸਤਿ ਸ੍ਰੀ ਅਕਾਲ ਬੁਲਾਈ

ਤੇ ਦਾਦਾ ਜੀ ਨੇ ਕਿਹਾ ਇਹ ਤੇਰੇ ਅਮਰੀਕਾ ਵਾਲੇ ਚਾਚੇ ਕੋਲੋਂ ਆਏ ਆ ਮੈ ਅੱਛਾ ਜੀ ਚ ਜਵਾਬ ਦਿੱਤਾ ਅੰਕਲ ਜੀ ਨੇ ਕਿਹਾ ਤੇਰੇ ਚਾਚੇ ਨੇ ਕਿਹਾ ਸੀ ਸਾਡੇ ਭਤੀਜ ਨੇ ਬਹੁਤ ਜਾਨਵਰ ਰੱਖੇ ਆ, ਦਿਖਾ ਲਿਆ ਇਨ੍ਹਾਂ ਨੂੰ । ਕੁੜੀ ਤੇ ਉਹ ਮੁੰਡਾ ਅੱਗੇ ਅੱਗੇ ਤੁਰ ਪਏ ਸਾਡੇ ਘਰ ਚ ਜੀਆਂ ਤੋਂ ਜ਼ਿਆਦਾ ਜਾਨਵਰ ਰੱਖੇ ਆ ਮੱਝਾਂ ਗਾਵਾਂ ਤੋਂ ਇਲਾਵਾ ਮੇਰੇ ਕੋਲ ਇੱਕ ਅਮਰੀਕਨ ਬੁਲੀ ਇੱਕ ਵੋਡਾਫੋਨ ਵਾਲਾ ਕੁੱਤਾ 8 ਮੁਰਗ਼ੇ...

ਮੁਰਗ਼ੀਆਂ ਇੱਕ ਪਹਾੜੀ ਬੱਕਰੀ ਤੇ ਇੱਕ ਆਪਣੇ ਘਰਦਿਆਂ ਨਾਲ ਗ਼ੁੱਸੇ ਜਾ ਕਹਿ ਲਉ ਲੜਾਈ ਕਰਕੇ ਇੱਕ ਬਾਦਰ ਦਾ ਬੱਚਾ ਰੱਖਿਆਂ ਐ ਬਾਪੂ ਨੇ ਬਹੁਤ ਕਿਹਾ “ਤੂੰ ਅਕਲ ਨੂੰ ਹੱਥ ਮਾਰ ਤੂੰ ਮਦਾਰੀ ਐ ਜਿਹੜਾ ਬਾਂਦਰ ਰੱਖਣਾ” ਬੇਬੇ ਨੇ ਤਾਂ ਇੱਥੇ ਤੱਕ ਕਹਿਤਾ ਘਰ ਚ ਸਿਰਫ ਇੱਕ ਹੀ ਰੱਖ ਸਕਦੇ ਆ ਜਾ ਤੂੰ ਰਿਹ ਲਾ

ਚੱਲੋ ਅਸੀਂ ਹਵੇਲੀ ਪੁੰਹਚ ਗਏ ਉਹ ਦੋਨੋ ਜਾਨਵਰਾਂ ਨੂੰ ਦੇਖਕੇ ਬਹੁਤ ਖੁਸ ਹੋਏ । ਉਹ ਕੁੜੀ ਦਾ ਭਰਾ ਬੂਟ ਲਾਹ ਕੇ ਮੁਰਗ਼ਿਆਂ ਦੇ ਪਿੰਜਰੇ ਦੀ ਜਾਲੀ ਤੇ ਚੜਨ ਲੱਗ ਪਿਆਂ ਮਸੀ ਉਹਨੂੰ ਥੱਲੇ ਲਾਹਿਆ। ਫਿਰ ਉਹ ਦੋਨੋ ਆਪਸ ਚ ਪਤਾ ਨਹੀਂ ਅੰਗਰੇਜ਼ੀ ਚ ਕੀ ਗੱਲ ਕਰਕੇ ਹੱਸੀ ਜਾਣ ਪਹਿਲਾ ਮੈਨੂੰ ਲੱਗਾ ਕਿਤੇ ਮੇਰੀਆਂ ਤਾਂ ਨਹੀਂ ਚੁਗ਼ਲੀਆਂ ਕਰ ਰਹੇ ਪਰ ਨਾ ਉਹ ਆਪਸ ਚ ਲੱਗੇ ਸੀ। ਉਹ ਕੁੜੀ ਨੇ ਆਪਣਾ iPhone ਕੱਡਿਆ ਤੇ ਸਾਡੀ ਬਾਂਦਰੀ ਵੱਲ ਵੱਧਕੇ ਵਿਡਿਉ ਬਣਾਉਣ ਲੱਗ ਗਈ ਮੈ ਸੋਚਿਆ ਜੇ ਬਾਂਦਰੀ ਫ਼ੋਨ ਖੋਹ ਕੇ ਲੈਗੀ ਤਾਂ ਮਿਲਣਾ ਨਹੀਂ ਤੋੜ ਕੇ ਹੱਟਣਾ ਉਹਨੇ ਸਾਰਾ ਜੀਆ ਜੰਤ ਵੇਚ ਕੇ ਪੈਸੇ ਪੂਰੇ ਹੋਣਗੇ ।ਚੱਲੋ ਮੈ ਕਿਹਾ ਥੋੜ੍ਹਾ ਦੂਰ ਰਹਿ ਕੇ ਵਿਡਿਉ ਬਣਾ ਲਉ ਉਹ ਬੋਲੀ ਕਿਉ ਇਹ ਬਾਇਟ ਕਰਲੋ(ਦੰਦ ਮਾਰਦੋ) ਮੈ ਕਿਹਾ ਨਹੀਂ ਪਰ ਜਾਨਵਰ ਦਾ ਕੁੱਝ ਪਤਾ ਨਹੀਂ ਹੁੰਦਾਫ਼ਿਰ ਉਹ ਵਿਚਾਰੀ ਨੇ ਚਾਰ ਪੰਜ Dorito’s ਪੈਕਟ ਚੋ ਕੱਡਕੇ ਬਾਦਰੀ ਵੱਲ ਸੁੱਟੇ ਪਰ ਉਹਨੇ ਸੁੰਘ ਕੇ ਸੁੱਟ ਤੇ ਫ਼ਿਰ ਉਹ ਕੁੜੀ ਨੇ ਬੜੀ ਮਾਸੂਮੀਅਤ ਨਾਲ ਕਿਹਾ ਇਹ ਮੈਨੂੰ ਜਾਣਦੀ ਨਹੀਂ ਆ ਤਹੀ ਨਹੀਂ ਖਾਂਦੇ ਹੋਣੇ ਮੈ ਮਨ ਚ ਸੋਚਿਆ ਮੇਰਾ ਮਾਰ ਅਧਾਰ ਕਾਰਡ ਦੀ ਕਾਪੀ ਉਹਦੇ ਕੋਲ ਪਈ ਆ ਜਿਹੜੀ ਮੈਨੂੰ ਜਾਣਦੀ ਐ 😂

ਗੁਮਨਾਮ ਲਿਖਾਰੀ

ਅਗਲਾ ਭਾਗ ਅਗਲੇ ਅੰਕ ਿਵੱਚ ਪੇਸ਼ ਕੀਤਾ ਜਾਵੇਗਾ ਉਹ ਕਾਫ਼ੀ ਹਾਸਮਈ ਹੋਵੇਗਾ ਜ਼ਰੂਰ ਪੜ੍ਹਨਾ 🙏🙏🙏

...
...



Related Posts

Leave a Reply

Your email address will not be published. Required fields are marked *

3 Comments on “ਮਹਿਮਾਨ ਨਿਵਾਜੀ ( ਸੱਚੀ ਹਾਸ ਘਟਨਾ )”

  • very interesting story👍👍👍👍😊😊

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)